ਸਮੱਗਰੀ 'ਤੇ ਜਾਓ

ਇਸਲਾਮੀ ਫ਼ਲਸਫ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਅਰਸਤੂ ਇੱਕ ਵਿਦਿਆਰਥੀ ਨੂੰ ਪੜ੍ਹਾ ਰਿਹਾ ਹੈ - ਇੱਕ ਮੱਧਯੁਗੀ ਅਰਬੀ ਚਿੱਤਰ।

ਇਸਲਾਮੀ ਫ਼ਲਸਫ਼ਾ ਫ਼ਲਸਫ਼ੇ ਵਿੱਚ ਇੱਕ ਵਿਕਾਸ ਹੈ, ਜੋ ਇਸਲਾਮੀ ਪਰੰਪਰਾ ਦੀ ਆਮਦ ਨਾਲ ਹੁੰਦਾ ਹੈ। ਇਸਲਾਮੀ ਜਗਤ ਵਿੱਚ ਰਵਾਇਤੀ ਤੌਰ ਤੇ ਵਰਤੇ ਜਾਣ ਵਾਲੇ ਦੋ ਸ਼ਬਦ ਕਈ ਵਾਰ ਫ਼ਲਸਫ਼ੇ ਦੇ ਤੌਰ ਤੇ ਅਨੁਵਾਦ ਕੀਤੇ ਜਾਂਦੇ ਹਨ - ਫ਼ਲਸਫ਼ਾ (ਸ਼ਾਬਦਿਕ: "ਫ਼ਿਲਾਸਫ਼ੀ"), ਜੋ ਫ਼ਿਲਾਸਫ਼ੀ ਦੇ ਨਾਲ ਨਾਲ ਤਰਕ, ਗਣਿਤ ਅਤੇ ਭੌਤਿਕ ਵਿਗਿਆਨ ਦਾ ਵੀ ਲਖਾਇਕ ਹੈ;[1] ਅਤੇ ਕਲਾਮ (ਸ਼ਾਬਦਿਕ "ਬਚਨ"), ਜੋ ਇਸਲਾਮੀ ਧਰਮ ਸ਼ਾਸਤਰ ਦੇ ਤਰਕਸ਼ੀਲ ਰੂਪ ਦਾ ਲਖਾਇਕ ਹੈ।

ਸ਼ੁਰੂਆਤੀ ਇਸਲਾਮੀ ਫ਼ਲਸਫ਼ਾ ਅਲ-ਕਿੰਦੀ ਦੇ ਨਾਲ ਇਸਲਾਮੀ ਕੈਲੰਡਰ ਦੇ ਅਨੁਸਾਰ ਦੂਜੀ ਸਦੀ ਵਿੱਚ (9ਵੀਂ ਸਦੀ ਆ.ਯੁ.) ਸ਼ੁਰੂ ਹੁੰਦਾ ਹੈ ਅਤੇ ਇਬਨ ਰੁਸ਼ਦ ਨਾਲ ਛੇਵੀਂ ਸਦੀ ਹਿਜਰੀ ਵਿੱਚ ਸਮਾਪਤ ਹੋ ਜਾਂਦਾ ਹੈ। ਮੋਟੇ ਤੌਰ ਤੇ ਇਹ ਸਮਾਂ ਇਸਲਾਮੀ ਸੁਨਹਿਰੀ ਯੁੱਗ ਦੇ ਤੌਰ ਤੇ ਜਾਣਿਆ ਜਾਂਦਾ ਹੈ। ਐਵਰਰੋਸ ਦੀ ਮੌਤ ਇਸਲਾਮਿਕ ਫ਼ਲਸਫ਼ੇ, ਜਿਸ ਨੂੰ ਆਮ ਤੌਰ ਤੇ ਪੈਰੀਪੇਟੈਟਿਕ ਅਰਬੀ ਸਕੂਲ ਕਿਹਾ ਜਾਂਦਾ ਹੈ, ਦੇ ਖਾਸ ਅਨੁਸ਼ਾਸਨ ਦੀ ਸਮਾਪਤੀ ਦੀ ਨਿਸ਼ਾਨਦੇਹੀ ਕਰਦੀ ਹੈ ਅਤੇ ਇਸਲਾਮੀ ਇਬੇਰੀਆ ਅਤੇ ਉੱਤਰੀ ਅਫਰੀਕਾ ਵਰਗੇ ਪੱਛਮੀ ਇਸਲਾਮਿਕ ਦੇਸ਼ਾਂ ਵਿੱਚ ਦਾਰਸ਼ਨਿਕ ਗਤੀਵਿਧੀਆਂ ਵਿੱਚ ਮਹੱਤਵਪੂਰਣ ਗਿਰਾਵਟ ਆ ਜਾਂਦੀ ਹੈ।

ਇਸਲਾਮਿਕ ਫ਼ਲਸਫ਼ਾ ਮੁਸਲਿਮ ਪੂਰਬੀ ਦੇਸ਼ਾਂ, ਖਾਸ ਕਰਕੇ ਸਫਾਵਿਦ ਪਰਸੀਆ, ਉਸਮਾਨੀ ਸਾਮਰਾਜ ਅਤੇ ਮੁਗਲ ਸਾਮਰਾਜ ਵਿੱਚ ਬਹੁਤ ਲੰਮੇ ਸਮੇਂ ਤਕ ਕਾਇਮ ਰਿਹਾ, ਜਿਥੇ ਫਲਸਫੇ ਦੇ ਕਈ ਸਕੂਲ ਪ੍ਰਫੁੱਲਤ ਹੁੰਦੇ ਰਹੇ: ਅਬੇਸੈਨਿਜ਼ਮ, ਐਵਰਰੋਵਾਦ, ਪ੍ਰਕਾਸ਼ਮਾਨ ਫ਼ਲਸਫ਼ਾ, ਰਹੱਸਵਾਦੀ ਫ਼ਿਲਾਸਫ਼ੀ, ਟ੍ਰਾਂਸੈਂਡੈਂਟ ਥੀਓਸੋਪੀ ਅਤੇ ਇਸਫਾਹਨ ਫ਼ਲਸਫ਼ਾ। ਇਬਨ ਖਾਲਦੂਨ ਨੇ ਆਪਣੇ ਮੁਕਦਮਿਆਂ ਰਾਹੀਂ ਇਤਿਹਾਸ ਦੇ ਫ਼ਲਸਫ਼ੇ ਵਿਚ ਮਹੱਤਵਪੂਰਣ ਯੋਗਦਾਨ ਪਾਇਆ। 19 ਵੀਂ ਸਦੀ ਦੇ ਅੰਤ ਵਿੱਚ ਅਤੇ 20 ਵੀਂ ਸਦੀ ਦੇ ਅਰੰਭ ਵਿੱਚ ਨਹਦਾ ("ਜਾਗਰਤੀ") ਅੰਦੋਲਨ ਦੌਰਾਨ ਇਸਲਾਮੀ ਦਰਸ਼ਨ ਵਿੱਚ ਦਿਲਚਸਪੀ ਮੁੜ ਸੁਰਜੀਤ ਹੋਈ ਅਤੇ ਇਹ ਅੱਜ ਤਕ ਜਾਰੀ ਹੈ।

ਇਸਲਾਮੀ ਫ਼ਲਸਫ਼ੇ ਦਾ ਈਸਾਈ ਯੂਰਪ ਵਿੱਚ ਬਹੁਤ ਵੱਡਾ ਪ੍ਰਭਾਵ ਪਿਆ, ਜਿੱਥੇ ਅਰਬੀ ਦਾਰਸ਼ਨਿਕ ਲਿਖਤਾਂ ਦਾ ਲਾਤੀਨੀ ਭਾਸ਼ਾ ਵਿੱਚ ਅਨੁਵਾਦ ਕਰਨ ਨਾਲ "ਮੱਧਯੁਗੀ ਲਾਤੀਨੀ ਸੰਸਾਰ ਵਿੱਚ ਲਗਭਗ ਸਾਰੇ ਦਾਰਸ਼ਨਿਕ ਸ਼ਾਸਤਰਾਂ ਵਿੱਚ ਤਬਦੀਲੀਆਂ ਹੋਈਆਂ", ਕੁਦਰਤੀ ਦਰਸ਼ਨ, ਮਨੋਵਿਗਿਆਨ ਅਤੇ ਤੱਤ-ਵਿਗਿਆਨ ਵਿੱਚ ਮੁਸਲਮਾਨ ਦਾਰਸ਼ਨਿਕਾਂ ਦਾ ਵਿਸ਼ੇਸ਼ ਤੌਰ 'ਤੇ ਤਕੜਾ ਪ੍ਰਭਾਵ ਮਹਿਸੂਸ ਕੀਤਾ ਗਿਆ।

ਜਾਣ ਪਛਾਣ

[ਸੋਧੋ]

ਇਸਲਾਮੀ ਫ਼ਲਸਫ਼ਾ ਇਸਲਾਮੀ ਸਮਾਜ ਵਿੱਚ ਪੈਦਾ ਹੋਏ ਫ਼ਲਸਫ਼ੇ ਦਾ ਲਖਾਇਕ ਹੈ।

ਨੋਟ ਅਤੇ ਹਵਾਲੇ

[ਸੋਧੋ]
  1. Hassan, Hassan (2013). "Don't Blame It on al-Ghazali". qantara.de. Retrieved 5 June 2017.