ਸਮੱਗਰੀ 'ਤੇ ਜਾਓ

ਓਡੀਸੀਆਸ ਏਲੀਟਿਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਡੀਸੀਆਸ ਏਲੀਟਿਸ
ਓਡੀਸੀਆਸ ਏਲੀਟਿਸ 1974 ਵਿੱਚ
ਓਡੀਸੀਆਸ ਏਲੀਟਿਸ 1974 ਵਿੱਚ
ਜਨਮ(1911-11-02)2 ਨਵੰਬਰ 1911
ਹੇਰਾਕਲੀਓਨ, ਯੂਨਾਨ
(then in the Republic of Crete)
ਮੌਤ18 ਮਾਰਚ 1996(1996-03-18) (ਉਮਰ 84)
ਐਥਨਜ਼, ਯੂਨਾਨ
ਕਿੱਤਾਕਵੀ
ਰਾਸ਼ਟਰੀਅਤਾਯੂਨਾਨੀ
ਅਲਮਾ ਮਾਤਰਐਥਨਜ਼ ਯੂਨੀਵਰਸਿਟੀ
(ਕੋਈ ਡਿਗਰੀ ਨਹੀਂ)[1]
ਸਾਹਿਤਕ ਲਹਿਰ ਰੋਮਾਂਸਵਾਦੀ ਆਧੁਨਿਕਤਾ, Generation of the '30s[2]
ਪ੍ਰਮੁੱਖ ਅਵਾਰਡਸਾਹਿਤ ਲਈ ਨੋਬਲ ਇਨਾਮ
1979
ਦਸਤਖ਼ਤ

ਓਡੀਸੀਆਸ ਏਲੀਟਿਸ (ਯੂਨਾਨੀ: Οδυσσέας Ελύτης, ਉਚਾਰਨ [oðiˈseas eˈlitis],  ਓਡੀਸੇਅਸ ਅਲੇਪੌਡੇਲੀ,ਦਾ ਕਲਮੀ ਨਾਮ, ਯੂਨਾਨੀ: Οδυσσέας Αλεπουδέλλης; 2 ਨਵੰਬਰ 1911 – 18 ਮਾਰਚ 1996) ਯੂਨਾਨ ਅਤੇ ਸੰਸਾਰ ਵਿੱਚ ਰੋਮਾਂਸਵਾਦੀ ਆਧੁਨਿਕਤਾ ਦਾ ਇੱਕ ਮੁੱਖ ਵਿਆਖਿਆਕਾਰ ਮੰਨਿਆ ਜਾਂਦਾ ਸੀ। 1979 ਵਿੱਚ ਉਸ ਨੂੰ ਸਾਹਿਤ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ।

ਜੀਵਨੀ[ਸੋਧੋ]

The family of Elytis (Alepoudelis), 1917

ਲੇਸਬੋਸ ਤੋਂ ਇੱਕ ਪੁਰਾਣੇ ਉਦਯੋਗਿਕ ਪਰਵਾਰ ਅਲੇਪੌਡੇਲਿਸ ਦਾ ਉਤਰਾਧਿਕਾਰੀ, ਏਲੀਟਿਸ ਦਾ ਜਨਮ 2 ਨਵੰਬਰ 1911 ਨੂੰ ਕਰੀਟ ਦੇ ਟਾਪੂ ਤੇ ਹੇਰਾਕਲੀਓਨ ਵਿੱਚ ਹੋਇਆ ਸੀ। ਉਸ ਦਾ ਪਰਿਵਾਰ ਬਾਅਦ ਵਿੱਚ ਐਥਿਨਜ਼ ਚਲਾ ਗਿਆ ਜਿੱਥੇ ਕਵੀ ਨੇ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਬਾਅਦ ਵਿੱਚ ਇੱਕ ਆਡੀਟਰ ਵਜੋਂ ਕੋਰਸ ਦੀ ਐਥਿਨਜ਼ ਯੂਨੀਵਰਸਿਟੀ ਦੇ ਲਾਅ ਸਕੂਲ ਵਿੱਚ ਪੜ੍ਹਾਈ ਕੀਤੀ।[3]

1935 ਵਿੱਚ ਏਲੀਟਿਸ ਨੇ ਜਰਨਲ ਨਵੇਂ ਪੱਤਰ (Νέα Γράμματα) ਵਿੱਚ ਆਪਣੀ ਪਹਿਲੀ ਕਵਿਤਾ ਨੂੰ ਜਾਰਜ ਸੇਫਰਿਸ ਵਰਗੇ ਆਪਣੇ ਦੋਸਤਾਂ ਦੀ ਪ੍ਰੇਰਣਾ ਤੇ ਪ੍ਰਕਾਸ਼ਿਤ ਕੀਤੀ। ਇੱਕ ਵੱਖਰੇ ਧਰਤੀ ਨਾਲ ਜੁੜੇ ਅਤੇ ਮੌਲਿਕ ਰੂਪ ਵਿੱਚ ਉਸ ਦੇ ਪ੍ਰਵੇਸ਼ ਨੇ ਯੂਨਾਨੀ ਕਾਵਿ ਵਿੱਚ ਇੱਕ ਨਵੇਂ ਯੁੱਗ ਦਾ ਉਦਘਾਟਨ ਕਰਨ ਅਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਸਦਾ ਅਗੋਂ ਸੁਧਾਰ ਕਰਨ ਵਿੱਚ ਮਦਦ ਕੀਤੀ।

1969 ਤੋਂ 1972 ਤੱਕ, 1967-1974 ਦੇ ਯੂਨਾਨੀ ਫੌਜੀ ਜੁੰਡਲੀ ਅਧੀਨ, ਏਲੀਟਿਸ ਨੇ ਆਪਣੇ ਆਪ ਨੂੰ ਪੈਰਿਸ ਜਲਾਵਤਨ ਕਰ ਲਿਆ।  ਉਹ ਰੋਮਾਂਚਕ ਤੌਰ 'ਤੇ ਗੀਤਕਾਰ ਅਤੇ ਸੰਗੀਤ ਵਿਗਿਆਨੀ ਮਰੀਆਨਨੀਨਾ ਕੁਰੀਜ਼ੀ ਨਾਲ ਜੁੜਿਆ ਹੋਇਆ ਸੀ, ਜਿਹਨਾਂ ਨੇ ਬਾਅਦ ਵਿੱਚ ਦੰਦ ਕਥਾ ਬਣੇ ਬੱਚਿਆਂ ਦੇ ਰੇਡੀਓ ਪ੍ਰਸਾਰਣ "ਹੇਅਰ ਲਿੱਲੀਪੁਟ ਲੈਂਡ" ਦਾ ਨਿਰਮਾਣ ਅਤੇ ਮੇਜਬਾਨੀ ਕੀਤੀ। ਕਾਵਿਕ ਸੱਚ ਅਤੇ ਅਨੁਭਵ ਦੇ ਆਪਣੇ ਆਦਰਸ਼ਾਂ ਦਾ ਪਿੱਛਾ ਕਰਨ ਵਿੱਚ ਉਹ ਬਹੁਤ ਨਿਧੜਕ ਅਤੇ ਬੇਹੱਦ ਇਕੱਲਾ ਸੀ। 

ਜੰਗ[ਸੋਧੋ]

1937 ਵਿੱਚ ਉਸਨੇ ਆਪਣੇ ਫੌਜੀ ਫ਼ਰਜ਼ਾਂ ਦੀ ਪੂਰਤੀ ਲਈ ਫੌਜ ਵਿੱਚ ਸਰਵਿਸ ਕੀਤੀ ਅਤੇ ਫੌਜ ਦੇ ਕੈਡੇਟ ਵਜੋਂ, ਉਹ ਕੌਰੂ ਦੇ ਨੈਸ਼ਨਲ ਮਿਲਟਰੀ ਸਕੂਲ ਵਿੱਚ ਦਾਖ਼ਲ ਹੋਇਆ। ਉਸ ਨੇ ਰਾਣੀ ਫਰੈਡਰਿਕਾ ਨੂੰ ਟ੍ਰੇਨ ਤੋਂ ਉਤਾਰ ਕੇ ਯੂਨਾਨੀ ਧਰਤੀ ਤੇ ਲਿਆਉਣ ਲਈ ਨਿੱਜੀ ਤੌਰ 'ਤੇ ਸਹਾਇਤਾ ਕੀਤੀ ਜਦੋਂ ਉਹ ਜਰਮਨੀ ਤੋਂ ਆਏ ਖਾਨਦਾਨੀ ਸ਼ਹਿਜ਼ਾਦੇ ਪਾਲ ਨਾਲ ਵਿਆਹ ਕਰਨ ਲਈ ਆਈ ਸੀ। ਲੜਾਈ ਦੇ ਦੌਰਾਨ ਉਸ ਨੂੰ ਸੈਕੰਡ ਲੈਫਟੀਨੈਂਟ ਨਿਯੁਕਤ ਕੀਤਾ ਗਿਆ ਸੀ, ਸ਼ੁਰੂ ਵਿੱਚ ਲੜਾਈ ਵਿੱਚ ਫਸਟ ਆਰਮੀ ਕੋਰ ਹੈੱਡ ਕੁਆਰਟਰ ਵਿਚ, ਫਿਰ ਜੰਗ ਦੇ ਮੈਦਾਨਾਂ ਦੀ ਪਹਿਲੀ ਲਾਈਨ ਤੇ 24ਵੀਂ ਰਜਮੈਂਟ ਵਿੱਚ ਬਦਲੀ ਕਰ ਦਿੱਤੀ ਗਈ। ਸਾਹਿਤਕ ਸੰਸਾਰ ਵਿੱਚ ਸ਼ੁਰੂਆਤੀ ਕਦਮ ਪੁੱਟਣ ਤੋਂ ਬਾਅਦ ਏਲੀਟਿਸ ਨੇ ਕਦੇ ਕਦੇ ਕੀਤੇ ਕਿਤੇ ਕਵਿਤਾ ਅਤੇ ਲੇਖ ਪ੍ਰਕਾਸ਼ਿਤ ਕੀਤੇ।

ਉਹ ਐਸੋਸੀਏਸ਼ਨ ਆਫ ਗ੍ਰੀਕ ਆਰਟ ਕ੍ਰਿਟਿਕਸ, ਏਆਈਸੀਏ-ਹੇਲਾਸ, ਇੰਟਰਨੈਸ਼ਨਲ ਐਸੋਸੀਏਸ਼ਨ ਆਫ ਆਰਟ ਕ੍ਰਿਟਿਕਸ ਦਾ ਮੈਂਬਰ ਸੀ।[4]

Poetry[ਸੋਧੋ]

ਰਚਨਾਵਾਂ [ਸੋਧੋ]

 • ਦਿਸ਼ਾ-ਸੇਧਾਂ (Προσανατολισμοί, 1939)
 • ਸੂਰਜ ਪਹਿਲੀ ਸੂਰਜ ਦੀ ਕਿਰਨ ਤੇ ਪਰਿਵਰਤਨਾਂ ਦੇ ਨਾਲ ਨਾਲ (Ηλιος ο πρώτος, παραλλαγές πάνω σε μιαν αχτίδα, 1943)
 • ਅਲਬਾਨੀਆ ਵਿੱਚ ਮੁੱਕ ਗਏ ਲੈਫਟੀਨੈਂਟ ਲਈ ਇੱਕ ਅੰਤਮ ਸਸਕਾਰ ਜੈਕਾਰਾ  (Άσμα ηρωικό και πένθιμο για τον χαμένο ανθυπολοχαγό της Αλβανίας, 1946)
 • ਐਕਸੀਓਨ ਐਸਟੀ ਨੂੰ  (Το Άξιον Εστί, 1959)
 • ਅਸਮਾਨ ਲਈ ਛੇ ਜਮ੍ਹਾਂ ਇੱਕ ਪਛਤਾਵੇ  (Έξη και μια τύψεις για τον ουρανό, 1960)
 • ਚਾਨਣ ਦਾ ਰੁੱਖ ਨੂੰ ਅਤੇ ਚੌਧਵੀਂ ਦੀ ਸੁੰਦਰਤਾ (Το φωτόδεντρο και η δέκατη τέταρτη ομορφιά, 1972)
 • ਸਰਬਸ਼ਕਤੀਮਾਨ ਸੂਰਜ (Ο ήλιος ο ηλιάτορας, 1971)
 • ਪਿਆਰ ਦੀਆਂ ਤੁਣਕਾਂ (Τα Ρω του Έρωτα, 1973)
 • ਮੋਨੋਗਰਾਮ ਨੂੰ  (Το Μονόγραμμα, 1972)
 • ਕਦਮ-ਕਵਿਤਾਵਾਂ (Τα Ετεροθαλή, 1974)
 • ਸਿਗਨਲ ਬੁੱਕ (Σηματολόγιον, 1977)
 • ਮਾਰੀਆ ਨੇਫੇਲੀ (Μαρία Νεφέλη, 1978)
 • ਸਹੂਲਤ ਦੇ ਝੰਡੇ ਹੇਠ ਤਿੰਨ ਕਵਿਤਾਵਾਂ (Τρία ποιήματα με σημαία ευκαιρίας 1982)
 •  ਇੱਕ ਅਦਿੱਖ ਅਪ੍ਰੈਲ ਦੀ ਡਾਇਰੀ (Ημερολόγιο ενός αθέατου Απριλίου, 1984)* Krinagoras (Κριναγόρας, 1987)
 • ਨਿੱਕਾ ਮਲਾਹ (Ο Μικρός Ναυτίλος, 1988)
 • ਆਕਸੋਪੇਟਰਾ ਦੇ ਰੁਦਨ ਗੀਤ (Τα Ελεγεία της Οξώπετρας, 1991)
 • ਪਸ਼ੇਮਾਨੀ ਦਾ ਪੱਛਮ (Δυτικά της λύπης, 1995)
 • ਇਰੋਜ਼, ਇਰੋਜ਼, ਇਰੋਜ਼: ਚੋਣਵੀਆਂ ਅਤੇ ਆਖਰੀ ਕਵਿਤਾਵਾਂ (Copper Canyon Press, 1998)

Notes[ਸੋਧੋ]

 1. Nelly Ismailidou, "The path to being a successful person doesn't always go through college", To Vima, August 29, 2010.
 2. Eleni Kefala (2007). Peripheral (Post) Modernity. Peter Lang. ISBN 0820486396. p. 160.
 3. Odysseus Elytis – Biographical. nobelprize.org
 4. Association of Greek Art Critics, International Association of Art Critics. "AICA-HELLAS History". Archived from the original on 2008-05-11. {{cite web}}: Unknown parameter |dead-url= ignored (|url-status= suggested) (help)