ਐਲਿਜ਼ਾਬੈਥ ਓਲਸੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐਲਿਜ਼ਾਬੈਥ ਓਲਸੇਨ
ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 2011 ਵਿਖੇ ਓਲਸੇਨ
ਜਨਮ
ਐਲਿਜ਼ਾਬੈਥ ਚੇਜ਼ ਓਲਸੇਨ

(1989-02-16) ਫਰਵਰੀ 16, 1989 (ਉਮਰ 35)
ਸ਼ੇਰਮਨ, ਓਕਸ, ਕੈਲੀਫ਼ੋਰਨੀਆ। ਅਮਰੀਕਾ
ਹੋਰ ਨਾਮਲੀਜ਼ੀ ਓਲਸੇਨ
ਸਿੱਖਿਆਕੈਂਪਬੈਲ ਹਾਲ ਸਕੂਲ
ਅਲਮਾ ਮਾਤਰਨਿਊਯਾਰਕ ਯੂਨੀਵਰਸਿਟੀ
ਜੀਵਨ ਸਾਥੀਰੋਬੀ ਅਰਨੇਟ (m. ?)
ਰਿਸ਼ਤੇਦਾਰ
  • ਮੈਰੀ ਕੇਟ ਓਲਸੇਨ (ਭੈਣ)
  • ਐਸ਼ਲੇ ਓਲਸੇਨ (ਭੈਣ)

ਐਲਿਜ਼ਾਬੈਥ ਚੇਜ਼ ਓਲਸੇਨ (ਜਨਮ 16 ਫਰਵਰੀ 1989)[1] ਇੱਕ ਅਮਰੀਕੀ ਅਦਾਕਾਰਾ ਹੈ। ਉਸਨੂੰ 2011 ਵਿੱਚ ਮਾਰਥਾ ਮਰਸੀ ਮੇ ਮਾਰਲੀਨ ਵਿੱਚ ਅਭਿਨੈ ਕਰਨ 'ਤੇ ਸਫਲਤਾ ਪ੍ਰਾਪਤ ਹੋਈ। ਇਸ ਫਿਲਮ ਲਈ ਉਸਨੂੰ ਸਰਬੋਤਮ ਅਦਾਕਾਰਾ ਲਈ ਬ੍ਰੌਡਕਾਸਟ ਫਿਲਮ ਕ੍ਰਿਟਿਕਸ ਐਸੋਸੀਏਸ਼ਨ ਅਵਾਰਡ ਅਤੇ ਬਿਹਤਰੀਨ ਔਰਤ ਲੀਡ ਲਈ ਇੰਡੀਪੈਂਡਟ ਸਪ੍ਰਿਟ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਬਾਅਦ ਵਿੱਚ ਉਸਨੇ ਸ਼ਾਈਲੈਂਟ ਹਾਊਸ (2011), ਲਿਬ੍ਰਲ ਆਰਟਸ (2012), ਓਲਡ ਬੁਆਏ (2013), ਗੋਡਜ਼ਿਲਾ (2014), ਆਈ ਸਾ ਦਿ ਲਾਈਟ (2015), ਇਨਗ੍ਰਿਡ ਗੌਸ ਵੈਸਟ (2017), ਅਤੇ ਵਿੰਡ ਰਿਵਰ (2017) ਵਰਗੀਆਂ ਫਿਲਮਾਂ ਕੀਤੀਆਂ।

ਮਾਰਵਲ ਸਿਨੇਮੈਟਿਕ ਯੂਨੀਵਰਸ ਵਿੱਚ ਉਸਨੇ ਵਾਂਡਾ ਮੈਕਸਿਮੌਫ / ਸਕਾਰਲੇਟ ਵਿਚ ਦੀ ਭੂਮਿਕਾ ਨਿਭਾਈ ਹੈ। ਉਸ ਦੀ ਪਹਿਲੀ ਦਿੱਖ ਕੈਪਟਨ ਅਮੈਰਿਕਾ: ਦਿ ਵਿੰਟਰ ਸੋਲਜ਼ਰ (2014) ਵਿੱਚ ਅੰਤ ਦੇ ਕਰੈਡਿਟ ਦ੍ਰਿਸ਼ ਵਿੱਚ ਸੀ ਅਤੇ ਫਿਰ ਉਸਨੇ ਅਵੈਂਜਰਸ: ਏਜ ਆਫ ਅਲਟਰਾੱਨ (2015), ਕੈਪਟਨ ਅਮੈਰਿਕਾ: ਸਿਵਲ ਵਾਰ (2016), ਅਵੈਂਜਰਸ: ਇਨਫਿਨਟੀ ਵਾਰ (2018) ਵਿੱਚ ਮੁੱਖ ਭੂਮਿਕਾ ਨਿਭਾਈ ਅਤੇ ਐਵੇਂਜ਼ਰਸ: ਐਂਡਗੇਮ (2019) ਵਿੱਚ ਵੀ ਉਸਦੀ ਮੁੱਖ ਭੂਮਿਕਾ ਹੀ ਹੈ।

ਮੁੱਢਲਾ ਜੀਵਨ[ਸੋਧੋ]

2013 ਵਿੱਚ ਓਲਸੇਨ
2014 ਵਿੱਚ ਓਲਸੇਨ

ਓਲਸੇਨ ਦਾ ਜਨਮ ਸ਼ੇਰਮਨ, ਓਕਸ, ਕੈਲੀਫ਼ੋਰਨੀਆ। ਅਮਰੀਕਾ ਵਿਖੇ ਜਰਨੇਟ "ਜਰਨੀ" ਇੱਕ ਨਿਜੀ ਮੈਨੇਜਰ ਅਤੇ ਡੇਵਿਡ "ਡੇਵ" ਓਲਸੇਨ ਇੱਕ ਰੀਅਲ ਅਸਟੇਟ ਡਿਵੈਲਪਰ ਅਤੇ ਮੋਰਟਗੇਜ ਬੈਂਕਰ ਦੇ ਘਰ ਹੋਇਆ ਸੀ।[1][2] ਉਸਦੀਆਂ ਦੋ ਜੁੜਵਾ ਛੋਟੀਆਂ ਭੈਣਾਂ ਮੈਰੀ-ਕੇਟ ਅਤੇ ਐਸ਼ਲੇ ਓਲਸੇਨ ਹਨ, ਜੋ ਛੋਟੀ ਉਮਰ ਵਿੱਚ ਹੀ ਟੀਵੀ ਅਤੇ ਫਿਲਮ ਸਟਾਰ ਦੇ ਰੂਪ ਵਿੱਚ ਪ੍ਰਸਿੱਧ ਹੋ ਗਈਆ ਸਨ। ਉਸਦਾ ਇੱਕ ਵੱਡਾ ਭਰਾ ਟ੍ਰੈਂਟ ਹੈ। 1996 ਵਿੱਚ, ਉਸਦੇ ਮਾਤਾ ਪਿਤਾ ਨੇ ਤਲਾਕ ਲੈ ਲਿਆ ਸੀ।[3]

ਉਹ ਨਾਰਥ ਹਾਲੀਵੁੱਡ, ਕੈਲੀਫੋਰਨੀਆ ਵਿਖੇ ਕੈਂਪਬੈਲ ਹਾਲ ਸਕੂਲ ਵਿੱਚ ਸ਼ਾਮਿਲ ਹੋਈ। ਗ੍ਰੈਜੂਏਸ਼ਨ ਤੋਂ ਬਾਅਦ, ਉਹ ਨਿਊਯਾਰਕ ਯੂਨੀਵਰਸਿਟੀ ਦੇ ਟਿਸ਼ ਸਕੂਲ ਆਫ ਆਰਟਸ ਵਿੱਚ ਦਾਖ਼ਲ ਹੋ ਗਈ। 2009 ਵਿੱਚ, ਓਲਸੇਨ ਇੱਕ ਸਮੈਸਟਰ ਮਾਸਕੋ ਵਿਖੇ ਮਾਸਕੋ ਆਰਟ ਥੀਏਟਰ ਸਕੂਲ ਵਿੱਚ ਪੜ੍ਹੀ।

ਫਿਲਮਾਂ[ਸੋਧੋ]

ਸਾਲ ਸਿਰਲੇਖ ਭੂਮਿਕਾ
2011 ਸ਼ਾਈਲੈਂਟ ਹਾਊਸ ਸਾਰਾਹ
ਮਾਰਥਾ ਮਰਸੀ ਮੇ ਮਾਰਲੀਨ ਮਾਰਥਾ
ਪੀਸ, ਲਵ ਅੈਂਡ ਮਿਸਅੰਡਰਸਟੈਂਡਿਂਗ ਜ਼ੋ
2012 ਰੈੱਡ ਲਾਈਟਸ ਸੈਲੀ ਓਵੇਨ
ਲਿਬ੍ਰਲ ਆਰਟਸ ਜਿਬੀ
2013 ਕਿਲ ਯੂਅਰ ਡਾਰਲਿੰਗਜ਼ ਈਡੀ ਪਾਰਕਰ
ਵੈਰੀ ਗੁੱਡ ਗਰਲਜ਼ ਗੇਰੀ
ਇਨ ਸੀਕਰੇਟ ਥਰੇਜ਼ ਰਾਕੀਨ
ਓਲਡ ਬੁਆਏ ਮੈਰੀ ਸੇਬੇਸਟਿਅਨ
2014 ਕੈਪਟਨ ਅਮੈਰਿਕਾ: ਦਿ ਵਿੰਟਰ ਸੋਲਜ਼ਰ ਵਾਂਡਾ ਮੈਕਸਿਮੌਫ / ਸਕਾਰਲੇਟ ਵਿਚ
ਗੋਡਜ਼ਿਲਾ ਏਲ ਬ੍ਰੌਡੀ
2015 ਅਵੈਂਜਰਸ: ਏਜ ਆਫ ਅਲਟਰਾੱਨ ਵਾਂਡਾ ਮੈਕਸਿਮੌਫ / ਸਕਾਰਲੇਟ ਵਿਚ
ਆਈ ਸਾ ਦਿ ਲਾਈਟ ਔਡਰੀ ਵਿਲੀਅਮਸ
2016 ਕੈਪਟਨ ਅਮੈਰਿਕਾ: ਸਿਵਲ ਵਾਰ ਵਾਂਡਾ ਮੈਕਸਿਮੌਫ / ਸਕਾਰਲੇਟ ਵਿਚ
2017 ਇਨਗ੍ਰਿਡ ਗੌਸ ਵੈਸਟ ਟੇਲਰ ਸਲਾਏਨ
ਵਿੰਡ ਰਿਵਰ ਜੇਨ ਬੈਨਰ
ਕੋਡਾਚਕਰੋਮ ਜ਼ੂਏ ਕੇਰਨ
2018 ਅਵੈਂਜਰਸ: ਇਨਫਿਨਟੀ ਵਾਰ ਵਾਂਡਾ ਮੈਕਸਿਮੌਫ / ਸਕਾਰਲੇਟ ਵਿਚ
2019 ਐਵੇਂਜ਼ਰਸ: ਐਂਡਗੇਮ

ਹਵਾਲੇ[ਸੋਧੋ]

  1. 1.0 1.1 "Elizabeth Olsen". Hollywood.com. Retrieved April 15, 2016.
  2. "Mary-Kate Olsen Biography (1986-)". Filmreference.com. Archived from the original on October 4, 2013. Retrieved December 5, 2011. {{cite web}}: Unknown parameter |deadurl= ignored (help)
  3. Tauber, Michelle (May 3, 2004). "Two Cool". People (magazine). Retrieved November 21, 2016.

ਬਾਹਰੀ ਕੜੀਆਂ[ਸੋਧੋ]