ਅਮੀਨਾ ਹੁਸੈਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਮੀਨਾ ਹੁਸੈਨ
ਜਨਮ1964
ਕੋਲਪੇੱਟੀ,ਕੋਲੋਂਬੋ, ਸ਼੍ਰੀ ਲੰਕਾ
ਕਿੱਤਾਨਾਵਲਕਾਰ, ਛੋਟੀ-ਕਹਾਣੀ ਲੇਖਕ, ਸਮਾਜਿਕ ਕਾਰਕੁਨ, ਸੰਪਾਦਕ, ਸਮਾਜ-ਵਿਗਿਆਨੀ, ਪ੍ਰਕਾਸ਼ਕ
ਰਾਸ਼ਟਰੀਅਤਾਸ਼੍ਰੀ ਲੰਕਾ

ਅਮੀਨਾ ਹੁਸੈਨ (ਜਨਮ 1964) ਇੱਕ ਸ੍ਰੀਲੰਕਾ ਦੀ ਸਮਾਜ ਵਿਗਿਆਨੀ, ਨਾਵਲਕਾਰ, ਸੰਪਾਦਕ ਹੈ। ਉਸ ਨੂੰ ਸਭ ਤੋਂ ਵੱਧ ਉਸ ਦੀਆਂ ਛੋਟੀਆਂ ਕਹਾਣੀਆਂ ਦੇ ਸੰਗ੍ਰਹਿ, ਫਿਫਟੀਨ ਐਂਡ ਜ਼ਿਲਿਜ  ਲਈ ਜਾਣਿਆ ਜਾਂਦਾ ਹੈ।[1]

ਜੀਵਨੀ[ਸੋਧੋ]

ਅਮੀਨਾ ਹੁਸੈਨ ਦਾ ਜਨਮ 1964 ਵਿੱਚ ਸ੍ਰੀਲੰਕਾ ਦੇ ਪੱਛਮੀ ਸੂਬੇ ਕੋਲਪੱਟੀ (ਹੁਣ ਕੌਲਪਿਟੀਆ) ਵਿਖੇ ਹੋਇਆ ਸੀ। ਉਸ ਦੇ ਪਿਤਾ, ਮਾਧੀ ਹੁਸੈਨ, ਇੱਕ ਵਕੀਲ ਸਨ, ਜਦੋਂ ਕਿ ਉਸਦੀ ਮਾਂ, ਮਰੀਨਾ ਕਫੂਰ, ਇੱਕ ਘਰੇਲੂ ਔਰਤ ਸੀ। ਅਮੀਨਾ ਦੀ ਇੱਕ ਛੋਟੀ ਭੈਣ ਵੀ ਹੈ। ਉਸ ਦੇ ਮਾਪਿਆਂ ਨੇ ਆਪਣੀਆਂ ਦੋਹਾਂ ਧੀਆਂ ਨੂੰ ਇੱਕ ਛੋਟੀ ਉਮਰ ਤੋਂ ਪੜ੍ਹਨ ਦੀ ਆਦਤ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਕੀਤਾ। ਅਮੀਨਾ ਹੁਸੈਨ ਨੂੰ ਸੇਂਟ ਬ੍ਰੀਜਗੇਟ ਕਾਨਵੈਂਟ ਵਿੱਚ ਪੜ੍ਹਿਆ ਗਿਆ ਸੀ, ਜੋ ਕੋੱਲਪਿਟੀਆ ਵਿੱਚ ਸਥਿਤ ਹੈ। ਉਹ ਇੱਕ ਚੰਗੀ ਵਿਦਿਆਰਥੀ ਨਹੀਂ ਸੀ ਪਰ ਇੱਕ ਧੀਮੀ ਲੇਖਕ ਸੀ।[2]

ਸਾਹਿਤਿਕ ਕੈਰੀਅਰ[ਸੋਧੋ]

ਹੁਸੈਨ ਨੂੰ ਆਮ ਤੌਰ 'ਤੇ ਇੱਕ ਸਲੋਅ ਲੇਖਕ ਮੰਨਿਆ ਜਾਂਦਾ ਸੀ ਅਤੇ ਉਸ ਨੇ ਆਪਣਾ ਪਹਿਲਾ ਨਾਵਲ "ਦਿ ਮੂਨ ਇਨ ਦ ਵਾਟਰ" ਲਿਖਣ ਲਈ ਅੱਠ ਸਾਲ ਲਗਾ ਦਿੱਤੇ। ਇਸਦੇ ਬਾਵਜੂਦ, ਉਹਨਾਂ ਦੇ ਪਹਿਲੇ ਪ੍ਰਕਾਸ਼ਿਤ ਨਾਵਲ ਨੂੰ ਅੰਤਰਰਾਸ਼ਟਰੀ ਮਾਨਤਾ ਪ੍ਰਾਪਤ ਹੋਈ ਅਤੇ ਉਹਨਾਂ ਨੂੰ 2007 ਵਿੱਚ ਮੈਨ ਏਸ਼ੀਅਨ ਲਿਟਰੇਰੀ ਇਨਾਮ ਲਈ ਸੂਚੀ ਵਿੱਚ ਰੱਖਿਆ ਗਿਆ।[3]

ਸਮਾਜਿਕ ਸੇਵਾਵਾਂ[ਸੋਧੋ]

ਉਸਨੇ ਕਈ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਗੈਰ-ਸਰਕਾਰੀ ਸੰਗਠਨਾਂ ਦੇ ਸਲਾਹਕਾਰ ਦੇ ਤੌਰ 'ਤੇ ਕੰਮ ਕੀਤਾ ਹੈ। ਖ਼ਾਸ ਕਰਕੇ ਉਹ ਸਮਟਾਈਮਸ ਦੇਅਰ ਇਜ਼ ਨੋ ਬਲੱਡ, ਦੀ ਸੰਪਾਦਕ ਸੀ, ਜੋ ਇੰਟਰਨੈਸ਼ਨਲ ਸੈਂਟਰ ਆਫ਼ ਐਥਨਿਕ ਸਟੱਡੀਜ਼ ਦੁਆਰਾ ਦਿਹਾਤੀ ਔਰਤਾਂ ਦਾ ਇੱਕ ਸਰਵੇਖਣ ਸੀ।[4]

2003 ਵਿੱਚ ਉਸ ਨੇ ਸ਼੍ਰੀਲੰਕਾ ਵਿੱਚ ਭਵਿੱਖ ਅਤੇ ਉਭਰ ਰਹੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਪਤੀ ਸੈਮ ਪਰੇਰਾ ਨਾਲ ਪਰੇਰਾ-ਹੁਸੈਨ ਪਬਲਿਸ਼ਿੰਗ ਹਾਊਸ ਨੂੰ ਸਾਂਝੇ ਤੌਰ 'ਤੇ ਸਥਾਪਿਤ ਕੀਤਾ।[5]

ਹਵਾਲੇ[ਸੋਧੋ]

  1. "Ameena Hussein". www.goodreads.com. Retrieved 2017-11-03.
  2. "About Ameena Hussein". ameenahussein.com. Archived from the original on 2018-02-04. Retrieved 2017-11-03. {{cite web}}: Unknown parameter |dead-url= ignored (help)
  3. "Amazon.com: Ameena Hussein: Books, Biography, Blog, Audiobooks, Kindle". www.amazon.com. Retrieved 2017-11-03.
  4. "Periscope: Ameena Hussein | The International Writing Program". iwp.uiowa.edu (in ਅੰਗਰੇਜ਼ੀ). Retrieved 2017-11-03.
  5. "Interview with Ameena Hussein". Young Asia Television. Retrieved 2017-11-03.