ਓਪਰੇਸ਼ਨ ਬਾਰਬਾਰੋਸਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਓਪਰੇਸ਼ਨ ਬਾਰਬਾਰੋਸਾ
ਦੂਜਾ ਵਿਸ਼ਵ ਯੁੱਧ ਦਾ ਪੂਰਬੀ ਫਰੰਟ ਦਾ ਹਿੱਸਾ

ਚੋਟੀ ਦੇ ਖੱਬੇ ਤੋਂ ਘੜੀ ਮੁਤਾਬਿਕ: ਜਰਮਨ ਸੈਨਿਕ ਉੱਤਰੀ ਰੂਸ ਵਿੱਚ ਦੀ ਅੱਗੇ ਵੱਧ ਰਹੇ, ਸੋਵੀਅਤ ਯੂਨੀਅਨ ਵਿੱਚ ਜਰਮਨ ਫਲੇਮਥਰੋਅਰ ਦੀ ਟੀਮ, ਮਾਸਕੋ ਦੀ ਲੜਾਈ ਦੇ ਨੇੜੇ ਸੋਵੀਅਤ ਜੰਗੀ ਹਵਾਈ ਜਹਾਜ ਜਰਮਨ ਪੁਜੀਸ਼ਨਾਂ ਦੇ ਉੱਪਰ ਉੱਡ ਰਹੇ, ਜਰਮਨ ਕੈਦੀਆਂ ਦੇ ਕੈਂਪਾਂ ਨੂੰ ਜਾਂਦੇ ਹੋਏ ਸੋਵੀਅਤ ਜੰਗੀ ਕੈਦੀ, ਜਰਮਨ ਪੁਜੀਸ਼ਨਾਂ ਤੇ ਗੋਲੀਬਾਰੀ ਕਰ ਰਹੇ ਸੋਵੀਅਤ ਸੈਨਿਕ।
ਮਿਤੀ22 ਜੂਨ – 5 ਦਸੰਬਰ 1941
(5 ਮਹੀਨੇ, 1 ਹਫਤਾ ਅਤੇ 6 ਦਿਨ)
ਥਾਂ/ਟਿਕਾਣਾ
Strength

ਫਰੰਟਲਾਈਨ ਤਾਕਤ (ਸ਼ੁਰੂਆਤੀ)

 • 38 ਲੱਖ ਕਰਮਚਾਰੀ [1][2]
 • 3,350–3,795 ਟੈਂਕ[3][1][4][5]
 • 3,030–3,072 ਹੋਰ AFVs[6][7]
 • 2,770–5,369 ਜਹਾਜ਼[3][8]
 • 7,200–23,435 ਤੋਪਖਾਨੇ ਦੇ ਟੁਕੜੇ[1][3][5]
 • 17,081 ਮੋਰਟਾਰ[5]

ਫਰੰਟਲਾਈਨ ਤਾਕਤ (ਸ਼ੁਰੂਆਤੀ)

Casualties and losses

ਕੁੱਲ ਫ਼ੌਜੀ ਜਾਨੀ ਨੁਕਸਾਨ:
1,000,000+

ਕੁੱਲ ਫ਼ੌਜੀ ਜਾਨੀ ਨੁਕਸਾਨ:
4,973,820

ਓਪਰੇਸ਼ਨ ਬਾਰਬਾਰੋਸਾ (ਜਰਮਨ: Unternehmen Barbarossa) ਦੂਜੇ ਵਿਸ਼ਵ ਯੁੱਧ ਦੇ ਦੌਰਾਨ, ਸੋਵੀਅਤ ਯੂਨੀਅਨ ਦੇ ਐਕਸਿਸ ਦੇ ਹਮਲੇ ਲਈ ਕੋਡ ਨਾਂ ਸੀ, ਜੋ 22 ਜੂਨ 1941 ਨੂੰ ਸ਼ੁਰੂ ਹੋਇਆ ਸੀ। ਇਹ ਕਾਰਵਾਈ ਪੱਛਮੀ ਸੋਵੀਅਤ ਸੰਘ ਨੂੰ ਜਿੱਤਣ ਲਈ ਨਾਜ਼ੀ ਜਰਮਨੀ ਦੇ ਵਿਚਾਰਧਾਰਕ ਟੀਚਿਆਂ ਤੋਂ ਪੈਦਾ ਹੁੰਦੀ ਹੈ, ਤਾਂ ਕਿ ਇਹ ਜਰਮਨਾਂ ਨੂੰ ਦੁਆਰਾ ਵਸਾਉਣ ਲਈ ਵਰਤਿਆ ਜਾ ਸਕੇ, ਐਕਸਿਸ ਜੰਗ-ਯਤਨ ਲਈ ਸਲਾਵ-ਮਜ਼ਦੂਰ ਬਲ ਦੇ ਤੌਰ 'ਤੇ ਸਲਾਵਾਂ ਦੀ ਵਰਤੋਂ ਅਤੇ ਕਾਕੇਸ਼ਸ ਦੇ ਤੇਲ ਦੇ ਭੰਡਾਰਾਂ ਅਤੇ ਸੋਵੀਅਤ ਖਿੱਤਿਆਂ ਦੇ ਖੇਤੀਬਾੜੀ ਸਰੋਤਾਂ ਨੂੰ ਜ਼ਬਤ ਕੀਤਾ ਜਾ ਸਕੇ।  [23]

ਹਮਲੇ ਤਕ ਜਾਣ ਵਾਲੇ ਦੋ ਸਾਲਾਂ ਵਿਚ, ਜਰਮਨੀ ਅਤੇ ਸੋਵੀਅਤ ਯੂਨੀਅਨ ਨੇ ਰਣਨੀਤਕ ਉਦੇਸ਼ਾਂ ਲਈ ਸਿਆਸੀ ਅਤੇ ਆਰਥਿਕ ਸਮਝੌਤਿਆਂ ਤੇ ਦਸਤਖਤ ਕੀਤੇ। ਫਿਰ ਵੀ, ਜਰਮਨ ਹਾਈ ਕਮਾਨ ਨੇ ਜੁਲਾਈ 1940 ਵਿੱਚ (ਕੋਡ ਨਾਂ ਔਪਰੇਸ਼ਨ ਔਟੋ ਦੇ ਅਧੀਨ) ਸੋਵੀਅਤ ਸੰਘ ਦੇ ਇੱਕ ਹਮਲੇ ਦੀ ਯੋਜਨਾ ਬਣਾਉਣੀ ਸ਼ੁਰੂ ਕੀਤੀ, ਜਿਸ ਨੂੰ 18 ਦਸੰਬਰ 1940 ਨੂੰ ਐਡੋਲਫ ਹਿਟਲਰ ਨੇ ਪ੍ਰਵਾਨਗੀ ਦਿੱਤੀ ਸੀ। ਆਪਰੇਸ਼ਨ ਦੇ ਦੌਰਾਨ, ਲਗਪਗ ਚਾਰ ਮਿਲੀਅਨ ਧੁਰੀ ਸ਼ਕਤੀਆਂ ਦੇ ਕਰਮਚਾਰੀ, ਯੁੱਧ ਦੇ ਇਤਿਹਾਸ ਵਿੱਚ ਹਮਲਾਵਰ ਤਾਕਤ ਨੇ ਪੱਛਮੀ ਸੋਵੀਅਤ ਯੂਨੀਅਨ ਉੱਤੇ 2,900 ਕਿਲੋਮੀਟਰ (1800 ਮੀਲ) ਦੇ ਫਰੰਟ ਤੇ ਹਮਲਾ ਕੀਤਾ। ਫੌਜਾਂ ਤੋਂ ਇਲਾਵਾ, ਵੈਹਰਮੱਛਟ ਨੇ 600,000 ਤੋਂ ਜ਼ਿਆਦਾ ਮੋਟਰ ਵਾਹਨਾਂ ਦੀ ਅਤੇ ਗੈਰ-ਲੜਾਕੂ ਆਪਰੇਸ਼ਨਾਂ ਲਈ 600,000 ਤੋਂ 700,000 ਦੇ ਵਿੱਚਕਾਰ ਘੋੜਿਆਂ ਦੀ ਵਰਤੋਂ ਕੀਤੀ ਗਈ। ਇਹ ਹਮਲਾ ਭੂਗੋਲਿਕ ਤੌਰ 'ਤੇ ਅਤੇ ਮਿੱਤਰ ਗੱਠਜੋੜ ਦੇ ਗਠਨ ਦੇ ਰੂਪ ਵਿੱਚ ਜੰਗ ਦੇ ਵਿਆਪਕ  ਵਿਸਥਾਰ ਨੂੰ ਦਰਸਾਉਂਦਾ ਹੈ।

ਕਾਰਵਾਈ, ਜਰਮਨ ਫ਼ੌਜਾਂ ਨੇ ਵੱਡੀ ਜਿੱਤ ਪ੍ਰਾਪਤ ਕੀਤੀ ਅਤੇ ਸੋਵੀਅਤ ਯੂਨੀਅਨ ਦੇ ਕੁਝ ਮਹੱਤਵਪੂਰਨ ਆਰਥਿਕ ਖੇਤਰਾਂ ਉੱਤੇ ਕਬਜ਼ਾ ਕਰ ਲਿਆ, ਮੁੱਖ ਤੌਰ 'ਤੇ ਯੂਕਰੇਨੀ ਸੋਵੀਅਤ ਸਮਾਜਵਾਦੀ ਗਣਤੰਤਰ ਵਿੱਚ, ਅਤੇ ਦੋਨੋਂ ਪਾਸਿਆਂ ਦਾ ਭਾਰੀ ਮਾਤਰਾ ਵਿੱਚ ਜਾਨੀ ਨਿਕ੍ਸਨ ਹੋਇਆ। ਧੁਰੀ ਸ਼ਕਤੀਆਂ ਦੀਆਂ ਇਨ੍ਹਾਂ ਸਫ਼ਲਤਾ ਦੇ ਬਾਵਜੂਦ, ਜਰਮਨ ਦੇ ਹਮਲੇ ਨੂੰ ਮਾਸਕੋ ਦੀ ਲੜਾਈ ਵਿੱਚ ਠੱਲ ਪੈ ਗਈ ਅਤੇ ਇਸ ਤੋਂ ਬਾਅਦ ਸੋਵੀਅਤ ਸਰਦੀ ਦੇ ਮੌਸਮ ਵਿੱਚ ਸੋਵੀਅਤ ਮੋੜਵੇਂ ਹਮਲੇ ਨੇ ਜਰਮਨ ਸੈਨਿਕਾਂ ਨੂੰ ਪਿਛੇ ਧੱਕ ਦਿੱਤਾ। ਲਾਲ ਫੌਜ ਨੇ ਵੇਹਰਮੱਛਟ ਦੇ ਸਭ ਤੋਂ ਤਕੜੇ ਹਮਲੇ ਨੂੰ ਝੱਲ ਲਿਆ ਅਤੇ ਜਰਮਨਾਂ ਨੂੰ ਅਚਿੰਤੇ ਪਿਛੇ ਹੱਟਣ ਦੀ ਲੜਾਈ ਲਈ ਮਜਬੂਰ ਕਰ ਦਿੱਤਾ। ਵੇਹਰਮੱਛਟ ਕਦੇ ਵੀ ਸਮੁੱਚੇ ਰਣਨੀਤਕ ਸੋਵੀਅਤ-ਐਕਸਿਸ ਮੁਹਾਜ ਤੇ ਮੁੜ ਇੱਕ ਸਮੇਂ ਹਮਲਾ ਨਾ ਕਰ ਸਕਿਆ। ਓਪਰੇਸ਼ਨ ਦੀ ਅਸਫਲਤਾ ਨੇ ਹਿਟਲਰ ਨੂੰ ਸੋਵੀਅਤ ਯੂਨੀਅਨ ਦੇ ਅੰਦਰ ਹੋਰ ਵਧੇਰੇ ਹੀ ਵਧੇਰੇ ਸੀਮਤ ਸਕੋਪ ਦੀਆਂ ਅਗਲੀਆਂ ਕਾਰਵਾਈਆਂ ਦੀ ਮੰਗ ਕਰਨ ਲਈ ਅੱਗੇ ਤੋਰਿਆ,ਜਿਵੇਂ 1942 ਵਿੱਚ ਕੇਸ ਬਲੂ ਅਤੇ 1943 ਵਿੱਚ ਅਪਰੇਸ਼ਨ ਸਿਟਾਡਲ - ਜੋ ਸਾਰੇ ਦੇ ਸਾਰੇ ਅੰਤ ਵਿੱਚ ਨਾਕਾਮ ਹੋ ਗਏ। 

ਹਵਾਲੇ[ਸੋਧੋ]

 1. 1.0 1.1 1.2 Clark 2012, p. 73.
 2. Glantz 2001, p. 9.
 3. 3.0 3.1 3.2 Glantz 2010a, p. 20.
 4. 4.0 4.1 4.2 Liedtke 2016, p. 220.
 5. 5.0 5.1 5.2 Askey 2014, p. 80.
 6. Askey 2014, p. 80, ਜਿਸ ਵਿੱਚ 301 ਅਸਾਲਟ ਗੰਨਾਂ, 257 ਟੈਂਕ ਵਿਨਾਸ਼ਕ ਅਤੇ ਸਵੈ-ਚਾਲਤ ਗੰਨਾਂ, 1,055 ਬਖਤਰਬੰਦ ਅੱਧੇ-ਟਰੱਕ, 1,367 ਬਖਤਰਬੰਦ ਕਾਰਾਂ, 92 ਕੰਬੈਟ ਇੰਜੀਨੀਅਰ ਅਤੇ ਅਸਲਾ ਟ੍ਰਾਂਸਪੋਰਟ ਵਾਹਨ.
 7. Liedtke 2016, p. 220, of which 259 assault guns.
 8. Bergström 2007, p. 129.
 9. Glantz 2001, p. 9, states 2.68 million.
 10. Glantz 1998, pp. 10–11, 101, 293, states 2.9 million.
 11. Taylor 1974, p. 98, states 2.6 million.
 12. Mercatante 2012, p. 64.
 13. Clark 2012, p. 76.
 14. Glantz 2010a, p. 28, states 7,133 aircraft.
 15. Mercatante 2012, p. 64, states 9,100 aircraft.
 16. Clark 2012, p. 76, states 9,100 aircraft.
 17. Askey 2014, p. 178.
 18. 18.0 18.1 Bergström 2007, p. 117.
 19. 19.0 19.1 Askey 2014, p. 185.
 20. Ziemke 1959, p. 184.
 21. Krivosheev 1997, pp. 95–98.
 22. Sharp 2010, p. 89.
 23. Rich 1973.

ਨੋਟਸ[ਸੋਧੋ]

 1. Excludes an additional 395,799 who were deemed unfit for service due to non-combat causes, transported out of their Army Group sectors for treatment, and treated in divisional/local medical facilities. 98% of those 395,799 eventually returned to active duty service, usually after relatively short treatment, meaning about 8,000 became permanent losses. Askey 2014, p. 178.
 2. See: Mark Axworthy, Third Axis Fourth Ally: Romanian Armed Forces in the European War, 1941–1945. pages 58 and 286.
 3. See:Robert Kirchubel. Operation Barbarossa: The German Invasion of Soviet Russia. Bloomsbury Publishing. Chapter: "Opposing Armies".
 4. Includes only Finnish casualties in Northern Finland during Operation Silver Fox.[20]
 5. The four Soviet military districts facing the Axis, the Baltic Military District, the Western Special Military District, the Kiev Special Military District and the Odessa Military District, at the outbreak of the war were renamed the Northwestern Front, the Western Front, the Southwestern Front and the Southern Front, respectively. A fifth military district, the Leningrad military district, became the Northern Front.(Glantz 2012, pp. 11, 16, 208).
 6. 170 divisions and 2 independent brigades, along with 12 airborne brigades. (Glantz 2012, pp. 16, 219).