ਆਇਰਿਸ਼ ਸਾਹਿਤ
ਆਇਰਲੈਂਡ ਦੇ ਸਾਹਿਤ ਵਿੱਚ ਆਇਰਲੈਂਡ ਦੇ ਟਾਪੂ ਤੇ ਆਇਰਿਸ਼, ਲਾਤੀਨੀ ਅਤੇ ਅੰਗ੍ਰੇਜ਼ੀ (ਉਲਸਟਰ ਸਕਾਟਸ ਉਪ-ਭਾਸ਼ਾਵਾਂਸਮੇਤ) ਭਾਸ਼ਾਵਾਂ ਸ਼ਾਮਲ ਹਨ। ਸਭ ਤੋਂ ਪੁਰਾਣੀ ਰਿਕਾਰਡ ਕੀਤੀ ਆਇਰਿਸ਼ ਲਿਖਤਾਂ ਸੱਤਵੀਂ ਸਦੀ ਦੀਆਂ ਹਨ ਅਤੇ ਇਨ੍ਹਾਂ ਨੂੰ ਲਾਤੀਨੀ ਅਤੇ ਅਰੰਭਕ ਆਇਰਿਸ਼ ਦੋਵਾਂ ਵਿੱਚ ਲਿਖਣ ਵਾਲੇ ਭਿਕਸ਼ੂਆਂ ਨੇ ਰਚਿਆ ਸੀ। ਧਰਮ ਦੀਆਂ ਸ਼ਾਸਤਰੀ ਲਿਖਤਾਂ ਤੋਂ ਇਲਾਵਾ, ਆਇਰਲੈਂਡ ਦੇ ਭਿਕਸ਼ੂਆਂ ਨੇ ਕਵਿਤਾਵਾਂ ਅਤੇ ਮਿਥਿਹਾਸਕ ਕਥਾਵਾਂ ਦੋਵਾਂ ਨੂੰ ਰਿਕਾਰਡ ਕੀਤਾ। ਆਇਰਿਸ਼ ਮਿਥਿਹਾਸਕ ਲਿਖਤਾਂ ਦਾ ਇੱਕ ਵੱਡਾ ਬਚਿਆ ਭੰਡਾਰ ਹੈ, ਜਿਸ ਵਿੱਚ ਦ ਟੇਨ ਅਤੇ ਮੈਡ ਕਿੰਗ ਸਵੀਨੀ ਵਰਗੀਆਂ ਕਹਾਣੀਆਂ ਸ਼ਾਮਲ ਹਨ।
ਆਇਰਲੈਂਡ ਵਿੱਚ ਨੌਰਮਨ ਦੇ ਹਮਲੇ ਤੋਂ ਬਾਅਦ ਤੇਰ੍ਹਵੀਂ ਸਦੀ ਵਿੱਚ ਅੰਗਰੇਜ਼ੀ ਭਾਸ਼ਾ ਦੀ ਸ਼ੁਰੂਆਤ ਆਇਰਲੈਂਡ ਵਿੱਚ ਹੋਈ ਸੀ। ਐਪਰ ਸਤਾਰ੍ਹਵੀਂ ਸਦੀ ਵਿੱਚ ਅੰਗਰੇਜ਼ੀ ਸ਼ਕਤੀ ਦੇ ਵਿਸਥਾਰ ਨਾਲ ਸ਼ੁਰੂ ਹੋਈ ਹੌਲੀ ਹੌਲੀ ਆ ਰਹੀ ਗਿਰਾਵਟ ਦੇ ਬਾਵਜੂਦ, ਉਨੀਵੀਂ ਸਦੀ ਤੱਕ ਆਇਰਿਸ਼ ਭਾਸ਼ਾ, ਆਇਰਿਸ਼ ਸਾਹਿਤ ਦੀ ਪ੍ਰਮੁੱਖ ਭਾਸ਼ਾ ਰਹੀ। ਉੱਨੀਵੀਂ ਸਦੀ ਦੇ ਬਾਅਦ ਦੇ ਹਿੱਸੇ ਵਿੱਚ ਦੇਸ਼ ਦੇ ਵੱਡੇ ਹਿੱਸੇ ਵਿੱਚ ਤੇਜ਼ੀ ਨਾਲ ਆਇਰਿਸ਼ ਦੀ ਥਾਂ ਅੰਗਰੇਜ਼ੀ ਅਪਣਾਉਣ ਵੱਲ ਵੱਡੀ ਤਬਦੀਲੀ ਵੇਖੀ ਗਈ। ਸਦੀ ਦੇ ਅੰਤ ਵਿੱਚ, ਹਾਲਾਂਕਿ, ਸਭਿਆਚਾਰਕ ਰਾਸ਼ਟਰਵਾਦ ਇੱਕ ਨਵੀਂ ਊਰਜਾ ਨਾਲ ਉਭਰਦਾ ਦੇਖਣ ਵਿੱਚ ਆਇਆ, ਜਿਸਦੀ ਨਿਸ਼ਾਨਦੇਹੀ ਗੈਲਿਕ ਰੀਵਾਈਵਲ ਅਤੇ ਹੋਰ ਵੀ ਆਮ ਤੌਰ ਤੇ ਆਇਰਿਸ਼ ਸਾਹਿਤਕ ਰੀਵਾਈਵਲ ਦੁਆਰਾ ਕੀਤੀ ਗਈ ਸੀ (ਜਿਸ ਨੇ ਆਈਰਿਸ਼ ਵਿੱਚ ਆਧੁਨਿਕ ਸਾਹਿਤ ਲਿਖਣ ਨੂੰ ਹੱਲਾਸ਼ੇਰੀ ਦਿੱਤੀ)।
ਐਂਗਲੋ-ਆਇਰਿਸ਼ ਸਾਹਿਤਕ ਪਰੰਪਰਾ ਨੂੰ ਰਿਚਰਡ ਹੈਡ ਅਤੇ ਜੋਨਾਥਨ ਸਵਿਫਟ ਦੇ ਰੂਪ ਵਿੱਚ ਆਪਣੇ ਪਹਿਲੇ ਮਹਾਨ ਕਾਰੀਗਰਾਂ ਨੇ ਲੱਭਿਆ ਅਤੇ ਇਸਦੇ ਬਾਅਦ ਲੌਰੇਂਸ ਸਟਰਨੇ, ਓਲੀਵਰ ਗੋਲਡਸਮਿੱਥ ਅਤੇ ਰਿਚਰਡ ਬ੍ਰਿੰਸਲੇ ਸ਼ੈਰੀਦਨ ਆਏ।
19 ਵੀਂ ਸਦੀ ਦੇ ਅੰਤ ਤੇ ਅਤੇ ਸਾਰੀ 20 ਵੀਂ ਸਦੀ ਦੌਰਾਨ, ਆਇਰਿਸ਼ ਸਾਹਿਤ ਨੇ ਵਿਸ਼ਵਵਿਆਪੀ ਸਫਲ ਰਚਨਾਵਾਂ ਦੀ ਇੱਕ ਬੇਮਿਸਾਲ ਲੜੀ ਵੇਖੀ। ਇਨ੍ਹਾਂ ਦੇ ਲੇਖਕ ਖ਼ਾਸਕਰ ਆਸਕਰ ਵਾਈਲਡ, ਬ੍ਰਾਮ ਸਟੋਕਰ, ਜੇਮਜ਼ ਜੋਆਇਸ, ਡਬਲਯੂ ਬੀ ਯੇਟਸ, ਸੈਮੂਅਲ ਬੇਕੇਟ, ਸੀ ਐਸ ਲੂਈਸ ਅਤੇ ਜਾਰਜ ਬਰਨਾਰਡ ਸ਼ਾ ਸਨ, ਜਿਨ੍ਹਾਂ ਵਿਚੋਂ ਬਹੁਤਿਆਂ ਨੇ ਆਇਰਲੈਂਡ ਛੱਡ ਕੇ ਦੂਸਰੇ ਯੂਰਪੀਅਨ ਦੇਸ਼ਾਂ ਜਿਵੇਂ ਇੰਗਲੈਂਡ, ਫਰਾਂਸ ਅਤੇ ਸਵਿਟਜ਼ਰਲੈਂਡ ਨੂੰ ਆਪਣੀ ਜ਼ਿੰਦਗੀ ਬਣਾਉਣ ਲਈ ਚੁਣ ਲਿਆ ਸੀ। ਇਸ ਸਮੇਂ ਦੌਰਾਨ, ਅਲਸਟਰ ਵਿੱਚ ਸਕੌਟਿਸ਼ ਵਸਣ ਵਾਲਿਆਂ ਦੇ ਵੰਸ਼ਜਾਂ ਨੇ ਉਲਸਟਰ-ਸਕਾਟਸ ਲਿਖਣ ਦੀ ਪਰੰਪਰਾ ਬਣਾਈ, ਜਿਸ ਵਿੱਚ ਖ਼ਾਸਕਰ ਕਵਿਤਾ ਦੀ ਇੱਕ ਮਜ਼ਬੂਤ ਪਰੰਪਰਾ ਸੀ।
ਬਾਹਰੀ ਲਿੰਕ
[ਸੋਧੋ]- National Library of Ireland: Premier cultural institution holding Irish literary collections
- CELT: The online resource for Irish history, literature and politics
- The Irish Playography database