ਇਮਰਾਨ ਖਾਨ (ਗਾਇਕ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇਮਰਾਨ ਖਾਨ
ਜਨਮ ਦਾ ਨਾਂਇਮਰਾਨ ਖਾਨ
ਜਨਮ (1984-05-28) 28 ਮਈ 1984 (ਉਮਰ 36)
ਹੇਗ, ਨੀਦਰਲੈਂਡ
ਮੂਲਗੁਜਰਾਂਵਾਲਾ, ਪੰਜਾਬ, ਪਾਕਿਸਤਾਨ
ਵੰਨਗੀ(ਆਂ)ਹਿਪ ਹੋਪ, ਸ਼ਹਿਰੀ, ਪੌਪ, ਡਾਂਸਹਾਲ, ਆਰ ਐਂਡ ਬੀ
ਕਿੱਤਾਗਾਇਕ-ਗੀਤਕਾਰ, ਸੰਗੀਤਕਾਰ
ਸਰਗਰਮੀ ਦੇ ਸਾਲ2007–ਹਾਲ
ਵੈੱਬਸਾਈਟimrankhanworld.com

ਇਮਰਾਨ ਖਾਨ ਇੱਕ ਪਾਕਿਸਤਾਨੀ - ਡੱਚ ਰੈਪਰ, ਲਿਖਾਰੀ ਅਤੇ ਗਾਇਕ ਹੈ। ਖਾਨ ਦਾ ਜਨਮ 28, ਮਈ 1984 ਨੂੰ ਹੇਗ, ਨੀਦਰਲੈਂਡ ਵਿਖੇ ਹੋਇਆ। ਖਾਨ ਦੇ ਮਾਤਾ -ਪਿਤਾ ਗੁਜਰਾਂਵਾਲਾ ਪਾਕਿਸਤਾਨ ਤੋਂ ਹਨ। ਖਾਨ ਨੇ ਆਪਣੇ ਗਾਇਕੀ ਸਫ਼ਰ ਦੀ ਸ਼ੁਰੂਆਤ 2007 ਵਿੱਚ ਗਾਣੇ - ਨੀ ਨਚਲੈ ਨਾਲ ਕੀਤੀ।

ਕਰੀਅਰ[ਸੋਧੋ]

ਖਾਨ ਦੇ ਇੱਕ ਦੋਸਤ ਸ਼ਾਹਿਦ ਮਜ਼ਹਰ ਨੇ ਪ੍ਰੈਸਟੀਜ ਰਿਕਾਰਡਜ਼ ਦੀ ਸਥਾਪਨਾ ਕੀਤੀ ਜਿਸ ਨੇ ਇਮਰਾਨ ਦੇ ਗਾਣੇ - ਨੀ ਨਚਲੈ ਨੂੰ ਰਿਲੀਜ਼ ਕੀਤਾ। ਇਸ ਮਗਰੋਂ ਇਮਰਾਨ ਨੇ ਗਾਣਾ ਐਮਪਲੀਫਾਇਰ 12 ਜੁਲਾਈ,2009 ਨੂੰ ਰਿਲੀਜ਼ ਕੀਤਾ ਜੋ ਬਹੁਤ ਸਫਲ ਹੋਇਆ। ਫੇਰ ਉਸਨੇ ਬੇਵਫਾ ਗਾਣੇ ਨੂੰ 30, ਨਵੰਬਰ 2009 ਨੂੰ ਰਿਲੀਜ਼ ਕੀਤਾ। ਇਮਰਾਨ ਨੇ ਆਪਣੀ ਪਹਿਲੀ ਐਲਬਮ ਅਨਫਾਰਗੈੱਟੇਬਲ 27, ਜੁਲਾਈ 2009 ਨੂੰ ਰਿਲੀਜ਼ ਕੀਤੀ ਜਿਸ ਵਿੱਚ ਇਹਨਾਂ ਦੋਵਾਂ ਨੂੰ ਮਿਲਾ ਕੇ ਸੋਲਾਂ ਗਾਣੇ ਸਨ। ਫੇਰ ਚਾਰ ਸਾਲਾਂ ਬਾਅਦ 8, ਮਈ 2013 ਨੂੰ ਇਮਰਾਨ ਨੇ ਆਪਣੇ ਗਾਣੇ - ਸੈਟਿਸਫਾਈ ਦੀ ਵੀਡੀਓ ਯੂਟਿਊਬ ਤੇ ਪਾਈ ਜਿਸ ਨੂੰ ਬਹੁਤ ਪਸੰਦ ਕੀਤਾ ਗਿਆ। ਖਾਨ ਨੇ ਬੀ ਬੀ ਸੀ ਰੇਡੀਓ ਤੇ ਇੱਕ ਇੰਟਰਵੀਊ ਵਿੱਚ ਦੱਸਿਆ ਕੀ ਓਹਦੀ ਦੂਜੀ ਐਲਬਮ 2014 ਵਿੱਚ ਰਿਲੀਜ਼ ਹੋਵੇਗੀ ਜਿਸ ਵਿੱਚ ਵੀਹ ਗਾਣੇ ਹੋਣਗੇ।