ਜ਼ੋਯਾ ਅਫ਼ਰੋਜ਼

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜ਼ੋਯਾ ਅਫ਼ਰੋਜ਼
Zoya Afroz at Pride Gallantry Awards by Maharashtra Police.jpg
ਪ੍ਰਾਈਡ ਪੁਰਸਕਾਰ 'ਤੇ ਅਫਰੋਜ਼
ਜਨਮ (1994-01-10) ਜਨਵਰੀ 10, 1994 (ਉਮਰ 27)
ਲਖਨਊ, ਉੱਤਰ ਪ੍ਰਦੇਸ਼, ਭਾਰਤ
ਰਿਹਾਇਸ਼ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਸਿੱਖਿਆਮਿਠੀਬਾਈ ਕਾਲਜ, ਮੁੰਬਈ
ਪੇਸ਼ਾਮਾਡਲ, ਅਦਾਕਾਰਾ
ਸਰਗਰਮੀ ਦੇ ਸਾਲ1999–ਵਰਤਮਾਨ

ਜ਼ੋਯਾ ਅਫ਼ਰੋਜ਼ (ਜਨਮ 10 ਜਨਵਰੀ, 1994) ਇੱਕ ਭਾਰਤੀ ਅਦਾਕਾਰਾ ਅਤੇ ਮਾਡਲ ਹੈ ਜਿਸਨੇ ਹਿੰਦੀ ਫ਼ਿਲਮਾਂ ਵਿੱਚ ਆਪਣੀ ਪਛਾਣ ਕਾਇਮ ਕੀਤੀ। 2013 ਵਿੱਚ, ਜ਼ੋਯਾ "ਪੋਂਡਸ ਫੇਮਿਨਾ ਮਿਸ ਇੰਡੀਆ ਇੰਦੋਰ" ਪ੍ਰਤਿਯੋਗਿਤਾ ਦੀ ਜੇਤੂ ਰਹੀ। ਬਾਅਦ ਵਿੱਚ, ਇਸਨੂੰ 2013 ਵਿੱਚ, ਪੋਂਡਸ ਫੇਮਿਨਾ ਮਿਸ ਇੰਡੀਆ ਦੇ 50ਵੇਂ ਐਡੀਸ਼ਨ ਦੌਰਾਨ "ਪੋਂਡਸ ਫੇਮਿਨਾ ਮਿਸ ਇੰਡੀਆ ਇੰਟਰਨੈਸ਼ਨਲ" ਦਾ ਖ਼ਿਤਾਬ ਮਿਲਿਆ। ਇਸਨੇ ਕਈ ਫ਼ਿਲਮਾਂ, ਸੀਰੀਅਲਾਂ ਅਤੇ ਕਮਰਸ਼ੀਅਲਾਂ ਵਿੱਚ ਬਤੌਰ ਬਾਲ ਅਦਾਕਾਰਾ ਕੰਮ ਕੀਤਾ।

ਮੁੱਢਲਾ ਜੀਵਨ ਅਤੇ ਸਿੱਖਿਆ[ਸੋਧੋ]

ਅਫ਼ਰੋਜ਼ ਦਾ ਜਨਮ 10 ਜਨਵਰੀ, 1994 ਨੂੰ ਲਖਨਊ, ਉੱਤਰ ਪ੍ਰਦੇਸ਼, ਭਾਰਤ ਵਿੱਚ ਹੋਇਆ। ਇਸਨੇ ਆਪਣੀ ਸਕੂਲੀ ਸਿੱਖਿਆ ਆਰ.ਐਨ. ਸ਼ਾਹ ਹਾਈ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਅਗਲੀ ਸਿੱਖਿਆ ਵਿਲੇ ਪਾਰਲੇ ਵਿੱਚ ਮੌਜੂਦ,ਮਿਠੀਬਾਈ ਕਾਲਜ ਤੋਂ ਪ੍ਰਾਪਤ ਕੀਤੀ।

ਪੋਂਡਸ ਫੇਮਿਨਾ ਮਿਸ ਇੰਡੀਆ 2013[ਸੋਧੋ]

ਅਫ਼ਰੋਜ਼ 2013 ਵਿੱਚ, ਪੋਂਡਸ ਫੇਮਿਨਾ ਮਿਸ ਇੰਡੀਆ ਪ੍ਰਤਿਯੋਗਿਤਾ ਵਿੱਚ ਪਹਿਲੀਆਂ ਪੰਜ ਪ੍ਰਤਿਯੋਗਿਆਂ ਵਿਚੋਂ ਇੱਕ ਸੀ। ਇਸਨੇ 2013 ਵਿੱਚ ਪੋਂਡਸ ਫੇਮਿਨਾ ਮਿਸ ਇੰਡੀਆ ਇੰਟਰਨੈਸ਼ਨਲ ਦਾ ਤਾਜ ਜਿੱਤਿਆ।

ਕੈਰੀਅਰ[ਸੋਧੋ]

ਅਫ਼ਰੋਜ਼ ਨੂੰ ਤਿੰਨ ਸਾਲ ਦੀ ਉਮਰ ਵਿੱਚ ਰਸਨਾ ਲਈ ਮਹਾਖੋਜ ਪ੍ਰਤੀਯੋਗਤਾ ਵਿੱਚ ਬ੍ਰੇਕ ਮਿਲੀ ਅਤੇ ਬਾਅਦ ਵਿੱਚ ਇਸਨੇ ਇਸੇ ਬ੍ਰਾਂਡ ਲਈ ਟੀਵੀ ਕਮਰਸ਼ੀਅਲ ਕੀਤਾ। ਇਸਨੇ ਕਈ ਹੋਰ ਟੀਵੀ ਕਮਰਸ਼ੀਅਲ ਵਾਇਰਪੁਲ, ਸ਼ੋਪਰਸ ਸਟੋਪ, ਜੈਟ ਏਅਰਵੇਅਜ਼, ਪੀਐਸਪੀਓ ਫਨ ਅਤੇ ਨਿਊ ਯਾਰਕ ਲਾਇਫ਼ ਇੰਸ਼ੋਰੈਂਸ ਵਿੱਚ ਬਤੌਰ ਬਾਲ ਅਦਾਕਾਰ ਕੰਮ ਕੀਤਾ।

ਜ਼ੋਯਾ ਨੇ ਹਮ ਸਾਥ ਸਾਥ ਹੈਂ ਅਤੇ ਕੁਛ ਨਾ ਕਹੋ ਵਿੱਚ ਬਤੌਰ ਬਾਲ ਕਲਾਕਾਰ ਕੰਮ ਕਰਕੇ ਆਪਣੀ ਪਛਾਣ ਬਣਾਈ। ਇਸਨੇ 18 ਸਾਲ ਦੀ ਉਮਰ ਵਿੱਚ, 2013 ਵਿੱਚ "ਪੋਂਡਸ ਫੇਮਿਨਾ ਮਿਸ ਇੰਡੀਆ ਇੰਦੋਰ" ਦਾ ਖ਼ਿਤਾਬ ਹਾਸਿਲ ਕੀਤਾ।

ਫ਼ਿਲਮੋਗ੍ਰਾਫੀ[ਸੋਧੋ]

ਸਾਲ ਫ਼ਿਲਮ ਭੂਮਿਕਾ ਭਾਸ਼ਾ ਨੋਟਸ
1999 ਹਮ ਸਾਥ ਸਾਥ ਹੈਂ[1] Radhika Hindi Rajshri Productions
2001 ਸੰਤ ਗਿਆਨੇਸ਼ਵਰ ਮੁਕਤਾ ਹਿੰਦੀ
2003 ਕੁਛ ਨਾ ਕਹੋ[2] Aarya Hindi
2005 ਫਰੌਮ ਟੀਆ ਵਿਦ ਲਵ ਟੀਆ ਅੰਗਰੇਜ਼ੀ
2012 ਸਾਡੀ ਗਲੀ ਆਇਆ ਕਰੋ[3] ਚੰਨੋ ਪੰਜਾਬੀ
2014 ਦ ਐਕਸਪੋਜ਼[4] ਚਾਂਦਨੀ ਹਿੰਦੀ
2017 ਸਵੀਟੀ ਵੈਡਸ ਐਨਆਰਆਈ ਸਵੀਟੀ ਹਿੰਦੀ
2017 ਥਾਮਿਜ਼ਹਾਂ ਇੰਦਰੁ ਸੋਲ ਟੀਬੀਏ ਤਾਮਿਲ ਤਾਮਿਲ ਡੇਬਿਊ

ਟੈਲੀਵਿਜ਼ਨ[ਸੋਧੋ]

ਸਾਲ ਸੀਰੀਅਲ ਭੂਮਿਕਾ ਚੈਨਲ ਨੋਟਸ
1998 ਕੋਰਾ ਕਾਗਜ਼ ਬੇਬੀ ਸਟਾਰ ਪਲਸ ਬਾਲ ਅਦਾਕਾਰ
2000 ਜੈ ਮਾਤਾ ਕੀ[5] ਨਨ੍ਹੀ ਮਾਤਾ ਸਟਾਰ ਪਲਸ ਬਾਲ ਅਦਾਕਾਰ
2001 ਹਮ ਸਾਥ ਸਾਥ ਹੈਂ ਲਵਲੀ ਸਟਾਰ ਪਲਸ ਬਾਲ ਅਦਾਕਾਰ
2004 ਸੋਨ ਪਰੀ[6] ਡਿੰਪਲ ਸਟਾਰ ਪਲਸ ਬਾਲ ਅਦਾਕਾਰ

ਅਵਾਰਡ ਅਤੇ ਨਾਮਜ਼ਦਗੀ[ਸੋਧੋ]

ਸਾਲ ਅਵਾਰਡ ਸ਼੍ਰੇਣੀ ਫ਼ਿਲਮ ਸਿੱਟਾ
2013 ਭਾਰਤ ਰਤਨ ਡਾ. ਅੰਬੇਦਕਰ ਬਿਉਟੀ ਕ਼ੁਈਨ ਆਫ਼ ਦ ਈਅਰ ਅਵਾਰਡ[7] ਬਿਉਟੀ ਕ਼ੁਈਨ ਆਫ਼ ਦ ਈਅਰ N/A ਜੇਤੂ
2014 ਬਿੱਗ ਲਾਇਫ਼ ਓਕੇ ਨਾਉ ਅਵਾਰਡਸ[8] ਬੇਸਟ ਅਦਾਕਾਰ ਦ ਐਕਸਪੋਜ਼ ਜੇਤੂ

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]

  1. "Hum Saath Saath Hain". IMDb. Retrieved 17 July 2016. 
  2. "Kuch Naa Kaho". IMDb. Retrieved 17 July 2016. 
  3. "Sadi Gali Aaya Karo". The Times of India. Retrieved 17 July 2016. 
  4. "The Xposé". IMDb. Retrieved 17 July 2016. 
  5. "Jai Mata Ki". Dainik Bhaskar. Retrieved 17 July 2016. 
  6. "Son Pari". India Times. Retrieved 17 July 2016. 
  7. "Bharat Ratna Dr Ambedkar Beauty Queen of the Year Award". India Times. Retrieved 17 July 2016. 
  8. "Big life ok Now Awards". India Times. Retrieved 17 July 2016. 

ਬਾਹਰੀ ਕੜੀਆਂ[ਸੋਧੋ]