ਆਰੁਦਰਾ
ਆਰੁਦਰਾ (ਜਨਮ ਭਾਗਵਤੁਲਾ ਸਦਾਸਿਵ ਸੰਕਰਾ ਸਾਸਤਰੀ) (31 ਅਗਸਤ, 1925 - 4 ਜੂਨ 1998) ਇੱਕ ਭਾਰਤੀ ਲੇਖਕ, ਕਵੀ, ਗੀਤਕਾਰ, ਅਨੁਵਾਦਕ, ਪ੍ਰਕਾਸ਼ਕ, ਨਾਟਕਕਾਰ, ਅਤੇ ਤੇਲਗੂ ਸਾਹਿਤ ਦਾ ਇੱਕ ਮਾਹਰ ਸੀ।[1][2][3][4][5] ਆਰੁਦਰਾਾ ਤੇਲਗੂ ਕਵੀ ਸ੍ਰੀ ਸ਼੍ਰੀ ਦਾ ਭਤੀਜਾ ਹੈ, ਅਤੇ ਤੇਲਗੂ ਸਿਨੇਮਾ ਵਿੱਚ ਬਤੌਰ ਪਟਕਥਾ ਲੇਖਕ, ਸੰਵਾਦ ਲੇਖਕ ਅਤੇ ਕਹਾਣੀਕਾਰ ਆਪਣੀਆਂ ਰਚਨਾਵਾਂ ਲਈ ਜਾਣਿਆ ਜਾਂਦਾ ਹੈ ਅਤੇ ਉਸ ਨੂੰ 1987 ਵਿੱਚ ਸਾਹਿਤ ਅਕਾਦਮੀ ਪੁਰਸਕਾਰ ਪ੍ਰਾਪਤ ਹੋਇਆ ਸੀ।[6]
ਮੁੱਢਲਾ ਜੀਵਨ
[ਸੋਧੋ]ਆਰੁਦਰਾ ਦਾ ਜਨਮ Yelamanchili, ਵਿਸ਼ਾਖਾਪਟਨਮ, ਆਂਧਰ ਪ੍ਰਦੇਸ਼, ਭਾਰਤ ਵਿੱਚ 31 ਅਗਸਤ 1925 ਨੂੰ ਹੋਇਆ ਸੀ।[7] ਮੁੱਢਲੀ ਪੜ੍ਹਾਈ ਤੋਂ ਬਾਅਦ, ਉਹ ਆਪਣੀ ਕਾਲਜ ਦੀ ਵਿਦਿਆ ਲਈ 1942 ਵਿੱਚ ਵਿਜੀਅਨਗਰਮ ਚਲੇ ਗਏ.[1][2][3] ਉਸ ਨੇ ਰੋਨਾਨਕੀ ਅਪਾਲਸਵਾਮੀ ਅਤੇ ਚਗੰਤੀ ਸੋਮਜੂਲੁ ਵਰਗੇ ਲੋਕਾਂ ਦੇ ਨਾਲ ਸੰਪਰਕ ਵਿੱਚ ਆਉਣ ਦੇ ਬਾਅਦ ਉਹ ਕਮਿਊਨਿਜ਼ਮ ਵੱਲ ਝੁਕ ਗਿਆ। ਉਹ 1943 ਵਿੱਚ ਬੈਂਡ ਬੁਆਏ ਦੇ ਤੌਰ 'ਤੇ ਇੰਡੀਅਨ ਏਅਰ ਫੋਰਸ ਵਿਚ ਸ਼ਾਮਲ ਹੋਇਆ ਅਤੇ 1947 ਤਕ ਉਥੇ ਸੇਵਾ ਕੀਤੀ। ਉਹ ਮਦਰਾਸ ਚਲਾ ਗਿਆ ਅਤੇ ਦੋ ਸਾਲ ਅਨੰਦਵਾਨੀ ਮੈਗਜ਼ੀਨ ਦੇ ਸੰਪਾਦਕ ਵਜੋਂ ਕੰਮ ਕੀਤਾ। 1949 ਵਿੱਚ ਸਿਨੇਮਾ ਦੇ ਖੇਤਰ ਵਿੱਚ ਸ਼ਾਮਲ ਹੋ ਕੇ, ਉਸਨੇ ਕਈ ਫਿਲਮਾਂ ਲਈ ਗੀਤ ਅਤੇ ਸੰਵਾਦ ਲਿਖੇ। ਉਸਨੇ 1954 ਵਿੱਚ ਪ੍ਰਸਿੱਧ ਲੇਖਕ ਕੇ. ਰਾਮ ਲਕਸ਼ਮੀ (ਇਕ ਕਾਲਮ ਲੇਖਕ ਅਤੇ ਲੇਖਕ-ਆਲੋਚਕ) ਨਾਲ ਵਿਆਹ ਕੀਤਾ।[8][9]
ਸਾਹਿਤਕ ਰਚਨਾ
[ਸੋਧੋ]ਤਵਾਮੇਵਾਹਮ (ਤੁਸੀਂ ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ) ਅਤੇ ਸਮਗਰ ਆਂਧਰਾ ਸਾਹਿਤਮ (ਤੇਲਗੁ ਸਾਹਿਤ ਦਾ ਵਿਸ਼ਵ ਕੋਸ਼) ਉਸਦੀਆਂ ਮਹੱਤਵਪੂਰਣ ਲਿਖਤਾਂ ਹਨ।[2] ਉਸਨੇ ਕੂਨਲੰਮਾ ਪਦਾਲੂ ਵਰਗੀਆਂ ਕਵਿਤਾਵਾਂ ਲਿਖੀਆਂ, ਦੂਸਰੇ ਵਿਸ਼ਵ ਯੁੱਧ ਦੀ ਯਾਦ ਦਿਵਾ ਦਿੱਤੀ।[1][10][11] ਉਸ ਨੇ ਤਾਮਿਲ ਗ੍ਰੰਥ ਤਿਰੁਕੁਰਾਲ ਦਾ ਤੇਲਗੂ ਵਿੱਚ ਅਨੁਵਾਦ ਕੀਤਾ। ਉਹ ਅਭਯੁਦਇਆ ਰਚੈਯਤਲਾ ਸੰਘਮ ਵਰਗੇ ਅਗਾਂਹਵਧੂ ਲੇਖਕਾਂ ਦੇ ਸਕੂਲ ਨਾਲ ਸਬੰਧਤ ਸੀ।[12][13]
ਤਵਮੇਵਾਹਮ
[ਸੋਧੋ]1948 ਵਿੱਚ ਲਿਖਿਆ ਗਿਆ ਤਵਾਮੇਵਾਹਮ ਹੈਦਰਾਬਾਦ ਰਿਆਸਤ ਵਿੱਚ ਰਜ਼ਾਕਾਰ ਲਹਿਰ ਦੌਰਾਨ ਸਮਕਾਲੀ ਹਿੰਸਾ ਅਤੇ ਬਦਅਮਨੀ 'ਤੇ ਅਧਾਰਤ ਸੀ।[6] ਨਿਜ਼ਾਮ ਦੁਆਰਾ ਉਸ ਦੇ ਆਪਣੇ ਲੋਕਾਂ ਵਿਰੁੱਧ ਰਜ਼ਾਕਾਰ ਅਤਿਆਚਾਰਾਂ ਨੂੰ ਸਪਾਂਸਰ ਕੀਤਾ ਗਿਆ ਸੀ ਜੋ ਲੋਕਤੰਤਰ ਦੇ ਹੱਕ ਵਿੱਚ ਉਸਨੂੰ ਉਖਾੜ ਸੁੱਟਣਾ ਅਤੇ ਭਾਰਤੀ ਸੰਘ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ। ਇਸ ਕਾਵਯਮ ਵਿੱਚ, ਮੌਤ ਨੇ ਇੱਕ ਮਨੁੱਖ ਨਾਲ ਗੱਲ ਕੀਤੀ ਅਤੇ ਕਿਹਾ, "ਤੂੰ ਅਤੇ ਮੈਂ ਇਕੋ (ਤਵਮੇਵਾਹਮ) ਹਾਂ"।[2][12][13][14]
ਹਵਾਲੇ
[ਸੋਧੋ]- ↑ 1.0 1.1 1.2 Datta, Amaresh (1 January 1987). "Encyclopaedia of Indian Literature: A-Devo". Sahitya Akademi.
- ↑ 2.0 2.1 2.2 2.3 "The Hindu : A humanist lyricist". Archived from the original on 23 April 2007. Retrieved 19 April 2007. Archived 23 April 2007[Date mismatch] at the Wayback Machine.
- ↑ 3.0 3.1 "Arudra remembered". 5 June 2014.
- ↑ "Archived copy". Archived from the original on 3 August 2008. Retrieved 2008-07-10.
{{cite web}}
: CS1 maint: archived copy as title (link) - ↑ "telugu, mana saMskriti (our culture)".
- ↑ 6.0 6.1 "Arudra remembered". 5 June 2009.
- ↑ "Arudra birth anniversary". 1 September 2013.
- ↑ "Archived copy". Archived from the original on 28 September 2007. Retrieved 2007-04-19.
{{cite web}}
: CS1 maint: archived copy as title (link) - ↑ "Arudra".
- ↑ Aarudra, 'Samagra Andhra Sahityam' (1968). Reprinted in 1989
- ↑ Aarudra, 'Samagra Aaandhra Saahityam' (2005): Revised and Reprinted, Published by Telugu Akademi, Hyderabad.
- ↑ 12.0 12.1 "The Hindu : Collection of essays".
- ↑ 13.0 13.1 "MUDDUBIDDA (1956)". 28 November 2014.
- ↑ Aarudra, 'Vennela-vesavi', Navodaya Publishers, Vijayawada, 1977