ਸਮੱਗਰੀ 'ਤੇ ਜਾਓ

ਇਆਨ ਮਕਕੈਲਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਇਆਨ ਮਕਕੈਲਨ
ਜਨਮ
ਇਆਨ ਮਰੇ ਮਕਕੈਲਨ

(1939-05-25) 25 ਮਈ 1939 (ਉਮਰ 85)[1]
ਅਲਮਾ ਮਾਤਰਸੇਂਟ ਕੈਥਰੀਨਜ਼ ਕਾਲਜ, ਕੈਂਮਬਰਿੱਜ
ਪੇਸ਼ਾਅਦਾਕਾਰ
ਸਰਗਰਮੀ ਦੇ ਸਾਲ1959 ਤੋਂ ਹੁਣ ਤੱਕ
ਸਾਥੀਬ੍ਰਾਇਨ ਟੇਲਰ (1964–1972)
ਸੀਨ ਮਾਥੀਆਸ (1978–1988)
ਵੈੱਬਸਾਈਟਅਧਿਕਾਰਿਤ ਵੈੱਬਸਾਈਟ

ਸਰ ਇਆਨ ਮਰੇ ਮਕਕੈਲਨ, (ਜਨਮ 25 ਮਈ 1939) ਇੱਕ ਅੰਗਰੇਜ਼ੀ ਫ਼ਿਲਮੀ ਅਦਾਕਾਰ ਹੈ। ਉਸਨੂੰ ਛੇ ਵਾਰ ਲੌਰੈਂਸ ਓਲੀਵੀਅਰ ਅਵਾਰਡ, ਇੱਕ ਟੋਨੀ ਅਵਾਰਡ, ਇੱਕ ਗੋਲਡਨ ਗਲੋਬ ਅਵਾਰਡ, ਇੱਕ ਬੀ.ਆਈ.ਐਫ਼. ਅਵਾਰਡ, ਦੋ ਸੈਟਰਨ ਅਵਾਰਡ, ਚਾਰ ਡਰਾਮਾ ਡੈਸਕ ਅਵਾਰਡ ਅਤੇ ਦੋ ਕ੍ਰਿਟਿਕਸ ਚੌਇਸ ਮੂਵੀ ਅਵਾਰਡ ਮਿਲ ਚੁੱਕੇ ਹਨ। ਇਸ ਤੋਂ ਉਹ ਦੋ ਵਾਰ ਅਕਾਦਮੀ ਅਵਾਰਡਾਂ ਵਿੱਚ, ਚਾਰ ਵਾਰ ਬਾਫ਼ਟਾ ਵਿੱਚ ਅਤੇ ਪੰਜ ਵਾਰ ਐਮੀ ਅਵਾਰਡਾਂ ਲਈ ਨਾਮਜ਼ਦ ਹੋ ਚੁੱਕਾ ਹੈ।

ਮਕਕੈਲਨ ਦਾ ਕੈਰੀਅਰ ਬਹੁਤ ਪੁਰਾਣੇ ਥੀਏਟਰ ਤੋਂ ਸ਼ੁਰੂ ਹੋ ਕੇ ਅੱਜਕੱਲ੍ਹ ਦੀਆਂ ਮਸ਼ਹੂਰ ਕਲਪਨਾਵਾਂ ਅਤੇ ਵਿਗਿਆਨਿਕ ਕਲਪਨਾਵਾਂ ਤੇ ਅਧਾਰਿਤ ਫ਼ਿਲਮਾਂ ਤੱਕ ਲੰਮਾ ਹੈ। ਬੀਬੀਸੀ ਨੇ ਅਨੁਸਾਰ ਫ਼ਿਲਮਾਂ ਵਿੱਚ ਉਸਦੀ ਅਦਾਕਾਰੀ ਦੇ ਤੌਰ 'ਤੇ ਉਸਨੂੰ ਅੰਗਰੇਜ਼ੀ ਸਟੇਜ ਅਤੇ ਫ਼ਿਲਮ ਅਦਾਕਾਰਾਂ ਵਿੱਚ ਇੱਕ ਬਹੁਤ ਹੀ ਸਨਮਾਨਯੋਗ ਥਾਂ ਹਾਸਿਲ ਹੈ।[2][3] ਇੰਗਲੈਂਡ ਵਿੱਚ ਹਰੇਕ ਮੁੱਖ ਫ਼ਿਲਮੀ ਅਵਾਰਡ ਜਿੱਤਣ ਵਾਲਾ ਮਕਕੈਲਨ ਬ੍ਰਿਟਿਸ਼ ਕਲਚਰ ਦਾ ਇੱਕ ਨਮੂਨਾ ਬਣ ਗਿਆ ਹੈ।[4][5] ਉਸਨੇ ਪੇਸ਼ੇਵਰ ਤੌਰ 'ਤੇ ਆਪਣਾ ਕੈਰੀਅਰ 1961 ਵਿੱਚ ਬੈਲਗਰੇਡ ਥੀਏਟਰ ਤੋਂ ਸ਼ੁਰੂ ਕੀਤਾ। 1965 ਵਿੱਚ ਮਕਕੈਲਨ ਆਪਣੀ ਸਭ ਤੋਂ ਪਹਿਲੀ ਵੈਸਟ ਐਂਡ ਭੂਮਿਕਾ ਵਿੱਚ ਨਜ਼ਰ ਆਇਆ। 1969 ਵਿੱਚ ਉਸਨੂੰ ਪ੍ਰੌਸਪੈਕਟ ਥੀਏਟਰ ਕੰਪਨੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਆਇਆ ਜਿਸ ਵਿੱਚ ਉਸਨੂੰ ਸ਼ੇਕਸਪੀਅਰ ਦੇ ਨਾਟਕ ਰਿਚਰਡ ਦੋ ਅਤੇ ਮਾਰਲੋਵ ਦੇ ਨਾਟਕ ਐਡਵਰਡ ਦੋ ਵਿੱਚ ਮੁੱਖ ਪਾਤਰਾਂ ਦੀਆਂ ਭੂਮਿਕਾਵਾਂ ਨਿਭਾਉਣੀਆਂ ਸਨ। ਇਹ ਰੋਲ ਕਰਨ ਨਾਲ ਉਸਨੇ ਖ਼ੁਦ ਨੂੰ ਦੇਸ਼ ਦੇ ਸਭ ਤੋਂ ਵਧੀਆ ਕਲਾਸੀਕਲ ਰੋਲ ਕਰਨ ਵਾਲੇ ਅਦਾਕਾਰਾਂ ਵਿੱਚ ਸਥਾਪਿਤ ਕਰ ਲਿਆ ਸੀ। ਉਸਦੇ ਕੁਝ ਰੋਲਾਂ ਲਈ ਉਸਨੂੰ ਦੁਨੀਆ ਭਰ ਵਿੱਚ ਜਾਣਿਆ ਜਾਂਦਾ ਹੈ ਜਿਸ ਵਿੱਚ ਰਿਚਰਡ ਤਿੰਨ (1995) ਵਿੱਚ ਉਸਦਾ ਰਾਜੇ ਦਾ ਰੋਲ, ਗੌਡਸ ਅਤੇ ਮੌਂਸਟਰਜ਼ (1998) ਵਿੱਚ ਜੇਮਜ਼ ਵੇਲ ਦਾ ਰੋਲ, ਐਕਸ-ਮੈਨ ਫ਼ਿਲਮਾਂ ਵਿੱਚ ਮੈਗਨੀਟੋ ਦਾ ਰੋਲ ਅਤੇ ਦ ਲੌਰਡ ਔਫ਼ ਦ ਰਿੰਗਜ਼ ਅਤੇ ਦ ਹੌਬਿਟ ਫ਼ਿਲਮ ਲੜੀਆਂ ਵਿੱਚ ਗੈਂਡਾਲਫ਼ ਦਾ ਰੋਲ ਸ਼ਾਮਿਲ ਹੈ।

ਮਕਕੈਲਨ ਨੂੰ 1979 ਦੇ ਜਨਮਦਿਨ ਸਨਮਾਨਾਂ ਵਿੱਚ ਔਰਡਰ ਔਫ਼ ਬ੍ਰਿਟਿਸ਼ ਐਂਪਾਇਰ ਦਾ ਅਹੁਦਾ ਵੀ ਦਿੱਤਾ ਗਿਆ ਸੀ ਅਤੇ 1991 ਵਿੱਚ ਬ੍ਰਿਟਿਸ਼ ਸਰਕਾਰ ਵੱਲੋਂ 1991 ਵਿੱਚ ਨਾਈਟ ਬੈਚਲਰ ਦੀ ਉਪਾਧੀ ਵੀ ਦਿੱਤੀ ਗਈ ਸੀ।[6][7][8][9] ਉਸਨੇ ਆਪਣੀਆਂ ਸੈਕਸ ਪ੍ਰਤੀ ਭਾਵਨਾਵਾਂ ਨੂੰ ਵੀ 1988 ਤੋਂ ਜੱਗ ਜ਼ਾਹਿਰ ਕੀਤਾ ਜਿਸ ਵਿੱਚ ਉਸਨੇ ਆਪਣੇ-ਆਪ ਨੂੰ ਗੇ ਕਿਹਾ ਸੀ ਅਤੇ ਉਹ ਦੁਨੀਆ ਭਰ ਵਿੱਚ ਐਲਜੀਬੀਟੀ ਦੀਆਂ ਸਮਾਜਿਕ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਂਦਾ ਹੈ।

ਮੁੱਢਲਾ ਜੀਵਨ[ਸੋਧੋ]

ਮਕਕੈਲਨ ਦਾ ਜਨਮ 25 ਮਈ 1939 ਨੂੰ ਬਰਨਲੀ, ਲੰਕਾਸ਼ਾਇਰ, ਇੰਗਲੈਂਡ ਵਿੱਚ ਹੋਇਆ ਸੀ। ਉਸਦੇ ਪਿਤਾ ਦਾ ਨਾਮ ਡੈਨਿਸ ਮਰੇ ਹੈ ਜਿਹੜਾ ਇੱਕ ਸਿਵਿਲ ਇੰਜੀਨੀਅਰ ਸੀ ਅਤੇ ਉਸਦੀ ਮਾਂ ਦਾ ਨਾਮ ਮਾਰਜਰੀ ਲੂਈਸ ਹੈ। ਇਸ ਤੋਂ ਇਲਾਵਾ ਉਸਦੀ ਇੱਕ ਵੱਡੀ ਭੈਣ ਵੀ ਹੈ ਜਿਹੜੀ ਕਿ ਉਸ ਤੋਂ ਪੰਜ ਸਾਲ ਵੱਡੀ ਹੈ।[10] ਦੂਜਾ ਵਿਸ਼ਵ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਸਤੰਬਰ 1939 ਵਿੱਚ ਉਸਦਾ ਪਰਿਵਾਰ ਵਿਗਾਨ ਜਾ ਕੇ ਰਹਿਣ ਲੱਗਾ। ਉਹ ਉੱਥੇ 12 ਸਾਲ ਦੀ ਉਮਰ ਤੱਕ ਰਿਹਾ ਅਤੇ ਉਸ ਪਿੱਛੋਂ ਉਹ 1951 ਵਿੱਚ ਬੌਲਟਨ ਆ ਕੇ ਰਹਿਣ ਲੱਗੇ।[10][11] ਛੋਟੀ ਉਮਰ ਵਿੱਚ ਜੰਗ ਦੇ ਹਾਲਾਤਾਂ ਵਿੱਚ ਰਹਿਣ ਕਰਕੇ ਉਸਦੇ ਮਨ ਉੱਪਰ ਬਹੁਤ ਡੂੰਘਾ ਪ੍ਰਭਾਵ ਪਿਆ ਸੀ ਅਤੇ ਉਸਨੇ ਕਿਹਾ ਸੀ ਕਿ "ਜਦੋਂ ਸ਼ਾਂਤੀ ਹੋ ਗਈ ਤਾਂ ਮੈਨੂੰ ਉਸ ਸਮੇਂ ਅਹਿਸਾਸ ਹੋਇਆ ਕਿ ਜੰਗ ਕੋਈ ਆਮ ਗੱਲ ਨਹੀਂ ਸੀ।"[11]

ਨਿੱਜੀ ਜੀਵਨ[ਸੋਧੋ]

ਮਕਕੈਲਨ ਦੀ ਉਸਦੇ ਪਹਿਲੇ ਸਾਥੀ, ਬ੍ਰਾਇਨ ਟੇਲਰ ਨਾਲ 1964 ਵਿੱਚ ਸਬੰਧਾਂ ਦੀ ਸ਼ੁਰੂਆਤ ਹੋਈ, ਜਿਹੜਾ ਬੌਲਟਨ ਵਿੱਚ ਇਤਿਹਾਸ ਦੀ ਅਧਿਆਪਕ ਸੀ।[12] ਉਹਨਾਂ ਦਾ ਇਹ ਸਬੰਧ ਅੱਠ ਸਾਲਾਂ ਤੱਕ ਚੱਲਿਆ ਜਿਹੜਾ ਕਿ 1972 ਵਿੱਚ ਸਮਾਪਤ ਹੋਇਆ। ਉਹ ਲੰਡਨ ਵਿੱਚ ਰਹਿੰਦੇ ਸਨ ਜਿੱਥੇ ਕਿ ਮਕਕੈਲਨ ਨੇ ਆਪਣੇ ਅਦਾਕਾਰੀ ਦਾ ਕੰਮ ਜਾਰੀ ਰੱਖਿਆ। ਇੱਕ ਦਹਾਕੇ ਤੋਂ ਵੱਧ ਸਮੇਂ ਤੱਕ ਨੈਰੋ ਸਟ੍ਰੀਟ, ਲਾਈਮਹਾਊਸ ਵਿੱਚ ਰਹਿੰਦਾ ਰਿਹਾ ਹੈ।[13] 1978 ਵਿੱਚ ਉਹ ਆਪਣੇ ਦੂਜੇ ਸਾਥੀ ਸੀਨ ਮਾਥੀਆਸ ਨੂੰ ਐਡਿਸਬਰਗ ਫ਼ੈਸਟੀਵਲ ਵਿੱਚ ਮਿਲਿਆ। ਉਹਨਾਂ ਦੇ ਸਬੰਧ 1988 ਤੱਕ ਜਾਰੀ ਰਹੇ।

ਮਕਕੈਲਨ ਇੱਕ ਨਾਸਤਿਕ ਹੈ।[14] 1980 ਦੇ ਅਖੀਰ ਤੋਂ ਉਹ ਮੱਛੀ ਤੋਂ ਬਿਨ੍ਹਾਂ ਹੋਰ ਕੋਈ ਮਾਸ ਨਹੀਂ ਖਾਂਦਾ।[15] 2001 ਵਿੱਚ ਇਆਨ ਮਕਕੈਲਨ ਨੂੰ ਫ਼ਰਾਂਸ ਦਾ ਆਰਟਿਸਟ ਸਿਟੀਜ਼ਨ ਔਫ਼ ਦਾ ਵਰਲਡ ਦਾ ਇਨਾਮ ਵੀ ਦਿੱਤਾ ਗਿਆ।[16] ਸੰਨ 2006 ਵਿੱਚ ਉਸਦਾ ਪ੍ਰੌਸਟੇਟ ਕੈਂਸਰ ਦਾ ਇਲਾਜ ਸ਼ੁਰੂ ਹੋਇਆ ਅਤੇ ਹੁਣ ਵੀ ਉਹ ਇਸਦਾ ਲਗਾਤਾਰ ਇਲਾਜ ਕਰਵਾ ਰਿਹਾ ਹੈ।

ਬਾਹਰਲੇ ਲਿੰਕ[ਸੋਧੋ]

ਹਵਾਲੇ[ਸੋਧੋ]

 1. "Monitor". Entertainment Weekly. No. 1208. Time Inc. 25 May 2012. p. 21.
 2. Jackson, George (4 February 2013). "Nesbitt does the honours as fellow actor McKellen gets Ulster degree". Irish Independent. Independent News & Media. Archived from the original on 24 March 2017. Retrieved 4 February 2013. McKellen is recognised as one of the greatest living actors. {{cite news}}: Unknown parameter |dead-url= ignored (|url-status= suggested) (help)
 3. "Sir Ian McKellen receives award from University of Ulster". BBC News. BBC. 3 February 2013. Retrieved 3 February 2013. [O]ne of the greatest actors on stage and screen [...] Sir Ian's performances have guaranteed him a place in the canon of English stage and film actors
 4. "British Actor Ian Mckellen in China for Shakespeare on Film". British Council. 13 November 2016.
 5. "Thirty of the very best of British". The Telegraph. 13 November 2016.
 6. "No. 47888". The London Gazette (Supplement): 4. 26 June 1979.
 7. "No. 52382". The London Gazette (Supplement): 2. 28 December 1990.
 8. "Sir Ian McKellen". Cinema.com. Retrieved 18 July 2011.
 9. "No. 58557". The London Gazette (Supplement): 4. 29 December 2007.
 10. 10.0 10.1 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named from-the-beginning
 11. 11.0 11.1 "Pierless Youth". The Sunday Times Magazine. 2 January 1977. Retrieved 5 January 2014.
 12. "Ian McKellen profile at Tiscali". Tiscali Film and TV. Archived from the original on 17 February 2005. Retrieved 11 April 2005. {{cite news}}: Unknown parameter |deadurl= ignored (|url-status= suggested) (help)
 13. "Sir Ian McKellen". The Times. London. 27 August 2005. Retrieved 10 September 2005.
 14. "Famous atheists and their beliefs". cnn.com. Retrieved 12 November 2015.
 15. Correspondence with Ian McKellen—Vegetarianism from Ian McKellen Official Website. Retrieved 4 February 2008.
 16. "Artist winners Prize Citizen of the World" Archived 18 April 2015 at the Wayback Machine.. Institut Citoyen du Cinéma