ਸਮੱਗਰੀ 'ਤੇ ਜਾਓ

ਐਂਡਰੇਆ ਮਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਐਂਡਰੇਆ ਹੋਂਗ ਮਾਰਾ
ਜਨਮ(1985-04-15)ਅਪ੍ਰੈਲ 15, 1985
ਰਾਸ਼ਟਰੀਅਤਾਅਮਰੀਕੀ
ਅਲਮਾ ਮਾਤਰਪੇਸ ਯੂਨੀਵਰਸਿਟੀ
ਮਾਲਕਟਰਾਂਸਜੈਂਡਰ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ (ਮੌਜੂਦਾ)

ਐਂਡਰੇਆ ਹੋਂਗ ਮਾਰਾ ਇੱਕ ਕੋਰੀਆਈ ਅਮਰੀਕੀ ਸਿਆਸਤਦਾਨ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਹੈ, ਜਿਸ ਨੇ ਨਿਊਯਾਰਕ ਸਟੇਟ ਸੇਨਟ 'ਚ ਕੂਈਨਜ ਡਿਸ.13 ਪੇਸ਼ ਕੀਤਾ ਸੀ। ਉਹ ਅਰਕਸ ਫਾਊਂਡੇਸ਼ਨ ਵਿੱਚ ਸੰਚਾਰ ਲਈ ਕੰਮ ਕਰਦੀ ਹੈ। ਉਹ ਸਾਰੇ ਅਮਰੀਕੀਆਂ ਅਤੇ ਜਸਟ ਡੈਂਟੈਂਸ ਇੰਟਰਨੈਸ਼ਨਲ ਲਈ 'ਬੋਰਡ ਆਫ ਫ੍ਰੀਡਮ' 'ਤੇ ਕੰਮ ਕਰਦੀ ਹੈ।[1]

ਨਵੰਬਰ 2018 ਵਿੱਚ ਉਸਨੂੰ ਟਰਾਂਸਜੈਂਡਰ ਲੀਗਲ ਡਿਫੈਂਸ ਐਂਡ ਐਜੂਕੇਸ਼ਨ ਫੰਡ ਵਿੱਚ ਪ੍ਰਬੰਧਕ ਨਿਰਦੇਸ਼ਕ ਵਜੋਂ ਨਿਯੁਕਤ ਕੀਤਾ ਗਿਆ।[2]

ਨਿੱਜੀ ਜ਼ਿੰਦਗੀ

[ਸੋਧੋ]

ਮਾਰਾ ਦਾ ਜਨਮ ਸੀਉਲ, ਦੱਖਣੀ ਕੋਰੀਆ ਵਿੱਚ ਹੋਇਆ ਸੀ, ਉਸਨੂੰ ਗੋਦ ਲਿਆ ਗਿਆ ਸੀ। ਉਸਦਾ ਪਾਲਣ-ਪੋਸ਼ਣ ਅਲਬੇਨੇ, ਨਿਊਯਾਰਕ[1] ਵਿੱਚ ਉਸਦੀ ਮਾਂ ਵੱਲੋਂ ਕੀਤਾ ਗਿਆ, ਜੋ ਇੱਕ ਭੋਜਨ-ਵਿਗਿਆਨੀ ਜਾਨੀ ਕਿ ਡਾਇਟੀਸੀਅਨ ਵਜੋਂ ਕੰਮ ਕਰਦੀ ਸੀ।[3] ਮਾਰਾ ਆਪਣੇ ਮਾਪਿਆ ਅੱਗੇ ਛੇਵੀਂ ਗ੍ਰੇਡ[3] ਵਿੱਚ ਗੇਅ ਵਜੋਂ ਸਾਹਮਣੇ ਆਈ ਅਤੇ ਮਿੱਡਲ ਸਕੂਲ ਪਹੁੰਚਦਿਆਂ ਉਸਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।[4] ਉਸਨੇ ਹਾਈ ਸਕੂਲ ਦੇ ਵਿਦਿਆਰਥੀ ਐਕਟ ਦੀ ਇੱਜ਼ਤ ਵਕਾਲਤ ਕੀਤੀ ਅਤੇ ਜਨਤਕ ਦਫ਼ਤਰ ਲਈ ਆਪਣੀਆਂ ਉਮੀਦਾਂ ਲਾਈਆਂ।[5]

2003 ਵਿੱਚ ਉਸਨੂੰ ਜੀ.ਐਲ.ਐਸ.ਈ.ਐਨ ਨਾਲ ਨਿਊਯਾਰਕ ਵਿੱਚ ਨੌਕਰੀ ਮਿਲੀ ਅਤੇ ਫਿਰ ਉਹ ਇੱਕ ਟਰਾਂਸਜੈਂਡਰ ਵਜੋਂ ਸਾਹਮਣੇ ਆਈ।[3] ਉਸਨੇ 2008 ਵਿੱਚ ਪੇਸ ਯੂਨੀਵਰਸਿਟੀ ਤੋਂ ਗ੍ਰੇਜੁਏਟ ਕੀਤੀ[1] ਅਤੇ 2009 ਵਿੱਚ ਉਹ ਜੈਕਸਨ ਹਾਈਟਸ ਚਲੀ ਗਈ, ਜਦੋਂ ਉਸਦੇ ਪਿਛਲੇ ਗੁਆਂਢੀ 'ਤੇ ਸਿਰਫ਼ ਟਰਾਂਸਜੈਂਡਰ ਹੋਣ ਕਰਕੇ ਹਮਲਾ ਹੋ ਗਿਆ ਸੀ।[5]

ਮਾਰਾ ਦੀ ਵਿਆਹ ਲਈ ਮੰਗਣੀ ਹੋ ਗਈ ਹੈ ਅਤੇ ਉਸਦਾ ਮੰਗੇਤਰ ਡਰੀਉ ਨੂੰ ਵੀ ਕੋਰਿਆਈ ਅਮਰੀਕੀ ਗੋਦ ਲਿਆ ਗਿਆ ਸੀ।[3][6]

ਸਿਆਸੀ ਕੈਰੀਅਰ

[ਸੋਧੋ]

ਮਾਰਾ ਜੀ.ਐਲ.ਐਸ.ਈ.ਐਨ ਲਈ ਐਲ.ਜੀ.ਬੀ.ਟੀ ਵਕਾਲਤ 'ਚ ਪਬਲਿਕ ਮੈਨੇਜਰ ਵਜੋਂ ਕੰਮ ਕਰਦੀ ਸੀ[4], ਜੀ.ਐਲ.ਏ.ਏ.ਡੀ ਵਿੱਚ ਸੀਨੀਅਰ ਮੀਡੀਆ ਰਣਨੀਤੀਕਾਰ ਵਜੋਂ ਕੰਮ ਕੀਤਾ[1] ਅਤੇ ਹੁਣ ਉਹ ਅਰਕਸ ਫਾਊਂਡੇਸ਼ਨ ਵਿੱਚ ਕੰਮ ਕਰ ਰਹੀ ਹੈ। ਉਸਨੇ ਇੱਕ ਟਰਾਂਸਜੈਂਡਰ ਬਰਾਬਰੀ ਲਈ ਨੈਸ਼ਨਲ ਸੈਂਟਰ ਵਿੱਚ ਵੀ ਕੰਮ ਕੀਤਾ ਸੀ।[6]

ਐਲ.ਜੀ.ਬੀ.ਟੀ ਦੀ ਵਕਾਲਤ ਦੇ ਨਾਲ ਨਾਲ ਮਾਰਾ ਕੋਰੀਅਨ ਯੂਨੀਫੀਕੇਸ਼ਨ ਦੀ ਇੱਕ ਵਕੀਲ ਹੈ[4] ਅਤੇ ਉਸਨੇ ਨੋਦੁਤਦੋਲ ਵਿੱਚ ਵੀ ਕੰਮ ਕੀਤਾ ਹੈ।[7]

ਮਾਰਾ ਨੇ 6 ਜਨਵਰੀ 2018 ਨੂੰ ਨਿਊਯਾਰਕ ਰਾਜ ਸੀਨੇਟ ਲਈ ਆਪਣੀ ਉਮੀਦਵਾਰੀ ਦੀ ਘੋਸ਼ਣਾ ਕੀਤੀ, ਜਿਸ ਵਿੱਚ ਉਨ੍ਹਾਂ ਨੇ ਸਿਹਤ ਵਿਵਸਥਾ, ਆਵਾਜਾਈ, ਕਿਫਾਇਤੀ ਰਿਹਾਇਸ਼ ਅਤੇ ਸੁਰੱਖਿਆ ਨੂੰ ਵਿਧਾਨਿਕ ਤਰਜੀਹਾਂ ਦੇ ਤੌਰ ਤੇ ਰੱਖਿਆ।[5][7]

ਸਨਮਾਨ

[ਸੋਧੋ]
  • ਵਾਇਟ ਹਾਊਸ ਨੇਕਸਟ ਜੇਨਰੇਸ਼ਨ ਆਫ ਐਲ.ਜੀ.ਬੀ.ਟੀ ਲੀਡਰ।
  • 'ਦ ਐਡਵੋਕੇਟ' 2012 ਵਿਚ।[4]

ਹਵਾਲੇ

[ਸੋਧੋ]
  1. 1.0 1.1 1.2 1.3
  2. 3.0 3.1 3.2 3.3 ਹਵਾਲੇ ਵਿੱਚ ਗ਼ਲਤੀ:Invalid <ref> tag; no text was provided for refs named yi
  3. 4.0 4.1 4.2 4.3
  4. 5.0 5.1 5.2
  5. 6.0 6.1 Kang, Andy (5 June 2014). "'I Am Loveworthy,' Andy Marra's trans-affirming love story". GLAAD. Archived from the original on 15 ਮਈ 2018. Retrieved 15 May 2018.
  6. 7.0 7.1