ਅਰੁੰਧਤੀ ਦੇਵੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਰੁੰਧਤੀ ਦੇਵੀ
ਜਨਮ(1933-04-29)29 ਅਪ੍ਰੈਲ 1933
ਬਾਰਿਸਲ (ਹੁਣ ਬੰਗਲਾਦੇਸ਼ ਵਿਚ)
ਮੌਤ1 ਜਨਵਰੀ 1999(1999-01-01) (ਉਮਰ 65)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ, ਨਿਰਦੇਸ਼ਕ, ਲੇਖਕ ਅਤੇ ਗਾਇਕਾ[1]
ਸਰਗਰਮੀ ਦੇ ਸਾਲ1940 – 1982
ਜ਼ਿਕਰਯੋਗ ਕੰਮ
 • ਬਿਚਾਰਕ
 • ਜਾਤੁਗ੍ਰਿਹਾ
ਜੀਵਨ ਸਾਥੀਤਪਨ ਸਿਨਹਾ
ਬੱਚੇਅਨੁਰਾਧਾ ਘੋਸ਼
ਅਨਿੰਦਿਆ ਸਿਨਹਾ
ਮਾਤਾ-ਪਿਤਾ
 • ਬਿਭੂਤੀਚਰਨ ਗੁਹਾ ਥਾਕੁਰਤਾ (ਪਿਤਾ)

ਅਰੁੰਧਤੀ ਦੇਵੀ (ਅਰੁੰਧਤੀ ਮੁਖੋਪਾਧਿਆਏ ਨਾਮ ਨਾਲ ਵੀ ਜਾਣੀ ਜਾਂਦੀ ਹੈ) ਇੱਕ ਭਾਰਤੀ ਅਭਿਨੇਤਰੀ, ਨਿਰਦੇਸ਼ਕ, ਲੇਖਕ ਅਤੇ ਗਾਇਕਾ ਸੀ, ਜੋ ਬੰਗਾਲੀ ਸਿਨੇਮਾ ਵਿੱਚ ਆਪਣੇ ਕੰਮ ਲਈ ਜ਼ਿਆਦਾਤਰ ਜਾਣੀ ਜਾਂਦੀ ਹੈ।[2]

ਅਰੁੰਧਤੀ ਦੇਵੀ ਵਿਸ਼ਵ ਭਾਰਤੀ ਯੂਨੀਵਰਸਿਟੀ ਦੀ ਇਕ ਵਿਦਿਆਰਥੀ ਸੀ ਜਿਥੇ ਉਸ ਨੂੰ ਸੈਲਾਸਰੰਜਨ ਮਜੂਮਦਾਰ ਦੁਆਰਾ ਰਬਿੰਦਰ ਸੰਗੀਤ ਦੀ ਸਿਖਲਾਈ ਦਿੱਤੀ ਗਈ ਸੀ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 1940 ਵਿੱਚ ਆਲ ਇੰਡੀਆ ਰੇਡੀਓ ਵਿਖੇ ਰਬਿੰਦਰ ਸੰਗੀਤ ਦੀ ਗਾਇਕਾ ਵਜੋਂ ਕੀਤੀ ਸੀ। [3] ਇੱਕ ਅਭਿਨੇਤਰੀ ਦੇ ਰੂਪ ਵਿੱਚ ਅਰੁੰਧਤੀ ਦੇਵੀ ਨੇ ਆਪਣੇ ਫ਼ਿਲਮ ਕਰੀਅਰ ਦੀ ਸ਼ੁਰੂਆਤ ਕਾਰਤਿਕ ਚੱਟੋਪਾਧਿਆਏ ਦੀ ਬੰਗਾਲੀ ਫ਼ਿਲਮ ਮਹਾਂਪ੍ਰਸਥਾਨਰ ਪਾਠੇ (1952) ਨਾਲ ਕੀਤੀ ਸੀ, ਜਿਸਦਾ ਯਾਤਰਿਕ ਸਿਰਲੇਖ ਹੇਠ ਹਿੰਦੀ ਰੂਪ ਵੀ ਹੈ।[4] ਉਸ ਨੇ ਨਾਭਾਜਨਮਾ ਵਿਚ ਦੇਵਕੀ ਕੁਮਾਰ ਬੋਸ (1956), ਚਲਾਚਲ ਵਿਚ ਅਸਿਤ ਸੇਨ (1956) ਅਤੇ ਪੰਚਤਾਪਾ (1957), ਮਾਂ (1956) ਵਿਚ ਪ੍ਰਭਾਤ ਮੁਖੋਪਾਧਿਆਏ , ਮਮਤਾ (1957), ਬਿਚਾਰਕ (1959) ਅਤੇ ਆਕਾਸ਼ਪਤਾਲ (1960), 1963 ਵਿੱਚ ਆਦਿ ਫ਼ਿਲਮਾਂ ਵਿਚ ਭੂਮਿਕਾ ਨਿਭਾਉਣ ਦੇ ਨਾਲ ਨਾਲ ਤਪਨ ਸਿਨਹਾ ਨਾਲ ਮਿਲ ਕੇ ਨਿਰਦੇਸ਼ਨ ਵੀ ਕੀਤਾ ਹੈ। ਉਸਨੂੰ ਬਿਜੌਏ ਬੋਸ ਦੁਆਰਾ ਨਿਰਦੇਸ਼ਤ ਨੈਸ਼ਨਲ ਅਵਾਰਡ ਜੇਤੂ ਬੰਗਾਲੀ ਫ਼ਿਲਮ ਭਾਗੀਨੀ ਨਿਵੇਦਿਤਾ (1962) ਵਿੱਚ ਉਸਦੀ ਭੂਮਿਕਾ ਲਈ ਸਰਬੋਤਮ ਅਭਿਨੇਤਰੀ ਲਈ ਬੀ.ਐਫ.ਜੇ.ਏ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। 1967 ਵਿਚ ਉਸ ਨੂੰ 14ਵੇਂ ਰਾਸ਼ਟਰੀ ਫ਼ਿਲਮ ਅਵਾਰਡਾਂ ਵਿਚ ਉਸਦੀ ਨਿਰਦੇਸ਼ਕ ਪਹਿਲੀ ਫ਼ਿਲਮ ਛੂਤੀ ਲਈ ਸਰਬੋਤਮ ਫ਼ਿਲਮ ਅਧਾਰਿਤ ਉੱਚ ਸਾਹਿਤਕ ਕਾਰਜ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ।[5]

ਨਿੱਜੀ ਜ਼ਿੰਦਗੀ[ਸੋਧੋ]

ਅਰੁੰਧਤੀ ਦਾ ਜਨਮ ਬ੍ਰਿਟਿਸ਼ ਭਾਰਤ (ਹੁਣ ਬੰਗਲਾਦੇਸ਼) ਵਿੱਚ ਪੂਰਬੀ ਬੰਗਾਲ ਦੇ ਬਾਰਿਸਲ ਵਿੱਚ ਹੋਇਆ ਸੀ। 1955 ਵਿਚ ਉਸਨੇ ਡਾਇਰੈਕਟਰ ਪ੍ਰਭਾਤ ਮੁਖਰਜੀ ਨਾਲ ਵਿਆਹ ਕੀਤਾ, ਥੋੜ੍ਹੇ ਸਮੇਂ ਲਈ ਕਾਇਮ ਰਹਿ ਸਕਿਆ। ਹਾਲਾਂਕਿ 1957 ਵਿੱਚ ਉਸਨੇ ਬਰਲਿਨ ਅੰਤਰਰਾਸ਼ਟਰੀ ਫ਼ਿਲਮ ਉਤਸਵ ਵਿੱਚ ਫਿਲਮ ਨਿਰਦੇਸ਼ਕ ਤਪਨ ਸਿਨਹਾ ਨਾਲ ਮੁਲਾਕਾਤ ਕੀਤੀ ਅਤੇ ਆਖਰਕਾਰ ਉਨ੍ਹਾਂ ਦਾ ਵਿਆਹ ਹੋ ਗਿਆ। ਉਨ੍ਹਾਂ ਦਾ ਬੇਟਾ ਵਿਗਿਆਨੀ ਅਨਿੰਦਿਆ ਸਿਨਹਾ ਹੈ। 1 ਜਨਵਰੀ 1990 ਵਿਚ ਉਸ ਦੀ ਮੌਤ ਹੋ ਗਈ ਸੀ। [6]

ਫ਼ਿਲਮੋਗ੍ਰਾਫੀ[ਸੋਧੋ]

ਅਭਿਨੇਤਰੀ ਦੇ ਤੌਰ 'ਤੇ
 • 1976 ਹਾਰਮੋਨੀਅਮ
 • 1972 ਪੱਦੀ ਪਿਸ਼ੀਰ ਬਰਮੀ ਬਕਸ਼ਾ (ਉਸਦੀ ਸਭ ਤੋਂ ਮਸ਼ਹੂਰ ਨਿਰਦੇਸ਼ਨਾ ਦੀ ਸ਼ੁਰੂਆਤ)
 • 1969 ਮੇਘ-ਓ-ਰੁਦਰਾ (ਨਿਰਦੇਸ਼ਕ ਵਜੋਂ ਵੀ)
 • 1967 ਛੂਤੀ (ਉਸਨੇ ਇਸ ਫ਼ਿਲਮ ਵਿਚ ਅਭਿਨੈ ਨਹੀਂ ਕੀਤਾ, ਹਾਲਾਂਕਿ ਉਸਨੇ ਇਸ ਫ਼ਿਲਮ ਦਾ ਪਹਿਲੀ ਵਾਰ ਨਿਰਦੇਸ਼ਨ ਕੀਤਾ ਅਤੇ ਸਕ੍ਰਿਪਟ ਲੇਖਕ ਅਤੇ ਸੰਗੀਤ ਕੰਪੋਜ਼ਰ ਵੀ)
 • 1964 ਜਤੁਗਰੀ ਵਿਚ ਮਧੂਰੀ ਵਜੋਂ
 • 1962 ਸ਼ੀਲੀਬਾਰੀ
 • 1962 ਭਾਗੀਨੀ ਨਿਵੇਦਿਤਾ ਬਤੌਰ ਸਿਸਟਰ ਨਿਵੇਦਿਤਾ
 • 1961 ਝਿੰਡਰ ਬੋਂਦੀ
 • 1960 ਖੁਦੀਤਾ ਪਾਸ਼ਨ
 • 1960 ਇੰਦਰਧਨੁ
 • 1960 ਅਕਾਸ਼-ਪਤਾਲ
 • 1959 ਬਿਚਾਰਕ (ਉਹ ਨਿਰਮਾਤਾ ਬਣ ਗਈ)
 • 1959 ਸ਼ਸ਼ੀ ਬਾਬੁਰ ਸੰਸਾਰ
 • 1959 ਪੁਸ਼ਪਾਧਨੁ
 • 1958 ਮਨਮੋਈ ਗਰਲਜ਼ ਸਕੂਲ ਵਿਚ ਨਿਹਾਰੀਕਾ ਵਜੋਂ
 • 1956 ਚਲਾਚਲ
 • 1956 ਨਾਭਾਜਨਮਾ
 • 1955 ਦਸ਼ਯੋਮੋਹਨ ਵਿਚ ਚਪਲਾ ਉਰਫ ਮਿਸ ਸੰਧਿਆ ਰੇ ਦੀ ਭੂਮਿਕਾ ਵਿਚ
 • 1955 ਦੁ-ਜਾਨੇ
 • 1955 ਗੋਧੁਲੀ
 • 1954 ਛੇਲੇ ਕਾਰ ਵਿਚ ਮਿਲੀ ਵਜੋਂ
 • 1954 ਨਾਦ-ਓ-ਨਾਦੀ
 • 1952 ਮਹਾਪ੍ਰਸਥਾਨਰ ਪਾਠੇ ਵਿਚ ਰਾਣੀ ਵਜੋਂ
 • 1952 ਯਤ੍ਰਿਕ ਵਿਚ ਰਾਣੀ ਦੇ ਤੌਰ 'ਤੇ (ਪ੍ਰਸਿੱਧ ਬੰਗਾਲੀ ਫ਼ਿਲਮ ਮਹਾ ਪ੍ਰਸਥਾਨਰ ਪਾਠੇ ਦਾ ਹਿੰਦੀ ਸੰਸਕਰਣ, ਜਿਸ ਵਿੱਚ ਉਸਨੇ ਰਾਣੀ ਦੀ ਭੂਮਿਕਾ ਨਿਭਾਈ ਸੀ)
ਬਤੌਰ ਨਿਰਦੇਸ਼ਕ
 • 1985 ਗੋਕੁਲ
 • 1983 ਦੀਪਾਰ ਪ੍ਰੇਮ
 • 1972 ਪੜੀ ਪਿਸ਼ਿਰ ਬਰਮੀ ਬਕਸ਼ਾ
 • 1969 ਮੇਘ ਓ ਰੁਦ੍ਰਾ [7]
 • 1967 ਛੂਤੀ (ਸਕ੍ਰਿਪਟ ਲੇਖਕ ਅਤੇ ਸੰਗੀਤ ਕੰਪੋਜ਼ਰ ਵੀ)

ਹਵਾਲੇ[ਸੋਧੋ]

 1. "Arundhati Devi - Bengali women filmmakers who have made India proud". The Times of India. Retrieved 9 November 2019.{{cite web}}: CS1 maint: url-status (link)
 2. "Arundhati Devi movies, filmography, biography and songs - Cinestaan.com". Cinestaan. Archived from the original on 2020-09-19. Retrieved 2019-03-10.
 3. "অন্তরের অন্দরে রয়ে গেল গান". anandabazar.com (in ਅੰਗਰੇਜ਼ੀ). Retrieved 9 November 2019.
 4. "স্ম র ণ : অরুন্ধতী দেবী". শেয়ার বিজ (in ਅੰਗਰੇਜ਼ੀ (ਅਮਰੀਕੀ)). Archived from the original on 6 ਫ਼ਰਵਰੀ 2017. Retrieved 9 November 2019. {{cite web}}: Unknown parameter |dead-url= ignored (|url-status= suggested) (help)
 5. "National Film Awards (1966)". gomolo.com. Archived from the original on 2017-12-27. Retrieved 2021-02-27. {{cite web}}: Unknown parameter |dead-url= ignored (|url-status= suggested) (help)
 6. Arundhati Devi in Upperstall Archived 9 September 2011 at the Wayback Machine.
 7. "সুরকার অরুন্ধতী". anandabazar.com (in Bengali). Retrieved 21 February 2020.

ਬਾਹਰੀ ਲਿੰਕ[ਸੋਧੋ]