ਆਨੰਦ (ਲੇਖਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੀ. ਸਚਿਦਾਨੰਦਨ
ਜਨਮਪੀ. ਸਚਿਦਾਨੰਦਨ
1936
ਇਰਿੰਜਲਕੁਡਾ, ਕੇਰਲਾ, ਭਾਰਤ
ਕਲਮ ਨਾਮਆਨੰਦ
ਕਿੱਤਾਲੇਖਕ

ਪੀ. ਸਚਿਦਾਨੰਦਨ (ਜਨਮ 1936), ਜੋ ਕਿ ਅਨੰਦ ਉਪਨਾਮ ਵਰਤਦਾ ਹੈ, ਇੱਕ ਭਾਰਤੀ ਲੇਖਕ ਹੈ, ਮੁੱਖ ਤੌਰ ਤੇ ਮਲਿਆਲਮ ਵਿੱਚ ਲਿਖਦਾ ਹੈ। ਉਹ ਭਾਰਤ ਦੇ ਜਾਣੇ-ਪਛਾਣੇ ਜੀਵਿਤ ਬੁੱਧੀਜੀਵੀਆਂ ਵਿਚੋਂ ਇੱਕ ਹੈ। ਉਸ ਦੀਆਂ ਰਚਨਾਵਾਂ ਆਪਣੇ ਦਾਰਸ਼ਨਿਕ ਸੁਆਦ, ਇਤਿਹਾਸਕ ਪ੍ਰਸੰਗ ਅਤੇ ਆਪਣੇ ਮਨੁੱਖਤਾਵਾਦ ਲਈ ਪ੍ਰਸਿੱਧ ਹਨ। ਉਹ ਸਾਹਿਤ ਅਕਾਦਮੀ ਪੁਰਸਕਾਰ ਅਤੇ ਤਿੰਨ ਕੇਰਲ ਸਾਹਿਤ ਅਕਾਦਮੀ ਪੁਰਸਕਾਰ (ਕਹਾਣੀ, ਨਾਵਲ ਅਤੇ ਵਿਦਵਤਾਪੂਰਨ ਸਾਹਿਤ ) ਹਾਸਲ ਕਰ ਚੁੱਕਾ ਹੈ। ਉਹ ਏਜੂਥਾਚਨ ਪੁਰਸਕਾਰਮ, ਵਯਾਲਰ ਅਵਾਰਡ, ਓਡੱਕੂਜ਼ਲ ਅਵਾਰਡ, ਮੁਤਥੂ ਵਰਕੀ ਐਵਾਰਡ, ਵਲਾਤੋਲ ਅਵਾਰਡ ਅਤੇ ਯਸ਼ਪਾਲ ਅਵਾਰਡ ਵੀ ਪ੍ਰਾਪਤ ਕਰ ਚੁੱਕਾ ਹੈ। ਉਸਨੇ ਨਾਵਲ ਲਈ ਯਸ਼ਪਾਲ ਅਵਾਰਡ ਅਤੇ ਕੇਰਲ ਸਾਹਿਤ ਅਕਾਦਮੀ ਪੁਰਸਕਾਰ ਨੂੰ ਸਵੀਕਾਰ ਨਹੀਂ ਕੀਤਾ।

ਜਿੰਦਗੀ[ਸੋਧੋ]

ਸਚਿਦਾਨੰਦਨ ਦਾ ਜਨਮ 1936 ਵਿੱਚ ਕੇਰਲਾ ਦੇ ਤ੍ਰਿਸੂਰ ਜ਼ਿਲ੍ਹੇ (ਤ੍ਰਿਚੁਰ) ਦੇ ਇਰਿੰਜਲਕੁਡਾ ਵਿਖੇ ਇੱਕ ਪ੍ਰਾਇਮਰੀ ਸਕੂਲ ਅਧਿਆਪਕ ਦੇ ਘਰ ਹੋਇਆ ਸੀ[1] ਉਸਨੇ 1958 ਵਿੱਚ ਕਾਲਜ ਆਫ਼ ਇੰਜੀਨੀਅਰਿੰਗ, ਤ੍ਰਿਵੇਂਦਰਮ ਤੋਂ ਸਿਵਲ ਇੰਜੀਨੀਅਰਿੰਗ ਵਿੱਚ ਗ੍ਰੈਜੂਏਸ਼ਨ ਕੀਤੀ। ਉਹ ਕੈਰੀਅਰ ਤੋਂ ਬਾਅਦ ਕੇਂਦਰੀ ਜਲ ਕਮਿਸ਼ਨ ਦੇ ਯੋਜਨਾ ਨਿਰਦੇਸ਼ਕ ਦੇ ਅਹੁਦੇ ਤੋਂ ਸੇਵਾਮੁਕਤ ਹੋਇਆ। ਇਸ ਅਹੁਦੇ ਤੇ ਰਹਿੰਦਿਆਂ ਉਸ ਨੇ ਗੁਜਰਾਤ, ਮੁੰਬਈ ਅਤੇ ਬੰਗਾਲ ਵਿੱਚ ਕੰਮ ਕੀਤਾ। ਉਸਨੇ ਸ਼ੌਰਟ ਸਰਵਿਸ ਕਮਿਸ਼ਨ ਵਿੱਚ 1960–64 ਦੇ ਦੌਰਾਨ ਚਾਰ ਸਾਲ ਫੌਜ (ਨੌਰਥ-ਈਸਟ ਫਰੰਟੀਅਰ ਏਜੰਸੀ ) ਵਿੱਚ ਵੀ ਕੰਮ ਕੀਤਾ।[2]

ਆਨੰਦ ਦਿੱਲੀ ਰਹਿੰਦਾ ਹੈ।[3]

ਲਿਖਣਾ[ਸੋਧੋ]

ਇਹ ਮਸ਼ਹੂਰ ਆਲੋਚਕ ਐਮ ਗੋਵਿੰਦਨ ਸੀ ਜਿਸਨੇ ਆਨੰਦ ਨੂੰ ਆਪਣਾ ਪਹਿਲਾ ਨਾਵਲ ਅਲਕਕੱਟਮ ਪ੍ਰਕਾਸ਼ਤ ਕਰਨ ਵਿੱਚ ਸਹਾਇਤਾ ਕੀਤੀ।[4] 34 ਸਾਲ ਦੀ ਉਮਰ ਵਿਚ, ਇਹ ਉਸਦੀ ਪਹਿਲੀ ਪ੍ਰਕਾਸ਼ਤ ਰਚਨਾ ਸੀ। ਇਹ ਮਲਿਆਲੀ ਪਾਠਕਾਂ ਲਈ ਇੱਕ ਨਵਾਂ ਤਜੁਰਬਾ ਸੀ ਅਤੇ ਕਿਤਾਬ ਦੀਆਂ ਨਿਘੀਆਂ ਸਮੀਖਿਆਵਾਂ ਅਤੇ ਤਿੱਖੀਆਂ ਆਲੋਚਨਾਵਾਂ ਇਕੋ ਜਿੰਨੀਆਂ ਹੋਈਆਂ। ਉਸਨੇ ਅਲਕੋਕੱਟਮ (ਭੀੜ) ਦੇ ਬਾਅਦ ਤਿੰਨ ਹੋਰ ਬਰਾਬਰ ਦੇ ਨਾਵਲ ਲਿਖੇ: ਮਰਨਸਰਟੀਫਿਕੇਟ (ਮੌਤ ਦਾ ਸਰਟੀਫਿਕੇਟ), ਅਭਿਆਰਥੀਕਲ (ਸ਼ਰਨਾਰਥੀ) ਅਤੇ ਉਥਾਰਾਯਣਮ। ਇਨ੍ਹਾਂ ਕਿਤਾਬਾਂ ਨੇ ਆਨੰਦ ਨੂੰ ਮਲਿਆਲਮ ਵਿੱਚ ਕਾਫ਼ੀ ਉਘਾ ਲੇਖਕ ਬਣਾ ਦਿੱਤਾ। ਪਰ ਅੱਸੀਵਿਆਂ ਅਤੇ ਨੱਬੇ ਦੇ ਦਹਾਕੇ ਦੇ ਅਰੰਭ ਵਿੱਚ, ਅਨੰਦ ਦੋ ਹੋਰ ਨਾਵਲ, ਮਾਰੂਭੂਮੀਕਲ ਅੰਦਾਕੁੰਨਾਥੂ ਅਤੇ ਗੋਵਰਧਨੰਤ ਯਾਤਰਕਾਲ ਲੈ ਕੇ ਆਇਆ, ਜਿਸਨੇ ਉਸਦਾ  ਨਾਮ ਮਲਿਆਲਮ ਸਾਹਿਤ ਵਿੱਚ ਖ਼ੂਬ ਚਮਕਾ ਦਿੱਤਾ।

ਸਮਕਾਲੀ ਮਲਿਆਲਮ ਲੇਖਕ ਐਮ. ਮੁਕੰਦਨ ਨੇ ਅਨੰਦ ਦੀ ਸ਼ੈਲੀ ਬਾਰੇ ਹੇਠ ਲਿਖੀ ਟਿੱਪਣੀ ਕੀਤੀ।

ਅੱਜ ਅਨੰਦ ਕੇਰਲਾ ਦੀ ਸਭ ਤੋਂ ਬੁਲੰਦ ਆਵਾਜ਼ ਹੈ, ਜੋ ਰਾਜਨੀਤੀ ਦੇ ਨੈਤਿਕ ਅਧਾਰਾਂ ਬਾਰੇ ਪ੍ਰਸ਼ਨ ਕਰਦੀ ਹੈ ਅਤੇ ਸਭ ਤੋਂ ਮਹੱਤਵਪੂਰਨ ਕਿ ਇਹ ਹਿੰਦੂ ਕੱਟੜਵਾਦ ਦਾ ਵਿਰੋਧ ਕਰਦੀ ਹੈ। ਉਸਦੇ ਲੇਖ ਅਤੇ ਨਾਵਲ ਬੇਬਾਕੀ ਨਾਲ ਵਿਰੋਧ ਦੇ ਰੂਪਕ ਦੀ ਸਥਾਪਨਾ ਕਰਦੇ ਹਨ। ਆਨੰਦ ਦੇ ਨਾਵਲਾਂ ਵਿਚਲੀ ਵਾਰਤਕ ਬਹੁਤ ਸੰਜਮੀ ਹੈ - ਇਸ ਵਿੱਚ ਕਦੇ ਵੀ ਕੋਈ ਚੰਨ ਨਹੀਂ ਚੜ੍ਹਦਾ, ਨਾ ਹੀ ਫੁੱਲ ਖਿੜਦੇ ਹਨ ਅਤੇ ਨਾ ਹੀ ਠੰਡੀਆਂ ਦਰਿਆਈ ਹਵਾਵਾਂ ਲੰਘਦੀਆਂ ਹਨ। ਬੁਰੀ ਤਰ੍ਹਾਂ ਤਣੀ ਹੋਈ ਉਸਦੀ ਭਾਸ਼ਾ ਕਈ ਵਾਰ ਪਾਠਕ ਨੂੰ ਘੋਖ ਕੇ ਪੜ੍ਹਨ ਦੀ ਚੁਣੌਤੀ ਦਿੰਦੀ ਹੈ।

ਹਵਾਲੇ[ਸੋਧੋ]

  1. "Anand (P.Sachidanandan) -- Malayalam Writer". www.loc.gov. The South Asian Literary Recordings Project (Library of Congress New Delhi Office). 2019-01-25. Retrieved 2019-01-25.
  2. "Anand - Sahapedia interview". www.sahapedia.org. 2019-02-28. Retrieved 2019-02-28.
  3. "Anand: Doyen of Malayalam Literature". Sahapedia (in ਅੰਗਰੇਜ਼ੀ). 2016-06-29. Retrieved 2019-01-25.
  4. "Anand - Chintha profile". www.chintha.com. 2019-01-25. Archived from the original on 2019-01-25. Retrieved 2019-01-25. {{cite web}}: Unknown parameter |dead-url= ignored (help)