ਏਸਕਾਰਿਆਸਿਸ
ਏਸਕਾਰਿਆਸਿਸ ਪਰਜੀਵੀ ਗੋਲ ਕੀੜੇ ਏਸਕਾਰਿਸ ਲੰਬਰਿਕੋਇਡਸ ਦੇ ਕਾਰਨ ਹੋਣ ਵਾਲੀ ਬਿਮਾਰੀ ਹੈ।[1] 85% ਤੋਂ ਵੱਧ ਮਾਮਲਿਆਂ ਵਿੱਚ ਲਾਗ ਦੇ ਕੋਈ ਲੱਛਣ ਨਹੀਂ ਹੁੰਦੇ ਹਨ, ਖਾਸ ਤੌਰ ਉੱਤੇ ਜੇ ਕੀਤੇ ਦਾ ਆਕਾਰ ਛੋਟਾ ਹੋਵੇ।[1] ਮੌਜੂਦ ਕੀੜਿਆਂ ਦੀ ਸੰਖਿਆ ਦੇ ਨਾਲ ਲੱਛਣ ਵੀ ਵੱਧ ਜਾਂਦੇ ਹਨ ਅਤੇ ਇਹਨਾਂ ਵਿੱਚ ਬਿਮਾਰੀ ਦੇ ਸ਼ੁਰੂ ਵਿੱਚ ਸਾਹ ਲੈਣ ਵਿੱਚ ਮੁਸ਼ਕਲ ਅਤੇ ਬੁਖਾਰ ਸ਼ਾਮਲ ਹੋ ਸਕਦੇ ਹਨ।[1] ਇਹਨਾਂ ਤੋਂ ਬਾਅਦ ਪੇਟ ਵਿੱਚ ਸੋਜ਼ਿਸ਼, ਪੇਟ ਦਰਦ ਅਤੇ ਦਸਤ ਦੇ ਲੱਛਣ ਪ੍ਰਗਟ ਹੋ ਸਕਦੇ ਹਨ।[1] ਬੱਚੇ ਇਸ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ, ਅਤੇ ਇਸ ਉਮਰ ਵਿੱਚ ਲਾਗ ਦੇ ਕਾਰਨ ਸਹੀ ਤਰ੍ਹਾਂ ਨਾਲ ਭਾਰ ਨਾ ਵਧਣਾ, ਕੁਪੋਸ਼ਣ ਅਤੇ ਸਿੱਖਣ ਦੀ ਸਮਰੱਥਾ ਵਿੱਚ ਕਮੀ ਆ ਸਕਦੀ ਹੈ।[1][2][3]
ਲਾਗ ਮੱਲ ਵਿੱਚੋਂ ਏਸਕਾਰਿਸ ਆਂਡਿਆਂ ਨਾਲ ਦੂਸ਼ਿਤ ਭੋਜਨ ਖਾਣ ਜਾਂ ਪੀਣ ਵਾਲੇ ਪਦਾਰਥ ਪੀਣ ਕਰ ਕੇ ਹੁੰਦੀ ਹੈ।[2] ਆਂਡਿਆਂ ਤੋਂ ਕੀੜੇ ਅੰਤੜੀਆਂ ਵਿੱਚ ਬਣਦੇ ਹਨ, ਪੇਟ ਦੀ ਦਿਵਾਰ ਵਿੱਚ ਮੋਰੀਆਂ ਕਰ ਕੇ ਨਿਕਲ ਜਾਂਦੇ ਹਨ, ਅਤੇ ਖੂਨ ਦੇ ਰਾਹੀਂ ਫੇਫੜਿਆਂ ਤਕ ਪਹੁੰਚ ਜਾਂਦੇ ਹਨ।[2] ਉਹ ਛਿੰਦਰਾਂ ਦੇ ਵਿੱਚੋਂ ਦੀ ਹੋ ਕੇ ਸਾਹ-ਨਲੀ ਤਕ ਪਹੁੰਚ ਜਾਂਦੇ ਹਨ, ਜਿੱਥੇ ਖਾਂਸੀ ਦੇ ਕਾਰਨ ਮੂੰਹ ਵਿੱਚ ਆ ਕੇ ਦੁਬਾਰਾ ਨਿਗਲ ਲਏ ਜਾਂਦੇ ਹਨ।[2] ਇਸ ਤੋਂ ਬਾਅਦ ਲਾਰਵਾ ਦੂਜੀ ਵਾਰ ਪੇਟ ਵਿੱਚੋਂ ਦੀ ਲੰਘ ਕੇ ਆਂਦਰ ਵਿੱਚ ਚਲਾ ਜਾਂਦਾ ਹੈ ਜਿੱਤੇ ਉਹ ਬਾਲਗ ਕੀੜੇ ਬਣ ਜਾਂਦੇ ਹਨ।[2]
ਰੋਖਥਾਮ ਸਾਫ-ਸਫਾਈ ਦੇ ਪੱਧਰ ਨੂੰ ਵਧਾ ਕੇ ਹੁੰਦੀ ਹੈ, ਜਿਸ ਵਿੱਚ ਟੱਟੀਆਂ ਦੀ ਸੰਖਿਆ ਨੂੰ ਵਧਾਉਣਾ ਅਤੇ ਮੱਲ ਦਾ ਸਹੀ ਨਿਪਟਾਰਾ ਸ਼ਾਮਲ ਹੈ।[1][4] ਸਾਬਣ ਨਾਲ ਹੱਥ ਧੋਣ ਨਾਲ ਵੀ ਸੁਰੱਖਿਆ ਮਿਲਦੀ ਹੈ।[5] ਅਜਿਹੇ ਇਲਾਕਿਆਮ ਵਿੱਚ ਜਿੱਥੇ 20% ਤੋਂ ਜ਼ਿਆਦਾ ਸੰਖਿਆ ਪ੍ਰਭਾਵਿਤ ਹੈ, ਨਿਯਮਿਤ ਅੰਤਰਾਲਾਂ ਉੱਤੇ ਹਰ ਕਿਸੇ ਦਾ ਇਲਾਜ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ।[1] ਦੁਬਾਰਾ ਲਾਗ ਹੋ ਜਾਣੀ ਆਮ ਹੈ।[2][6] ਇਸ ਦੇ ਲਈ ਕੋਈ ਟੀਕਾ ਨਹੀਂ ਹੈ।[2] ਵਿਸ਼ਵ ਸਿਹਤ ਸੰਗਠਨ ਦੇ ਦੁਆਰਾ ਸਿਫਾਰਸ਼ ਕੀਤੇ ਗਏ ਇਲਾਜ ਹਨ ਅਲਬੇਂਡਾਜ਼ੋਲ (albendazole), ਮੇਬੇਂਡਾਜ਼ੋਲ (mebendazole), ਮੇਵਾਮਿਸੋਲ (levamisole) ਜਾਂ ਪਾਈਰੈਂਟਲ ਪੈਮੋਟ (pyrantel pamoate)।[2] ਹੋਰ ਪ੍ਰ੍ਵਾਬੀ ਏਜੰਟਾਂ ਵਿੱਚ ਸ਼ਾਮਲ ਹਨ ਟ੍ਰਾਇਬੇਂਡੀਮਿਡਾਈਨ (tribendimidine) ਅਤੇ ਨਾਈਟਾਜ਼ੋਕਸਾਨਾਈਡ (nitazoxanide)।[2]
ਵਿਸ਼ਵ ਪੱਧਰ ਉੱਤੇ ਲਗਭਗ 0.8 ਤੋਂ 1.2 ਅਰਬ ਲੋਕਾਂ ਨੂੰ ਏਸਕਾਰਿਆਸਿਸ ਹੈ ਜਿਹਨਾਂ ਵਿੱਚੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਜਨਸੰਖਿਆ ਉਪ-ਸਹਾਰਾ ਅਫ੍ਰੀਕਾ, ਲਾਤੀਨੀ ਅਮਰੀਕਾ, ਅਤੇ ਏਸ਼ਿਆ ਵਿੱਚ ਹੈ।[1][7][8] ਇਸ ਨਾਲ ਏਸਕਾਰਿਆਸਿਸ ਸਣ ਤੋਂ ਜ਼ਿਆਦਾ ਆਮ ਮਿੱਟੀ-ਨਾਲ ਫੈਲਣ ਵਾਲੀ ਹੇਲਮਿਨਥਾਈਸਿਸ ਬਣ ਗਈ ਹੈ।[7] 2010 ਤਕ ਇਸ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਸੰਖਿਆ ਲਗਭਗ 2,700 ਹੋ ਗਈ ਸੀ ਜੋ ਕਿ 1990 ਵਿੱਚ ਲਗਭਗ 3,400 ਸੀ।[9] ਇੱਕ ਹੋਰ ਕਿਸਮ ਦਾ ਏਸਕਾਰਿਸ ਸੂਅਰਾਂ ਨੂੰ ਪ੍ਰਭਾਵਿਤ ਕਰਦਾ ਹੈ।[1]
ਹਵਾਲੇ
[ਸੋਧੋ]- ↑ 1.0 1.1 1.2 1.3 1.4 1.5 1.6 1.7 1.8 Dold, C; Holland, CV (Jul 2011). "Ascaris and ascariasis". Microbes and infection / Institut Pasteur. 13 (7): 632–7. doi:10.1016/j.micinf.2010.09.012. PMID 20934531.
- ↑ 2.0 2.1 2.2 2.3 2.4 2.5 2.6 2.7 2.8 Hagel, I; Giusti, T (Oct 2010). "Ascaris lumbricoides: an overview of therapeutic targets". Infectious disorders drug targets. 10 (5): 349–67. doi:10.2174/187152610793180876. PMID 20701574.
- ↑ "Soil-transmitted helminth infections Fact sheet N°366". World Health Organization. June 2013.
- ↑ Ziegelbauer, K; Speich, B; Mäusezahl, D; Bos, R; Keiser, J; Utzinger, J (Jan 2012). "Effect of sanitation on soil-transmitted helminth infection: systematic review and meta-analysis". PLoS medicine. 9 (1): e1001162. doi:10.1371/journal.pmed.1001162. PMC 3265535. PMID 22291577.
{{cite journal}}
: CS1 maint: unflagged free DOI (link) - ↑ Fung, IC; Cairncross, S (Mar 2009). "Ascariasis and handwashing". Transactions of the Royal Society of Tropical Medicine and Hygiene. 103 (3): 215–22. doi:10.1016/j.trstmh.2008.08.003. PMID 18789465.
- ↑ Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ 7.0 7.1 Lua error in ਮੌਡਿਊਲ:Citation/CS1 at line 3162: attempt to call field 'year_check' (a nil value).
- ↑ Fenwick, A (Mar 2012). "The global burden of neglected tropical diseases". Public health. 126 (3): 233–6. doi:10.1016/j.puhe.2011.11.015. PMID 22325616.
- ↑ Lozano, R (Dec 15, 2012). "Global and regional mortality from 235 causes of death for 20 age groups in 1990 and 2010: a systematic analysis for the Global Burden of Disease Study 2010". Lancet. 380 (9859): 2095–128. doi:10.1016/S0140-6736(12)61728-0. PMID 23245604.