ਸਮੱਗਰੀ 'ਤੇ ਜਾਓ

ਕਹਾਣੀ ਅੰਦਰ ਕਹਾਣੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਇੱਕ ਕਹਾਣੀ ਦੇ ਅੰਦਰ ਇੱਕ ਕਹਾਣੀ ਇੱਕ ਸਾਹਿਤਕ ਤਰਕੀਬ ਹੈ ਜਿਸ ਵਿੱਚ ਬਿਰਤਾਂਤ ਵਿੱਚਲਾ ਇੱਕ ਪਾਤਰ ਕਹਾਣੀ ਦੱਸਦਾ ਹੈ। Mise en abyme ਇਕ ਅਜਿਹੀ ਸਾਹਿਤਕ ਤਰਕੀਬ ਲਈ ਫਰੇਂਚ ਸ਼ਬਦ ਹੈ (ਇਹ ਇੱਕ ਵਿਸ਼ਾਲ ਢਾਲ ਤੇ ਇੱਕ ਛੋਟੀ ਢਾਲ ਦੇ ਚਿੱਤਰ ਨੂੰ ਰੱਖਣ ਦੀ ਨਿਸ਼ਾਨਦੇਹੀ ਲਈ ਵੀ ਵਰਤਿਆ ਜਾਂਦਾ ਹੈ)। ਕਹਾਣੀ ਦੇ ਅੰਦਰ ਇੱਕ ਹਰ ਤਰ੍ਹਾਂ ਦੀ ਗਲਪੀ ਨਸ਼ਰ ਵਿੱਚ ਵਰਤੀ ਜਾ ਸਕਦੀ ਹੈ: ਨਾਵਲ, ਨਿੱਕੀਆਂ ਕਹਾਣੀਆਂ, ਨਾਟਕ, ਟੈਲੀਵਿਜ਼ਨ ਪ੍ਰੋਗਰਾਮ, ਫਿਲਮਾਂ, ਕਵਿਤਾਵਾਂ, ਗੀਤ, ਅਤੇ ਦਾਰਸ਼ਨਿਕ ਲੇਖ।

ਕਹਾਣੀ ਅੰਦਰ ਕਹਾਣੀ ਦੀਆਂ ਕਿਸਮਾਂ

[ਸੋਧੋ]

ਕਹਾਣੀ ਦੇ ਅੰਦਰ ਕਹਾਣੀ

[ਸੋਧੋ]

ਅੰਦਰੂਨੀ ਕਹਾਣੀਆਂ ਜਾਂ ਤਾਂ ਬੱਸ ਮਨਪਰਚਾਵੇ ਲਈ ਜਾਂ ਵਧੇਰੇ ਆਮ ਤੌਰ ਤੇ ਦੂਸਰੇ ਪਾਤਰਾਂ ਦੇ ਲਈ ਨਮੂਨੇ ਵਜੋਂ ਕੰਮ ਕਰਨ ਲਈ ਕਹੀਆਂ ਜਾਂਦੀਆਂ ਹਨ। ਦੋਵਾਂ ਮਾਮਲਿਆਂ ਵਿੱਚ ਕਹਾਣੀ ਅਕਸਰ ਬਾਹਰੀ ਕਹਾਣੀ ਦੇ ਪਾਤਰਾਂ ਦੇ ਪ੍ਰਤੀਕਾਤਮਕ ਅਤੇ ਮਨੋਵਿਗਿਆਨਿਕ ਮਹੱਤਤਾ ਰੱਖਦੀ ਹੈ। ਦੋ ਕਹਾਣੀਆਂ ਦੇ ਵਿਚਕਾਰ ਅਕਸਰ ਕੁਝ ਸਮਾਂਤਰ ਹੁੰਦਾ ਹੈ, ਅਤੇ ਅੰਦਰਲੀ ਕਹਾਣੀ ਦੇ ਗਲਪ ਨੂੰ ਬਾਹਰੀ ਕਹਾਣੀ ਵਿੱਚ ਸੱਚ ਨੂੰ ਪ੍ਰਗਟ ਕਰਨ ਲਈ ਵਰਤਿਆ ਜਾਂਦਾ ਹੈ।

ਇੱਕ ਕਹਾਣੀ ਦੇ ਅੰਦਰ ਕਹਾਣੀਆਂ ਦੀ ਸਾਹਿਤਕ ਜੁਗਤ ਫਰੇਮ ਕਹਾਣੀ ਦੇ ਰੂਪ ਵਿੱਚ ਜਾਣੀ ਜਾਂਦੀ ਇੱਕ ਪੁਰਾਣੀ ਜੁਗਤ ਨਾਲ ਜੁੜੀ ਹੋਈ ਹੈ, ਜਦੋਂ ਬਾਹਰਲੀ ਕਹਾਣੀ ਵਿੱਚ ਬਹੁਤਾ ਮਸਾਲਾ ਨਹੀਂ ਹੁੰਦਾ ਅਤੇ ਕੰਮ ਦਾ ਬਹੁਤਾ ਹਿੱਸਾ ਇੱਕ ਜਾਂ ਇੱਕ ਤੋਂ ਵੱਧ ਮੁਕੰਮਲ ਕਹਾਣੀਆਂ ਵਿੱਚ ਹੁੰਦਾ ਹੈ ਜਿਨ੍ਹਾਂ ਨੂੰ ਇੱਕ ਜਾਂ ਵਧੇਰੇ ਕਹਾਣੀਆਂ ਪਾਉਣ ਵਾਲਿਆਂ ਨੇ ਸੁਣਾਇਆ ਹੁੰਦਾ ਹੈ। ਇਹ ਸੰਕਲਪ ਪ੍ਰਾਚੀਨ ਭਾਰਤੀ ਸਾਹਿਤ ਜਿਵੇਂ ਕਿ ਜੈਨ ਕਹਾਣੀਆਂ ਅਤੇ ਮਹਾਂਕਾਵਿ ਮਹਾਂਭਾਰਤ ਅਤੇ ਰਾਮਾਇਣ, ਵਿਸ਼ਨੂੰ ਸ਼ਰਮਾ ਦੇ ਪੰਚਤੰਤਰ, ਸਿਨਟਿਪਸ ਦੇ 'ਸੱਤ ਸਿਆਣੇ ਮਾਸਟਰ, ਹਿਤੋਪਦੇਸ਼, ਅਤੇ 'ਬੈਤਾਲ ਪਚੀਸੀ' ਵਿੱਚ ਮਿਲਦਾ ਹੈ। ਇੱਕ ਕਹਾਣੀ ਵਿੱਚ ਕਹਾਣੀਆਂ ਦੀ ਇੱਕ ਹੋਰ ਸ਼ੁਰੂਆਤੀ ਉਦਾਹਰਣ ਆਲਿਫ਼ ਲੈਲਾ ਵਿੱਚ ਮਿਲ ਸਕਦੀ ਹੈ, ਜਿਸ ਨੂੰ ਅਰਬੀ, ਫ਼ਾਰਸੀ ਅਤੇ ਭਾਰਤੀ ਕਹਾਣੀ ਸੁਣਾਉਣ ਵਾਲੀਆਂ ਪਰੰਪਰਾਵਾਂ ਵਿੱਚ ਦੇਖਿਆ ਜਾ ਸਕਦਾ ਹੈ. ਹੋਮਰ ਦੀ ਓਡੀਸੀ ਵੀ ਇਸ ਜੁਗਤ ਦੀ ਵਰਤੋਂ ਕਰਦੀ ਹੈ; ਓਡੀਸੀਅਸ ਦੇ ਸਾਰੇ ਸਮੁੰਦਰੀ ਸਾਹਸਾਂ ਨੂੰ ਓਡੀਸੀਅਸ ਦੁਆਰਾ ਸ਼ੈਰੀਆ ਦੇ ਰਾਜਾ ਅਲਕਸੀਨਸ ਦੇ ਦਰਬਾਰ ਵਿੱਚ ਸੁਣਾਇਆ ਗਿਆ ਹੈ। ਹੋਰ ਛੋਟੀਆਂ ਕਹਾਣੀਆਂ, ਇਹਨਾਂ ਵਿੱਚੋਂ ਬਹੁਤ ਸਾਰੀਆਂ ਝੂਠੀਆਂ ਹਨ, ਜ਼ਿਆਦਾਤਰ ਓਡੀਸੀ ਦੇ ਹਿੱਸੇ ਹਨ। 

References

[ਸੋਧੋ]