ਸਮੱਗਰੀ 'ਤੇ ਜਾਓ

ਉਰਮਿਲਾ ਮਾਤੋਂਡਕਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਉਰਮਿਲਾ ਮਾਤੋਂਡਕਰ
2013 ਵਿੱਚ ਉਰਮਿਲਾ
ਜਨਮ (1974-02-04) 4 ਫਰਵਰੀ 1974 (ਉਮਰ 50)[1]
ਰਾਸ਼ਟਰੀਅਤਾਭਾਰਤੀ
ਪੇਸ਼ਾ
  • ਅਦਾਕਾਰਾ
  • ਸਿਆਸਤਦਾਨ
ਸਰਗਰਮੀ ਦੇ ਸਾਲ1980–2014
ਰਾਜਨੀਤਿਕ ਦਲਭਾਰਤੀ ਰਾਸ਼ਟਰੀ ਕਾਂਗਰਸ
(ਮਾਰਚ 2019 – ਸਤੰਬਰ 2019)
ਸ਼ਿਵ ਸੈਨਾ
(ਦਸੰਬਰ 2020 – ਹੁਣ ਤੱਕ)
ਜੀਵਨ ਸਾਥੀ
ਮੋਹਸੀਨ ਅਖ਼ਤਰ ਮੀਰ
(ਵਿ. 2016)

ਉਰਮਿਲਾ ਮਾਤੋਂਡਕਰ (ਜਨਮ 4 ਫਰਵਰੀ 1974)[3] ਇੱਕ ਭਾਰਤੀ ਫਿਲਮ ਅਦਾਕਾਰਾ ਅਤੇ ਸਿਆਸਤਦਾਨ ਹੈ।[4] ਜਿਸਨੇ ਮੁੱਖ ਰੂਪ ਵਿੱਚ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕੀਤਾ ਅਤੇ ਇਸ ਤੋਂ ਇਲਾਵਾ ਉਰਮਿਲਾ ਨੇ ਮਰਾਠੀ, ਤੇਲਗੂ, ਤਾਮਿਲ ਅਤੇ ਮਲਿਆਲਮ ਭਾਸ਼ਾ ਫਿਲਮ ਦੀਆਂ ਫ਼ਿਲਮਾਂ ਵਿੱਚ ਵੀ ਕੰਮ ਕਰਕੇ ਆਪਣੀ ਪਛਾਣ ਬਣਾਈ। ਉਸਨੇ ਫਿਲਮਫੇਅਰ ਅਵਾਰਡ ਅਤੇ ਨੰਦੀ ਅਵਾਰਡ ਸਮੇਤ ਕਈ ਅਵਾਰਡ ਪ੍ਰਾਪਤ ਕੀਤੇ ਹਨ।[5] ਆਪਣੀਆਂ ਫਿਲਮਾਂ ਦੀਆਂ ਭੂਮਿਕਾਵਾਂ ਦੁਆਰਾ, ਉਸਨੇ ਇੱਕ ਵਿਲੱਖਣ ਆਨ-ਸਕਰੀਨ ਸ਼ਖਸੀਅਤ ਸਥਾਪਤ ਕੀਤੀ ਜੋ ਉਸਦੀ ਤੀਬਰ ਸ਼ੈਲੀ ਅਤੇ ਨੱਚਣ ਦੇ ਹੁਨਰ ਬਣ ਕੇ ਉੱਭਰੀ।[6][7]

1977 ਦੀ ਫਿਲਮ ਕਰਮ ਵਿੱਚ ਇੱਕ ਬੱਚੇ ਦੇ ਰੂਪ ਵਿੱਚ ਆਪਣੀ ਸ਼ੁਰੂਆਤ ਕਰਨ ਤੋਂ ਬਾਅਦ,[8] ਉਰਮਿਲਾ ਨੇ ਮਾਸੂਮ (1983) ਨਾਲ ਪਛਾਣ ਪ੍ਰਾਪਤ ਕੀਤੀ, ਜਿਸ ਤੋਂ ਬਾਅਦ ਉਹ ਕੁਝ ਹੋਰ ਫਿਲਮਾਂ ਵਿੱਚ ਨਜ਼ਰ ਆਈ। ਉਸਦੀ ਪਹਿਲੀ ਮੁੱਖ ਭੂਮਿਕਾ ਮਲਿਆਲਮ ਫਿਲਮ ਚਾਣਕਯਾਨ(1989) ਵਿੱਚ ਸੀ, ਅਤੇ ਹਿੰਦੀ ਸਿਨੇਮਾ ਵਿੱਚ ਉਸਦੀ ਅਗਲੀ ਮੁੱਖ ਭੂਮਿਕਾ ਐਕਸ਼ਨ ਡਰਾਮਾ ਨਰਸਿਮਹਾ (1991) ਵਿੱਚ ਸੀ, ਦੋਵੇਂ ਫਿਲਮਾਂ ਵਪਾਰਕ ਸਫਲਤਾਵਾਂ ਸਨ।

ਥੋੜ੍ਹੇ ਜਿਹੇ ਵਕਫ਼ੇ ਤੋਂ ਬਾਅਦ, ਉਰਮਿਲਾ ਨੇ ਆਪਣੇ ਆਪ ਨੂੰ ਰੋਮਾਂਟਿਕ ਡਰਾਮਾ ਰੰਗੀਲਾ (1995) ਨਾਲ ਹਿੰਦੀ ਸਿਨੇਮਾ ਦੀ ਇੱਕ ਪ੍ਰਮੁੱਖ ਅਭਿਨੇਤਰੀ ਵਜੋਂ ਸਥਾਪਿਤ ਕੀਤਾ; ਜਿਸ ਤੋਂ ਬਾਅਦ ਉਸਨੇ ਡਰਾਮਾ ਜੁਦਾਈ (1997), ਅਪਰਾਧ ਫਿਲਮ ਸਤਿਆ (1998), ਰੋਮਾਂਟਿਕ ਕਾਮੇਡੀ ਖੁਬਸੂਰਤ (1999), ਅਤੇ ਥ੍ਰਿਲਰ ਜੰਗਲ (2000) ਨਾਲ ਹੋਰ ਸਫਲਤਾ ਪ੍ਰਾਪਤ ਕੀਤੀ। ਉਸਨੇ ਅੰਥਮ (1992), ਗਯਾਮ (1993), ਇੰਡੀਅਨ (1996) ਅਤੇ ਅਨਾਗਾਨਾਗਾ ਓਕਾ ਰੋਜੂ (1997) ਵਿੱਚ ਅਭਿਨੈ ਦੀਆਂ ਭੂਮਿਕਾਵਾਂ ਨਾਲ ਤੇਲਗੂ ਅਤੇ ਤਾਮਿਲ ਸਿਨੇਮਾ ਵਿੱਚ ਸਫਲਤਾ ਪ੍ਰਾਪਤ ਕੀਤੀ।[9][10] ਉਸਨੇ ਕਈ ਮਨੋਵਿਗਿਆਨਕ ਥ੍ਰਿਲਰ ਅਤੇ ਡਰਾਉਣੀਆਂ ਫਿਲਮਾਂ ਵਿੱਚ ਤੀਬਰ ਕਿਰਦਾਰਾਂ ਨਾਲ ਆਲੋਚਨਾਤਮਕ ਮਾਨਤਾ ਪ੍ਰਾਪਤ ਕੀਤੀ, ਜਿਸ ਵਿੱਚ ਇੱਕ ਸੀਰੀਅਲ ਕਿਲਰ ਕੌਨ (1999), ਪਿਆਰ ਤੂਨੇ ਕਯਾ ਕਿਆ (2001) ਵਿੱਚ ਇੱਕ ਜਨੂੰਨੀ ਪ੍ਰੇਮੀ, ਭੂਤ ਵਿੱਚ ਇੱਕ ਕਾਬਜ਼ ਔਰਤ ਅਤੇ (2003) ਏਕ ਹਸੀਨਾ ਥੀ (2004) ਵਿੱਚ ਇੱਕ ਹਿੰਸਕ ਬਦਲਾ ਲੈਣ ਵਾਲੀ ਸ਼ਾਮਲ ਹਨ। ਇਹਨਾਂ ਸਾਲਾਂ ਦੌਰਾਨ, ਉਰਮਿਲਾ ਨੇ ਆਰਟ-ਹਾਊਸ ਸਿਨੇਮਾ ਵਿੱਚ ਸੁਤੰਤਰ ਫਿਲਮ ਨਿਰਮਾਤਾਵਾਂ ਨਾਲ ਸਹਿਯੋਗ ਕੀਤਾ, ਜਿਸ ਵਿੱਚ ਨਾਟਕ ਤਹਿਜ਼ੀਬ (2003), ਪਿੰਜਰ (2003), ਮੈਂਨੇ ਗਾਂਧੀ ਕੋ ਨਹੀਂ ਮਾਰਾ (2005), ਬਸ ਏਕ ਪਲ (2006) ਅਤੇ ਮਰਾਠੀ ਫਿਲਮ ਅਜੋਬਾ (2014) ਸ਼ਾਮਲ ਹਨ।[11]

ਫਿਲਮਾਂ ਵਿੱਚ ਕੰਮ ਕਰਨ ਤੋਂ ਇਲਾਵਾ, ਉਰਮਿਲਾ ਕਈ ਮਾਨਵਤਾਵਾਦੀ ਕੰਮਾਂ ਵਿੱਚ ਸ਼ਾਮਲ ਹੈ ਅਤੇ ਔਰਤਾਂ ਅਤੇ ਬੱਚਿਆਂ ਦੁਆਰਾ ਦਰਪੇਸ਼ ਮੁੱਦਿਆਂ ਬਾਰੇ ਬੋਲਦੀ ਹੈ। ਉਸਨੇ ਕੰਸਰਟ ਟੂਰ ਅਤੇ ਸਟੇਜ ਸ਼ੋਅ ਵਿੱਚ ਹਿੱਸਾ ਲਿਆ ਹੈ, ਅਤੇ ਝਲਕ ਦਿਖਲਾ ਜਾ ਸਮੇਤ ਵੱਖ-ਵੱਖ ਡਾਂਸ ਰਿਐਲਿਟੀ ਸ਼ੋਅ ਲਈ ਇੱਕ ਜੱਜ ਵਜੋਂ ਸ਼ਾਮਲ ਹੋਈ।

ਮੁੱਢਲਾ ਜੀਵਨ ਅਤੇ ਪਿਛੋਕੜ

[ਸੋਧੋ]

ਉਰਮਿਲਾ ਮਾਤੋਂਡਕਰ ਦਾ ਜਨਮ 4 ਫਰਵਰੀ 1974 ਨੂੰ ਸ਼੍ਰੀਕਾਂਤ ਅਤੇ ਸੁਨੀਤਾ ਮਾਤੋਂਡਕਰ ਦੇ ਘਰ ਮੁੰਬਈ ਵਿੱਚ ਹੋਇਆ। ਉਸਦੀ ਇੱਕ ਛੋਟੀ ਭੈਣ ਮਮਤਾ ਅਤੇ ਇੱਕ ਵੱਡਾ ਭਰਾ ਕੇਦਾਰ ਹੈ ਜੋ ਭਾਰਤੀ ਹਵਾਈ ਸੈਨਾ ਵਿੱਚ ਇੱਕ ਜਹਾਜ਼ ਦੀ ਮੈਂਟੇਨੈਂਸ ਟੈਕਨੀਸ਼ੀਅਨ ਵਜੋਂ ਕਾਰਜ ਕਰਦਾ ਸੀ। ਮਮਤਾ ਇੱਕ ਸਾਬਕਾ ਅਦਾਕਾਰਾ ਹੈ। ਉਰਮਿਲਾ ਦੀ ਮੂਲ ਭਾਸ਼ਾ ਹੈ ਮਰਾਠੀ ਹੈ। ਉਰਮਿਲਾ ਨੇ ਦਸਵੀਂ 1984 ਵਿੱਚ ਮੁੰਬਈ ਤੋਂ ਕੀਤੀ।

3 ਮਾਰਚ 2016 ਨੂੰ ਉਰਮਿਲਾ ਨੇ ਕਸ਼ਮੀਰ ਅਧਾਰਿਤ ਕਾਰੋਬਾਰੀ ਅਤੇ ਮਾਡਲ ਮੋਹਸੀਨ ਅਖਤਰ ਨਾਲ ਵਿਆਹ ਕਰਵਾ ਲਿਆ।[12][13]

ਮਾਤੋਂਡਕਰ, ਜੁਲਾਈ 2010 ਵਿੱਚ

ਫ਼ਿਲਮੋਗ੍ਰਾਫੀ ਅਤੇ ਅਵਾਰਡ

[ਸੋਧੋ]

ਹਵਾਲੇ

[ਸੋਧੋ]
  1. "Urmila Matondkar birthday: You will be surprised to know these facts about the 'Rangeela' actress; see pics". Times Now. 4 February 2019. Retrieved 30 March 2019.
  2. "कोंकणी मुलूख ऑनलाइन - Konkani Mulukh Online". Konkanionline.blogspot.fr. Retrieved 2015-12-09.
  3. "Birthday Special: Fashion lessons from Urmila Matondkar". Rediff.com. 4 February 2014. Retrieved 2015-12-09.
  4. "Urmila Matondkar goes underwater for her birthday". Thaindian.com. 4 February 2009. Archived from the original on 16 ਜੁਲਾਈ 2011. Retrieved 26 February 2011. {{cite web}}: Unknown parameter |dead-url= ignored (|url-status= suggested) (help)
  5. "Urmila Matondkar goes underwater for her birthday". Thaindian.com. 4 February 2009. Archived from the original on 16 ਜੁਲਾਈ 2011. Retrieved 26 February 2011. {{cite web}}: Unknown parameter |dead-url= ignored (|url-status= suggested) (help)
  6. Verma, Sukanya (24 October 2002). "Star of the Week". Rediff.com. Retrieved 10 November 2008.
  7. Verma, Sukanya (29 May 2003). "My knuckles would turn white". Rediff.com. Retrieved 10 November 2008.
  8. Biswas, Jaya (4 July 2017). "When big stars wowed us on small screen - Times of India". The Times of India (in ਅੰਗਰੇਜ਼ੀ). Retrieved 26 September 2020.
  9. Srinivasan, V S (16 January 1998). "Rangeela Re!". Rediff.com. Retrieved 11 November 2008.
  10. Kulkarni, Ronjita (2008). "Bollywood's top 5, 2003: Urmila Matondkar". Rediff.com. Retrieved 11 November 2008.
  11. "Urmila Matondkar not to rest on her laurels". The Hindu. 26 May 2003. Archived from the original on 10 January 2016.
  12. "CONGRATULATIONS: 'Rangeela' girl Urmila Matondkar gets MARRIED!". abplive.in. Archived from the original on 2019-03-27. Retrieved 2017-04-18. {{cite web}}: Unknown parameter |dead-url= ignored (|url-status= suggested) (help)
  13. "Urmila Matondkar marries Mohsin Akhtar Mir". The Indian Express. 3 March 2016. Retrieved 2016-09-06.

ਬਾਹਰੀ ਲਿੰਕ

[ਸੋਧੋ]