ਸਮੱਗਰੀ 'ਤੇ ਜਾਓ

ਕਸ਼ਮੀਰੀ ਸਭਿਆਚਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜੰਮੂ ਅਤੇ ਕਸ਼ਮੀਰ ਭਾਰਤ ਦੇ ਉਤਰ ਵਿੱਚ ਸਥਿਤ ਰਾਜ ਹੈ। ਕਸ਼ਮੀਰ ਦੀਆਂ ਸਰਹੱਦਾਂ ਪਾਕਿਸਤਾਨ,ਅਫ਼ਗ਼ਾਨਿਸਤਾਨ ਅਤੇ ਤਿੱਬਤ ਨਾਲ ਲਗਦੀਆਂ ਹਨ। ਕਸ਼ਮੀਰ ਨੂੰ ਦੁਨੀਆ ਦਾ ਸਵਰਗ ਵੀ ਕਿਹਾ ਜਾਂਦਾ ਹੈ। ਇਸਦਾ ਜਿਆਦਾਤਰ ਭਾਗ ਪਰਬਤ, ਨਦੀਆਂ ਅਤੇ ਝੀਲਾਂ ਨਾਲ ਢਕਿਆ ਹੋਇਆ ਹੈ। ਕਸ਼ਮੀਰੀ ਸੱਭਿਆਚਾਰ ਕਈ ਸੱਭਿਆਚਾਰਾਂ ਦਾ ਮਿਸ਼ਰਨ ਹੈ। ਆਪਣੀ ਕੁਦਰਤੀ ਸੁੰਦਰਤਾ ਦੇ ਨਾਲ ਨਾਲ, ਕਸ਼ਮੀਰ  ਆਪਣੀ ਸੱਭਿਆਚਾਰਕ ਵਿਰਾਸਤ ਕਾਰਣ ਵੀ ਪ੍ਰਸਿੱਧ ਹੈ। ਇਹ ਹਿੰਦੂ, ਸਿੱਖ, ਬੁੱਧ ਅਤੇ ਇਸਲਾਮ ਆਦਿ ਵਿਦਿਆ ਗਿਆਨ ਨਾਲ ਭਰਪੂਰ ਹੈ।

ਕਸ਼ਮੀਰੀ ਸੱਭਿਆਚਾਰ ਤੋਂ ਭਾਵ ਕਸ਼ਮੀਰ ਦੀ ਵਿਰਾਸਤ ਅਤੇ ਪਰੰਪਰਾਵਾਂ ਤੋਂ ਹੈ। ਕਸ਼ਮੀਰ ਦਾ ਖੇਤਰ  ਉਤਰੀ-ਭਾਰਤ ਦਾ ਖੇਤਰ (ਜੰਮੂ-ਕਸ਼ਮੀਰ ਨੂੰ ਮਿਲਾ ਕੇ), ਉਤਰ-ਪੂਰਬ ਪਾਕਿਸਤਾਨ(ਆਜ਼ਾਦ ਕਸ਼ਮੀਰ ਅਤੇ ਗਿਲਗਿਤ-ਬਾਲਿਟਿਸਤਾਨ ਨਾਲ ਮਿਲ ਕੇ) ਅਤੇ ਅਕਸਾਈ ਚਿਨ ਜੋ ਚੀਨੀ ਕਬਜੇ ਵਾਲੇ ਹਿੱਸਾ ਖੇਤਰ ਹੈ।

 ਕਸ਼ਮੀਰੀ ਸੱਭਿਆਚਾਰ  ਬਹੁਸੱਭਿਆਚਾਰੀ ਮਿਸ਼ਰਣ ਹੈ ਅਤੇ ਇਹ ਉਤਰੀ-ਦੱਖਣੀ ਏਸ਼ੀਆਈ ਦੇ ਨਾਲ ਨਾਲ ਮੱਧ ਏਸ਼ੀਆਈ ਸੱਭਿਆਚਾਰ ਤੋਂ ਵੀ ਪ੍ਰਭਾਵਤਿ ਹੈ।[1]

ਪਿਠਭੂਮੀ[ਸੋਧੋ]

ਕਸ਼ਮੀਰ[ਸੋਧੋ]

ਕਸ਼ਮੀਰੀ ਲੋਕਾਂ ਦੀ ਸੰਸਕ੍ਰਿਤ ਪਹਿਚਾਣ ਦਾ ਸਭ ਤੋਂ ਮਹੱਤਵ ਪੂਰਨ ਹਿੱਸਾ ਕਸ਼ਮੀਰੀ(ਕੋਸ਼ੁਰ) ਭਾਸ਼ਾ ਹੈ। ਇਸ ਭਾਸ਼ਾ ਵਿੱਚ ਕਸ਼ਮੀਰੀ ਪੰਡਿਤਾਂ ਅਤੇ ਕਸ਼ਮੀਰੀ ਮੁਸਲਿਮ ਦੁਆਰਾ ਘਾਟੀ ਵਿੱਚ ਬੋਲੀ ਜਾਂਦੀ ਹੈ। ਕਸ਼ਮੀਰੀ ਭਾਸ਼ਾ ਤੋਂ ਇਲਾਵਾ ਕਸ਼ਮੀਰੀ ਭੋਜਨ ਅਤੇ ਸੱਭਿਆਚਾਰ ਬਹੁਤ ਹੱਦ ਤੱਕ ਮੱਧ ਏਸ਼ੀਆ ਅਤੇ ਫਾਰਸੀ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੈ। ਕਸ਼ਮੀਰੀ ਇੰਡੋ-ਆਰੀਅਨ ਅਤੇ ਫਾਰਸੀ ਦੇ ਬਹੁਤ ਨੇੜੇ ਹੈ। ਸੱਭਿਆਚਾਰਕ ਸੰਗੀਤ, ਨਾਚ, ਕਾਲੀਨ/ਸ਼ਾਲ ਬੁਣਾਈ ਅਤੇ ਕੋਸ਼ੁਰ ਅਤੇ ਸੂਫ਼ੀਆਨਾ ਮਾਹੌਲ ਕਸ਼ਮੀਰੀ ਪਹਿਚਾਣ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਕਸ਼ਮੀਰੀ ਪਹਿਰਾਵਾ

 

ਤਸਵੀਰ:Kashmiri traditional jewellery wear.jpg
ਕਸ਼ਮੀਰੀ ਰਵਾਇਤੀ ਗਹਿਣੇ

 

ਲਦਾਖ[ਸੋਧੋ]

ਲਦਾਖ ਦਾ ਸੱਭਿਆਚਾਰ ਆਪਣੀ ਵਿਲੱਖਣ ਭਾਰਤੀ-ਤਿਬਤੀ ਸੱਭਿਆਚਾਰਕ ਪਛਾਣ ਲਈ ਪ੍ਰਸਿੱਧ ਹੈ। ਸੰਸਕ੍ਰਿਤ ਅਤੇ ਤਿੱਬਤੀ ਭਾਸ਼ਾ ਵਿੱਚ ਮੰਤਰਾਂ ਦੇ ਜਾਪ ਦੀ ਆਵਾਜ਼ਾਂ ਲਦਾਖ ਦੇ ਬੌਧ ਜੀਵਨ ਸ਼ੈਲੀ ਦਾ ਇੱਕ ਅਭਿੰਨ ਅੰਗ ਹੈ।

ਜੰਮੂ[ਸੋਧੋ]

ਜੰਮੂ ਦੀ ਡੋਗਰਾ ਪਰੰਪਰਾ ਅਤੇ ਸੱਭਿਆਚਾਰ ਕਸ਼ਮੀਰ ਤੋਂ ਬਹੁਤ ਵੱਖਰੀ ਹੈ। ਇਸ ਤੋਂ ਬਿਨ੍ਹਾਂ ਡੋਗਰਾ ਸੱਭਿਆਚਾਰ ਪੰਜਾਬ ਅਤੇ ਹਿਮਾਚਲ ਨਾਲ ਬਹੁਤ ਮਿਲਦਾ ਜੁਲਦਾ ਹੈ।

ਪਾਕਿਸਤਾਨ[ਸੋਧੋ]

ਪਾਕਿਸਤਾਨੀ ਕਸ਼ਮੀਰ ਦਾ ਸੱਭਿਆਚਾਰ ਜੰਮੂ-ਕਸ਼ਮੀਰ ਨਾਲ ਬਹੁਤ ਜਿਆਦਾ ਮਿਲਦਾ ਜੁਲਦਾ ਹੈ। ਪਰ ਇਥੇ ਬੋਲੀ ਜਾਣ ਵਾਲੀ ਭਾਸ਼ਾ ਕਸ਼ਮੀਰੀ ਨਹੀਂ ਸਗੋਂ ਪਹਾੜੀ (ਪੰਜਾਬੀ ਦੀ ਉਪਭਾਸ਼ਾ) ਹੈ।

ਭੋਜਨ[ਸੋਧੋ]

ਕਸ਼ਮੀਰੀ ਪੰਡਿਤ ਦਾ ਭੋਜਨ ਮਾਸਾਹਾਰੀ ਹੈ ਜਿਵੇ: ਮਾਸਾਹਾਰੀ ਕਾਇਲਾ, ਰੋਗ਼ਨ ਜੋਸ਼, ਯਖ਼ਨੀ ਅਤੇ ਮੱਛੀ ਆਦਿ। ਕਸ਼ਮੀਰੀ ਪੰਡਿਤਾਂ ਦੇ ਸ਼ਾਕਾਹਾਰੀ ਭੋਜਨ ਵਿੱਚ : ਸ਼ਾਕਾਹਾਰੀ ਕਾਇਲਾ, ਦਮ ਆਲੂ, ਰਾਜਮਾਂਹ, ਬੈਂਗਣ ਆਦਿ। ਕਸ਼ਮੀਰੀ ਮੁਸਲਮਾਨਾਂ ਵਿੱਚ ਮਾਸਾਹਾਰੀ ਭੋਜਨ ਜਿਵੇਂ ਕਈ ਪ੍ਰਕਾਰ ਦੇ ਕਬਾਬ ਅਤੇ ਕੋਫਤੇ, ਰਿਸ਼ਤਾਬ, ਗੋਸ਼ਤਾਬਾ ਆਦਿ। ਪਰੰਪਰਕ ਕਸ਼ਮੀਰੀ ਦਾਵਤ ਨੂੰ ਵਾਜ਼ਵਾਨ ਕਿਹਾ ਜਾਂਦਾ ਹੈ।

ਤਿਉਹਾਰ[ਸੋਧੋ]

ਇੱਥੇ ਕਈ ਪ੍ਰਕਾਰ ਦੇ ਸਮਾਰੋਹ ਹੁੰਦੇ ਹਨ ਜੋ ਜਿਆਦਾਤਰ ਮੌਸਮ ਨਾਲ ਜੁੜੇਹਨ।

ਹਵਾਲੇ[ਸੋਧੋ]

  1. "Kashmiri Culture". Archived from the original on 2017-02-03. Retrieved 2017-07-27. {{cite web}}: Unknown parameter |dead-url= ignored (|url-status= suggested) (help)