ਸਮੱਗਰੀ 'ਤੇ ਜਾਓ

ਕਾਜੋਲ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਜੋਲ
2014 ਵਿੱਚ ਕਾਜੋਲ
ਜਨਮ
ਕਾਜੋਲ ਮੁਖਰਜੀ

(1974-08-05) 5 ਅਗਸਤ 1974 (ਉਮਰ 51)
ਪੇਸ਼ਾਫ਼ਿਲਮ ਅਦਾਕਾਰਾ
ਸਰਗਰਮੀ ਦੇ ਸਾਲ1992–2001
2006–2012
ਜੀਵਨ ਸਾਥੀ
(ਵਿ. 1999)
ਬੱਚੇ2
Parents

ਕਾਜੋਲ(ਮਰਾਠੀ ਭਾਸ਼ਾ: काजोल देवगन Kajol Devgan, ਬੰਗਾਲੀ: কাজল দেবগন Kajol Debgon) ਇੱਕ ਭਾਰਤੀ ਅਦਾਕਾਰਾ ਹੈ।

ਜੀਵਨ

[ਸੋਧੋ]

ਕਾਜੋਲ ਦਾ ਜਨਮ 5 ਅਗਸਤ 1974 ਨੂੰ ਹੋਇਆ ਸੀ। ਉਨ੍ਹਾਂ ਦੀ ਮਾਂ ਤਨੁਜਾ ਮਰਾਠੀ ਸੀ ਅਤੇ ਨਾਨੀ ਸ਼ੋਭਨਾ ਸਮਰਥ ਵੀ ਅਦਾਕਾਰਾ ਸੀ। ਉਨ੍ਹਾਂ ਦੀ ਛੋਟੀ ਭੈਣ ਤਨੀਸ਼ਾ ਮੁਖਰਜੀ ਵੀ ਹੁਣ ਫਿਲਮਾਂ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸ਼ੋਮੂ ਮੁਖਰਜੀ ਹੈ। ਉਹ ਫਿਲਮਾਂ ਬਣਾਉਂਦੇ ਸਨ। ਕਾਜੋਲ ਨੇ ਆਪਣਾ ਫਿਲਮੀ ਸਫਰ ਫਿਲਮ ਬੇਖ਼ੁਦੀ ਨਾਲ ਸ਼ੁਰੂ ਕੀਤਾ ਜਿਸ ਵਿੱਚ ਉਸ ਦੇ ਪਾਤਰ ਦਾ ਨਾਮ ਰਾਧਿਕਾ ਸੀ। ਉਹ ਫਿਲਮ ਤਾਂ ਨਹੀਂ ਚੱਲੀ ਪਰ ਉਸ ਦੀਆਂ ਬਾਦ ਦੀਆਂ ਫਿਲਮਾਂ ਬਹੁਤ ਪ੍ਰਸਿੱਧ ਹੋਈਆਂ। ਜਿਵੇਂ ਕਿ ਬਾਜ਼ੀਗਰ ਅਤੇ ਦਿਲਵਾਲੇ ਦੁਲਹਨੀਆਂ ਲੇ ਜਾਏਂਗੇ। ਉਸ ਨੇ ਆਪਣੇ ਸਹਕਰਮੀ ਅਤੇ ਪ੍ਰੇਮੀ, ਅਜੇ ਦੇਵਗਨ ਨਾਲ ਫਰਵਰੀ 1999 ਵਿੱਚ ਵਿਆਹ ਕਰਵਾਇਆ। ਉਨ੍ਹਾਂ ਦੀ ਇੱਕ ਛੋਟੀ ਧੀ ਹੈ ਜਿਸਦਾ ਨਾਮ ਨਿਅਸਾ ਹੈ।

ਕਾਜੋਲ, ਆਪਣੀ ਮਾਂ ਤਨੂਜਾ (ਵਿਚਕਾਰ) ਅਤੇ ਭੈਣ, ਤਨੀਸ਼ਾ ਨਾਲ (ਸੱਜੇ).

ਮੁਢਲਾ ਜੀਵਨ

[ਸੋਧੋ]

ਕਾਜੋਲ ਦਾ ਜਨਮ ਮੁੰਬਈ ਵਿੱਚ ਮੁਖਰਜੀ-ਸਾਮਰਥ ਪਰੀਵਾਰ ਵਿੱਚ ਹੋਇਆ। ਉਸ ਦੀ ਮਾਂ ਤਨੂਜਾ ਇੱਕ ਅਭਿਨੇਤਰੀ ਹੈ ਅਤੇ ਉਸ ਦੇ ਪਿਤਾ ਸ਼ੋਮੂ ਮੁਖਰਜੀ ਫ਼ਿਲਮ ਨਿਰਦੇਸ਼ਕ ਤੇ ਨਿਰਮਾਤਾ ਸੀ।[1] 2008 ਵਿੱਚ ਦਿਲ ਦੇ ਦੌਰੇ ਨਾਲ ਓਹਨਾਂ ਦੀ ਮੌਤ ਹੋ ਗਈ ਸੀ।[2] ਉਸ ਦੀ ਭੈਣ ਤਨੀਸ਼ਾ ਮੁਖਰਜੀ ਵੀ ਅਭਿਨੇਤਰੀ ਹੈ। ਉਸ ਦੀ ਮਾਸੀ ਨੂਤਨ, ਨਾਨੀ ਸ਼ੋਭਨਾ ਸਾਮਰਥ ਤੇ ਪੜਦਾਦੀ ਰੱਤਨ ਬਾਈ ਵੀ ਅਭਿਨੇਤਰੀ ਸੀ। ਉਸ ਦੇ ਚਾਚਾ ਜੋਏ ਮੁਖਰਜੀ ਤੇ ਦੇਬ ਮੁਖਰਜੀ ਫ਼ਿਲਮ ਨਿਰਮਾਤਾ ਹਨ।

ਪ੍ਰਮੁੱਖ ਫ਼ਿਲਮਾਂ

[ਸੋਧੋ]
ਸਾਲਫ਼ਿਲਮਕਿਰਦਾਰਟਿੱਪਣੀ
2008ਯੂ ਮੀ ਔਰ ਹਮਪੀਆ
2007ਓਮ ਸ਼ਾਂਤੀ ਓਮ
2006ਫ਼ਨਾਜ਼ੂਨੀ
2001ਕੁਛ ਖੱਟੀ ਕੁਛ ਮੀਠੀਟੀਨਾ ਤੇ ਸਵੀਟੀ
2001ਕਭੀ ਖੁਸ਼ੀ ਕਭੀ ਗਮਅੰਜਲੀ
2000ਰਾਜੂ ਚਾਚਾਐਨਾ
1999ਹੋਤੇ ਹੋਤੇ ਪਿਆਰ ਹੋ ਗਿਆਪਿੰਕੀ
1999ਹਮ ਆਪਕੇ ਦਿਲ ਮੇਂ ਰਿਹਤੇ ਹੈਂਮੇਘਾ
1999ਦਿਲ ਕਿਆ ਕਰੇਨੰਦੀਤਾ ਰਾਏ
1998ਦੁਸ਼ਮਨਸੋਨੀਆ ਤੇ ਨੈਨਾ ਸੇਹਗਲ
1998ਡੁਪਲੀਕੇਟ
1998ਕੁਛ ਕੁਛ ਹੋਤਾ ਹੈਅੰਜਲੀ
1998ਪਿਆਰ ਤੋ ਹੋਨਾ ਹੀ ਥਾਸੰਜਨਾ
1998ਪਿਆਰ ਕੀਆ ਤੋ ਡਰਨਾ ਕਿਆਮੁਸਕਾਨ
1997ਗੁਪਤਈਸ਼ਾ ਦੀਵਾਨ
1997ਇਸ਼ਕ਼ਕਾਜਲ
1995ਦਿਲਵਾਲੇ ਦੁਲਹਨੀਆਂ ਲੇ ਜਾਏਂਗੇਸਿਮਰਨ
1995ਕਰਨ ਅਰਜੁਨਸੋਨੀਆ ਸਕਸੇਨਾ
1995ਗੁੰਡਾਰਾਜ਼ਰਿਤੂ
1995ਹਲਚਲਸ਼ਰਮੀਲੀ
1994ਯੇ ਦਿਲਲਗੀਸਪਨਾ
1994ਉਧਾਰ ਕੀ ਜ਼ਿੰਦਗੀਸੀਤਾ
1993ਬਾਜ਼ੀਗਰਪ੍ਰਿਆ ਚੋਪੜਾ

ਹਵਾਲੇ

[ਸੋਧੋ]
  1. R. Rahman A.K. Thakur (1 January 2009). Women Entrepreneurship. Deep & Deep Publications. p. 109. ISBN 978-81-8450-165-0. Retrieved 1 June 2012.
  2. Bollywood Hungama News Network (10 April 2008). "Kajol's father passed away". IndiaFM. Retrieved 12 March 2008.