ਸਮੱਗਰੀ 'ਤੇ ਜਾਓ

ਇੰਡਕਸ਼ਨ ਮੋਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਤਿੰਨ ਫੇਜ਼ਾਂ ਵਾਲੀ ਪੱਖੇ ਨਾਲ ਠੰਢੀ ਕੀਤੀ ਜਾਣ ਵਾਲੀ ਬੰਦ ਮੋਟਰ (totally enclosed fan-cooled)। ਖੱਬੇ ਪਾਸੇ ਢਕੇ ਹੋਏ ਪਾਸੇ ਮੋਟਰ ਵਾਲੀ, ਅਤੇ ਸੱਜੇ ਪਾਸੇ ਖੁੱਲ੍ਹੇ ਪਾਸੇ ਵਾਲੀ ਮੋਟਰ ਹੈ ਜਿਸ ਵਿੱਚ ਪੱਖਾ ਨਹੀਂ ਵਿਖਾਈ ਦਿੰਦਾ। ਚਾਰੇ ਪਾਸਿਓਂ ਬੰਦ ਮੋਟਰਾਂ ਵਿੱਚ ਗਰਮ ਹੋਣ ਕਾਰਨ ਹੋਣ ਵਾਲੇ ਨੁਕਸਾਨ ਅੰਦਰ ਵਾਲੇ ਪੱਖਿਆਂ ਦੁਆਰਾ ਹੀ ਖ਼ਤਮ ਕੀਤਾ ਜਾਂਦਾ ਹੈ।

ਇੱਕ ਇੰਡਕਸ਼ਨ ਮੋਟਰ ਜਾਂ ਏਸਿੰਕਰੋਨਸ ਮੋਟਰ (Asychronous Motor) ਇੱਕ ਏ.ਸੀ। ਮੋਟਰ ਹੁੰਦੀ ਹੈ ਜਿਸ ਵਿੱਚ ਰੋਟਰ ਵਿਚਲੇ ਬਿਜਲਈ ਕਰੰਟ ਤੋਂ ਸਟੇਟਰ ਵਾਇੰਡਿੰਗ ਦੀ ਮੈਗਨੈਟਿਕ ਫ਼ੀਲਡ ਦੀ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਦੁਆਰਾ ਟਾਰਕ ਪੈਦਾ ਕੀਤੀ ਜਾਂਦੀ ਹੈ।[1] ਇਸ ਕਰਕੇ ਇੱਕ ਇੰਡਕਸ਼ਨ ਮੋਟਰ ਨੂੰ ਰੋਟਰ ਨੂੰ ਬਿਨ੍ਹਾਂ ਬਿਜਲਈ ਕਨੈਕਸ਼ਨ ਦਿੱਤਿਆਂ ਬਣਾਇਆ ਜਾਂਦਾ ਹੈ। ਇੰਡਕਸ਼ਨ ਮੋਟਰ ਦੋ ਤਰ੍ਹਾਂ ਦੀ ਹੁੰਦੀ ਹੈ, ਵਾਊਂਡ ਰੋਟਰ ਮੋਟਰ ਜਾਂ ਸਕੁਇਰਲ ਕੇਜ ਰੋਟਰ ਵਾਲੀ ਮੋਟਰ

ਤਿੰਨ ਫੇਜ਼ਾਂ ਵਾਲੀ ਸਕੁਇਰਲ ਕੇਜ ਇੰਡਕਸ਼ਨ ਮੋਟਰ ਦੀ ਵਰਤੋਂ ਬਹੁਤ ਸਾਰੀਆਂ ਉਦਯੋਗਿਕ ਮਸ਼ੀਨਾਂ ਵਿੱਚ ਕੀਤੀ ਜਾਂਦੀ ਹੈ ਕਿਉਂਕਿ ਇਹ ਬਹੁਤ ਸਖ਼ਤ, ਸਸਤੀਆਂ ਅਤੇ ਭਰੋਸੇਮੰਦ ਹੁੰਦੀਆਂ ਹਨ। ਇੱਕ ਫ਼ੇਜ਼ ਵਾਲੀਆਂ ਇੰਡਕਸ਼ਨ ਮੋਟਰਾਂ ਦੀ ਵਰਤੋਂ ਘੱਟ ਲੋਡ ਲਈ ਕੀਤੀ ਜਾਂਦੀ ਹੈ ਜਿਵੇਂ ਕਿ ਘਰੇਲੂ ਮਸ਼ੀਨਾਂ, ਪਾਣੀ ਵਾਲੀਆਂ ਮੋਟਰਾਂ ਅਤੇ ਪੱਖੇ ਆਦਿ ਵਿੱਚ।

ਕਾਰਜ ਵਿਧੀ

[ਸੋਧੋ]
ਇੱਕ ਤਿੰਨ-ਫ਼ੇਜ਼ ਸਪਲਾਈ ਜਿਹੜੀ ਕਿ ਇੰਡਕਸ਼ਨ ਮੋਟਰ ਨੂੰ ਘੁੰਮਦੀ ਹੋਈ ਮੈਗਨੈਟਿਕ ਫ਼ੀਲਡ ਦਿੰਦੀ ਹੈ।

ਇੰਡਕਸ਼ਨ ਅਤੇ ਸਿੰਕਰੋਨਸ ਦੋਵਾਂ ਮੋਟਰਾਂ ਵਿੱਚ, ਮੋਟਰ ਦੇ ਸਟੇਟਰ ਨੂੰ ਏ.ਸੀ। ਸਪਲਾਈ ਦਿੱਤੀ ਜਾਂਦੀ ਹੈ ਜਿਹੜੀ ਏ.ਸੀ। ਦੇ ਅਨੁਸਾਰ ਸਟੇਟਰ ਵਿੱਚ ਇੱਕ ਘੁੰਮਦੀ ਹੋਈ ਮੈਗਨੈਟਿਕ ਫ਼ੀਲਡ ਪੈਦਾ ਕਰਦੀ ਹੈ ਅਤੇ ਜਿਸਦੀ ਗਤੀ ਨੂੰ ਸਿੰਕਰੋਨਸ ਗਤੀ ਕਿਹਾ ਜਾਂਦਾ ਹੈ। ਇੱਕ ਸਿੰਕਰੋਨਸ ਮੋਟਰ ਦਾ ਰੋਟਰ ਇਸੇ ਸਿੰਕਰੋਨਸ ਗਤੀ ਨਾਲ ਘੁੰਮਦਾ ਹੈ ਜਦਕਿ ਇੰਡਕਸ਼ਨ ਮੋਟਰ ਦਾ ਰੋਟਰ ਇਸ ਗਤੀ ਤੇ ਘੁੰਮਣ ਵਿੱਚ ਅਸਮਰੱਥ ਹੁੰਦਾ ਹੈ ਅਤੇ ਇਹ ਸਟੇਟਰ ਦੀ ਫ਼ੀਲਡ ਤੋਂ ਘੱਟ ਗਤੀ ਵਿੱਚ ਘੁੰਮਦਾ ਹੈ। ਇਸ ਕਰਕੇ ਇੰਡਕਸ਼ਨ ਮੋਟਰ ਦੇ ਸਟੇਟਰ ਦੀ ਮੈਗਨੈਟਿਕ ਫ਼ੀਲਡ ਰੋਟਰ ਦੀ ਤੁਲਨਾ ਵਿੱਚ ਬਦਲਵੀ ਜਾਂ ਘੁੰਮਦੀ ਹੋਈ ਹੁੰਦੀ ਹੈ। ਇਸਦੇ ਕਾਰਨ ਇੰਡਕਸ਼ਨ ਮੋਟਰ ਦੇ ਰੋਟਰ ਵਿੱਚ ਇੱਕ ਵਿਰੋਧੀ ਕਰੰਟ ਪੈਦਾ ਹੁੰਦਾ ਹੈ। ਰੋਟਰ ਦੀ ਵਾਇੰਡਿੰਗ ਨੂੰ ਇੱਕ ਬਾਹਰੀ ਰਜ਼ਿਸਟੈਂਸ ਨਾਲ ਸ਼ਾਰਟ ਸਰਕਟ ਕੀਤਾ ਗਿਆ ਹੁੰਦਾ ਹੈ।[2] ਘੁੰਮਦਾ ਹੋਏ ਮੈਗਨੈਟਿਕ ਫ਼ਲਕਸ ਰੋਟਰ ਦੀ ਵਾਇੰਡਿੰਗ ਵਿੱਚ ਇੱਕ ਕਰੰਟ ਪੈਦਾ ਕਰ ਦਿੰਦਾ ਹੈ,[3] ਠੀਕ ਉਸੇ ਤਰ੍ਹਾਂ ਜਿਵੇਂ ਟਰਾਂਸਫ਼ਾਰਮਰ ਦੀ ਸੈਕੰਡਰੀ ਵਾਇੰਡਿੰਗ ਵਿੱਚ ਕਰੰਟ ਪੈਦਾ ਹੁੰਦਾ ਹੈ।

ਰੋਟਰ ਵਾਇੰਡਿੰਗ ਵਿੱਚ ਪੈਦਾ ਹੋਏ ਇਹ ਕਰੰਟ ਰੋਟਰ ਵਿੱਚ ਆਪਣੀ ਮੈਗਨੈਟਿਕ ਫ਼ੀਲਡ ਪੈਦਾ ਕਰ ਦਿੰਦੇ ਹਨ ਜਿਹੜੇ ਕਿ ਸਟੇਟਰ ਦੀ ਫ਼ੀਲਡ ਦੀ ਵਿਰੋਧਤਾ ਕਰਦੇ ਹਨ। ਲੈਂਜ਼ ਦੇ ਨਿਯਮ ਦੇ ਅਨੁਸਾਰ, ਇਸ ਪੈਦਾ ਹੋਈ ਮੈਗਨੈਟਿਕ ਫ਼ੀਲਡ ਦੀ ਦਿਸ਼ਾ ਇਸ ਤਰ੍ਹਾਂ ਹੋਵੇਗੀ ਕਿ ਰੋਟਰ ਵਾਇੰਡਿੰਗ ਵਿੱਚ ਬਦਲ ਰਹੇ ਕਰੰਟ ਦੀ ਉਲਟ ਦਿਸ਼ਾ ਵਿੱਚ ਚੱਲੇਗੀ। ਰੋਟਰ ਵਾਇੰਡਿੰਗ ਵਿੱਚ ਪੈਦਾ ਹੋਏ ਕਰੰਟ ਦਾ ਕਾਰਨ ਸਟੇਟਰ ਦੀ ਘੁੰਮਦੀ ਹੋਈ ਮੈਗਨੈਟਿਕ ਫ਼ੀਲਡ ਹੈ, ਇਸ ਕਰਕੇ ਰੋਟਰ ਵਾਇੰਡਿੰਗ ਵਿਚਲੇ ਬਦਲਵੇਂ ਕਰੰਟਾਂ ਨੂੰ ਰੋਕਣ ਲਈ ਰੋਟਰ ਘੁੰਮਣਾ ਸ਼ੁਰੂ ਕਰ ਦਿੰਦਾ ਹੈ ਅਤੇ ਇਸਦੀ ਦਿਸ਼ਾ ਸਟੇਟਰ ਦੀ ਮੈਗਨੈਟਿਕ ਫ਼ੀਲਡ ਵਾਲੀ ਦਿਸ਼ਾ ਹੀ ਹੁੰਦੀ ਹੈ।

ਰੋਟਰ ਦੀ ਗਤੀ ਉੰਨੀ ਦੇਰ ਤੇਜ਼ ਹੁੰਦੀ ਹੈ ਜਿੰਨੀ ਦੇਰ ਰੋਟਰ ਕਰੰਟ ਦੀ ਮਾਤਰਾ ਅਤੇ ਟਾਰਕ, ਰੋਟਰ ਉੱਪਰ ਲਾਏ ਗਏ ਮਕੈਨੀਕਲ ਲੋਡ ਨੂੰ ਸਤੁੰਲਨ ਵਿੱਚ ਨਹੀਂ ਕਰ ਦਿੰਦੇ। ਸਿੰਕਰੋਨਸ ਗਤੀ ਉੱਪਰ ਘੁੰਮਣ ਉੱਪਰ ਰੋਟਰ ਕਰੰਟ ਸਿਫ਼ਰ ਜਾਂ ਜ਼ੀਰੋ ਹੋ ਜਾਵੇਗਾ, ਜਿਸ ਕਰਕੇ ਇੰਡਕਸ਼ਨ ਮੋਟਰ ਹਮੇਸ਼ਾ ਸਿੰਕਰੋਨਸ ਗਤੀ ਤੋਂ ਘੱਟ ਗਤੀ ਉੱਪਰ ਘੁੰਮਦਾ ਹੈ। ਰੋਟਰ ਦੀ ਅਸਲ ਗਤੀ ਅਤੇ ਸਿੰਕਰੋਨਸ ਗਤੀ ਦੇ ਇਸ ਫ਼ਰਕ ਨੂੰ ਸਲਿੱਪ ਕਿਹਾ ਜਾਂਦਾ ਹੈ, ਜਿਹੜੀ ਆਮ ਤੌਰ 'ਤੇ ਮੋਟਰ ਦੀ ਬਣਤਰ ਦੇ ਹਿਸਾਬ ਨਾਲ 0.5% ਤੋਂ 5.0% ਦੇ ਵਿਚਕਾਰ ਹੁੰਦੀ ਹੈ।[4] ਇੰਡਕਸ਼ਨ ਮੋਟਰ ਦੀ ਸਭ ਤੋਂ ਵੱਡੀ ਵਿਲੱਖਣਤਾ ਇਹ ਹੁੰਦੀ ਹੈ ਕਿ ਇਹ ਸਿਰਫ਼ ਇੰਡਕਸ਼ਨ ਦੇ ਮਾਧਿਅਮ ਨਾਲ ਕੰਮ ਕਰਦੀ ਹੈ ਅਤੇ ਇਸਨੂੰ ਸਿੰਕਰੋਨਸ ਜਾਂ ਡੀ.ਸੀ। ਮੋਟਰਾਂ ਵਾਂਗ ਅਲੱਗ ਤੋਂ ਉਭਾਰਨ ਜਾਂ ਐਕਸਾਈਟ ਕਰਨ ਦੀ ਲੋੜ ਨਹੀਂ ਹੁੰਦੀ। (no Self or separate excitation)[2]

ਰੋਟਰ ਕਰੰਟਾਂ ਨੂੰ ਪੈਦਾ ਹੋਣ ਲਈ ਅਸਲ ਰੋਟਰ ਦੀ ਗਤੀ ਸਟੇਟਰ ਦੀ ਘੁੰਮਦੀ ਹੋਈ ਮੈਗਨੈਟਿਕ ਫ਼ੀਲਡ () ਤੋਂ ਘੱਟ ਹੋਣੀ ਚਾਹੀਦੀ ਹੈ, ਨਹੀਂ ਤਾਂ ਮੈਗਨੈਟਿਕ ਫ਼ੀਲਡ ਰੋਟਰ ਦੇ ਚਾਲਕਾਂ ਦੇ ਅਨੁਸਾਰ ਬਦਲਵੀਂ ਨਹੀਂ ਹੋਵੇਗੀ ਅਤੇ ਇਸ ਤਰ੍ਹਾਂ ਰੋਟਰ ਵਿੱਚ ਕੋਈ ਕਰੰਟ ਪੈਦਾ ਨਹੀਂ ਹੋਵੇਗਾ। ਜੇਕਰ ਰੋਟਰ ਦੀ ਗਤੀ ਸਿੰਕਰੋਨਸ ਗਤੀ ਜਿੰਨੀ ਘੱਟ ਹੁੰਦੀ ਜਾਵੇਗੀ ਉੰਨਾ ਹੀ ਰੋਟਰ ਦੀ ਮੈਗਨੈਟਿਕ ਫ਼ੀਲਡ ਦਾ ਘੁਮਾਓ ਜ਼ਿਆਦਾ ਹੋਵੇਗਾ ਜਿਸ ਨਾਲ ਰੋਟਰ ਦੀ ਵਾਇੰਡਿੰਗ ਵਿੱਚ ਵਧੇਰੇ ਕਰੰਟ ਪੈਦਾ ਹੋਵੇਗਾ ਜਿਸ ਨਾਲ ਟਾਰਕ ਵੀ ਜ਼ਿਆਦਾ ਹੋਵੇਗੀ। ਰੋਟਰ ਵਿੱਚ ਪੈਦਾ ਹੋਈ ਮੈਗਨੈਟਿਕ ਫ਼ੀਲਡ ਦੇ ਘੁਮਾਓ ਅਤੇ ਸਟੇਟਰ ਦੀ ਘੁੰਮਦੀ ਹੋਈ ਫ਼ੀਲਡ ਦੇ ਅਨੁਪਾਤ ਨੂੰ "ਸਲਿੱਪ" ਕਿਹਾ ਜਾਂਦਾ ਹੈ। ਮੋਟਰ ਦੇ ਉੱਪਰ ਲੋਡ ਪਾਉਣ ਤੇ, ਗਤੀ ਘਟ ਜਾਂਦੀ ਹੈ ਅਤੇ ਸਲਿੱਪ, ਲੋਡ ਨੂੂੰ ਘੁਮਾਉਣ ਲਈ ਢੁੱਕਵੀਂ ਟਾਰਕ ਉਪਲਬਧ ਕਰਨ ਲਈ ਵਧ ਜਾਂਦੀ ਹੈ। ਇਸ ਕਰਕੇ, ਇੰਡਕਸ਼ਨ ਮੋਟਰਾਂ ਨੂੰ "ਏਸਿੰਕਰੋਨਸ ਮੋਟਰਾਂ" ਵੀ ਕਿਹਾ ਜਾਂਦਾ ਹੈ।[5]

ਸਿੰਕਰੋਨਸ ਗਤੀ

[ਸੋਧੋ]

ਇੱਕ ਏ.ਸੀ। ਮੋਟਰ ਦੀ ਸਿੰਕਰੋਨਸ ਗਤੀ ਨੂੰ :.[6][7] ਨਾਲ ਦਰਸਾਇਆ ਜਾਂਦਾ ਹੈ।

ਜਿੱਥੇ ਮੋਟਰ ਨੂੰ ਦਿੱਤੀ ਗਈ ਬਿਜਲਈ ਪਾਵਰ ਦੀ ਫ਼ਰੀਕੁਐਂਸੀ ਹੈ। ਮੈਗਨੈਟਿਕ ਪੋਲਾਂ ਦੀ ਗਿਣਤੀ ਹੈ। ਅਤੇ ਦੇ ਮਾਪ ਇੱਕੋ ਹਨ, ਜਿਸ ਵਿੱਚ ਦੀ ਇਕਾਈ ਹਰਟਜ਼ ਹੈ ਅਤੇ ਦੀ ਇਕਾਈ ਚੱਕਰ ਪ੍ਰਤੀ ਮਿੰਟ ਹੈ।

ਉਦਾਹਰਨ ਲਈ, ਇੱਕ ਚਾਰ ਪੋਲਾਂ ਵਾਲੀ ਤਿੰਨ ਫ਼ੇਜ਼ ਮੋਟਰ ਵਿੱਚ, = 4 ਹੈ ਅਤੇ ਹੋਵੇਗੀ, ਜਿਸਦੀ ਸਿੰਕਰੋਨਸ ਗਤੀ 50 ਅਤੇ 60 ਹਰਟਜ਼ ਦੀ ਫ਼ਰੀਕੁਐਂਸੀ ਤੇ 1,500 ਅਤੇ 1,800 ਚੱਕਰ ਪ੍ਰਤੀ ਮਿੰਟ ਹੋਵੇਗੀ।

ਸਲਿੱਪ

[ਸੋਧੋ]

ਸਲਿੱਪ, ਨੂੰ (ਇੱਕੋ ਫ਼ਰੀਕੁਐਂਸੀ ਤੇ) ਸਿੰਕਰੋਨਸ ਗਤੀ ਅਤੇ ਰੋਟਰ ਦੀ ਅਸਲ ਗਤੀ ਵਿਚਲੇ ਫ਼ਰਕ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਸਨੂੰ ਚੱਕਰ ਪ੍ਰਤੀ ਮਿੰਟ ਜਾਂ ਪ੍ਰਤੀਸ਼ਤ ਜਾਂ ਸਿੰਕਰੋਨਸ ਗਤੀ ਦੇ ਅਨੁਪਾਤ ਨਾਲ ਮਾਪਿਆ ਜਾਂਦਾ ਹੈ। ਇਸ ਕਰਕੇ

ਹੁੰਦੀ ਹੈ।

ਜਿਸ ਵਿੱਚ ਸਟੇਟਰ ਫ਼ੀਲਡ ਦੀ ਗਤੀ, ਰੋਟਰ ਦੀ ਗਤੀ[8][9] ਹੈ। ਸਲਿੱਪ, ਜਿਹੜੀ ਕਿ ਸਿੰਕਰੋਨਸ ਗਤੀ ਤੇ ਸਿਫ਼ਰ ਜਾਂ ਜ਼ੀਰੋ ਤੋਂ ਅਤੇ 1 (ਜਦੋਂ ਰੋਟਰ ਖੜ੍ਹਾ ਹੁੰਦਾ ਹੈ) ਦੇ ਵਿੱਚ ਰਹਿੰਦੀ ਹੈ, ਮੋਟਰ ਦੀ ਟਾਰਕ ਨਿਸ਼ਚਿਤ ਕਰਦੀ ਹੈ। ਰੋਟਰ ਦੀਆਂ ਵਾਇੰਡਿੰਗਾਂ ਦੀ ਰਜ਼ਿਸਟੈਂਸ ਬਹੁਤ ਘੱਟ ਹੁੰਦੀ ਹੈ, ਜਿਸ ਕਰਕੇ ਬਹੁਤ ਘੱਟ ਸਲਿੱਪ ਵੀ ਰੋਟਰ ਵਿੱਚ ਬਹੁਤ ਕਰੰਟ ਪੈਦਾ ਕਰ ਦਿੰਦੀ ਹੈ ਜਿਸ ਨਾਲ ਢੁੱਕਵੀਂ ਟਾਰਕ ਪੈਦਾ ਹੋ ਜਾਂਦੀ ਹੈ।[10] ਪੂਰੇ ਲੋਡ ਲਈ ਮਿੱਥੀ ਗਈ ਟਾਰਕ ਤੇ, ਸਲਿੱਪ ਦੀ ਮਾਤਰਾ ਛੋਟੀਆਂ ਮੋਟਰਾਂ ਲਈ 5% ਅਤੇ ਵੱਡੀਆਂ ਮੋਟਰਾਂ ਲਈ 1% ਦੇ ਕਰੀਬ ਹੁੰਦੀ ਹੈ।[11] ਸਲਿੱਪ ਨੂੰ ਘੱਟ ਕਰਨ ਲਈ ਬਹੁਤ ਸਾਰੇ ਤਰੀਕਿਆਂ ਦੀ ਵਰਤੋਂ ਉਪਲਬਧ ਹੈ।[11]

ਹਵਾਲੇ

[ਸੋਧੋ]
 1. IEC 60050 (Publication date: 1990-10). Section 411-31: Rotation Machinery - General, IEV ref. 411-31-10: "Induction Machine - an asynchronous machine of which only one winding is energized".
 2. 2.0 2.1 Alger, Philip L.; et al. (1949). "'Induction Machines' sub-section of Sec. 7 - Alternating-Current Generators and Motors". In Knowlton, A.E. (ed.). Standard Handbook for Electrical Engineers (8th ed.). McGraw-Hill. p. 705. {{cite conference}}: Unknown parameter |booktitle= ignored (|book-title= suggested) (help)
 3. "AC Motors". NSW HSC Online - Charles Sturt University. Archived from the original on 30 ਅਕਤੂਬਰ 2012. Retrieved 2 December 2012. {{cite web}}: Unknown parameter |dead-url= ignored (|url-status= suggested) (help)
 4. NEMA MG-1 2007 Condensed (2008). Information Guide for General Purpose Industrial AC Small and Medium Squirrel-Cage Induction Motor Standards. Rosslyn, Virginia US: NEMA. p. 29 (Table 11). Retrieved 2 December 2012.{{cite book}}: CS1 maint: numeric names: authors list (link)
 5. "Induction (Asynchronous) Motors" (PDF). Mississippi State University Dept of Electrical and Computer Engineering, Course ECE 3183, 'Electrical Engineering Systems for non-ECE majors'. Archived from the original (PDF) on 15 May 2016. Retrieved 2 December 2012. {{cite web}}: Unknown parameter |deadurl= ignored (|url-status= suggested) (help)
 6. "Induction Motors". electricmotors.machinedesign.com. Penton Media, Inc. Archived from the original on 2007-11-16. Retrieved 2016-04-12. {{cite web}}: Unknown parameter |dead-url= ignored (|url-status= suggested) (help)
 7. "Motor Formulas". elec-toolbox.com. Archived from the original on 8 May 1999. Retrieved 1 January 2013. {{cite web}}: Unknown parameter |deadurl= ignored (|url-status= suggested) (help)
 8. Srivastava, Avinash; Kumar, Ravi. "Torque Slip Characteristics of Induction Motor". Course notes. Malnad College Of Engineering.
 9. NEMA Standards Publication (2007). Application Guide for AC Adjustable Speed Drive Systems. Rosslyn, Virginia US: NEMA. p. 6. Archived from the original on 28 April 2008. Retrieved 2 December 2012. {{cite book}}: Unknown parameter |deadurl= ignored (|url-status= suggested) (help)
 10. Herman, Stephen L. (2011). Alternating Current Fundamentals (8th ed.). US: Cengage Learning. pp. 529–536. ISBN 1-111-03913-5.
 11. 11.0 11.1 Peltola, Mauri. "AC Induction Motor Slip". Plantservices.com. Archived from the original on 22 ਨਵੰਬਰ 2021. Retrieved 18 December 2012.