ਆਇਰਨ ਮੈਨ 2

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਆਇਰਨ ਮੈਨ 2
ਤਸਵੀਰ:Iron Man 2 poster.jpg
ਪੋਸਟਰ
ਨਿਰਦੇਸ਼ਕਜੋਨ ਫਾਵਰੌ
ਨਿਰਮਾਤਾਕੇਵਿਨ ਫੀਜੇ
ਸਕਰੀਨਪਲੇਅ ਦਾਤਾਜਸਟਿਨ ਥੇਰੋਕਸ
ਬੁਨਿਆਦਸਟੈਨ ਲੀ ਦੀ ਰਚਨਾ 
ਆਇਰਨ ਮੈਨ
ਸਿਤਾਰੇ
ਸੰਗੀਤਕਾਰਜਾਨ ਡੈਬਨੀ
ਸਿਨੇਮਾਕਾਰਮੈਥਿਊ ਲਿਬਟਿਕ
ਸੰਪਾਦਕ
  • ਡੈਨ ਲੈਬੈਂਟਲ
  • ਰਿਚਰਡ ਪੀਅਰਸਨ
ਸਟੂਡੀਓ
ਵਰਤਾਵਾਪੈਰਾਮਾਉਂਟ ਤਸਵੀਰ[1][2][3]}}
ਰਿਲੀਜ਼ ਮਿਤੀ(ਆਂ)
  • ਅਪ੍ਰੈਲ 26, 2010 (2010-04-26) (ਅਲ ਕੈਪੀਟਨ ਥੀਏਟਰ)
  • ਮਈ 7, 2010 (2010-05-07) (ਸੰਯੁਕਤ ਰਾਜ)
ਮਿਆਦ125 ਮਿੰਟ[4]
ਦੇਸ਼ਸੰਯੁਕਤ ਰਾਜ ਅਮਰੀਕਾ
ਭਾਸ਼ਾਅੰਗਰੇਜ਼ੀ
ਬਜਟ$170–200 million[5][6]
ਬਾਕਸ ਆਫ਼ਿਸ$623.9 ਮਿਲੀਅਨ[6]

ਆਇਰਨ ਮੈਨ 2 2010 ਮਾਰਵਲ ਕਾਮਿਕਸ ਦੇ ਪਾਤਰ ਆਇਰਨ ਮੈਨ 'ਤੇ ਅਧਾਰਤ ਇੱਕ ਅਮਰੀਕੀ ਸੁਪਰਹੀਰੋ ਫਿਲਮ ਹੈ ਜੋ ਮਾਰਵਲ ਸਟੂਡੀਓ ਦੁਆਰਾ ਬਣਾਈ ਗਈ ਹੈ। ਇਹ 2008 ਦੇ ਆਇਰਨ ਮੈਨ ਦਾ ਸੀਕਵਲ ਹੈ, ਅਤੇ ਮਾਰਵਲ ਸਿਨੇਮੈਟਿਕ ਯੂਨੀਵਰਸ (ਐਮਸੀਯੂ) ਦੀ ਤੀਜੀ ਫਿਲਮ ਹੈ। ਜੌਨ ਫਾਵਰੌ ਦੁਆਰਾ ਨਿਰਦੇਸ਼ਿਤ ਅਤੇ ਜਸਟਿਨ ਥਰੋਕਸ ਦੁਆਰਾ ਲਿਖੀ ਫਿਲਮ ਵਿਚ ਰਾਬਰਟ ਡਾਉਨੀ ਜੂਨੀਅਰ, ਗਵਿੱਨੇਥ ਪੈਲਟਰੋ, ਡੌਨ ਚੈਡਲ, ਸਕਾਰਲੈਟ ਜੋਹਾਨਸਨ, ਸੈਮ ਰੌਕਵੈਲ, ਮਿਕੀ ਰਾਉਰਕੇ, ਅਤੇ ਸਮੂਏਲ ਐੱਲ ਜੈਕਸਨ ਮੁੱਖ ਭੂਮਿਕਾਵਾਂ ਵਿਚ ਹਨ। ਆਇਰਨ ਮੈਨ ਦੀ ਘਟਨਾ ਦੇ ਛੇ ਮਹੀਨਿਆਂ ਬਾਅਦ, ਟੋਨੀ ਸਟਾਰਕ, ਸੰਯੁਕਤ ਰਾਜ ਸਰਕਾਰ ਦੁਆਰਾ ਆਇਰਨ ਮੈਨ ਟੈਕਨਾਲੋਜੀ ਨੂੰ ਸੌਂਪਣ ਲਈ ਕਿਤੇ ਪ੍ਰਸਤਾਵ ਦਾ ਵਿਰੋਧ ਕਰ ਰਿਹਾ ਹੈ, ਜਦਕਿ ਉਹ ਆਪਣੀ ਛਾਤੀ ਵਿਚ ਲੱਗੇ ਆਰਕ ਰਿਐਕਟਰ ਕਾਰਨ ਉਸਦੀ ਵਿਗੜਦੀ ਸਿਹਤ ਨਾਲ ਵੀ ਲੜ ਰਿਹਾ ਹੈ। ਇਸ ਦੌਰਾਨ, ਰੂਸ ਦੇ ਵਿਗਿਆਨੀ ਇਵਾਨ ਵੈਂਕੋ ਨੇ ਸਟਾਰਕ ਦੇ ਪਰਿਵਾਰ ਤੋਂ ਬਦਲਾ ਲੈਣ ਲਈ ਆਪਣੇ ਖੁਦ ਦੇ ਹਥਿਆਰ ਬਣਾਏ ਹਨ ਇਕੋ ਉਸੇ ਨਾਲ ਦੀ ਤਕਨੀਕ ਵਿਕਸਤ ਕੀਤੀ ਹੈ। ਇਸ ਪ੍ਰਕਿਰਿਆ ਵਿਚ ਸਟਾਰਕ ਦਾ ਕਾਰੋਬਾਰੀ ਵਿਰੋਧੀ, ਜਸਟਿਨ ਹੈਮਰ ਵੀ ਆਪਣੀਆਂ ਫੌਜਾਂ ਨਾਲ ਸ਼ਾਮਲ ਹੈ।

ਮਈ 2008 ਵਿਚ ਆਇਰਨ ਮੈਨ ਦੀ ਸਫਲਤਾਪੂਰਵਕ ਰਿਲੀਜ਼ ਹੋਣ ਤੋਂ ਬਾਅਦ, ਮਾਰਵਲ ਸਟੂਡੀਓਜ਼ ਨੇ ਘੋਸ਼ਣਾ ਕੀਤੀ ਅਤੇ ਤੁਰੰਤ ਇਕ ਸੀਕਵਲ ਤਿਆਰ ਕਰਨ 'ਤੇ ਕੰਮ ਕਰਨ ਦੀ ਤਿਆਰੀ ਕੀਤੀ। ਉਸੇ ਸਾਲ ਜੁਲਾਈ ਵਿੱਚ ਥੇਰੋਕਸ ਨੂੰ ਸਕ੍ਰਿਪਟ ਕਿਹਾ ਗਿਆ ਅਤੇ ਅਤੇ ਫੇਵਰੂ ਨੂੰ ਨਿਰਦੇਸ਼ ਦਾ ਕੰਮ ਦਿੱਤਾ ਗਿਆ। ਡਾਉਨੀ, ਪਲਟ੍ਰੋ ਅਤੇ ਜੈਕਸਨ ਨੂੰ ਆਇਰਨ ਮੈਨ ਤੋਂ ਆਪਣੀਆਂ ਭੂਮਿਕਾਵਾਂ ਦੁਹਰਾਉਣ ਲਈ ਤੈਅ ਕੀਤਾ ਗਿਆ ਸੀ, ਜਦੋਂ ਕਿ ਚੈਅਡਲ ਨੂੰ ਜੇਰੇਮ ਰੋਡਜ਼ ਦੀ ਭੂਮਿਕਾ ਵਿਚ ਟੇਰੇਂਸ ਹਾਵਰਡ ਦੀ ਥਾਂ ਲੈਣ ਲਈ ਲਿਆਂਦਾ ਗਿਆ ਸੀ। ਸਾਲ 2009 ਦੇ ਸ਼ੁਰੂਆਤੀ ਮਹੀਨਿਆਂ ਵਿਚ, ਰਾਉਰਕ, ਰਾਕਵੈਲ ਅਤੇ ਜੋਹਾਨਸਨ ਨੇ ਸਪੋਰਟਿੰਗ ਰੋਲ ਲਈ ਹਾਮੀ ਭਰ ਦਿੱਤੀ ਸੀ ਅਤੇ ਉਸੇ ਸਾਲ ਅਪ੍ਰੈਲ ਤੋਂ ਜੁਲਾਈ ਤੱਕ ਫਿਲਮਾਂਕਣ ਹੋਇਆ। ਆਪਣੇ ਪਹਿਲੇ ਭਾਗ ਵਾਂਗ, ਫਿਲਮ ਦੀ ਸ਼ੂਟਿੰਗ ਜ਼ਿਆਦਾਤਰ ਕੈਲੀਫੋਰਨੀਆ ਵਿੱਚ ਕੀਤੀ ਗਈ ਸੀ।

ਆਇਰਨ ਮੈਨ 2 ਦਾ ਪ੍ਰੀਮੀਅਰ 26 ਅਪ੍ਰੈਲ, 2010 ਨੂੰ ਐਲ ਕੈਪੀਟਨ ਥੀਏਟਰ ਵਿੱਚ ਹੋਇਆ ਸੀ, ਅਤੇ ਫਿਲਮ 7 ਮਈ, 2010 ਨੂੰ ਸੰਯੁਕਤ ਰਾਜ ਵਿੱਚ ਰਿਲੀਜ਼ ਕਰ ਦਿੱਤੀ ਗਈ ਸੀ। ਫਿਲਮ ਨੇ ਆਮ ਤੌਰ 'ਤੇ ਸਕਾਰਾਤਮਕ ਸਮੀਖਿਆਵਾਂ ਪ੍ਰਾਪਤ ਕੀਤੀਆਂ,ਰਾਬਰਟ ਦੀ ਕਾਰਗੁਜ਼ਾਰੀ ਦੇ ਨਾਲ ਨਾਲ ਐਕਸ਼ਨ ਸੀਨਜ਼ ਦੀ ਪ੍ਰਸ਼ੰਸਾ ਵੀ ਹੋਈ। ਹਾਲਾਂਕਿ, ਫਿਲਮ ਨੂੰ ਇਸਦੇ ਖਲਨਾਇਕ ਅਤੇ ਹੌਲੀ ਰਫਤਾਰ ਲਈ ਅਲੋਚਨਾ ਮਿਲੀ, ਬਹੁਤ ਸਾਰੇ ਆਲੋਚਕ ਫਿਲਮ ਨੂੰ ਆਪਣੇ ਪੁਰਾਣੇ ਭਾਗ ਡੀ ਮੁਕਾਬਲੇ ਹਲਕੀ ਮੰਨਦੇ ਹਨ। ਇਹ ਫਿਲਮ ਵਪਾਰਕ ਤੌਰ 'ਤੇ ਸਫਲ ਰਹੀ, ਜਿਸ ਨੇ ਵਿਸ਼ਵਵਿਆਪੀ ਬਾਕਸ ਆਫਿਸ' ਤੇ 623.9 ਮਿਲੀਅਨ ਡਾਲਰ ਦੀ ਕਮਾਈ ਕੀਤੀ, ਇਹ 2010 ਦੀ ਸੱਤਵੀਂ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਅਤੇ ਬੈਸਟ ਵਿਜ਼ੂਅਲ ਇਫੈਕਟਸ ਲਈ ਅਕੈਡਮੀ ਅਵਾਰਡ ਨਾਮਜ਼ਦਗੀ ਪ੍ਰਾਪਤ ਕੀਤੀ।ਆਇਰਨ ਮੈਨ ਸੀਰੀਜ਼ ਦੀ ਤੀਜੀ ਅਤੇ ਆਖਰੀ ਕਿਸ਼ਤ, ਆਇਰਨ ਮੈਨ 3, 3 ਮਈ, 2013 ਨੂੰ ਰਿਲੀਜ਼ ਕੀਤੀ ਗਈ ਸੀ।

ਹਵਾਲੇ[ਸੋਧੋ]

  1. Tadena, Nathalie. "Disney Acquires Distribution Rights to Four Marvel Films From Paramount". The Wall Street Journal. Retrieved July 2, 2013. 
  2. Finke, Nikki (July 2, 2013). "Disney Completes Purchase of Marvel Home Entertainment Distribution Rights". Deadline Hollywood. Retrieved July 2, 2013. 
  3. Palmeri, Christopher (July 2, 2013). "Disney Buys Rights to Four Marvel Movies From Viacom's Paramount". Bloomberg. Retrieved July 2, 2013. 
  4. "IRON MAN 2 (12A)". British Board of Film Classification. April 26, 2010. Archived from the original on September 10, 2012. Retrieved April 26, 2010. When submitted to the BBFC the work had a running time of 125m 29s.  Unknown parameter |url-status= ignored (help)
  5. Fritz, Ben (May 6, 2010). "Movie Projector: 'Iron Man 2' has 'The Dark Knight' in its sights". Los Angeles Times. Archived from the original on August 30, 2012. Retrieved May 10, 2010. The movie cost about $170 million to produce, and worldwide print and advertising costs are roughly $150 million, per insiders.  Unknown parameter |url-status= ignored (help)
  6. 6.0 6.1 "Iron Man 2 (2010)". Box Office Mojo. Archived from the original on September 10, 2012. Retrieved May 9, 2010.  Unknown parameter |url-status= ignored (help)

ਬਾਹਰੀ ਲਿੰਕ[ਸੋਧੋ]