ਅਸ਼ਵਿਨੀ ਕੁਮਾਰ
ਅਸ਼ਵਿਨੀ ਕੁਮਾਰ | |
---|---|
![]() | |
ਸਿਹਤ ਅਤੇ ਦਵਾਈਆਂ ਦਾ ਦੇਵਤਾ | |
ਹੋਰ ਨਾਮ | ਅਸ਼ਵਨੀ ਕੁਮਾਰਾ, ਅਸ਼ਵਿਨੋ, ਨਸਤਿਆ, ਦਾਸਰਾ |
ਇਲਹਾਕ | ਦੇਵਤਾ |
ਪਤੀ/ਪਤਨੀ | ਉਸ਼ਾਸ[1][2] |
ਭੈਣ-ਭਰਾ | ਰੇਵਾਂਨਤਾ, ਯਮੀ, ਯਮ, ਸ਼ਰਧਾਦੇਵਾ ਮਨੂੰ, ਸ਼ਨੀ, ਤਪਤੀ ਅਤੇ ਸਾਵਰਨੀ ਮਨੂੰ |
ਬੱਚੇ | ਨਕੁਲ (ਰੂਹਾਨੀ ਪਿਤਾ) ਸਹਦੇਵ (ਰੂਹਾਨੀ ਪਿਤਾ) |
ਵਾਹਨ | ਸੋਨੇ ਦਾ ਰਥ |
Texts | ਰਿਗਵੇਦ, ਮਹਾਂਭਾਰਤ, ਪੁਰਾਣ |
ਅਸ਼ਵਿਨ (ਸੰਸਕ੍ਰਿਤ: अश्विन्, 'ਘੋੜੇ ਦੇ ਮਾਲਕ'), ਜਿਨ੍ਹਾਂ ਨੂੰ ਅਸ਼ਵਨੀ ਕੁਮਾਰ ਅਤੇ ਅਸਵਿਨਾਉ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।[3] ਇਨ੍ਹਾਂ ਨੂੰ ਦਵਾਈ, ਸਿਹਤ, ਸਵੇਰ ਅਤੇ ਵਿਗਿਆਨ ਨਾਲ ਜੁੜੇ ਹਿੰਦੂ ਦੇਵਤੇ ਵਜੋਂ ਜਾਣਿਆ ਜਾਂਦਾ ਹੈ।[4] ਰਿਗਵੇਦ ਵਿੱਚ, ਉਨ੍ਹਾਂ ਨੂੰ ਜਵਾਨ ਦੈਵੀ ਜੁੜਵਾਂ ਘੋੜਸਵਾਰ ਵਜੋਂ ਦਰਸਾਇਆ ਗਿਆ ਹੈ, ਜੋ ਘੋੜਿਆਂ ਦੁਆਰਾ ਖਿੱਚੇ ਗਏ ਰੱਥ ਵਿੱਚ ਸਫ਼ਰ ਕਰਦੇ ਹਨ ਜੋ ਕਦੇ ਥੱਕਦੇ ਨਹੀਂ ਹੁੰਦੇ, ਅਤੇ ਸਰਪ੍ਰਸਤ ਦੇਵਤੇ ਵਜੋਂ ਦਰਸਾਏ ਗਏ ਹਨ ਜੋ ਵੱਖ-ਵੱਖ ਸਥਿਤੀਆਂ ਵਿੱਚ ਲੋਕਾਂ ਦੀ ਸਹਾਇਤਾ ਕਰਕੇ ਉਨ੍ਹਾਂ ਦੀ ਰੱਖਿਆ ਅਤੇ ਬਚਾਅ ਕਰਦੇ ਹਨ।
ਵੱਖ-ਵੱਖ ਕਥਾਵਾਂ ਅਨੁਸਾਰ, ਅਸ਼ਵਿਨ ਨੂੰ ਆਮ ਤੌਰ 'ਤੇ ਸੂਰਜ ਦੇਵਤਾ (ਸੂਰਜ) ਅਤੇ ਉਸ ਦੀ ਪਤਨੀ ਸੰਜਨਾ ਦੇ ਪੁੱਤਰਾਂ ਵਜੋਂ ਦਰਸਾਇਆ ਜਾਂਦਾ ਹੈ। ਹਿੰਦੂ ਸਵੇਰ ਦੀ ਦੇਵੀ ਉਸ਼ਾਸ ਨੂੰ ਉਨ੍ਹਾਂ ਦੀ ਪਤਨੀ ਮੰਨਿਆ ਜਾਂਦਾ ਹੈ। ਮਹਾਂਕਾਵਿ ਮਹਾਭਾਰਤ ਵਿੱਚ, ਪਾਂਡਵ ਜੁੜਵਾਂ ਨਕੁਲ ਅਤੇ ਸਹਦੇਵ ਅਸ਼ਵਿਨਾਂ ਦੇ ਰੂਹਾਨੀ ਬੱਚੇ ਸਨ ਅਤੇ ਉਨ੍ਹਾਂ ਦੀਆਂ ਪਤਨੀਆਂ ਕਰੇਨੁਮਤੀ ਅਤੇ ਵਿਜੇ ਨੂੰ ਦੇਵੀ ਉਸ਼ਾਸ ਦਾ ਹੀ ਰੂਪ ਮੰਨਿਆ ਜਾਂਦਾ ਹੈ।
ਸਾਹਿਤ ਅਤੇ ਕਥਾਵਾਂ[ਸੋਧੋ]
ਵੈਦਿਕ ਗ੍ਰੰਥ[ਸੋਧੋ]
ਰਿਗਵੇਦ ਵਿੱਚ 398 ਵਾਰ ਅਸ਼ਵਿਨ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ 50 ਤੋਂ ਵੱਧ ਭਜਨ ਵਿਸ਼ੇਸ਼ ਤੌਰ 'ਤੇ ਉਨ੍ਹਾਂ ਨੂੰ ਸਮਰਪਿਤ ਹਨ: 1.3, 1.22, 1.34, 1.46–47, 1.112, 1.116–120, 1.157–158, 1.180–184, 2.20, 3.58, 4.43–45, 5.73–78, 6.62–63, 7.67–74, 8.5, 8.8–10, 8.22, 8.26, 8.35, 8.57, 8.73, 8.85–87, 10.24, 10.39–41, 10.143[5]
ਉੱਤਰ-ਵੈਦਿਕ ਗ੍ਰੰਥ[ਸੋਧੋ]
ਹਿੰਦੂ ਧਰਮ ਦੇ ਉਤਰ-ਵੈਦਿਕ ਗ੍ਰੰਥਾਂ ਵਿੱਚ, ਅਸ਼ਵਿਨ ਮਹੱਤਵਪੂਰਨ ਪਾਤਰ ਬਣੇ ਹੋਏ ਹਨ, ਅਤੇ ਇਨ੍ਹਾਂ ਗ੍ਰੰਥਾਂ ਵਿੱਚ, ਉਨ੍ਹਾਂ ਵਿੱਚੋਂ ਇੱਕ ਨੂੰ ਨਾਸਾਤਿਆ ਕਿਹਾ ਜਾਂਦਾ ਹੈ ਅਤੇ ਦੂਜੇ ਨੂੰ ਦਰਸਾ ਕਿਹਾ ਜਾਂਦਾ ਹੈ। ਉਨ੍ਹਾਂ ਦੀਆਂ ਬਹੁਤ ਸਾਰੀਆਂ ਕਥਾਵਾਂ ਵੱਖ-ਵੱਖ ਗ੍ਰੰਥਾਂ ਜਿਵੇਂ ਮਹਾਂਕਾਵਿ ਮਹਾਭਾਰਤ, ਹਰਿਵੰਸ਼ ਅਤੇ ਪੁਰਾਣਾਂ ਵਿੱਚ ਦੁਬਾਰਾ ਲਿਖੀਆਂ ਗਈਆਂ ਹਨ।
ਹਵਾਲੇ[ਸੋਧੋ]
- ↑ ਕਰਮੀਸਚ & ਮਿਲਰ 1983, p. 171.
- ↑ Jamison & Brereton 2014, p. 48.
- ↑ Frame 2009, §1.42.
- ↑ Wise, Thomas (1860). Commentary on the Hindu System of Medicine (ਅੰਗਰੇਜ਼ੀ). Trübner. p. 4.
- ↑ West 2007, p. 187.