ਇੰਦਰ ਸਿੰਘ (ਮੈਦਾਨੀ ਹਾਕੀ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇੰਦਰ ਸਿੰਘ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤ (ਜਨਮ–1972) ਇਟਲੀ (1972–2001)
ਜਨਮ(1944-02-25)25 ਫਰਵਰੀ 1944
ਫ਼ਰੀਦਕੋਟ, ਪੰਜਾਬ, ਬਰਤਾਨਵੀ ਭਾਰਤ
ਮੌਤ19 ਅਗਸਤ 2001(2001-08-19) (ਉਮਰ 57)
ਇਟਲੀ
ਕੱਦ173 cm (5 ft 8 in)
ਭਾਰ68 kg (150 lb)
ਖੇਡ
ਦੇਸ਼ਭਾਰਤ
ਖੇਡਮੈਦਾਨੀ ਹਾਕੀ
ਕਲੱਬਇੰਡੀਅਨ ਰੇਲਵੇਜ਼
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
ਓਲੰਪਿਕ ਖੇਡਾਂ
ਕਾਂਸੀ ਦਾ ਤਗਮਾ – ਤੀਜਾ ਸਥਾਨ 1968 ਮੈਕਸੀਕੋ ਟੀਮ
ਏਸ਼ੀਆਈ ਖੇਡਾਂ
ਸੋਨੇ ਦਾ ਤਮਗਾ – ਪਹਿਲਾ ਸਥਾਨ 1966 ਬੈਂਕਾਕ ਟੀਮ

ਇੰਦਰ "ਗੋਗੀ" ਸਿੰਘ (25 ਫਰਵਰੀ 1944 – 19 ਅਗਸਤ 2001) ਇੱਕ ਭਾਰਤੀ ਹਾਕੀ ਖਿਡਾਰੀ ਸੀ ਜਿਸਨੇ 1968 ਦੀ ਗਰਮੀਆਂ ਦੀਆਂ ਓਲਿੰਪਿਕ ਖੇਡਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਸੀ। [1]

ਸਿੰਘ ਦਾ ਜਨਮ ਫ਼ਰੀਦਕੋਟ ਸ਼ਹਿਰ ਵਿੱਚ ਹੋਇਆ। ਉਸਦਾ ਉਪਨਾਮ "ਗੋਗੀ" ਸੀ। ਸਿੰਘ ਰੇਲਵੇ ਵਿੱਚ ਨੌਕਰੀ ਛੱਡ ਕੇ ਇਟਲੀ ਵਿੱਚ ਵੱਸ ਗਿਆ। ਉਸਨੇ ਇੱਕ ਇਤਾਲਵੀ ਨਾਗਰਿਕ ਗਿਆਨਾ ਫ਼ਿਸੋਰੇ ਨਾਲ ਵਿਆਹ ਕਰਵਾ ਲਿਆ। ਉਸਦੀ ਪਤਨੀ ਗਿਆਨਾ ਵੀ ਆਪਣੇ ਦੇਸ਼ ਦੀ ਰਾਸ਼ਟਰੀ ਪੱਧਰ ਦੀ ਹਾਕੀ ਖਿਡਾਰਨ ਸੀ। ਇਟਲੀ ਵਿੱਚ ਪਰਵਾਸ ਕਰਨ ਤੋਂ ਬਾਅਦ ਉਸਨੇ ਬ੍ਰਾ, ਪੀਡਮੋਂਟ ਵਿੱਚ ਇੱਕ ਹਾਕੀ ਕਲੱਬ ਦੀ ਸਥਾਪਨਾ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਉਸਦੀ ਧੀ, ਜਸਬੀਰ ਸਿੰਘ ਇਟਲੀ ਦੀ ਮਹਿਲਾ ਰਾਸ਼ਟਰੀ ਮੈਦਾਨੀ ਹਾਕੀ ਟੀਮ ਲਈ ਖੇਡਦੀ ਹੈ।[2]

19 ਅਗਸਤ 2001 ਨੂੰ ਕੈਂਸਰ ਨਾਲ ਉਸ ਦੀ ਮੌਤ ਹੋ ਗਈ।

ਹਵਾਲੇ[ਸੋਧੋ]

  1. ਪੀਟਰ, ਨਵੀਨ (25 October 2020). "Mexico 1968 Olympics: Two captains hurt rhythm, Indian hockey team gets bronze" [ਮੈਕਸੀਕੋ 1968 ਓਲੰਪਿਕ: ਦੋ ਕਪਤਾਨਾਂ ਕਰਕੇ ਲੈਅ ਖ਼ਰਾਬ, ਭਾਰਤੀ ਹਾਕੀ ਟੀਮ ਨੂੰ ਮਿਲਿਆ ਕਾਂਸੀ ਦਾ ਤਗਮਾ"]. Olympics.com (in ਅੰਗਰੇਜ਼ੀ). ਅੰਤਰਰਾਸ਼ਟਰੀ ਓਲੰਪਿਕ ਕਮੇਟੀ. Retrieved 5 September 2023.
  2. ਸਿੰਘ, ਜਸਬੀਰ (10 March 2023). "Hockey, la braidese Jasbeer Singh: "Ho solo il rimpianto di non aver visto giocare mio padre"" [ਹਾਕੀ, ਬਰੇਡਾ ਤੋਂ ਜਸਬੀਰ ਸਿੰਘ: "ਮੈਨੂੰ ਸਿਰਫ਼ ਆਪਣੇ ਪਿਤਾ ਨੂੰ ਖੇਡਦੇ ਨਾ ਦੇਖਣ ਦਾ ਅਫ਼ਸੋਸ ਹੈ] (Interview) (in ਇਤਾਲਵੀ). Interviewed by Fiorella Avalle Nemolis. ਬ੍ਰਾ, ਪੀਡਮੋਂਟ, ਇਟਲੀ: Cuneocronaca.it. Retrieved 2 June 2023.