ਕਮਲਾ ਸਿਨਹਾ
ਕਮਲਾ ਸਿਨਹਾ | |
---|---|
ਨਿੱਜੀ ਜਾਣਕਾਰੀ | |
ਜਨਮ | ਢਾਕਾ (ਹੁਣ ਬੰਗਲਾਦੇਸ਼ ਵਿਚ ) | ਸਤੰਬਰ 30, 1932
ਮੌਤ | ਦਸੰਬਰ 31, 2014 ਸਿਰਾਕੂਸ, ਨਿਊਯਾਰਕ | (ਉਮਰ 82)
ਕਮਲਾ ਸਿਨਹਾ (30 ਸਤੰਬਰ, 1932 - ਦਸੰਬਰ 31, 2014) ਇੱਕ ਭਾਰਤੀ ਸਿਆਸਤਦਾਨ ਅਤੇ ਡਿਪਲੋਮੈਟ ਸੀ। ਉਹ 1990 ਤੋਂ 2000 ਤੱਕ ਦੋ ਵਾਰ ਰਾਜ ਸਭਾ ਲਈ ਚੁਣੀ ਗਈ ਸੀ ਅਤੇ ਬਾਅਦ ਵਿੱਚ ਉਹ ਸੂਰੀਨਾਮ ਅਤੇ ਬਾਰਬਾਡੋਸ ਵਿੱਚ ਰਾਜਦੂਤ ਰਹੀ। ਉਹ ਗੁਜਰਾਲ ਦੇ ਮੰਤਰੀ ਮੰਡਲ ਵਿੱਚ ਵਿਦੇਸ਼ ਮਾਮਲਿਆਂ (ਸੁਤੰਤਰ ਚਾਰਜ) ਲਈ ਕੇਂਦਰੀ ਰਾਜ ਮੰਤਰੀ ਸੀ। ਉਹ 31 ਦਸੰਬਰ 2014 ਨੂੰ ਸਿਰਾਕੂਸ, ਨਿਊਯਾਰਕ ਵਿੱਚ ਉਸਦੀ ਮੌਤ ਹੋ ਗਈ ਸੀ।[1][2]
30 ਸਤੰਬਰ, 1932 ਨੂੰ ਢਾਕਾ (ਹੁਣ ਬੰਗਲਾਦੇਸ਼ ਵਿਚ) ਵਿੱਚ ਜਨਮੀ ਜਨਸੰਘ ਦੇ ਸੰਸਥਾਪਕ ਸਯਮਾ ਪ੍ਰਸਾਦ ਮੁਖਰਜੀ ਦੀ ਇੱਕ ਭਤੀਜੀ, ਸਿਨਹਾ,[3][4][5][6] ਦਾ ਵਿਆਹ ਬਸੋਵਨ ਸਿਨਹਾ, ਕ੍ਰਾਂਤੀਕਾਰੀ, ਰਾਸ਼ਟਰਵਾਦੀ, ਸਮਾਜਵਾਦੀ, ਟਰੇਡ ਯੂਨੀਅਨਿਸਟ ਅਤੇ ਬਿਹਾਰ ਵਿੱਚ ਵਿਰੋਧੀ ਧਿਰ ਦੇ ਪਹਿਲੇ ਨੇਤਾ ਨਾਲ ਹੋਇਆ।[2][3][4][5][6]
1972-84 ਦੇ ਵਿਚਕਾਰ ਬਿਹਾਰ ਵਿਧਾਨਿਕ ਕੌਂਸਲ ਦੀ ਦੋ-ਵਾਰ ਦੀ ਮੈਂਬਰ ਅਤੇ ਰਾਜ ਸਭਾ ਦੀ ਦੋ-ਵਾਰ ਮੈਂਬਰ, ਉਹ ਵੱਖ-ਵੱਖ ਕਮੇਟੀਆਂ ਦੀ ਮੈਂਬਰ ਰਹੀ ਸੀ।[2] ਉਸਦਾ ਪਤੀ ਬਸੋਵਨ ਸਿਨਹਾ ਸੁਤੰਤਰਤਾ ਸੰਗਰਾਮੀ ਅਤੇ ਜੈਪ੍ਰਕਾਸ਼ ਨਾਰਾਇਣ ਅਤੇ ਕਰਪੂਰੀ ਠਾਕੁਰ ਦਾ ਸਾਥੀ ਸੀ।[2] ਜੇ.ਪੀ. ਦੀ ਅਗਵਾਈ ਵਾਲੇ ਅੰਦੋਲਨ ਦੌਰਾਨ ਉਸ ਨੂੰ ਅੰਦਰੂਨੀ ਸੁਰੱਖਿਆ ਕਾਨੂੰਨ (ਮੀਸਾ) ਦੇ ਤਹਿਤ ਹਿਰਾਸਤ ਵਿੱਚ ਰੱਖਿਆ ਗਿਆ ਸੀ। ਉਹ ਕਈ ਸਾਲਾਂ ਤੋਂ ਹਿੰਦ ਮਜ਼ਦੂਰ ਸਭਾ ਦਾ ਪ੍ਰਧਾਨ ਰਹੀ (ਇਕੋ ਅਜਿਹੀ ਔਰਤ ਜਿਹੜੀ ਕਦੇ ਕਿਸੇ ਕੇਂਦਰੀ ਕਿਰਤ ਮਹਾਸੰਘ ਦੇ ਪ੍ਰਧਾਨ ਬਣੀ ਸੀ) ਅਤੇ ਉਸਨੇ ਵੱਖ-ਵੱਖ ਮਾਮਲਿਆਂ ਵਿੱਚ ਵਿਸ਼ਵ ਦੀ ਵਿਆਪਕ ਪੱਧਰ ਤੇ ਯਾਤਰਾ ਕੀਤੀ।[2]