ਕਨਿਕਾ ਤਿਵਾਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਨਿਕਾ ਤਿਵਾਰੀ
ਜਨਮ (1996-04-08) ਅਪ੍ਰੈਲ 8, 1996 (ਉਮਰ 25)
ਰਾਸ਼ਟਰੀਅਤਾਭਾਰਤੀ
ਪੇਸ਼ਾਅਦਾਕਾਰਾ
ਮਾਡਲ

ਕਨਿਕਾ ਤਿਵਾਰੀ (ਜਨਮ 9 ਮਾਰਚ, 1996[1]) ਇੱਕ ਭਾਰਤੀ ਅਦਾਕਾਰ ਹੈ। ਇਸਨੇ 2012 ਵਿੱਚ, ਬਾਲੀਵੁੱਡ ਫ਼ਿਲਮ ਅਗਨੀਪੰਥ ਵਿੱਚ ਕੰਮ ਕੀਤਾ ਜੋ ਇਸਦੀ ਪਹਿਲੀ ਫ਼ਿਲਮ ਸੀ।[2] ਕਨਿਕਾ ਨੇ 2014 ਵਿੱਚ ਤੇਲਗੂ ਫ਼ਿਲਮ "ਬੋਏ ਮਿਟਜ਼ ਗਰਲ", ਕੰਨੜ ਫ਼ਿਲਮ "ਰੰਗਨ ਸਟਾਇਲ" (2014 ) ਅਤੇ ਤਾਮਿਲ ਫ਼ਿਲਮ ਆਵੀ ਕੁਮਾਰ (2015) ਵਿੱਚ ਮੁੱਖ ਅਦਾਕਾਰਾ ਵਜੋਂ ਭੂਮਿਕਾ ਨਿਭਾਈ।).[3][4][5]

ਜੀਵਨ[ਸੋਧੋ]

ਕਨਿਕਾ ਦਾ ਜਨਮ 9 ਮਾਰਚ, 1996 ਵਿੱਚ ਭੋਪਾਲ, ਮੱਧ ਪ੍ਰਦੇਸ਼, ਭਾਰਤ ਵਿੱਚ ਹੋਇਆ। ਤਿਵਾਰੀ ਨੇ ਭੋਪਾਲ ਦੇ "ਸ਼ਾਰਦਾ ਵਿੱਦਿਆ ਮੰਦਿਰ" ਤੋਂ ਪੜ੍ਹਾਈ ਕੀਤੀ। ਇਹ ਅਦਾਕਾਰਾ ਦੀਵਿਆਂਕਾ ਤ੍ਰਿਪਾਠੀ ਦੀ ਭੈਣ (ਕਜ਼ਨ) ਹੈ।

ਕੈਰੀਅਰ[ਸੋਧੋ]

ਕਨਿਕਾ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ ਬਾਲੀਵੁੱਡ ਫ਼ਿਲਮ ਅਗਨੀਪੰਥ (2012) ਤੋਂ ਕੀਤੀ ਜਿਸ ਵਿੱਚ ਇਸਨੇ ਰਿਤਿਕ ਰੋਸ਼ਨ ਦੀ ਭੈਣ ਸਿਕਸ਼ਾ ਦੀ ਭੂਮਿਕਾ ਅਦਾ ਕੀਤੀ।[6] ਇਸਨੇ 2014 ਵਿੱਚ, "ਵਸੰਤ ਦਯਾਕਰ" ਦੁਆਰਾ ਨਿਰਦੇਸ਼ਿਤ ਤੇਲਗੂ ਫ਼ਿਲਮ "ਬੋਏ ਮਿਟਜ਼ ਗਰਲ" ਵਿੱਚ ਮੁੱਖ ਭੂਮਿਕਾ ਅਦਾ ਕੀਤੀ। 2014 ਵਿੱਚ, ਕੰਨੜ ਫ਼ਿਲਮ "ਰੰਗਨ ਸਟਾਇਲ" ਵਿੱਚ ਵੀ ਮੁੱਖ ਭੂਮਿਕਾ ਅਦਾ ਕੀਤੀ ਅਤੇ ਇਸ ਤੋਂ ਬਿਨਾ 2015 ਵਿੱਚ ਤਾਮਿਲ ਫ਼ਿਲਮ ਆਵੀ ਕੁਮਾਰ ਵਿੱਚ ਵੀ ਮੁੱਖ ਭੂਮਿਕਾ ਨਿਭਾਈ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਨਾਂ ਭੂਮਿਕਾ
2011 ਮਰਡਰ 2 -
2012 ਅਗਨੀਪੰਥ ਸ਼ਿਕਸ਼ਾ ਚੌਹਾਨ
2015 ਆਵੀ ਕੁਮਾਰ ਅਭੀਰਾਮੀ

ਹਵਾਲੇ[ਸੋਧੋ]

ਇਹ ਵੀ ਦੇਖੋ[ਸੋਧੋ]