ਅੋਟਮਨ ਕੈਂਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਅੋਟਮਨ ਕੈਂਟ
ਕੌਮੀਅਤਅਮਰੀਕੀ
ਖੇਤਰਜਿਓਮੈਟਰੀ , ਟੌਪੌਲੋਜੀ
ਅਦਾਰੇਵਿਸਕੋਨਸਿਨ ਯੂਨੀਵਰਸਿਟੀ
ਖੋਜ ਕਾਰਜ ਸਲਾਹਕਾਰਕੈਮਰੋਨ ਗਾਰਡਨ
ਅਹਿਮ ਇਨਾਮ
 • 2019 ਸਿਮੋਨਜ ਫੈਲੋਸ਼ਿਪ
 • ਵਿਲਾਸ ਐਸੋਸੀਏਟ (2018-2019)
 • ਇੰਸਟੀਚਿਊਟ ਫਾਰ ਅਡਵਾਂਸਡ ਸਟੱਡੀ ਵਿੱਚ ਵਾਨ ਨਿਊਮੈਨ ਫੈਲੋ (2015-2016)
 • ਨੈਸ਼ਨਲ ਸਾਇੰਸ ਫਾਊਂਡੇਸ਼ਨ ਕੈਰੀਅਰ ਅਵਾਰਡ (2014)
 • ਫ੍ਰੈਂਕ ਗਰਥ ਡੇਜੇਰਟੇਸ਼ਨ ਅਵਾਰਡ (1999)
ਅਲਮਾ ਮਾਤਰਬੀ.ਏ., ਨੋਰਥ ਕੈਰੋਲੀਨਾ ਯੂਨੀਵਰਸਿਟੀ, ਐਸ਼ਵਿਲੇ, 1999
ਪੀਐਚ.ਡੀ., ਟੈਕਸਸ ਯੂਨੀਵਰਸਿਟੀ, ਅਸਟਿਨ, 2006


ਅੋਟਮਨ ਕੈਂਟ ਇੱਕ ਅਮਰੀਕੀ ਗਣਿਤ-ਸ਼ਾਸਤਰੀ ਹੈ ਜੋ ਟੌਪੌਲੋਜੀ ਅਤੇ ਜਿਓਮੈਟਰੀ ਵਿੱਚ ਮੁਹਾਰਤ ਰੱਖਦੀ ਹੈ। ਉਹ ਗਣਿਤ-ਸ਼ਾਸਤਰ ਦੀ ਐਸੋਸੀਏਟ ਪ੍ਰੋਫੈਸ਼ਰ ਹੈ ਅਤੇ ਵਿਸਕੋਨਸਿਨ ਯੂਨੀਵਰਸਿਟੀ ਵਿਚ ਵਿਲਾਸ ਐਸੋਸੀਏਟ ਹੈ।[1][2][3] ਉਹ ਇੱਕ ਟਰਾਂਸਜੈਂਡਰ ਔਰਤ ਅਤੇ ਟਰਾਂਸ ਅਧਿਕਾਰਾਂ ਦੀ ਇੱਕ ਪ੍ਰਮੋਟਰ ਹੈ।[4][5][6] 2019 ਵਿਚ ਉਸ ਨੇ ਸਿਮੋਨਜ ਫੈਲੋਸ਼ਿਪ ਪ੍ਰਾਪਤ ਕੀਤੀ ਹੈ।[7][8][9][10]


ਸਿੱਖਿਆ[ਸੋਧੋ]

ਕੈਂਟ ਨੇ ਆਪਣੀ ਬੀ.ਏ. ਨੋਰਥ ਕੈਰੋਲੀਨਾ ਯੂਨੀਵਰਸਿਟੀ, ਐਸ਼ਵਿਲੇ ਤੋਂ 1999 ਵਿਚ ਪੂਰੀ ਕੀਤੀ।[11] ਅਸਲ 'ਚ ਉਸਨੇ ਹਾਈ ਸਕੂਲ ਵਿਚ ਅੰਗਰੇਜ਼ੀ ਦੀ ਅਧਿਆਪਕ ਬਣਨ ਬਾਰੇ ਸੋਚਿਆ ਸੀ, ਪਰ ਗਣਿਤ ਅਤੇ ਸਾਹਿਤ ਵੱਲ ਝੁਕਾਅ ਹੋਣ ਕਾਰਨ ਉਹ ਗਣਿਤ ਦੀ ਪ੍ਰੋਫੈਸ਼ਰ ਬਣ ਗਈ।[12] ਉਸਨੇ ਕੈਮਰੋਨ ਮੈਕਐਲਨ ਅਧੀਨ ਟੈਕਸਸ ਯੂਨੀਵਰਸਿਟੀ, ਅਸਟਿਨ ਤੋਂ 2016 ਵਿਚ ਪੀਐਚ.ਡੀ ਕੀਤੀ। ਉਸਦੇ ਖੋਜ ਅਭਿਆਸ ਦਾ ਸਿਰਲੇਖ 'ਜਿਓਮੈਟਰੀ ਐਂਡ ਅਲਜਬਰਾ ਆਫ਼ ਹਾਈਪਰਬੋਲਿਕ 3-ਮੈਨੀਫੋਲਡਜ਼' ਸੀ।[13] 2010 ਵਿਚ ਉਹ ਯੂ.ਡਬਲਿਊ-ਮੈਡੀਸਨ ਫ਼ੈਕਲਟੀ ਵਿਚ ਆ ਗਈ, ਜਿੱਥੇ ਉਹ 2016 ਵਿਚ ਐਸੋਸੀਏਟ ਪ੍ਰੋਫੈਸ਼ਰ ਬਣ ਗਈ।[11][1]


ਕੈਰੀਅਰ[ਸੋਧੋ]

ਕੈਂਟ ਨੇ ਟੌਪੌਲੋਜੀ ਅਤੇ ਨੋਟ ਥਿਊਰੀ ਅਧਾਰਿਤ ਵੀਹ ਤੋਂ ਜ਼ਿਆਦਾ ਪੇਪਰ ਅਲੱਗ-ਅਲੱਗ ਜਰਨਲਾਂ ਵਿਚ ਪ੍ਰਕਾਸ਼ਿਤ ਕਰਵਾਏ। ਉਸਦੇ ਟਰਾਂਸਜੈਂਡਰ ਵਜੋਂ ਸਾਹਮਣੇ ਆਉਣ ਤੋਂ ਪਹਿਲਾਂ ਉਸਨੇ ਆਪਣੇ ਇਨ੍ਹਾਂ ਪੇਪਰਾਂ ਵਿਚੋਂ ਕਾਫੀ ਆਪਣੇ ਪਹਿਲੇ ਨਾਮ ਅਧੀਨ ਛਪਵਾਏ ਸਨ।[4][6][11]

1999 ਵਿਚ ਕੈਂਟ ਨੇ ਫ਼ਰੈਂਕ ਗਰਥ ਡੇਜੇਰਟੇਸ਼ਨ ਅਵਾਰਡ ਹਾਸਿਲ ਕੀਤਾ।[12] 2014 ਵਿਚ ਉਸਨੂੰ ਨੈਸ਼ਨਲ ਸਾਇੰਸ ਫਾਊਂਡੇਸ਼ਨ ਕੈਰੀਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।[14] 2015 ਅਤੇ 2016 ਉਹ ਇੰਸਟੀਚਿਊਟ ਫਾਰ ਅਡਵਾਂਸਡ ਸਟੱਡੀ ਵਿੱਚ ਵਾਨ ਨਿਊਮੈਨ ਫੈਲੋ ਸੀ।[15] 2018 ਅਤੇ 2018 ਵਿਚ ਉਸਨੂੰ ਵਿਸਕੋਨਸਿਨ ਯੂਨੀਵਰਸਿਟੀ ਵਿਚ ਵਿਲਾਸ ਐਸੋਸੀਏਟ ਦਾ ਨਾਮ ਦਿੱਤਾ ਗਿਆ।[2][16] 2019 ਵਿਚ ਉਸਨੇ ਸਿਮੋਨਜ ਫੈਲੋਸ਼ਿਪ ਹਾਸਿਲ ਕੀਤੀ।[7][8][9][10]

ਕੈਂਟ ਨੇ ਗਣਿਤ ਵਿੱਚ ਐਸੋਸੀਏਸ਼ਨ ਫਾਰ ਵਿਮੈਨ ਲਈ ਪਾਲਿਸੀ ਅਤੇ ਐਡਵੋਕੇਸੀ ਕਮੇਟੀ ਦੀ ਜ਼ਿੰਮੇਵਾਰੀ ਸੰਭਾਲੀ।[17] ਇਸ ਤੋਂ ਇਲਾਵਾ ਉਸਨੇ 2019 ਦੀ ਸੰਯੁਕਤ ਮੈਥੇਮੈਟਿਕਸ ਮੀਟਿੰਗ ਵਿਚ ਸਟੇਮ ਵਿਚ ਸ਼ਾਮਿਲ ਕਰਨ ਲਈ ਗਣਿਤ ਪੈਨਲ ਦੀ ਚਰਚਾ ਵਿਚ ਐਸੋਸੀਏਸ਼ਨ ਫਾਰ ਵਿਮੈਨ 'ਤੇ ਕੰਮ ਕੀਤਾ।[18][19] ਹੈਰਿਸਨ ਬਰੇ ਦੇ ਨਾਲ ਉਹ ਮਿਸ਼ੀਗਨ ਯੂਨੀਵਰਸਿਟੀ ਵਿੱਚ ਐਲ.ਜੀ.ਬੀ.ਟੀ ਕਾਨਫਰੰਸ ਦਾ ਆਯੋਜਨ ਕਰ ਰਹੀ ਹੈ।[14][20]


ਬਾਹਰੀ ਲਿੰਕ[ਸੋਧੋ]


ਹਵਾਲੇ[ਸੋਧੋ]

 1. 1.0 1.1 "Staff Specializations | Department of Mathematics". www.math.wisc.edu (in ਅੰਗਰੇਜ਼ੀ). Retrieved 2018-05-01. 
 2. 2.0 2.1 "Autumn Kent named as a Vilas Associate". www.math.wisc.edu. Retrieved 2018-08-02. 
 3. Wallner, Grace (2018-06-12). "UW-Madison students, faculty break the silence about campus mental health". The Daily Cardinal. Retrieved 2018-08-14. 
 4. 4.0 4.1 Lamb, Evelyn. "Being a Trans Mathematician: A Q&A with Autumn Kent". Scientific American Blog Network (in ਅੰਗਰੇਜ਼ੀ). Retrieved 2018-05-01. 
 5. "WIMS – Gender Inclusivity in Mathematics". Harvard Gender Inclusivity in Mathematics. Retrieved 2018-08-02. 
 6. 6.0 6.1 Crowell, Rachel (2018-06-28). "500 Queer Scientists Speak Up About STEM Inclusivity". rewire.org. Retrieved 2018-08-02. 
 7. 7.0 7.1 "2019 Simons Fellows in Mathematics and Theoretical Physics Announced". Simons Foundation. Retrieved 2019-03-30. 
 8. 8.0 8.1 "Three UW professors receive Simons Fellowships in mathematics". The Badger Herald. Retrieved 2019-03-30. 
 9. 9.0 9.1 "UW–Madison mathematicians named Simons Fellows". University of Wisconsin–Madison. Retrieved 2019-03-30. 
 10. 10.0 10.1 "2019 Simons Fellows Announced". American Mathematical Society. Retrieved 2019-03-30. 
 11. 11.0 11.1 11.2 Kent, Autumn. "CV" (PDF). www.math.wisc.edu. 
 12. 12.0 12.1 "New Physical Sciences Faculty 2006". Brown University. 2006-09-05. Retrieved 2018-08-14. 
 13. ਫਰਮਾ:Mathgenealogy
 14. 14.0 14.1 "CAREER: Moduli of curves via topology, geometry, and arithmetic". National Science Foundation. Retrieved 2019-03-30. 
 15. "Past von Neumann Fellow: [Autumn] Kent". Institute for Advanced Study. Retrieved 2018-08-02. 
 16. "Past Winners Vilas Associates". University of Wisconsin. Retrieved 2019-03-30. 
 17. "Policy & Advocacy Committee". Association for Women in Mathematics. Retrieved 2019-03-30. 
 18. "Activities of Other Organizations". Joint Mathematics Meetings. Retrieved 2019-03-30. 
 19. "AWM at JMM 2019". Association for Women in Mathematics. Retrieved 2019-03-30. 
 20. "LG&TBQ". Retrieved 2019-03-30.