ਇਸਮਾਇਲੀ ਮੁਸਲਮਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਇਸਮਾਇਲੀ ਫ਼ਿਰਕਾ ਜਾਂ ਇਸਮਾਇਲੀ ਮੁਸਲਮਾਨ ਇਸਲਾਮ ਦੀ ਸ਼ੀਆ ਸ਼ਾਖਾ ਦਾ ਹਿੱਸਾ ਹੈ। ਇਹ ਸੁੰਨੀਆਂ ਵਾਂਗ ਅੱਲ੍ਹਾ ਨੂੰ ਹੀ ਕੁੱਲ ਆਲਮ ਦਾ ਕਰਤਾ-ਧਰਤਾ ਅਤੇ ਹਜ਼ਰਤ ਮੁਹੰਮਦ ਸਾਹਿਬ ਨੂੰ ਅੱਲ੍ਹਾ ਦਾ ਆਖ਼ਰੀ ਪੈਗੰਬਰ ਮੰਨਦਾ ਹੈ। ਇਸਮਾਇਲੀ ਇਮਾਮਤ ਦੀ ਪਰੰਪਰਾ ਨੂੰ ਮਾਨਤਾ ਦਿੰਦੇ ਹਨ ਅਤੇ ਇਮਾਮ ਨੂੰ ਰੂਹਾਨੀ ਨੇਤਾ ਮੰਨਦੇ ਹਨ। ਇਸ ਸਮੇਂ ਸ਼ਹਿਜ਼ਾਦਾ ਕਰੀਮ ਆਗ਼ਾ ਖਾਨ ਇਸ ਫ਼ਿਰਕੇ ਦੇ ਨੇਤਾ ਹਨ। ਇਸਮਾਇਲੀ ਉਦਾਰਵਾਦੀ ਤੇ ਤਰੱਕੀਪਸੰਦ ਮੰਨੇ ਜਾਂਦੇ ਹਨ ਅਤੇ ਮੱਧ ਪੂਰਬ ਦੇ ਦੇਸ਼ਾਂ ਤੋਂ ਇਲਾਵਾ ਭਾਰਤ, ਪਾਕਿਸਤਾਨ, ਅਫ਼ਗ਼ਾਨਿਸਤਾਨ, ਦੱਖਣੀ ਅਫ਼ਰੀਕਾ, ਅਮਰੀਕਾ ਤੇ ਯੂਰਪ ਦੇ ਕਈ ਦੇਸ਼ਾਂ ਵਿਚ ਵਸੇ ਹੋਏ ਹਨ। ਸੁੰਨੀ ਕੱਟੜਵਾਦੀ ਉਨ੍ਹਾਂ ਨੂੰ ਮੁਸਲਮਾਨ ਹੀ ਨਹੀਂ ਮੰਨਦੇ ਅਤੇ ਉਨ੍ਹਾਂ ਨੂੰ ‘ਕਾਫ਼ਿਰ’ ਦੱਸਦੇ ਹਨ।[1] ਇਹ ਲੋਕ ਬਹੁਤ ਹੀ ਸ਼ਾਂਤੀ ਪਸੰਦ ਹਨ ਅਤੇ ਆਪਣੇ ਠੰਢੇ ਸੁਭਾਅ ਲਈ ਜਾਣੇ ਜਾਂਦੇ ਹਨ।[2]

ਹਵਾਲੇ[ਸੋਧੋ]

  1. ਕੌਣ ਹਨ ਇਸਮਾਇਲੀ ਮੁਸਲਮਾਨ [1]
  2. ਕਰਾਚੀ'ਚ ਕਹਿਰ [2]