ਸਮੱਗਰੀ 'ਤੇ ਜਾਓ

ਅਸਦ ਭੋਪਾਲੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਸਦ ਭੋਪਾਲੀ
ਜਨਮ
ਅਸਦੁੱਲਾ ਖ਼ਾਂ

(1921-07-10)10 ਜੁਲਾਈ 1921
ਮੌਤ9 ਜੂਨ 1990(1990-06-09) (ਉਮਰ 68)
ਰਾਸ਼ਟਰੀਅਤਾਭਾਰਤੀ
ਪੇਸ਼ਾਕਵੀ, ਗੀਤਕਾਰ
ਸਰਗਰਮੀ ਦੇ ਸਾਲ1949-1990

ਅਸਦ ਭੋਪਾਲੀ (10 ਜੁਲਾਈ 1921 – 9 ਜੂਨ 1990) ਇੱਕ ਭਾਰਤੀ ਹਿੰਦੁਸਤਾਨੀ ਕਵੀ ਅਤੇ ਗੀਤਕਾਰ ਸੀ। ਗੁਲਜ਼ਾਰ ਅਤੇ ਸੈਬਲ ਚੈਟਰਜੀ ਦਾ ਤਿਆਰ ਕੀਤਾ ਹਿੰਦੀ ਸਿਨੇਮਾ ਦਾ ਐਨਸਾਈਕਲੋਪੀਡੀਆ, ਉਸਨੂੰ "ਹਿੰਦੀ ਫਿਲਮਾਂ ਦੇ ਗੀਤਾਂ ਵਿੱਚ ਆਪਣੇ ਦੇ ਯੋਗਦਾਨ ਲਈ ਰੌਸ਼ਨ ਕੁਝ ਨਾਵਾਂ" ਵਿੱਚੋਂ ਇੱਕ ਦੇ ਰੂਪ ਵਿੱਚ ਵਰਣਨ ਕਰਦਾ ਹੈ।

ਫ਼ਿਲਮੀ ਕੈਰੀਅਰ

[ਸੋਧੋ]

ਅਸਦ ਭੋਪਾਲੀ ਦਾ ਜਨਮ ਭੋਪਾਲ ਵਿੱਚ ਹੋਇਆ ਅਤੇ ਉਸਦਾ ਨਾਮ ਅਸਦੁੱਲਾ ਖ਼ਾਂ ਸੀ। ਉਹ ਅਰਬੀ ਅਤੇ ਫ਼ਾਰਸੀ ਭਾਸ਼ਾਵਾਂ ਦੇ ਅਧਿਆਪਕ ਮੁਨਸ਼ੀ ਅਹਿਮਦ ਖ਼ਾਨ ਦਾ ਸਭ ਤੋਂ ਵੱਡਾ ਪੁੱਤਰ ਸੀ।

1949 ਵਿੱਚ, ਅਸਦ ਭੋਪਾਲੀ ਬੰਬਈ (ਹੁਣ ਮੁੰਬਈ) ਦੀ ਇੱਕ ਫਿਲਮ ਨਿਰਮਾਤਾ ਜੋੜੀ ਫਜ਼ਲੀ ਬ੍ਰਦਰਜ਼ ਦੇ ਨਜ਼ਰ ਪੈ ਗਿਆ ਸੀ। ਭਾਰਤ ਦੀ ਵੰਡ ਤੋਂ ਬਾਅਦ, ਉਨ੍ਹਾਂ ਦੀ ਫਿਲਮ ਦੁਨੀਆ ਦਾ ਗੀਤਕਾਰ, ਨਵੇਂ ਬਣੇ ਪਾਕਿਸਤਾਨ ਚਲਾ ਗਿਆ। ਇਸ ਸਮੇਂ ਤੱਕ ਫ਼ਿਲਮ ਦੇ ਸਿਰਫ਼ ਦੋ ਗੀਤ ਹੀ ਲਿਖੇ ਗਏ ਸਨ। ਫ਼ਾਜ਼ਲੀ ਬ੍ਰਦਰਜ਼ ਨਵੇਂ ਗੀਤਕਾਰਾਂ ਦੀ ਤਲਾਸ਼ ਵਿੱਚ ਸਨ। ਕਾਰੋਬਾਰੀ ਸੁਗਮ ਕਪਾਡੀਆ, ਜੋ ਭੋਪਾਲ ਵਿੱਚ ਕੁਝ ਸਿਨੇਮਾ ਥਿਏਟਰਾਂ ਦਾ ਮਾਲਕ ਸੀ, ਨੇ ਉਨ੍ਹਾਂ ਨੂੰ ਦੱਸਿਆ ਕਿ ਭੋਪਾਲ ਵਿੱਚ ਬਹੁਤ ਸਾਰੇ ਚੰਗੇ ਕਵੀ ਸਨ, ਅਤੇ ਉਨ੍ਹਾਂ ਨੂੰ ਉੱਥੇ ਇੱਕ ਮੁਸ਼ਾਇਰੇ ਵਿੱਚ ਸ਼ਾਮਲ ਹੋਣ ਦਾ ਸੁਝਾਅ ਦਿੱਤਾ। ਫਜ਼ਲੀ ਬ੍ਰਦਰਜ਼ ਸਹਿਮਤ ਹੋ ਗਏ, ਅਤੇ ਕਪਾਡੀਆ ਨੇ 5 ਮਈ 1949 ਨੂੰ ਆਪਣੀ ਭੋਪਾਲ ਟਾਕੀਜ਼ ਵਿਖੇ ਇੱਕ ਮੁਸ਼ਾਇਰਾ ਆਯੋਜਿਤ ਕੀਤਾ। ਅਸਦ ਭੋਪਾਲੀ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ ਹੋ ਕੇ ਨਿਰਮਾਤਾਵਾਂ ਨੇ ਉਸ ਨੂੰ ਬੰਬਈ ਬੁਲਾਇਆ। 28 ਸਾਲ ਦੀ ਉਮਰ ਵਿੱਚ, ਅਸਦ ਭੋਪਾਲੀ ਹਿੰਦੀ ਫਿਲਮ ਉਦਯੋਗ ਵਿੱਚ ਇੱਕ ਗੀਤਕਾਰ ਬਣਨ ਲਈ 18 ਮਈ 1949 ਨੂੰ ਬੰਬਈ ਪਹੁੰਚ ਗਿਆ।

ਹਵਾਲੇ

[ਸੋਧੋ]