ਸਮੱਗਰੀ 'ਤੇ ਜਾਓ

ਇਕਰਾ ਅਜ਼ੀਜ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇਕਰਾ ਅਜ਼ੀਜ਼
ਜਨਮ (1997-11-24) 24 ਨਵੰਬਰ 1997 (ਉਮਰ 26)[1][2][3]
ਕਰਾਚੀ , ਸਿੰਧ, ਪਾਕਿਸਤਾਨ
ਰਾਸ਼ਟਰੀਅਤਾਪਾਕਿਸਤਾਨੀ
ਅਲਮਾ ਮਾਤਰਕਰਾਚੀ ਯੂਨੀਵਰਸਿਟੀ
ਪੇਸ਼ਾਅਦਾਕਾਰਾ, ਮਾਡਲ
ਸਰਗਰਮੀ ਦੇ ਸਾਲ2014–ਹੁਣ ਤੱਕ
ਰਿਸ਼ਤੇਦਾਰਸਿਦਰਾ ਅਜ਼ੀਜ਼ (ਭੈਣ)

ਇਕਰਾ ਅਜ਼ੀਜ਼ (Urdu: اقرا عزیز; ਜਨਮ 24 ਨਵੰਬਰ 1994) ਇੱਕ ਪਾਕਿਸਤਾਨੀ ਅਦਾਕਾਰਾ ਹੈ।[4][5]

ਉਸਨੇ ਹਮ ਟੀਵੀ ਦੇ ਕਈ ਡਰਾਮਿਆਂ ਵਿਚ ਕੰਮ ਕੀਤਾ ਹੈ। ਹਮ ਅਵਾਰਡਸ 2016 ਵਿਚ ਉਸਨੂੰ ਉਸਦੀ ਅਦਾਕਾਰੀ ਲਈ ਸਨਮਾਨ ਵੀ ਮਿਲਿਆ।[6][7]

ਅਜ਼ੀਜ਼ ਨੇ ਪਹਿਲਾਂ ਇੱਕ ਟੈਲੀਵਿਜ਼ਨ ਵਪਾਰਕ ਮਾਡਲ ਵਜੋਂ ਆਡੀਸ਼ਨ ਦਿੱਤਾ ਅਤੇ ਸਿਟਰਸ ਟੇਲੈਂਟ ਏਜੰਸੀ ਦੁਆਰਾ ਚੁਣੀ ਗਈ। ਉਸ ਨੇ ‘ਕਿਸੇ ਅਪਨਾ ਕਹੇਂ’ (2014) ਵਿੱਚ ਇੱਕ ਸਹਾਇਕ ਭੂਮਿਕਾ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਅਤੇ 2015 ਦੀ ਰੋਮਾਂਟਿਕ ਸੀਰੀਜ਼ ‘ਮੁਕਦੱਸ’ ਨਾਲ ਉਸ ਨੇ ਆਪਣੀ ਪਹਿਲੀ ਮੋਹਰੀ ਜਾਂ ਮੁੱਖ ਭੂਮਿਕਾ ਅਦਾ ਕੀਤੀ। ਇਸ ਤੋਂ ਬਾਅਦ, ਉਹ ਦੀਵਾਨਾ (2016), ਲਾਜ (2016), ਸੋਚਾ ਨਾ ਥਾ (2016), ਛੋਟੀ ਸੀ ਜ਼ਿੰਦਗੀ (2016), ਨਾਟਕ (2016), ਗੁਸਤਾਖ ਇਸ਼ਕ (2017), ਕੁਰਬਾਨ (2018), ਸੁਨੋ ਚੰਦਾ (2018), ਰਾਂਝਾ ਰਾਂਝਾ ਕਰਦੀ ਵਿੱਚ ਆਪਣੀਆਂ ਪ੍ਰਮੁੱਖ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ।[8][9]

ਮੁੱਢਲਾ ਜੀਵਨ

[ਸੋਧੋ]

ਇਕਰਾ ਦਾ ਜਨਮ 24 ਨਵੰਬਰ 1994 ਨੂੰ ਕਰਾਚੀ ਵਿੱਚ ਹੋਇਆ। ਅੱਜ ਕਲ ਉਹ ਕਰਾਚੀ ਵਿੱਚ ਹੀ ਰਹਿ ਰਹੀ ਹੈ।[10] ਉਸ ਦਾ ਜਨਮ ਸਿੰਧੀ ਪਰਿਵਾਰ ਵਿੱਚ ਅਬਦੁੱਲ ਅਜ਼ੀਜ਼ ਅਤੇ ਆਸੀਆ ਅਜ਼ੀਜ਼ ਦੇ ਘਰ ਹੋਇਆ ਸੀ। ਉਹ ਦੇ ਪਰਿਵਾਰ ‘ਚ 3 ਸੱਦਸ ਸਨ- ਉਸਦੀ ਮਾਂ, ਖੁਦ ਅਤੇ ਉਸਦੀ ਵੱਡੀ ਭੈਣ ਸਿਦਰਾ ਅਜ਼ੀਜ਼। ਉਸਨੇ ਬਹੁਤ ਛੋਟੀ ਉਮਰੇ ਹੀ ਆਪਣੇ ਪਿਤਾ ਨੂੰ ਗੁਆ ਦਿੱਤਾ ਅਤੇ ਉਸ ਦਾ ਪਾਲਣ ਪੋਸ਼ਣ ਉਸਦੀ ਮਾਂ ਦੁਆਰਾ ਕੀਤਾ ਗਿਆ। ਉਸਨੇ ਇੰਟਰਵਿਊਆਂ ਵਿੱਚ ਆਪਣੀ ਮਾਂ ਦੇ ਸੰਘਰਸ਼ਾਂ ਬਾਰੇ ਇੱਕਲੇ ਮਾਂ-ਬਾਪ ਹੋਣ ਦਾ ਜ਼ਿਕਰ ਕੀਤਾ। ਉਸ ਦੇ ਦੱਸਿਆ ਕਿ ਉਨ੍ਹਾਂ ਲਈ ਦਿਨੋ-ਦਿਨ ਵਿੱਤੀ ਲੋੜਾਂ ਨੂੰ ਪੂਰਾ ਕਰਨਾ ਬਹੁਤ ਮੁਸ਼ਕਲ ਸੀ। ਉਸ ਦੀ ਮਾਂ ਨੂੰ ਕਰਾਚੀ ਵਿੱਚ ਪਹਿਲੀ ਔਰਤ ਕਰੀਮ ਡਰਾਈਵਰ ਹੋਣ ਦਾ ਸਿਹਰਾ ਹੈ। ਅਜ਼ੀਜ਼ ਆਪਣੀ ਮਾਂ ਦੇ ਨਾਲ ਕਰਾਚੀ ਵਿੱਚ ਰਹਿੰਦੀ ਹੈ।[10] ਉਸ ਨੇ ਕਰਾਚੀ ਯੂਨੀਵਰਸਿਟੀ ਤੋਂ ਕਾਮਰਸ ਦੀ ਇੱਕ ਅਧੁਰੀ ਬੈਚਲਰਸ ਦੀ ਡਿਗਰੀ ਹਾਸਲ ਕੀਤੀ ਹੈ ਅਤੇ ਉਸ ਦੀ ਇੱਛਾ ਹੈ ਕਿ ਅਦਾਕਾਰੀ ਅਤੇ ਮਾਡਲਿੰਗ ਤੋਂ ਬਰੇਕ ਮਿਲਦਿਆਂ ਹੀ ਇਸ ਨੂੰ ਪੂਰਾ ਕਰੇਗੀ।[11][12]

ਕੈਰੀਅਰ

[ਸੋਧੋ]

ਇਕਰਾ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਹਮ ਟੀਵੀ ਦੇ ਡਰਾਮੇ ਕਿਸੇ ਅਪਨਾ ਕਹੇਂ ਨਾਲ ਕੀਤਾ।[13][14] ਜਿਸ ਵਿੱਚ ਉਸਨੇ ਸ਼ਬੀਰ ਜਾਨ, ਆਰਿਜ ਫਾਤਿਮਾ, ਰੁਬੀਨਾ ਅਸ਼ਰਫ ਨਾਲ ਭੂਮਿਕਾ ਨਿਭਾਈ।[15][16]

2015 ਦਾ ਉਸਦਾ ਪਹਿਲਾ ਸੀਰੀਅਲ ਮੁਕੱਦਸ ਸੀ। ਇਸ ਵਿੱਚ ਉਸਦੇ ਨਾਲ ਨੂਰ ਹਸਨ ਰਿਜ਼ਵੀ ਅਤੇ ਹਿਨਾ ਖ਼ਵਾਜ਼ਾ ਬਯਾਤ ਸਨ।[17][18] ਮੋਲ ਵਿਚ ਉਸਨੇ ਸ਼ਾਨਜ਼ੀ ਦਾ ਕਿਦਾਰ ਨਿਭਾਇਆ ਹੈ ਜੋ ਇੱਕ ਦਹਾਜੂ ਨਾਲ ਵਿਆਹ ਕਰਾ ਲੈਂਦੀ ਹੈ।[19][20] 2016 ਵਿੱਚ ਇਕਰਾ ਚਾਰ ਨਾਟਕਾਂ ਵਿੱਚ ਨਜ਼ਰ ਆਈ। ਇਹਨਾਂ ਵਿੱਚ ਕਿਸੇ ਚਾਹੂੰ, ਦੀਵਾਨਾ, ਛੋਟੀ ਸੀ ਜ਼ਿੰਦਗੀ ਅਤੇ ਲਾਜ ਦੇ ਨਾਂ ਆਉਂਦੇ ਹਨ।[21][22][23][24][25][26][27]

ਨਿੱਜੀ ਜੀਵਨ

[ਸੋਧੋ]

ਉਸ ਦੀ ਇੱਕ ਵੱਡੀ ਭੈਣ ਸਿਦਰਾ ਅਜ਼ੀਜ਼ ਹੈ ਜੋ ਪੇਸ਼ੇ ਦੇ ਤੌਰ ‘ਤੇ ਇੱਕ ਅਧਿਆਪਕਾ ਹੈ। ਇਹ ਗੱਲ 2018 ਵਿੱਚ ਸਾਹਮਣੇ ਆਈ ਸੀ ਕਿ ਅਜ਼ੀਜ਼ ਖ਼ਾਮੋਸ਼ੀ ਦੇ ਸਹਿ-ਅਦਾਕਾਰ ਅਫਾਨ ਵਹੀਦ ਨਾਲ ਰਿਸ਼ਤੇ ਵਿੱਚ ਰਹੀ ਸੀ। 7 ਜੁਲਾਈ 2019 ਨੂੰ, 18ਵੇਂ ਲੱਕਸ ਸ਼ੈਲੀ ਅਵਾਰਡਾਂ ‘ਚ, ਇਕਰਾ ਨੇ ਜਨਤਕ ਤੌਰ 'ਤੇ ਯਾਸੀਰ ਹੁਸੈਨ ਨਾਲ ਵਿਆਹ ਕਰਵਾਇਆ ਸੀ।[28][29]

ਫ਼ਿਲਮੋਗ੍ਰਾਫੀ

[ਸੋਧੋ]

ਟੈਲੀਵਿਜ਼ਨ

[ਸੋਧੋ]
ਸਾਲ ਫ਼ਿਲਮ ਭੂਮਿਕਾ ਨੋਟਸ
2014 ਕਿਸੇ ਅਪਨਾ ਕਹੇਂ ਸ਼ੰਜ਼ੇ
2015 “ਮੁਕਦੱਸ” ਮੁਕਦੱਸ
2015 “ਮੋਲ” ਸੱਜਲ ਹਮ ਅਵਾਰਡ ਫ਼ਾਰ ਬੈਸਟ ਟੈਲੀਵਿਜ਼ਨ ਸੇਨਟੇਸ਼ਨ
2016 ਸੋਚਾ ਨਾ ਥਾ ਸ਼ਫਾਕ
2016 “ਦੀਵਾਨਾ” ਮਿਹਰ ਸੁਲਤਾਨਾ
2016 ਕਿਸੇ ਚਾਹੂੰ ਮਰੀਨਾ ਜ਼ਾਮਨ
2016 ਲਾਜ ਮੰਨਤ
2016 ਛੋਟੀ ਸੀ ਜ਼ਿਦੰਗੀ ਅਮੀਨਾ
2016 ਨਾਟਕ (ਡਰਾਮਾ) ਸ਼ਫ਼ਾਕ
2017 ਜੁਦਾਈ ਜ਼ੁਨੈਰਾ (ਜ਼ੁਨੀ) ਟੈਲੀਫ਼ਿਲਮ
2017 ਗੁਸਤਾਖ਼ ਇਸ਼ਕ ਨਜਫ਼
2017 ਦਿਲ-ਏ-ਜਾਨਮ ਸਮੀਰਾ ਕੈਮਿਉ ਪੇਸ਼ਕਾਰੀ
2017 “ਘੈਰਤ” ਸਬਾ
2017 ਖ਼ਾਮੋਸ਼ੀ ਨਾਈਮਾ ਸਾਬਿਰ
2018 ਕੁਰਬਾਨ ਹੀਰ
2018 ਸੁਨੋ ਚੰਦਾ ਜੀਆ ਰਮਾਦਨ ਸਪੈਸ਼ਲ ਫਨੀਟੀ ਸੀਰੀਜ਼[30]
2018 ਤਾਬੀਰ ਤਾਬੀਰ
2018–2019 ਰਾਂਝਾ ਰਾਂਝਾ ਕਰਦੀ ਨੂਰ ਬਾਨੋ (ਨੂਰੀ) [31]
2019 ਸੁਨੋ ਚੰਦਾ 2 ਜੀਆ [32]
2019 ਝੂਠੀ ਟੀ.ਬੀ.ਏ. ਫ਼ਿਲਮਿੰਗ[33]
2019 ਮੇਰਾ ਤੇਰਾ ਯਾਰ TBA Announced[34]

ਮਿਊਜ਼ਿਕ ਵੀਡਿਓ ਪੇਸ਼ਕਾਰੀ

[ਸੋਧੋ]
ਸਾਲ ਗੀਤ ਆਰਟਿਸਟ ਨੋਟਸ
2018 "ਓ ਜਾਨਾ" ਰਾਹਤ ਫ਼ਤਿਹ ਅਲੀ ਖਾਨ, ਹਮਜ਼ਾ ਮਲਿਕ [35]
2018 "ਜੋ ਤੁੰ ਨਾ ਮਿਲਾ" ਆਸੀਮ ਅਜ਼ਹਰ [36]

ਹਵਾਲੇ

[ਸੋਧੋ]
  1. Syed, Madeeha (12 August 2018). "The icon interview: will the real Iqra Aziz please stand up?". Dawn. Retrieved 17 March 2019.
  2. "I've turned 20 not 21"" (in ਅੰਗਰੇਜ਼ੀ). Retrieved 2018-10-17.
  3. "Iqra Aziz and Yasir Hussain celebrated their birthdays together last night". Daily Pakistan Global (in ਅੰਗਰੇਜ਼ੀ (ਅਮਰੀਕੀ)). Retrieved 2018-12-06.
  4. "Iqra Aziz Moviez and Drama list". Pakistani.pk. September 11, 2015. Retrieved 9 October 2016.
  5. Nimra Zafar. "Top 10 Fresh Faces in Pakistani dramas". style.pk. Retrieved 9 October 2016.
  6. "Hum Awards 2016 winners list and show highlights". thenewsteller.com. Archived from the original on 13 ਅਗਸਤ 2016. Retrieved 9 October 2016. {{cite web}}: Unknown parameter |dead-url= ignored (|url-status= suggested) (help)
  7. Tama (April 24, 2016). "4th Hum Awards 2016 Winners List (Complete)". feed.pk. Archived from the original on 10 ਅਕਤੂਬਰ 2016. Retrieved 9 October 2016. {{cite web}}: Unknown parameter |dead-url= ignored (|url-status= suggested) (help)
  8. "Iqra Aziz eyes good script for silver screen debut". Dunya News (in ਅੰਗਰੇਜ਼ੀ (ਅਮਰੀਕੀ)). Retrieved 2018-10-17.
  9. "Women need to respect other women: Iqra Aziz – Daily Times". Daily Times (in ਅੰਗਰੇਜ਼ੀ (ਅਮਰੀਕੀ)). 2018-07-19. Archived from the original on 2018-10-18. Retrieved 2018-10-17.
  10. 10.0 10.1 "Iqra Aziz Biography". Pak101.com. Retrieved 9 October 2016.
  11. "The fierce actor | TNS – The News on Sunday". The News International (in ਅੰਗਰੇਜ਼ੀ (ਅਮਰੀਕੀ)). Retrieved 2018-11-23.
  12. "Iqra Aziz's Transformation Pictures And Our Haww Hayee". Dunya News (in ਅੰਗਰੇਜ਼ੀ (ਅਮਰੀਕੀ)). 2018-06-27. Retrieved 2018-11-23.
  13. Areeba Mohsen. "The Newcomers in Pakistani Drama Industry (2014)". Retrieved 9 October 2016.
  14. "Iqra Aziz Height, Weight, Bra Size, Shoe Size, Body, Measurements, Waist, Hips". Celebrity Facts. Retrieved 2019-07-06.
  15. disneyjunior. "Kissay Apna Kahain Hum TV Reviews OST full title song mp3 ..." Archived from the original on 19 ਅਪ੍ਰੈਲ 2015. Retrieved 9 October 2016. {{cite web}}: Check date values in: |archive-date= (help); Unknown parameter |dead-url= ignored (|url-status= suggested) (help)
  16. Asma Mohiuddin. "HUM TV DRAMA KISSAY APNA KAHAIN OST AND SYNOPSIS". Archived from the original on 5 ਅਗਸਤ 2016. Retrieved 9 October 2016. {{cite web}}: Unknown parameter |dead-url= ignored (|url-status= suggested) (help)
  17. "Muqadas Episode 36 7 Sep 2015 Hum Tv Drama". Retrieved 9 October 2016.
  18. Saim Sial. "Muqaddas Episode 31 Dailymotion Full 18th August 2015". Archived from the original on 18 ਜੂਨ 2016. Retrieved 9 October 2016. {{cite web}}: Unknown parameter |dead-url= ignored (|url-status= suggested) (help)
  19. "Mol Urdu drama episode 1 to 30 2015". Archived from the original on 2016-03-27. Retrieved 2017-03-28. {{cite web}}: Unknown parameter |dead-url= ignored (|url-status= suggested) (help)
  20. "Mol Drama Title Song by Him TV". 30 May 2015. Archived from the original on 15 ਫ਼ਰਵਰੀ 2017. Retrieved 28 ਮਾਰਚ 2017. {{cite web}}: Unknown parameter |dead-url= ignored (|url-status= suggested) (help)
  21. "Kisay Chahoon Hum TV Drama Starts, Cast Include Sonia Hussain". 4 February 2016. Archived from the original on 19 ਜੂਨ 2016. Retrieved 9 October 2016. {{cite web}}: Unknown parameter |dead-url= ignored (|url-status= suggested) (help)
  22. "Deewana Timings, Schedule And Cast - Pakistani.PK". Retrieved 9 October 2016.
  23. Sania Iftikhar (May 3, 2016). "hum tv drama deewana cast". Retrieved 9 October 2016.
  24. "Hum TV Drama Choti Si Zindagi Cast and Crew Full Detail". Archived from the original on 10 ਅਕਤੂਬਰ 2016. Retrieved 9 October 2016. {{cite web}}: Unknown parameter |dead-url= ignored (|url-status= suggested) (help)
  25. "Choti Si Zindagi Drama Serial Cast Pakistan Discussion Forum". Archived from the original on 10 ਅਕਤੂਬਰ 2016. Retrieved 9 October 2016. {{cite web}}: Unknown parameter |dead-url= ignored (|url-status= suggested) (help)
  26. "Laaj Drama ull Episodes - Pakistani Drama Industry". Archived from the original on 4 ਨਵੰਬਰ 2016. Retrieved 9 October 2016. {{cite web}}: Unknown parameter |dead-url= ignored (|url-status= suggested) (help)
  27. Rashid Nazir Ali (9 July 2016). "Laaj Hum TV Drama Cast - Review - OST Track - Pakistani Drama HD". Retrieved 9 October 2016.
  28. "Iqra Aziz and Yasir Hussain got engaged and everyone has an opinion". The Dawn (in ਅੰਗਰੇਜ਼ੀ (ਅਮਰੀਕੀ)). 9 July 2019. Retrieved 13 July 2019.
  29. "Iqra Aziz, Yasir Hussain respond to criticism over public proposal". The Tribune (in ਅੰਗਰੇਜ਼ੀ (ਅਮਰੀਕੀ)). 2019-07-11. Retrieved 2019-07-13.
  30. "I didn't expect such a massive response to 'Suno Chanda': Iqra Aziz | The Express Tribune". The Express Tribune (in ਅੰਗਰੇਜ਼ੀ (ਅਮਰੀਕੀ)). 2018-07-04. Retrieved 2018-07-07.
  31. "Ranjha Ranjha Kardi to go on air from today". The Nation (in ਅੰਗਰੇਜ਼ੀ (ਅਮਰੀਕੀ)). 2018-11-02. Retrieved 2018-11-10.
  32. Staff, DAWN (2018-08-05). "Suno Chanda is returning with a new season". Images (in ਅੰਗਰੇਜ਼ੀ (ਅਮਰੀਕੀ)). Retrieved 2018-11-10.
  33. Haq, Irfan Ul (2019-07-06). "Ahmed Ali Butt and Iqra Aziz will be seen together for the first time in Jhooti". DAWN (in ਅੰਗਰੇਜ਼ੀ). Retrieved 2019-09-22.{{cite web}}: CS1 maint: url-status (link)
  34. sidra (2019-09-19). "Iqra Aziz and Ahmad Ali Akbar's Poster made Fans Curious". Reviewit (in ਅੰਗਰੇਜ਼ੀ (ਅਮਰੀਕੀ)). Retrieved 2019-09-22.{{cite web}}: CS1 maint: url-status (link)
  35. "Hamza Malik, Iqra Aziz's mesmerizing clips from 'O Jaana' will melt your heart". Daily Pakistan (in ਅੰਗਰੇਜ਼ੀ (ਅਮਰੀਕੀ)). Archived from the original on 2018-10-17. Retrieved 2018-10-17.
  36. "Iqra Aziz, Asim Azhar coming up with something very exciting!". Daily Pakistan (in ਅੰਗਰੇਜ਼ੀ (ਅਮਰੀਕੀ)). Retrieved 2018-10-17.

ਬਾਹਰੀ ਕੜੀਆਂ

[ਸੋਧੋ]