ਸਮੱਗਰੀ 'ਤੇ ਜਾਓ

ਏਸ਼ੀਆ ਦੀਆਂ ਭਾਸ਼ਾਵਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਏਸ਼ੀਆ ਦੀਆਂ ਭਾਸ਼ਾਵਾਂ ਵੱਖ-ਵੱਖ ਭਾਸ਼ਾ ਪਰਿਵਾਰਾਂ ਨਾਲ ਸਬੰਧਿਤ ਹਨ ਕਿਉਂਕਿ ਸਮੁੱਚੇ ਏਸ਼ੀਆ ਵਿੱਚ ਬਹੁਤ ਕਿਸਮਾਂ ਦੀਆਂ ਭਾਸ਼ਾਵਾਂ ਬੋਲੀਆਂ ਜਾਂਦੀ ਹਨ। ਜ਼ਿਆਦਾਤਰ ਏਸ਼ੀਆਈ ਭਾਸ਼ਾਵਾਂ ਵਿੱਚ ਲਿਖਣ ਦੀ ਬਹੁਤ ਪੁਰਾਣੀ ਪਰੰਪਰਾ ਹੈ।

ਭਾਸ਼ਾ ਸਮੂਹ

[ਸੋਧੋ]

ਦੱਖਣੀ ਏਸ਼ੀਆ ਦਾ ਭਾਰੋਪੀ ਭਾਸ਼ਾ ਪਰਿਵਾਰ ਅਤੇ ਪੂਰਬੀ ਏਸ਼ੀਆ ਦਾ ਸੀਨੋ-ਤਿੱਬਤੀ ਭਾਸ਼ਾ ਪਰਿਵਾਰ ਏਸ਼ੀਆ ਦੇ ਪ੍ਰਮੁੱਖ ਭਾਸ਼ਾ ਪਰਿਵਾਰ ਹਨ। ਵਿਸ਼ੇਸ਼ ਖੇਤਰਾਂ ਵਿੱਚ ਕਈ ਹੋਰ ਭਾਸ਼ਾ ਪਰਿਵਾਰ ਵੀ ਪ੍ਰਚੱਲਤ ਹਨ।

ਸੀਨੋ-ਤਿੱਬਤੀ

[ਸੋਧੋ]

ਸੀਨੋ-ਤਿੱਬਤੀ ਭਾਸ਼ਾਵਾਂ ਵਿੱਚ ਚੀਨੀ, ਤਿੱਬਤੀ, ਬਰਮੀ, ਅਤੇ ਇਹਨਾਂ ਤੋਂ ਬਿਨਾਂ ਤਿੱਬਤ, ਦੱਖਣੀ ਚੀਨ, ਬਰਮਾ, ਅਤੇ ਉੱਤਰੀ-ਪੂਰਬੀ ਭਾਰਤ ਦੀਆਂ ਕੁਝ ਭਾਸ਼ਾਵਾਂ ਸ਼ਾਮਲ ਹੁੰਦੀਆਂ ਹਨ।

ਭਾਰੋਪੀ

[ਸੋਧੋ]

ਏਸ਼ੀਆ ਵਿੱਚ ਭਾਰੋਪੀ ਭਾਸ਼ਾ ਪਰਿਵਾਰ ਦੀ 3 ਸ਼ਾਖਾਵਾਂ ਪ੍ਰਮੁੱਖ ਹਨ; ਹਿੰਦ-ਆਰੀਆ ਭਾਸ਼ਾਵਾਂ, ਈਰਾਨੀ ਭਾਸ਼ਾਵਾਂ ਅਤੇ ਸਲਾਵੀ ਭਾਸ਼ਾਵਾਂ

ਦਰਾਵੜੀ

[ਸੋਧੋ]

ਦਰਾਵੜੀ ਭਾਸ਼ਾਵਾਂ ਪ੍ਰਮੁੱਖ ਤੌਰ ਉੱਤੇ ਦੱਖਣੀ-ਭਾਰਤ ਅਤੇ ਸ੍ਰੀ ਲੰਕਾ ਵਿੱਚ ਬੋਲੀਆਂ ਜਾਂਦੀਆਂ ਹਨ। ਤਮਿਲ, ਕੰਨੜ, ਤੇਲੁਗੂ ਅਤੇ ਮਲਿਆਲਮ ਪ੍ਰਮੁੱਖ ਦਰਾਵੜੀ ਭਾਸ਼ਾਵਾਂ ਹਨ।

ਤਾਈ-ਕਾਦਾਈ ਭਾਸ਼ਾਵਾਂ

[ਸੋਧੋ]

ਤਾਈ-ਕਾਦਾਈ ਭਾਸ਼ਾਵਾਂ ਦੱਖਣੀ ਚੀਨ ਵਿੱਚੋਂ ਦੱਖਣੀਪੂਰਬੀ ਏਸ਼ੀਆ ਵਿੱਚ ਫੈਲੀਆਂ। ਥਾਈ ਅਤੇ ਲਾਓ, ਥਾਈਲੈਂਡ ਅਤੇ ਲਾਉਸ ਦੀਆਂ ਸਰਕਾਰੀ ਭਾਸ਼ਾਵਾਂ ਹਨ।

ਆਸਟਰੋਨੇਸ਼ੀਆਈ ਭਾਸ਼ਾਵਾਂ

[ਸੋਧੋ]

ਆਸਟਰੋਨੇਸ਼ੀਆਈ ਭਾਸ਼ਾਵਾਂ ਵਿੱਚ ਫਿਲੀਪੀਨਜ਼ ਦੀਆਂ ਭਾਸ਼ਾਵਾਂ ਅਤੇ ਇੰਡੋਨੇਸ਼ੀਆ ਦੀਆਂ ਬਹੁਤੀਆਂ ਭਾਸ਼ਾਵਾਂ ਸ਼ਾਮਲ ਹੁੰਦੀਆਂ ਹਨ।

ਸਾਈਬੇਰੀਆਈ ਪਰਿਵਾਰ

[ਸੋਧੋ]

ਇਸ ਵਿੱਚ ਸਾਈਬੇਰੀਆ ਦੀਆਂ ਯੂਰਾਲਿਕ ਭਾਸ਼ਾਵਾਂ, ਯੇਨੀਸੀਆਈ ਭਾਸ਼ਾਵਾਂ, ਯੂਕਾਗੀਰ ਭਾਸ਼ਾਵਾਂ ਅਤੇ ਹੋਰ ਭਾਸ਼ਾਵਾਂ ਸ਼ਾਮਲ ਹੁੰਦੀਆਂ ਹਨ।

ਇਹ ਵੀ ਦੇਖੋ

[ਸੋਧੋ]