ਆਸ਼ਿਕ (ਲੋਕ ਗਾਇਕ)
ਆਸ਼ਿਕ ( ਤੁਰਕੀ: [aşık] Error: {{Lang}}: text has italic markup (help) ) ਰਵਾਇਤੀ ਤੌਰ ਤੇ ਇੱਕ ਗਾਇਕ ਨੂੰ ਕਿਹਾ ਜਾਂਦਾ ਹੈ ਜੋ ਤੁਰਕ ਸੱਭਿਆਚਾਰ ਵਿੱਚ ਪਰੰਪਰਾਗਤ ਲੰਮੇ ਨੱਕ ਵਾਲੀ ਵੀਣਾ(bağlama) ਨਾਲ ਦਾਸਤਾਨ ਜਾਂ ਛੋਟਾ ਗੀਤ ਸੁਣਾਉਂਦਾ ਹੈ। ਦਾਸਤਾਨ (ਪਾਰੰਪਰਕ ਸੂਰਬੀਰਤਾ ਦੀ ਕਹਾਣੀ ਹੁੰਦੀ ਹੈ ਜਿਸ ਨੂੰ ਹਿਕਾਏ( hikaye) ਦੇ ਤੌਰ ਤੇ ਜਾਣਿਆ ਜਾਂਦਾ ਹੈ। ਅਜੋਕਾ ਅਜ਼ਰਬਾਈਜਾਨੀ ਆਸ਼ਿਕ ਇੱਕ ਪੇਸ਼ੇਵਰ ਸੰਗੀਤਕਾਰ ਹੈ ਜੋ ਆਮ ਤੌਰ 'ਤੇ ਸਿਖਲਾਈ ਦਾ ਕੰਮ ਕਰਦਾ ਹੈ,ਲੰਮੇ ਨੱਕ ਵਾਲੀ ਵੀਣਾ(bağlama) ਵਜਾਉਣ ਵਿੱਚ ਮੁਹਾਰਤ ਰੱਖਦਾ ਹੈ, ਅਤੇ ਤੁਰਕੀ ਲੋਕ ਗੀਤਾਂ ਦਾ ਭਿੰਨ ਭਿੰਨ ਪਰ ਵਿਅਕਤੀਗਤ ਭੰਡਾਰ ਤਿਆਰ ਕਰਦਾ ਹੈ।[1] ਸ਼ਬਦ ਆਸ਼ਿਕ ( Arabic: عاشق ) ਤੋਂ ਆਇਆ ਹੈ ਜਿਸ ਦਾ ਮਤਲਬ ਹੈ "ਪਿਆਰ ਵਿੱਚ, ਵਿਯੋਗੀ ")।ਇਸ ਸ਼ਬਦ ਨੂੰ ਇਸ਼ਕ ( Arabic: عشق, ਪਿਆਰ), ਜੋ ਕਿ ਅਵੇਸਤਨ ਭਾਸ਼ਾ ਨਾਲ ਸਬੰਧਤ ਹੈ - ਇੱਛਾ ਹੈ, ਇੱਛਾ, ਚਾਹੁਣਾ; (ਕਿਸੇ ਨੂੰ)।[2].[3]
ਇਤਿਹਾਸ
[ਸੋਧੋ]ਅਨਾਤੋਲੀਆ, ਅਜ਼ਰਬਾਈਜਾਨ ਅਤੇ ਇਰਾਨ ਦਿਆਂ ਤੁਰਕੀ ਸਭਿਆਚਾਰਾਂ ਵਿੱਚ ਅਸ਼ਿਕ ਪਰੰਪਰਾ ਦਾ ਮੁੱਢ ਪ੍ਰਾਚੀਨ ਤੁਰਕੀ ਲੋਕਾਂ ਦੇ ਸ਼ਮਨਵਾਦੀ ਵਿਸ਼ਵਾਸਾਂ ਵਿੱਚ ਹੈ।[4] ਪ੍ਰਾਚੀਨ ਸਮੇਂ ਆਸ਼ਿਕਾਂ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਇਆ ਜਾਂਦਾ ਸੀ ਜਿਵੇਂ- ਬਕਸ਼ੀ, ਡੇਡੇ ਅਤੇ ਉਜ਼ਾਨ ਜਾਂ ਓਜ਼ਾਨ। ਆਪਣੀਆਂ ਵੱਖੋ-ਵੱਖਰੀਆਂ ਭੂਮਿਕਾਵਾਂ ਦੇ ਨਾਲ, ਉਨ੍ਹਾਂ ਨੇ ਮੌਖਿਕ ਪਰੰਪਰਾ ਨੂੰ ਕਾਇਮ ਰੱਖਣ, ਫਿਰਕੂ ਕਦਰਾਂ ਕੀਮਤਾਂ ਨੂੰ ਉਤਸ਼ਾਹਤ ਕਰਨ ਅਤੇ ਆਪਣੇ ਲੋਕਾਂ ਦੇ ਰਵਾਇਤੀ ਸੱਭਿਆਚਾਰ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ। ਇਹ ਤੁਰਦੇ ਫਿਰਦੇ ਰਹਿਣ ਵਾਲੇ ਭੱਟ, ਢਾਡੀ ਜਾਂ ਗਵੱਈਏ ਉਸ ਇਲਾਕੇ ਦੇ ਲੋਕ ਸਾਹਿਤ ਅਤੇ ਲੋਕ ਸੰਸਕ੍ਰਿਤੀ ਦਾ ਹਿੱਸਾ ਹਨ। ਪਰੰਪਰਾਗਤ ਤੌਰ ਤੇ ਆਸ਼ਿਕ ਉਹ ਲੋਕ ਹਨ ਜੋ ਤੰਬੂਰਾ ਸਾਜ਼ ਵਜਾ ਕੇ ਗਾਉਂਦੇ ਫਿਰਦੇ ਰਹਿੰਦੇ ਹਨ।
ਜਨਤਕ ਥਾਵਾਂ ਤੇ ਆਯੋਜਿਤ ਕੀਤੇ ਗਏ ਜ਼ੁਬਾਨੀ ਝਗੜਿਆਂ ਵਿੱਚ ਸ਼ਾਮਲ ਹੋ ਕੇ ਇੱਕ ਦੂਜੇ ਨੂੰ ਚੁਣੌਤੀ ਦਿੰਦੇ ਸਨ। ਇਸ ਦੇ ਸਰਲ ਰੂਪ ਵਿੱਚ ਇੱਕ ਆਸ਼ਿਕ ਗਾਇਨ ਕਰਕੇ ਬੁਝਾਰਤ ਸੁਣਾਉਂਦਾ ਸੀ ਅਤੇ ਦੂਜੇ ਨੂੰ ਉਸੇ ਰੂਪ ਵਿੱਚ ਬੁਝਾਰਤਾਂ ਵਰਗੀ ਕਵਿਤਾਵਾਂ ਦਾ ਤਰਕ ਨਾਲ ਜਵਾਬ ਦੇਣਾ ਪੈਂਦਾ ਸੀ। ਇੱਥੇ ਇੱਕ ਉਦਾਹਰਣ ਹੈ:[5]
ਪਹਿਲਾ ਆਸ਼ਿਕ | ਦੂਜਾ ਆਸ਼ਿਕ |
---|---|
ਮੈਨੂੰ ਦੱਸੋ ਕਿ ਅਸਮਾਨ ਤੋਂ ਜ਼ਮੀਨ 'ਤੇ ਕੀ ਡਿੱਗਦਾ ਹੈ? | ਮੀਂਹ ਅਸਮਾਨ ਤੋਂ ਹੇਠਾਂ ਜ਼ਮੀਨ ਤੇ ਡਿੱਗਦਾ ਹੈ |
ਸਭ ਤੋਂ ਜਲਦੀ ਕੌਣ ਸ਼ਾਂਤ ਹੁੰਦਾ ਹੈ? | ਇੱਕ ਬੱਚਾ ਸਭ ਤੋਂ ਜਲਦੀ ਸ਼ਾਂਤ ਹੁੰਦਾ ਹੈ। |
ਹੱਥੋਂ ਹੱਥ ਕੀ ਜਾਂਦਾ ਹੈ? | ਪੈਸਾ ਹੱਥੋਂ ਹੱਥ ਜਾਂਦਾ ਹੈ। |
ਪਹਿਲਾ ਆਸ਼ਿਕ | ਦੂਜਾ ਆਸ਼ਿਕ |
---|---|
ਪਾਣੀ ਵਿੱਚ ਕੀ ਖੁਸ਼ਕ ਰਹਿੰਦਾ ਹੈ? | ਰੋਸ਼ਨੀ ਪਾਣੀ ਵਿੱਚ ਗਿੱਲੀ ਨਹੀਂ ਹੁੰਦੀ। |
ਅੰਦਾਜ਼ਾ ਲਗਾਓ ਕਿ ਜ਼ਮੀਨ ਵਿੱਚ ਕੀ ਗੰਦਾ ਨਹੀਂ ਹੁੰਦਾ? | ਸਿਰਫ ਕੰਢੇ ਤੇ ਪੱਥਰ ਸਾਫ਼ ਰਹਿੰਦੇ ਹਨ। |
ਆਲ੍ਹਣੇ ਵਿੱਚ ਇਕੱਲੇ ਰਹਿਣ ਵਾਲੇ ਪੰਛੀ ਦਾ ਨਾਮ ਦੱਸੋ | ਇਕੱਲਤਾ ਦੇ ਆਲ੍ਹਣੇ ਵਿੱਚ ਰਹਿਣ ਵਾਲੇ ਪੰਛੀ ਦਾ ਨਾਮ ਦਿਲ ਹੈ। |
ਹਵਾਲੇ
[ਸੋਧੋ]- ↑ Colin P. Mitchell (Editor), New Perspectives on Safavid Iran: Empire and Society, 2011, Routledge, 90-92
- ↑ M. Heydari-Malayeri On the origin of the word ešq
- ↑ Mehmed Fuad Koprulu, Early Mystics in Turkish Literature, 2006, Taylor & Francis, p.258
- ↑ "DASTAN GENRE IN CENTRAL ASIA - ESSAYS ON CENTRAL ASIA by H.B. PAKSOY - CARRIE Books". Vlib.iue.it. Archived from the original on 26 ਮਈ 2017. Retrieved 17 November 2014.
{{cite web}}
: Unknown parameter|dead-url=
ignored (|url-status=
suggested) (help) - ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).