ਅਲੀ ਫ਼ਜ਼ਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅਲੀ ਫ਼ਜ਼ਲ
Ali Fazal looking away from camera
ਸਤੰਬਰ 2017 ਵਿੱਚ ਵਿਕਟੋਰੀਆ ਐਂਡ ਅਬਦੁਲ ਦੇ ਵਿਸ਼ਵ ਪ੍ਰੀਮੀਅਰ ਤੇ ਫ਼ਜ਼ਲ
ਜਨਮ (1986-10-15) 15 ਅਕਤੂਬਰ 1986 (ਉਮਰ 34)
ਲਖਨਊ, ਉੱਤਰ ਪ੍ਰਦੇਸ਼, ਭਾਰਤ
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਲਾ ਮਾਰਟਿਨਿਏ ਕਾਲਜ
ਦਿ ਦੂਨ ਸਕੂਲ
ਸੈਂਟ ਜੇਵੀਅਰਜ਼ ਕਾਲਜ
ਪੇਸ਼ਾਅਦਾਕਾਰ, ਮਾਡਲ
ਸਰਗਰਮੀ ਦੇ ਸਾਲ2008–ਹੁਣ ਤੱਕ

ਅਲੀ ਫ਼ਜ਼ਲ (ਜਨਮ 15 ਅਕਤੂਬਰ 1986) ਇੱਕ ਭਾਰਤੀ ਅਦਾਕਾਰ ਅਤੇ ਮਾਡਲ ਹੈ। ਉਸ ਨੇ ਅਮਰੀਕੀ ਟੈਲੀਵਿਜ਼ਨ ਬਾਲੀਵੁੱਡ ਹੀਰੋ ਵਿੱਚ ਆਉਣ ਤੋਂ ਪਹਿਲਾਂ ਅੰਗਰੇਜ਼ੀ ਭਾਸ਼ਾ ਦੀ ਫਿਲਮ 'ਦ ਅਦਰ ਐਂਡ ਆਫ ਦਿ ਲਾਈਨ' ਵਿੱਚ ਛੋਟੀ ਭੂਮਿਕਾ ਨਿਭਾਈ ਸੀ।

ਅਲੀ ਨੇ 3 ਈਡੀਅਟਸ (2009) ਫੀਲਮ ਵਿੱਚ ਵਿਸ਼ੇਸ਼ ਦਿੱਖ ਨਾਲ ਬਾਲੀਵੁੱਡ ਵਿੱਚ ਆਪਣੀ ਸ਼ੁਰੂਆਤ ਕੀਤੀ ਅਤੇ ਬਾਅਦ ਵਿੱਚ ਉਹਆਲਵੇਜ਼ ਕਭੀ ਕਭੀ (2011) ਵਿੱਚ ਨਜ਼ਰ ਆਇਆ। ਅਲੀ ਨੂੰ ਫੁਕਰੇ (2013) ਫਿਲਮ ਵਿੱਚ ਕੰਮ ਕਰਨ 'ਤੇ ਪ੍ਰਸਿੱਧੀ ਪ੍ਰਾਪਤ ਹੋਈ। ਇਸ ਫਿਲਮ ਤੋਂ ਬਾਅਦ ਉਸਨੇ ਬਾਤ ਬਨ ਗਈ (2013), ਬੌਬੀ ਜਾਸੂਸ (2014) ਅਤੇ ਸੋਨਾਲੀ ਕੇਬਲ (2014) ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ। ਅਲੀ ਨੇ ਖਾਮੋਸ਼ੀਆਂ (2015) ਫਿਲਮ ਵਿੱਚ ਮੁੱਖ ਭੂਮਿਕਾ ਨਿਭਾਈ ਸੀ ਅਤੇ ਇਸੇ ਸਾਲ ਉਹ ਹਾਲੀਵੱਡ ਦੀ ਵੱਡੀ ਫਿਲਮ ਫਿਊਰੀਅਸ-7 ਵਿੱਚ ਵੀ ਇੱਕ ਛੋਟੀ ਭੂਮਿਕਾ ਵਿੱਚ ਨਜ਼ਰ ਆਇਆ। ਉਸਨੇ ਹੈਪੀ ਭਾਗ ਜਾੲੇਗੀ (2016) ਫਿਲਮ ਵਿੱਚ ਡਾਇਨਾ ਪੇਂਟੀ ਨਾਲ ਮਹੱਤਵਪੂਰਨ ਭੂਮਿਕਾ ਨਿਭਾਈ।

ਫਜ਼ਲ ਨੇ ਬ੍ਰਿਟਿਸ਼-ਅਮਰੀਕਨ ਫਿਲਮ ਵਿਕਟੋਰੀਆ ਐਂਡ ਅਬਦੁਲ ਵਿੱਚ ਵੀ ਕੰਮ ਕੀਤਾ, ਇਸ ਫਿਲਮ ਵਿੱਚ ਰਾਣੀ ਵਿਕਟੋਰੀਆ (ਜੂਡੀ ਡੇਂਚ) ਅਤੇ ਉਸ ਦੇ ਭਰੋਸੇਮੰਦ ਭਾਰਤੀ ਸੇਵਕ ਅਬਦੁਲ ਕਰੀਮ ਦੇ ਰਿਸ਼ਤੇ ਨੂੰ ਦਰਸਾਇਆ ਗਿਆ ਹੈ।[1] ਇਹ ਫ਼ਿਲਮ 2017 ਵਿੱਚ ਵੇਨਿਸ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਰ ਕੀਤੀ ਗਈ ਸੀ।[2] ਇਸ ਫਿਲਮ ਵਿਚਲੇ ਮੁੱਖ ਅਦਾਕਾਰਾਂ ਦੁਆਰਾ ਪਹਿਨੇ ਹੋਏ ਪੁਸ਼ਾਕ, ਇੰਗਲੈਂਡ ਦੀ ਰਾਣੀ ਦੇ ਸਾਬਕਾ ਨਿਵਾਸ ਓਸਬਰਨ ਹਾਊਸ ਵਿੱਚ ਪ੍ਰਦਰਸ਼ਨੀ ਦੇ ਹਿੱਸੇ ਵਜੋਂ ਸ਼ਾਮਲ ਕੀਤੇ ਗੲੇ ਸਨ।

ਹਵਾਲੇ[ਸੋਧੋ]

  1. "'Victoria And Abdul': A 130-year-old story for our times". The Daily Star Newspaper - Lebanon. 2017-09-05. Retrieved 2017-09-21. 
  2. "Ali Fazal's provocative British drama Victoria and Abdul goes to Venice Film Festival". hindustantimes.com/ (in ਅੰਗਰੇਜ਼ੀ). 2017-08-30. Retrieved 2017-09-21.