ਈਰਾਨੀ ਭਾਸ਼ਾਵਾਂ
Jump to navigation
Jump to search
ਈਰਾਨੀ ਭਾਸ਼ਾਵਾਂ | |
---|---|
ਨਸਲੀਅਤ: | ਈਰਾਨੀ ਲੋਕ |
ਭੂਗੋਲਿਕ ਵੰਡ: | ਦੱਖਣ-ਪੱਛਮੀ ਏਸ਼ੀਆ, ਕਾਕੇਸ਼ਸ, ਮੱਧ ਏਸ਼ੀਆ, ਪੱਛਮੀ ਦੱਖਣੀ ਏਸ਼ੀਆ |
ਭਾਸ਼ਾਈ ਵਰਗੀਕਰਨ: | ਭਾਰੋਪੀ
|
ਪਰੋਟੋ-ਭਾਸ਼ਾ : | ਪ੍ਰੋਟੋ-ਈਰਾਨੀ |
ਉਪਭਾਗ: | • |
ਆਈ.ਐਸ.ਓ 639-5: | ira |
Linguasphere: | 58= (phylozone) |
Glottolog: | iran1269[1] |
![]() ਦੇਸ਼ ਅਤੇ ਖੇਤਰ, ਜਿੱਥੇ ਈਰਾਨੀ ਭਾਸ਼ਾ ਅਧਿਕਾਰੀ ਸਥਿਤੀ ਚ ਹੈ ਜਾਂ ਬਹੁਗਿਣਤੀ ਲੋਕਾਂ ਦੀ ਬੋਲੀ ਹੈ |
ਈਰਾਨੀ ਭਾਸ਼ਾਵਾਂ ਹਿੰਦ-ਈਰਾਨੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ ਹਨ। ਧਿਆਨ ਰਹੇ ਕਿ ਹਿੰਦ-ਈਰਾਨੀ ਭਾਸ਼ਾਵਾਂ ਆਪ ਹਿੰਦ-ਯੂਰਪੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ ਹਨ। ਆਧੁਨਿਕ ਯੁੱਗ ਵਿੱਚ ਸੰਸਾਰ ਵਿੱਚ ਲਗਭਗ 15-20 ਕਰੋੜ ਲੋਕ ਕਿਸੇ ਨਾ ਕਿਸੇ ਈਰਾਨੀ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ ਅਤੇ ਏਥਨਾਲਾਗ ਭਾਸ਼ਾਕੋਸ਼ ਵਿੱਚ 2011 ਤੱਕ 87 ਈਰਾਨੀ ਭਾਸ਼ਾਵਾਂ ਦਰਜ ਸਨ। ਇਹਨਾਂ ਵਿਚੋਂ ਫਾਰਸੀ ਦੇ 7.5 ਕਰੋੜ, ਪਸ਼ਤੋ ਦੇ 5-6 ਕਰੋੜ, ਕੁਰਦੀ ਭਾਸ਼ਾ ਦੇ 3.2 ਕਰੋੜ, ਬਲੋਚੀ ਭਾਸ਼ਾ ਦੇ 2.5 ਕਰੋੜ ਅਤੇ ਲੂਰੀ ਭਾਸ਼ਾ ਦੇ 23 ਲੱਖ ਬੋਲਣ ਵਾਲੇ ਸਨ। ਈਰਾਨੀ ਭਾਸ਼ਾਵਾਂ ਈਰਾਨ, ਅਫਗਾਨਿਸਤਾਨ, ਤਾਜਿਕਿਸਤਾਨ, ਪਾਕਿਸਤਾਨ (ਬਲੋਚਿਸਤਾਨ ਅਤੇ ਖੈਬਰ-ਪਖਤੂਨਖਵਾ ਪ੍ਰਾਂਤ), ਤੁਰਕੀ (ਪੂਰਬ ਵਿੱਚ ਕੁਰਦੀ ਇਲਾਕ਼ੇ) ਅਤੇ ਇਰਾਕ (ਉੱਤਰ ਵਿੱਚ ਕੁਰਦੀ ਇਲਾਕ਼ੇ) ਵਿੱਚ ਬੋਲੀਆਂ ਜਾਂਦੀਆਂ ਹਨ। ਪਾਰਸੀ ਧਰਮ ਦੀ ਧਾਰਮਿਕ ਭਾਸ਼ਾ, ਜਿਸ ਨੂੰ ਅਵੇਸਤਾ ਕਹਿੰਦੇ ਹਨ, ਵੀ ਇੱਕ ਪ੍ਰਾਚੀਨ ਈਰਾਨੀ ਭਾਸ਼ਾ ਹੈ।
ਹਵਾਲੇ[ਸੋਧੋ]
- ↑ Nordhoff, Sebastian; Hammarström, Harald; Forkel, Robert; Haspelmath, Martin, eds. (2013). "ਈਰਾਨੀ". Glottolog 2.2. Leipzig: Max Planck Institute for Evolutionary Anthropology.