ਅਰੁਣ ਵਿਜੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰੁਣ ਵਿਜੇ
ਵਾ ਪ੍ਰੈਸ ਮਿਲਣੀ ਦੌਰਾਨ ਅਦਾਕਾਰ ਅਰੁਣ ਵਿਜੇ
ਜਨਮ (1977-11-19) 19 ਨਵੰਬਰ 1977 (ਉਮਰ 46)
ਪੇਸ਼ਾਫਿਲਮ ਅਦਾਕਾਰ
ਸਰਗਰਮੀ ਦੇ ਸਾਲ1995–present
ਜੀਵਨ ਸਾਥੀਆਰਤੀ
ਮਾਤਾ-ਪਿਤਾ
ਰਿਸ਼ਤੇਦਾਰਕਵਿਤਾ ਵਿਜੇਕੁਮਾਰ(ਭੈਣ)
ਡਾ. ਅਨੀਤਾ ਵਿਜੇਕੁਮਾਰ (ਭੈਣ)
ਵਨੀਤਾ ਵਿਜੇਕੁਮਾਰ (ਮਤਰੇਈ ਭੈਣ)
ਪ੍ਰੀਥਾ ਵਿਜੇਕੁਮਾਰ (ਮਤਰੇਈ ਭੈਣ)
ਸ਼੍ਰੀਦੇਵੀ ਵਿਜੇਕੁਮਾਰ (ਮਤਰੇਈ ਭੈਣ)
ਮੰਜੁਲਾ ਵਿਜੇਕੁਮਾਰ (ਮਤਰੇਈ ਮਾਂ)

ਅਰੁਣ ਵਿਜੇ (ਜਨਮ 19 ਨਵੰਬਰ 1977), ਪਹਿਲਾਂ ਅਰੁਣ ਕੁਮਾਰ ਵਜੋਂ ਜਾਣਿਆ ਜਾਂਦਾ ਸੀ, ਇੱਕ ਭਾਰਤੀ ਫਿਲਮ ਅਦਾਕਾਰ ਹੈ ਜੋ ਮੁੱਖ ਤੌਰ ਤੇ ਤਾਮਿਲ ਸਿਨੇਮਾ ਵਿੱਚ ਕੰਮ ਕਰਦਾ ਹੈ। ਉਸਨੇ ਤੇਲਗੂ, ਕੰਨੜ ਅਤੇ ਹਿੰਦੀ ਦੀਆਂ ਕੁਝ ਫਿਲਮਾਂ ਵਿੱਚ ਵੀ ਅਭਿਨੈ ਕੀਤਾ। ਉਹ 1995 ਤੋਂ ਫਿਲਮ ਇੰਡਸਟਰੀ ਵਿਚ ਰਿਹਾ ਹੈ, ਪਰ ਲਗਭਗ 20 ਸਾਲਾਂ ਬਾਅਦ ਵੀ ਉਸ ਨੂੰ ਸਿਰਫ ਉਸ ਦੀ ਯੋਗ ਪਛਾਣ ਮਿਲੀ। [1] ਉਸ ਨੂੰ ਫਿਲਮਾਂ ਵਿੱਚ ਉਸ ਦੇ ਖਲਨਾਇਕ ਰੋਲ ਲਈ ਜਾਣਿਆ ਹੈ। ਉਸ ਨੇ ਤਮਿਲ, ਤੇਲਗੂ ਅਤੇ ਕੰਨੜ ਵਿਚ ਕ੍ਰਮਵਾਰ ਅਨਿਨਾਈ ਅਰਿੰਨਧਾਲ, ਦਿ ਘੁਲਾਟੀਏ: ਬਰੂਸ ਲੀ ਅਤੇ ਚੱਕਰਵਿਊ, ਫਿਲਮਾਂ ਵਿੱਚ ਭੂਮਿਕਾ ਨਿਭਾਈ ਹੈ।

ਮੁੱਢਲਾ ਜੀਵਨ[ਸੋਧੋ]

ਅਰੁਣ ਵਿਜੇ ਦਾ ਜਨਮ ਅਦਾਕਾਰ ਵਿਜੇਕੁਮਾਰ ਅਤੇ ਉਸਦੀ ਪਹਿਲੀ ਪਤਨੀ ਮੁਥੁਕਾਂਨੂੰ ਦੇ ਇਕਲੌਤੇ ਪੁੱਤਰ ਵਜੋਂ ਹੋਇਆ ਸੀ। ਉਸਨੇ ਆਪਣੀ ਪੜ੍ਹਾਈ ਡੌਨ ਬੋਸਕੋ ਮੈਟਿਕੂਲੇਸ਼ਨ ਹਾਇਰ ਸੈਕੰਡਰੀ ਸਕੂਲ, ਐਗਮੋਰ ਵਿਖੇ ਕੀਤੀ। ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ, ਉਸਨੇ ਆਪਣੀ ਉੱਚ ਪੜ੍ਹਾਈ ਲਈ ਲੋਯੋਲਾ ਕਾਲਜ ਵਿਚ ਦਾਖਲਾ ਲਿਆ।

ਉਸ ਦੀਆਂ ਦੋ ਵੱਡੀਆਂ ਭੈਣਾਂ ਅਨੀਤਾ ਤੇ ਕਵਿਤਾ ਹਨ, ਜਿਨ੍ਹਾਂ ਨੇ ਇੱਕਲੀ ਫਿਲਮ, ਕਲੀ [2] ਵਿੱਚ ਕੰਮ ਕੀਤਾ ਹੈ। ਉਨ੍ਹਾਂ ਦੀ ਮਤਰੇਈ ਮਾਂ ਅਭਿਨੇਤਰੀ ਮੰਜੁਲਾ ਵਿਜੇਕੁਮਾਰ ਸੀ, ਜਿਸਨੇ 1970 ਦੇ ਦਹਾਕੇ ਵਿੱਚ 100 ਤੋਂ ਵੱਧ ਫਿਲਮਾਂ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਸਨ, ਜਦੋਂਕਿ ਉਨ੍ਹਾਂ ਦੀਆਂ ਸੌਤੇਲੀਆਂ ਭੈਣਾਂ ਪ੍ਰਿਥਾ ਅਤੇ ਸ਼੍ਰੀਦੇਵੀ ਵੀ ਕਈ ਫਿਲਮਾਂ ਵਿੱਚ ਨਜ਼ਰ ਆਈਆਂ ਹਨ।

ਨਿੱਜੀ ਜ਼ਿੰਦਗੀ[ਸੋਧੋ]

2006 ਵਿੱਚ, ਵਿਜੇ ਨੇ ਫਿਲਮ ਦੇ ਨਿਰਮਾਤਾ ਡਾ ਐਨ.ਐਸ. ਮੋਹਨ ਦੀ ਧੀ ਅਤੇ ਮਨੋਵਿਗਿਆਨ ਵਿੱਚ ਇੱਕ ਪੋਸਟ-ਗ੍ਰੈਜੂਏਟ, ਆਰਾਥੀ ਨਾਲ ਵਿਆਹ ਕੀਤਾ [3] [4] ਵਿਆਹ ਤੋਂ ਬਾਅਦ ਉਸਦੇ ਘਰ ਇੱਕ ਬੇਟੀ ਪੂਰਵੀ ਅਤੇ ਇੱਕ ਪੁੱਤਰ ਅਰਨਵ ਵਿਜੇ ਨੇ ਜਨਮ ਲਿਆ। ਸਾਲ 2010 ਵਿੱਚ, ਕਵਿਤਾ ਦੀ ਧੀ ਹਸੀਨੀ ਨੇਐਨ.ਐਸ. ਮੋਹਨ ਦੇ ਪੁੱਤਰ ਹੇਮੰਤ ਨਾਲ ਵਿਆਹ ਕਰਵਾ ਲਿਆ, ਜੋ ਫੈਡਰ ਟੱਚ ਐਂਟਰਟੇਨਮੈਂਟਸ ਦਾ ਸਹਿ-ਨਿਰਮਾਤਾ ਹੈ ਅਤੇ ਮਲਾਈ ਮਲਾਈ ਵਿੱਚ ਉਸਨੇ ਅਰੁਣ ਵਿਜੇ ਨਾਲ ਅਭਿਨੈ ਵੀ ਕੀਤਾ ਸੀ। [2] [5]

ਕੈਰੀਅਰ[ਸੋਧੋ]

1995-2001[ਸੋਧੋ]

ਅਰੁਣ ਵਿਜੇ ਦੀ ਬਚਪਨ ਤੋਂ ਹੀ ਅਭਿਨੈ ਕਰਨ ਦੀ ਇੱਛਾ ਸੀ। ਫਿਲਮ ਸ਼ੂਟਿੰਗਾਂ ਦੌਰਾਨ ਉਸਦੇ ਮਨ ਵਿਚ ਆਪਣੇ ਪਿਤਾ ਨੂੰ ਫਿਲਮਾਂ ਵਿਚ ਕੰਮ ਕਰਦਿਆਂ ਵੇਖ ਕੇ ਇੱਕ ਮਜ਼ਬੂਤ ਰੂਚੀ ਪੈਦਾ ਹੋਈ। ਅਭਿਨੇਤਾ ਬਣਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ, ਉਸਦੇ ਪਿਤਾ ਨੇ ਉਸ ਨੂੰ ਉਤਸ਼ਾਹਿਤ ਕਰਦੇ ਹੋਏ ਨ੍ਰਿਤ, ਤੈਰਾਕੀ, ਸਕੇਟਿੰਗ ਅਤੇ ਘੋੜ ਸਵਾਰੀ ਵਰਗੀਆਂ ਗੈਰ ਰਸਮੀ ਗਤੀਵਿਧੀਆਂ ਲਈ ਕਲਾਸਾਂ ਵਿਚ ਸ਼ਾਮਲ ਲੈਣ ਲਈ ਕਿਹਾ। ਅਰੁਣ ਵਿਜੇ ਜਦੋਂ ਦਸਵੀਂ ਜਮਾਤ ਵਿਚ ਸੀ ਤਾਂ ਉਸ ਨੂੰ ਫਿਲਮ ਦੀ ਪੇਸ਼ਕਸ਼ ਆਉਣੀ ਸ਼ੁਰੂ ਹੋ ਗਈ ਸੀ ਪਰ ਉਸ ਦੇ ਪਿਤਾ ਚਾਹੁੰਦੇ ਸਨ ਕਿ ਉਹ ਫਿਲਮਾਂ ਵਿਚ ਕੰਮ ਕਰਨ ਤੋਂ ਪਹਿਲਾਂ ਆਪਣੀ ਸਕੂਲ ਦੀ ਪੜ੍ਹਾਈ ਪੂਰੀ ਕਰੇ। [6]

ਹਵਾਲੇ[ਸੋਧੋ]

  1. https://www.newindianexpress.com/entertainment/tamil/2018/oct/01/its-my-time-now-arun-vijay-1879303.amp&ved=2ahUKEwjn7NrM9ZvuAhVQfisKHaZeCAEQFjABegQIBhAB&usg=AOvVaw1Nr6moAG9HfPpkE6MUTzTK[permanent dead link]
  2. 2.0 2.1 "Wedding bells in Arun Vijays family – Bollywood Movie News". Indiaglitz.com. 27 May 2010. Archived from the original on 2012-07-18. Retrieved 2016-01-20.
  3. "Arun Vijay wedding – Tamil Movie News". Indiaglitz.com. 1 December 2006. Archived from the original on 2006-12-05. Retrieved 2016-01-20.
  4. "Events – Arun Kumar's Betrothal Function". Indiaglitz.com. 12 September 2006. Archived from the original on 2006-11-08. Retrieved 2016-01-20.
  5. "A family affair for Vijay Kumar". Articles.timesofindia.indiatimes.com. 24 August 2010. Archived from the original on 2012-03-09. Retrieved 2016-01-20. {{cite web}}: Unknown parameter |dead-url= ignored (help) Archived 2012-03-09 at the Wayback Machine.
  6. "Arun vijay's interest towards acting". The Hindu. 5 May 2006.