ਮਾਲਵਿਕਾ ਰਾਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਮਾਲਵਿਕਾ ਰਾਜ
ਜਨਮ (1991-06-05) ਜੂਨ 5, 1991 (ਉਮਰ 30)
ਦਿੱਲੀ, ਭਾਰਤ
ਰਿਹਾਇਸ਼ਮੁੰਬਈ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾਮਾਡਲ, ਅਦਾਕਾਰਾ

ਮਾਲਵਿਕਾ ਰਾਜ (ਜਨਮ 5 ਜੂਨ, 1991) ਇੱਕ ਭਾਰਤੀ ਅਭਿਨੇਤਰੀ ਅਤੇ ਮਾਡਲ ਹੈ। 2010 ਵਿੱਚ, ਇਹ ਫੇਮਿਨਾ ਮਿਸ ਇੰਡੀਆ ਦੀ ਪ੍ਰਤਿਯੋਗੀ ਰਹੀ।[1] ਇਸਨੇ ਬਾਲੀਵੁੱਡ ਫ਼ਿਲਮ ਕਭੀ ਖੁਸ਼ੀ ਕਭੀ ਗਮ ਵਿੱਚ ਕਰੀਨਾ ਕਪੂਰ ਦੀ ਕਿਸ਼ੋਰ ਭੂਮਿਕਾ, ਪੂਜਾ ਵਜੋਂ ਅਦਾ ਕੀਤੀ।[2] ਇਹ ਅਦਾਕਾਰ ਜਗਦੀਸ਼ ਰਾਜ ਦੀ ਪੋਤੀ ਹੈ।

ਜੀਵਨ[ਸੋਧੋ]

ਮਾਲਵਿਕਾ ਰਾਜ ਦਾ ਜਨਮ 5 ਜੂਨ, 1991 ਨੂੰ ਦਿੱਲੀ ਵਿੱਖੇ ਹੋਇਆ।[3] ਇਹ ਫ਼ਿਲਮ ਨਿਰਮਾਤਾ ਬੋਬੀ ਰਾਜ ਦੀ ਧੀ ਅਤੇ ਅਨੀਤਾ ਰਾਜ ਦੀ ਭਤੀਜੀ ਹੈ।[4] ਇਹ ਅਦਾਕਾਰ ਜਗਦੀਸ਼ ਰਾਜ ਦੀ ਪੋਤੀ ਹੈ ਅਤੇ ਕੋਸਚੁਮ ਡਿਜ਼ਾਇਨਰ ਦੀ ਨਿਰਮਾਤਾ, ਸੋਨਾਕਸ਼ੀ ਰਾਜ ਦੀ ਭੈਣ ਹੈ।

ਕੈਰੀਅਰ[ਸੋਧੋ]

ਮਾਲਵਿਕਾ ਨੇ ਆਪਣੀ ਪਛਾਣ ਫ਼ਿਲਮ "ਸ਼ਿਕਾਰ" (2000) ਅਤੇ ਕਭੀ ਖੁਸ਼ੀ ਕਭੀ ਗਮ (2001) ਫ਼ਿਲਮਾਂ ਤੋਂ ਬਣਾਈ ਜਿਸ ਵਿੱਚ ਇਸਨੇ ਕਰੀਨਾ ਕਪੂਰ ਦੀ ਕਿਸ਼ੋਰ ਭੂਮਿਕਾ ਬਤੌਰ ਪੂਜਾ ਅਦਾ ਕੀਤੀ। ਇਸ ਤੋਂ ਬਾਅਦ ਇਸਨੇ 2010 ਵਿੱਚ, ਮਾਲਵਿਕਾ ਨੇ ਫੇਮਿਨਾ ਮਿਸ ਇੰਡੀਆ ਵਿੱਚ ਹਿੱਸਾ ਲਿਆ।[1] ਮਾਲਵਿਕਾ ਦਾ ਮੁੱਖ ਕਿੱਤਾ ਮਾਡਲਿੰਗ ਦਾ ਹੈ ਅਤੇ ਹਾਲ ਵਿੱਚ ਹੀ ਇਸਨੇ ਯੂਰੋਪ ਦੀ ਬ੍ਰਾਂਡ ਲਈ, ਫ੍ਰਾਂਸ ਵਿੱਚ ਰੈਂਪ ਉੱਪਰ ਚੱਲੀ।[5]

ਇਹ ਵੀ ਦੇਖੋ[ਸੋਧੋ]

ਹਵਾਲੇ[ਸੋਧੋ]