ਸਮੱਗਰੀ 'ਤੇ ਜਾਓ

ਅਵਤਾਰ: ਦ ਲਾਸਟ ਏਅਰਬੈਂਡਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅਵਤਾਰ: ਦ ਲਾਸਟ ਏਅਰਬੈਂਡਰ
ਸ਼ੈਲੀ
ਦੁਆਰਾ ਬਣਾਇਆ
ਲੇਖਕ
ਨਿਰਦੇਸ਼ਕ
Voices of
ਕੰਪੋਜ਼ਰਜੈਰੇਮੀ ਜ਼ੁਕਰਮੈਨ, ਬੈਂਜਾਮਿਨ ਵਿਨ
ਮੂਲ ਦੇਸ਼ਸੰਯੁਕਤ ਰਾਜ ਅਮਰੀਕਾ
ਮੂਲ ਭਾਸ਼ਾਅੰਗਰੇਜ਼ੀ
ਸੀਜ਼ਨ ਸੰਖਿਆ3
No. of episodes61 (list of episodes)
ਨਿਰਮਾਤਾ ਟੀਮ
ਕਾਰਜਕਾਰੀ ਨਿਰਮਾਤਾ
 • ਮਾਈਕਲ ਡਾਂਟੇ ਡੀਮਾਰਟੀਨੋ
 • ਬ੍ਰਯਾਨ ਕੋਨੀਟਜ਼ਕੋ
 • ਆਰੋਨ ਏਹਾਜ਼ (co-executive)
ਲੰਬਾਈ (ਸਮਾਂ)23 ਮਿੰਟ
Production companies
ਰਿਲੀਜ਼
Original networkਨਿਕਲੋਡੀਅਨ
Picture formatਐਨ. ਟੀ. ਐਸ. ਸੀ। 4:3 (480i)
Original releaseਫਰਵਰੀ 21, 2005 (2005-02-21) –
ਜੁਲਾਈ 19, 2008 (2008-07-19)
Chronology
Followed by

ਅਵਤਾਰ: ਦ ਲਾਸਟ ਏਅਰਬੈਂਡਰ ( ਜਿਸਨੂੰ ਯੂਰਪ ਵਿੱਚ ਅਵਤਾਰ: ਦ ਲੀਜੈਂਡ ਔਫ਼ ਆਂਗ) ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।[3] ਇੱਕ ਅਮਰੀਕੀ ਐਨੀਮੇਟਿਡ ਟੈਲੀਵਿਜ਼ਨ ਲੜੀਵਾਰ ਹੈ ਜਿਸਨੂੰ ਕਿ ਨਿਕਲੋਡੀਅਨ ਉੱਪਰ ਤਿੰਨ ਸੀਜ਼ਨਾਂ ਵਿੱਚ ਵਿਖਾਇਆ ਗਿਆ ਸੀ। ਇਸ ਲੜੀਵਾਰ ਨੂੰ ਮਾਈਕਲ ਡਾਂਟੇ ਡੀਮਾਰਟੀਨੋ, ਬ੍ਰਯਾਨ ਕੋਨੀਟਜ਼ਕੋ ਅਤੇ ਆਰੋਨ ਏਹਾਜ਼ ਦੁਆਰਾ ਬਣਾਇਆ ਅਤੇ ਨਿਰਮਿਤ ਕੀਤਾ ਗਿਆ ਹੈ, ਜਿਸ ਵਿੱਚ ਇੱਕ ਏਸ਼ੀਆਈ ਚੀਨੀ ਮਾਰਸ਼ਲ ਆਰਟ ਦੁਆਰਾ ਪ੍ਰਭਾਵਿਤ ਦੁਨੀਆ ਨੂੰ ਵਿਖਾਇਆ ਗਿਆ ਹੈ, ਜਿਸ ਵਿੱਚ ਪਦਾਰਥਾਂ ਨੂੰ ਵੀ ਆਪਣੀਆਂ ਸ਼ਕਤੀਆਂ ਨਾਲ ਹਿਲਾ ਸਕਦੇ ਸਨ।[4] ਇਸ ਲੜੀਵਾਰ ਵਿੱਚ ਰਵਾਇਤੀ ਏਸ਼ੀਆਈ ਸੱਭਿਆਚਾਰ ਦੇ ਹਿੱਸਿਆਂ ਨੂੰ ਐਨੀਮੇਸ਼ਨ ਕਾਰਟੂਨਾਂ ਵਿੱਚ ਵਿਖਾਇਆ ਗਿਆ ਹੈ।[5]

ਇਸ ਲੜੀਵਾਰ ਵਿੱਚ ਇਸਦੇ ਮੁੱਖ ਪਾਤਰ ਆਂਗ ਅਤੇ ਉਸਦੇ ਦੋਸਤਾਂ ਕਟਾਰਾ, ਸੌਕਾ, ਟੋਫ ਅਤੇ ਜ਼ੂਕੋ ਦੀ ਸਾਹਸੀ ਲੜਾਈ ਨੂੰ ਵਿਖਾਇਆ ਗਿਆ ਹੈ ਜਿਹੜੇ ਕਿ ਦੁਨੀਆ ਨੂੰ ਬਚਾਉਣ ਲਈ ਅੱਗ ਦੇ ਮੁਖੀ ਓਜ਼ਾਈ ਨਾਲ ਲੜਦੇ ਹਨ। ਇਸ ਵਿੱਚ ਉਹ ਅੱਗ ਦੇ ਰਾਸ਼ਟਰ ਨਾਲ ਪਿਛਲੇ 100 ਸਾਲਾਂ ਤੋਂ ਚਲੀ ਆ ਰਹੀ ਖ਼ਤਰਨਾਕ ਜੰਗ ਦਾ ਅੰਤ ਕਰਦੇ ਹਨ।[6] ਇਸ ਲੜੀਵਾਰ ਦਾ ਪਹਿਲਾ ਐਪੀਸੋਡ ਟੀਵੀ ਉੱਪਰ 21 ਫ਼ਰਵਰੀ, 2005 ਨੂੰ ਵਿਖਾਇਆ ਗਿਆ ਸੀ[7] ਅਤੇ ਇਸਦਾ ਅੰਤਲਾ ਐਪੀਸੋਡ 19 ਜੂਨ, 2008 ਨੂੰ ਵਿਖਾਇਆ ਗਿਆ ਸੀ।[8] ਇਸ ਸ਼ੋਅ ਨੂੰ ਬਹੁਤ ਸਾਰੇ ਸਰੋਤਾਂ ਦੇ ਜ਼ਰੀਏ ਵੇਖਿਆ ਜਾ ਸਕਦਾ ਹੈ ਜਿਸ ਵਿੱਚ ਡੀਵੀਡੀ, ਆਈ. ਟਿਊਨਸ ਸਟੋਰ, ਜ਼ੂਨ ਮਾਰਕੇਟਪਲੇਸ, ਐਕਸ. ਬੌਕਸ ਲਾਈਵ ਮਾਰਕੇਟਪਲੇਸ, ਪਲੇ-ਸਟੇਸ਼ਨ ਸਟੋਰ, ਨੈਟਫ਼ਲਿਕਸ ਅਤੇ ਨਿਕਟੂਨਸ ਨੈਟਵਰਕ ਸ਼ਾਮਿਲ ਹਨ।[9]

ਅਵਤਾਰ: ਦ ਲਾਸਟ ਏਅਰਬੈਂਡਰ ਦਰਸ਼ਕਾਂ ਅਤੇ ਸਮੀਖਿਅਕਾਂ ਦੋਵਾਂ ਵਿੱਚ ਬਹੁਤ ਮਸ਼ਹੂਰ ਸੀ, ਜਿਸ ਵਿੱਚ ਇਸਨੂੰ 5.6 ਮਿਲੀਅਨ ਲੋਕਾਂ ਦੁਆਰਾ ਇਕੱਠੇ ਵੇਖਿਆ ਜਾਂਦਾ ਸੀ[6][10][11] ਅਵਤਾਰ ਨੂੰ ਬਹੁਤ ਸਾਰੇ ਅਵਾਰਡਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਇਸਨੇ ਇਹ ਅਵਾਰਡ ਜਿੱਤੇ ਵੀ ਸਨ ਜਿਸ ਵਿੱਚ ਐਨੀ ਅਵਾਰਡ, ਜੈਨੇਸਿਸ ਅਵਾਰਡ, ਪ੍ਰਾਈਮਟਾਈਮ ਐਮੀ ਅਵਾਰਡ ਅਤੇ ਪੀਬੁਆਏ ਅਵਾਰਡ ਸ਼ਾਮਿਲ ਹਨ। ਪਹਿਲੇ ਸੀਜ਼ਨ ਦੀ ਸਫ਼ਲਤਾ ਤੋਂ ਨਿਕਲੋਡੀਅਨ ਨੇ ਦੂਜਾ ਸੀਜ਼ਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ।[12] ਅਤੇ ਉਸ ਪਿੱਛੋਂ ਇਸਦਾ ਤੀਜ਼ਾ ਸੀਜਨ ਵੀ ਬਣਾਇਆ ਗਿਆ। ਇਸਦਾ ਤੀਜਾ ਸੀਜ਼ਨ 21 ਐਪੀਸੋਡਾਂ ਦਾ ਬਣਿਆ ਸੀ ਜਿਸਨੂੰ 21 ਸਤੰਬਰ, 2017 ਤੋਂ ਵਿਖਾਉਣਾ ਸ਼ੁਰੂ ਕੀਤਾ ਗਿਆ ਸੀ। ਇਸ ਲੜੀਵਾਰ ਤੋਂ ਪ੍ਰਭਾਵਿਤ ਹੋ ਕੇ ਤਿੰਨ ਫ਼ਿਲਮਾਂ ਦੀ ਇੱਕ ਲੜੀ ਵੀ ਬਣਾਈ ਗਈ ਜਿਸਦੇ ਪਹਿਲਾ ਭਾਗ ਦ ਲਾਸਟ ਏਅਰਬੈਂਡਰ ਨੂੰ ਮਨੋਜ ਨਾਈਟ ਸ਼ਿਆਮਲਮ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ।[13]

ਹਵਾਲੇ[ਸੋਧੋ]

 1. Futter, Mike (ਅਕਤੂਬਰ 17, 2014). "The Legend of Korra: Get a Look at the Animation and Combat of The Legend Of Korra". Game Informer. Archived from the original on ਨਵੰਬਰ 4, 2014. {{cite news}}: Unknown parameter |deadurl= ignored (|url-status= suggested) (help)
 2. "Japanese animation creates a stir" (in ਅੰਗਰੇਜ਼ੀ). Jamaica Gleaner. ਅਗਸਤ 25, 2012. Archived from the original on ਅਕਤੂਬਰ 31, 2016. {{cite web}}: Unknown parameter |dead-url= ignored (|url-status= suggested) (help)
 3. "Nick.co.uk : Avatar: The Legend of Aang". Nickelodeon. Archived from the original on 2008-12-26. Retrieved 2009-01-07.
 4. DiMartino, Michael Dante (2006). "In Their Elements". Nickelodeon Magazine (Winter 2006): 6. {{cite journal}}: Unknown parameter |coauthors= ignored (|author= suggested) (help)
 5. Mark Lasswell (2005-08-25). "Kung Fu Fightin' Anime Stars, Bo". New York Times. Retrieved 2006-12-02.
 6. 6.0 6.1 "Element of Shyamalan in "Airbender"". The Hollywood Reporter. Nielsen Business Media, Inc. 2007-01-09. Retrieved 2008-05-03.
 7. "The Boy in the Iceberg". Avatar: The Last Airbender. IGN. 2005-02-21. Retrieved 2008-07-21.
 8. "Sozin's Comet". Avatar: The Last Airbender. TV Guide. Retrieved 2008-07-21.
 9. "BitTorrent Launches Download Platform". worldscreen. 2007-02-26. Archived from the original on 2008-01-20. Retrieved 2007-03-19.
 10. Fitzgerald, Tony (2005-06-10). "Aang the Avatar, our kids' newest hero". TV.com Tracking. Media Life. Archived from the original on 2008-12-10. Retrieved 2006-12-10. {{cite web}}: Unknown parameter |dead-url= ignored (|url-status= suggested) (help)
 11. "In Brief: Avatar's Big Finish". TVGuide: 12. December 18– 24, 2006. {{cite journal}}: Check date values in: |date= (help)
 12. Carlsbad (2006-01-24). "Article on Launch of Avatar Card Game". PR Newswire. Retrieved 2006-12-03.
 13. "Avatar: Toys & Games". The Nickelodeon Shop. Nickelodeon, Inc. Archived from the original on 2008-03-27. Retrieved 2008-05-03.

ਬਾਹਰਲੇ ਲਿੰਕ[ਸੋਧੋ]