ਕਾਂਗੜੀ ਬੋਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਕਾਂਗੜੀ
ਜੱਦੀ ਬੁਲਾਰੇ ਭਾਰਤ
ਇਲਾਕਾ ਕਾਂਗੜਾ ਵਾਦੀ
ਮੂਲ ਬੁਲਾਰੇ
17 ਲੱਖ
ਭਾਸ਼ਾਈ ਪਰਿਵਾਰ
ਇੰਡੋ-ਯੂਰਪੀ
ਲਿਖਤੀ ਪ੍ਰਬੰਧ ਦੇਵਨਾਗਰੀ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾ ਸਰਕਾਰੀ ਦਰਜਾ ਪ੍ਰਾਪਤ ਨਹੀਂ ਹੈ
ਬੋਲੀ ਦਾ ਕੋਡ
ਆਈ.ਐਸ.ਓ 639-3 xnr

ਕਾਂਗੜੀ ਬੋਲੀ ਹਿਮਾਚਲ ਪ੍ਰਦੇਸ਼ ਦੇ ਕਾਂਗੜਾ, ਹਮੀਰਪੁਰ, ਊਨਾ ਅਤੇ ਪੰਜਾਬ ਦੇ ਗੁਰਦਾਸਪੁਰ ਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਹ ਇੱਕ ਇੰਡੋ-ਆਰਿਆਈ ਉਪਭਾਸ਼ਾ ਹੈ ਜਿਸਦਾ ਸੰਬੰਧ ਡੋਗਰੀ ਨਾਲ ਹੈ ਅਤੇ ਇਸਨੂੰ ਪੱਛਮੀ ਪਹਾੜੀ ਭਾਸ਼ਾ ਸਮੂਹ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸ ਉੱਤੇ ਕੇਂਦਰੀ ਪੰਜਾਬੀ (ਮਾਝੀ)[1] ਦਾ ਪ੍ਰਭਾਵ ਵੀ ਵੇਖਣ ਨੂੰ ਮਿਲਦਾ ਹੈ। ਭਾਸ਼ਾ ਵਿਗਿਆਨੀਆਂ ਦੁਆਰਾ ਕਾਂਗੜੀ ਅਤੇ ਡੋਗਰੀ ਨੂੰ ਪੰਜਾਬੀ ਦੀਆਂ ਉਪਭਾਸ਼ਾਵਾਂ ਮੰਨਿਆ ਜਾਂਦਾ ਸੀ ਪਰ 1960ਵਿਆਂ ਤੋਂ ਬਾਅਦ ਇੰਨਾ ਦੋਵਾਂ ਨੂੰ ਪਹਾੜੀ ਭਾਸ਼ਾ ਸਮੂਹ ਦੀਆਂ ਉਪਭਾਸ਼ਾਵਾਂ ਮੰਨਿਆ ਜਾਂਦਾ ਹੈ।

ਪਹਿਲਾਂ ਕਾਂਗੜੀ ਨੂੰ ਪੰਜਾਬੀ ਦੀ ਇੱਕ ਉਪਭਾਸ਼ਾ ਮੰਨਿਆ ਜਾਂਦਾ ਸੀ ਪਰ ਭਾਰਤ ਦੀ 1971 ਦੀ ਮਰਦਮ-ਸ਼ੁਮਾਰੀ ਦੌਰਾਨ ਇਸਨੂੰ ਹਿੰਦੀ ਦੀ ਇੱਕ ਉਪਭਾਸ਼ਾ ਕਿਹਾ ਗਿਆ।[2]

ਹਵਾਲੇ[ਸੋਧੋ]