ਮਾਝੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਾਝੀ
Majhi
ਜੱਦੀ ਬੁਲਾਰੇਮੁੱਖ ਤੌਰ ਉੱਤੇ ਭਾਰਤ ਅਤੇ ਪਾਕਿਸਤਾਨ
ਇਲਾਕਾਲਾਹੌਰ, ਅੰਮ੍ਰਿਤਸਰ, ਗੁਰਦਾਸਪੁਰ
Native speakers
ਮਝੈਲ[1]
25
ਹਿੰਦ-ਪਾਕਿਸਤਾਨ
  • ਮਾਝੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3phr (ਹੋਰ ਉਪਭਾਸ਼ਾਵਾਂ ਸ਼ਾਮਲ ਹਨ)
Dialects Of Punjabi.jpg

ਮਾਝੀ ਇਹ ਪੰਜਾਬੀ ਭਾਸ਼ਾ ਦੀ ਇਕ ਉਪਬੋਲੀ ਹੈ। ਇਹ ਲਾਹੌਰ, ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਲਾਇਲਪੁਰ, ਸਿਆਲਕੋਟ, ਰਾਵਲਪਿੰਡੀ, ਕਰਨਾਲ ਆਦਿ ਕਈ ਜਿਲ੍ਹਿਆਂ ਵਿੱਚ ਬੋਲੀ ਜਾਂਦੀ ਹੈ। ਇਹ ਬੋਲੀ ਪੰਜਾਬੀ ਭਾਸ਼ਾ ਦੇ ਕੁਲ ਬੁਲਾਰਿਆਂ ਵਲੋਂ ਬੋਲੀ ਜਾਣ ਵਾਲੀ ਸਭ ਤੋਂ ਵੱਡੀ ਬੋਲੀ ਵੀ ਹੈ। ਇਸ ਬੋਲੀ ਨੂੰ ਬੋਲਣ ਵਾਲੀ ਕਿੰਨੀ ਹੀ ਆਬਾਦੀ ੪੭ ਤੋਂ ਬਾਅਦ ਵੱਖ ਵੱਖ ਥਾਂਵਾਂ ਤੇ ਜਾ ਕੇ ਵੱਸ ਚੁੱਕੀ ਹੈ ਇਸ ਲਈ ਇਸ ਦੀ ਕੋਈ ਇਕ ਸਰਹੱਦ ਜਾਂ ਸੀਮਾ ਨਿਰਧਾਰਿਤ ਨਹੀਂ ਕੀਤੀ ਜਾ ਸਕਦੀ। ਦਰਿਆਵਾਂ, ਪਹਾੜਾਂ ਅਤੇ ਬਿਖੜੇ ਰਾਹਾਂ ਦੇ ਪਾਰ ਲੋਕਾਂ ਦੀ ਬੋਲੀ ਵਿੱਚ ਉੱਚਾਰਨ ਤੇ ਸਬਦਾਵਲੀ ਪੱਖੋਂ ਛੋਟਾ-ਮੋਟਾ ਅੰਤਰ ਆ ਜਾਂਦਾ ਹੈ। ਇਸ ਤਰ੍ਹਾਂ ਦੇ ਅੰਤਰਾਂ ਕਾਰਨ ਇਕੋ ਭਾਸ਼ਾ ਦੇ ਜੋ ਵੱਖ-ਵੱਖ ਰੂਪ ਪਰਤੀਤ ਹੁੰਦੇ ਹਨ, ਉਹਨਾਂ ਨੂੰ ਉਪ-ਭਾਸ਼ਾ ਜਾਂ ਉਪ-ਭਾਸ਼ਾਈ ਰੂਪ ਕਿਹਾ ਜਾਂਦਾ ਹੈ।

ਇਲਾਕੇ[ਸੋਧੋ]

ਲਾਹੌਰ , ਅੰਮ੍ਰਿਤਸਰ, ਸ਼ੇਖੂਪੁਰਾ , ਕਸੂਰ, ਤਰਨਤਾਰਨ, ਉਕਾੜਾ, ਨਨਕਾਣਾ ਸਾਹਿਬ, ਫੈਸਲਾਬਾਦ , ਗੁੱਜਰਾਂਵਾਲਾ, ਵਜ਼ੀਰਾਬਾਦ, ਸਿਆਲਕੋਟ, ਗੁਰਦਾਸਪੁਰ, ਨਾਰੋਵਾਲ, ਗੁਜਰਾਤ, ਜਿਹਲਮ, ਪਾਕਪਟਨ, ਵਿਹਾੜੀ, ਸਾਹੀਵਾਲ, ਮੰਡੀ ਬਹਾਊਦੀਨ, ਚਿਨਿਓਟ 'ਚ ਬੋਲੀ ਜਾਂਦੀ ਹੈ।

ਹਵਾਲੇ[ਸੋਧੋ]