ਅੰਕਿਤਾ ਰੈਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਅੰਕਿਤਾ ਰਵਿੰਦਰਕ੍ਰਿਸ਼ਨ ਰੈਨਾ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ11 ਜਨਵਰੀ 1993
ਕੱਦ1.63 ਮੀਟਰ (5 ਫੁੱਟ 5 ਇੰਚ)
ਖੇਡ
ਖੇਡਟੈਨਿਸ ਖਿਡਾਰੀ

ਅੰਕਿਤਾ ਰਵਿੰਦਰਕ੍ਰਿਸ਼ਨ ਰੈਨਾ (ਜਨਮ 11 ਜਨਵਰੀ 1993) ਇੱਕ ਭਾਰਤੀ ਪੇਸ਼ੇਵਰ ਟੈਨਿਸ ਖਿਡਾਰੀ ਹੈ ਅਤੇ  ਇਸ ਸਮੇਂ ਮਹਿਲਾਵਾਂ ਦੇ ਸਿੰਗਲਜ਼ ਅਤੇ ਡਬਲਜ਼ ਵਿੱਚ ਭਾਰਤ ਵਿੱਚ  ਇੱਕ ਨੰਬਰ ’ਤੇ ਹੈ।[1]

ਰੈਨਾ ਨੇ ਡਬਲਜ਼ ਵਿੱਚ ਇੱਕ WTA 125K ਸੀਰੀਜ਼ ਜਿੱਤੀ ਹੈ, ਇਸ ਦੇ ਨਾਲ ਅੰਤਰਰਾਸ਼ਟਰੀ ਟੈਨਿਸ ਫੈਡਰੇਸ਼ਨ ਸਰਕਟ ਵਿੱਚ ਗਿਆਰਾਂ ਸਿੰਗਲ ਅਤੇ ਸਤਾਰਾਂ ਡਬਲਜ਼  ਖ਼ਿਤਾਬ ਜਿੱਤੇ ਹਨ।[2]

ਅਪ੍ਰੈਲ 2018 ਵਿੱਚ ਉਸ ਨੇ ਪਹਿਲੀ ਵਾਰ ਉਪਰਲੇ 200 ਸਿੰਗਲਜ਼ ਦੀ ਵਿਸ਼ਵ ਰੈਂਕਿੰਗ ਵਿੱਚ ਪ੍ਰਵੇਸ਼ ਕੀਤਾ, ਉਹ ਇਹ ਉਪਲਬਧੀ ਹਾਸਲ ਕਰਨ ਵਾਲੀ ਪੰਜਵੀਂ ਭਾਰਤੀ ਖਿਡਾਰਨ ਬਣ ਗਈ। ਰੈਨਾ ਨੇ 2016 ਦੀਆਂ ਦੱਖਣੀ ਏਸ਼ੀਆਈ ਖੇਡਾਂ ਵਿੱਚ ਔਰਤਾਂ ਦੇ ਸਿੰਗਲਜ਼ ਅਤੇ ਮਿਕਸਡ ਡਬਲਜ਼ ਮੁਕਾਬਲਿਆਂ ਵਿੱਚ ਵੀ ਸੋਨੇ ਦੇ ਤਗਮੇ ਜਿੱਤੇ ਅਤੇ 2018 ਏਸ਼ੀਆਈ ਖੇਡਾਂ ਵਿੱਚ ਔਰਤਾਂ ਦੇ ਸਿੰਗਲਜ਼ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[2]

ਉਸ ਨੇ 2018 ਦੇ ਫੇਡ ਕੱਪ ਵਿੱਚ ਜ਼ੂ ਲਿਨ (ਚੀਨ) ਅਤੇ ਯੂਲੀਆ ਪੁਤਿਨਤਸੇਵਾ ਕਜ਼ਾਖ਼ਸਤਾਨ  ਵਿਰੁੱਧ ਮਹੱਤਵਪੂਰਨ ਜਿੱਤਾਂ ਹਾਸਲ ਕੀਤੀਆਂ ਹਨ।[3]

ਨਿੱਜੀ ਜ਼ਿੰਦਗੀ ਅਤੇ ਪਿਛੋਕੜ[ਸੋਧੋ]

ਰੈਨਾ ਦਾ ਜਨਮ ਗੁਜਰਾਤ ਦੇ ਅਹਿਮਦਾਬਾਦ ਵਿੱਚ ਹੋਇਆ। ਉਸ ਦੇ ਪਿਤਾ ਰਵਿੰਦਰਕ੍ਰਿਸ਼ਨ ਕਸ਼ਮੀਰੀ ਮੂਲ ਦੇ ਹਨ। ਉਸ ਨੇ ਚਾਰ ਸਾਲ ਦੀ ਉਮਰ ਵਿੱਚ ਘਰ ਦੇ ਨੇੜੇ ਇੱਕ ਅਕੈਡਮੀ ਵਿੱਚ ਬਹੁਤ ਛੇਤੀ ਖੇਡਣਾ ਸ਼ੁਰੂ ਕਰ ਦਿੱਤਾ ਸੀ।

ਉਸ ਦੀ ਸ਼ੁਰੂਆਤੀ  ਪ੍ਰੇਰਨਾ ਉਸ ਦਾ ਵੱਡਾ ਭਰਾ ਅੰਕੁਰ ਰੈਨਾ ਸੀ ਜੋ ਪਹਿਲਾਂ ਹੀ ਟੈਨਿਸ ਖੇਡਦਾ ਸੀ। ਉਸ ਦੀ ਮਾਂ ਵੀ ਇੱਕ ਖੇਡ ਪ੍ਰੇਮੀ ਸੀ ਅਤੇ ਟੇਬਲ ਟੈਨਿਸ ਖੇਡਦੀ ਸੀ।[4] ਰਾਜ ਪੱਧਰੀ ਮੁਕਾਬਲਿਆਂ ਵਿੱਚ ਜਿੱਤਣ ਤੋਂ ਬਾਅਦ ਰੈਨਾ ਨੇ ਉਸ ਸਮੇਂ ਹਲਚਲ ਮਚਾ ਦਿੱਤੀ ਜਦੋਂ ਉਸ ਨੇ ਆਲ ਇੰਡੀਆ ਟੈਨਿਸ ਐਸੋਸੀਏਸ਼ਨ ਦੁਆਰਾ ਕਰਵਾਏ ਪ੍ਰਤਿਭਾ ਹੰਟ ਵਿੱਚ ਮਹਾਰਾਸ਼ਟਰ ਦੀ ਇੱਕ 14 ਸਾਲਾ ਚੋਟੀ ਦੀ ਰੈਂਕਿੰਗ ਖਿਡਾਰਨ ਨੂੰ ਹਰਾਇਆ। ਉਸ ਸਮੇਂ ਰੈਨਾ 8 ਸਾਲਾਂ ਦੀ ਸੀ।

2007 ਵਿੱਚ ਰੈਨਾ ਦੇ ਮਾਪਿਆਂ ਨੇ ਉਸ ਦੀ ਅਗਲੀ ਸਿਖਲਾਈ ਬਾਰੇ ਫੈਸਲਾ ਕੀਤਾ। ਜਦੋਂ ਉਹ ਪੁਣੇ ਸ਼ਿਫਟ ਹੋ ਗਏ ਤਾਂ ਪੁਣੇ ਵਿੱਚ ਉਸ ਦੀ ਮੁਲਾਕਾਤ ਕੋਚ ਹੇਮੰਤ ਬੈਂਦਰੇ ਨਾਲ ਹੋਈ, ਜਿਨ੍ਹਾਂ ਨੇ ਉਸ ਦੀ ਖੇਡ ਨੂੰ ਵਧੀਆ ਬਣਾਉਣ ਵਿੱਚ ਮੁੱਖ ਭੂਮਿਕਾ ਨਿਭਾਈ।[5]

ਪੇਸ਼ੇਵਰ ਪ੍ਰਾਪਤੀਆਂ[ਸੋਧੋ]

2012 ਵਿੱਚ ਰੈਨਾ ਨੇ ਆਪਣਾ ਪਹਿਲਾ ਪੇਸ਼ੇਵਰ ਸਿੰਗਲਜ਼ ਖ਼ਿਤਾਬ ਨਵੀਂ ਦਿੱਲੀ ਵਿੱਚ ਜਿੱਤਿਆ ਅਤੇ ਤਿੰਨ ਹੋਰ ਡਬਲਜ਼ ਜਿੱਤੇ।

ਆਪਣੇ ਕਰੀਅਰ ਦੇ ਸਭ ਤੋਂ ਵੱਡੇ ਕੁਆਰਟਰ ਫਾਈਨਲ ਵਿੱਚ ਅੱਗੇ ਵਧਦੇ ਹੋਏ ਉਸ ਨੇ 2017 ਅਤੇ ਅਪ੍ਰੈਲ 2018 ਵਿੱਚ ਮੁੰਬਈ ਓਪਨ ਵਿੱਚ ਦੋ ਮੈਚ ਜਿੱਤੇ, ਉਹ ਨਿਰੂਪਮਾ ਸੰਜੀਵ, ਸਾਨੀਆ ਮਿਰਜ਼ਾ, ਸ਼ਿਖਾ ਉਬੇਰੋਈ ਅਤੇ ਸੁਨੀਤਾ ਰਾਓ ਤੋਂ ਬਾਅਦ ਵਿਸ਼ਵ ਦੀ 197ਵੇਂ ਨੰਬਰ ਦੀ ਰੈਂਕਿੰਗ ’ਤੇ ਪਹੁੰਚ ਗਈ, ਇਸ ਤਰ੍ਹਾਂ ਸਿਖਰਲੀ 200 ਮਹਿਲਾ ਸਿੰਗਲ ਰੈਂਕਿੰਗ ਵਿੱਚ ਹਿੱਸਾ ਪਾਉਣ ਵਾਲੀ ਪੰਜਵੀਂ ਭਾਰਤੀ ਨਾਗਰਿਕ ਬਣ ਗਈ।[6]

ਅਗਸਤ 2018 ਵਿੱਚ ਉਸ ਨੇ ਸਿੰਗਲਜ਼ ਮੁਕਾਬਲੇ ਵਿੱਚ ਇੰਡੋਨੇਸ਼ੀਆ ਦੇ ਜਕਾਰਤਾ ਵਿਖੇ ਏਸ਼ੀਅਨ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਰੈਨਾ ਅਤੇ ਸਾਨੀਆ ਮਿਰਜ਼ਾ ਇਕਲੌਤੀਆਂ ਖਿਡਾਰਨਾਂ ਹਨ ਜਿਨ੍ਹਾਂ ਨੇ ਏਸ਼ੀਅਨ ਖੇਡਾਂ ਵਿੱਚ ਇਕੱਲੇ ਤਗਮਾ ਜਿੱਤਣ ਵਾਲੇ  ਭਾਰਤ ਦੀ ਨੁਮਾਇੰਦਗੀ ਕੀਤੀ ਹੈ।[7]

ਰੈਨਾ ਨੇ ਸਿੰਗਾਪੁਰ ਵਿਖੇ ਫਾਈਨਲ ’ਚ ਅਰਾਂਟਕਸਾ ਰਸ ਤੋਂ ਜਿੱਤ ਹਾਸਲ ਕੀਤੀ ਅਤੇ ਆਈ.ਟੀ.ਐੱਫ. ਡਬਲਿਊ 25 ਦਾ ਖਿਤਾਬ ਹਾਸਿਲ ਕੀਤਾ। 2019 ਕਨਮਿੰਗ ਓਪਨ ਵਿੱਚ ਉਸ ਨੂੰ ਆਪਣੇ ਕਰੀਅਰ ਦੀ ਸਭ ਤੋਂ ਵੱਡੀ ਜਿੱਤ ਮਿਲੀ ਜਦੋਂ ਉਸ ਨੇ ਯੂਐੱਸ ਓਪਨ ਦੇ ਸਾਬਕਾ ਚੈਂਪੀਅਨ ਅਤੇ ਚੋਟੀ ਦੀ-10 ਨੰਬਰ ਖਿਡਾਰਨ ਸਮੰਥਾ ਸਟੋਸੁਰ ਨੂੰ ਹਰਾਇਆ।[8]

ਅੰਕਿਤਾ ਰੈਨਾ, ਰੋਸਾਲੀ ਦੇ ਨਾਲ-ਨਾਲ 2020 ਥਾਈਲੈਂਡ ਓਪਨ ਵਿੱਚ ਆਪਣੇ ਪਹਿਲੇ ਡਬਲਯੂਟੀਏ ਟੂਰ ਸੈਮੀਫਾਈਨਲ ਵਿੱਚ ਪਹੁੰਚੀ। ਇਸ ਨਾਲ ਰੈਨਾ ਨੂੰ ਨਵਾਂ ਕਰੀਅਰ ਮਿਲਿਆ - ਡਬਲਜ਼ ਵਿੱਚ 119ਵੇਂ ਨੰਬਰ ਦੀ ਰੈਂਕਿੰਗ। ਉਸ ਨੇ 2020 ਦੇ ਸ਼ੁਰੂ ਵਿੱਚ ਦੋ ਸਿੰਗਲਜ਼ ਖ਼ਿਤਾਬ ਵੀ ਜਿੱਤੇ ਸਨ।[9]

ਫਿਰ ਉਸ ਨੇ 2020 ਫਰੈਂਚ ਓਪਨ ਵਿੱਚ ਹਿੱਸਾ ਲਿਆ, ਜਿੱਥੇ ਉਹ ਪਹਿਲੀ ਵਾਰ ਦੂਜੇ ਕੁਆਲੀਫਾਈ ਗੇੜ ਵਿੱਚ ਪਹੁੰਚੀ, ਪਰ ਕੁਰੂਮੀ ਨਾਰਾ ਤੋਂ ਹਾਰ ਗਈ।[10]

ਹਵਾਲੇ[ਸੋਧੋ]

  1. "Players Ranking | AITA". www.aitatennis.com. Archived from the original on 2021-02-13. Retrieved 2021-02-18. {{cite web}}: Unknown parameter |dead-url= ignored (|url-status= suggested) (help)
  2. 2.0 2.1 "Ankita Raina Is The Highest Ranked Indian In Singles And Doubles Tennis And That Makes Her A Force To Reckon With". IndiaTimes (in Indian English). 2020-03-04. Retrieved 2021-02-18.
  3. "Ankita Raina wins vs Yulia Putintseva, but India crash out of Fed Cup World Group play-off". Hindustan Times (in ਅੰਗਰੇਜ਼ੀ). 2018-02-08. Retrieved 2021-02-18.
  4. ""She is waiting for her opportunity. And it will come – sooner or later" - Lalita Raina ji, sharing a mother's perspective, on the tennis journey of Ankita Raina". Indian Tennis Daily (in ਅੰਗਰੇਜ਼ੀ (ਅਮਰੀਕੀ)). 2020-03-24. Retrieved 2021-02-18.
  5. D'Cunha, Zenia. "Who is Ankita Raina? Meet India's top-ranked women's tennis player who impressed at Mumbai Open". Scroll.in (in ਅੰਗਰੇਜ਼ੀ (ਅਮਰੀਕੀ)). Retrieved 2021-02-18.
  6. Srinivasan, Kamesh (2018-04-09). "Ankita Raina in top-200". The Hindu (in Indian English). ISSN 0971-751X. Retrieved 2021-02-18.
  7. Sudarshan, N. (2019-02-15). "Meet Ankita Raina, India's top-ranked woman tennis player". The Hindu (in Indian English). ISSN 0971-751X. Retrieved 2021-02-18.
  8. "Ankita Raina stuns Samantha Stosur for biggest win of career". Sportstar (in ਅੰਗਰੇਜ਼ੀ). Retrieved 2021-02-18.
  9. Sportstar, Team. "Ankita Raina wins ITF title in Jodhpur". Sportstar (in ਅੰਗਰੇਜ਼ੀ). Retrieved 2021-02-18.
  10. "Ankita Raina misses out on spot in French Open main draw". Olympic Channel. Retrieved 2021-02-18.