ਕਾਮਰੇਡ ਰੁਲਦੂ ਖ਼ਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਮਰੇਡ ਰੁਲਦੂ ਖ਼ਾਂ ਦਾ ਬੁੱਤ, ਪਿੰਡ ਖੋਟੇ

ਕਾਮਰੇਡ ਰੁਲਦੂ ਖਾਂ (1920 - 2006) ਭਾਰਤੀ ਖੇਤ ਮਜਦੂਰ ਸਭਾ ਦੀ ਪੰਜਾਬ ਇਕਾਈ ਦੇ ਬਾਨੀ ਤੇ ਉੱਘੇ ਅਜਾਦੀ ਘੁਲਾਟੀਏ ਸਨ। ਆਪ ਅਖੀਰਲੇ ਦਮ ਤੱਕ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਰਹੇ। ਆਪ ਜੀ ਦੀ ਭਾਰਤੀ ਕਮਿਊਨਿਸਟ ਪਾਰਟੀ ਨੂੰ ਦਿਤੀਆਂ ਸੇਵਾਵਾਂ ਬਦਲੇ ਪਾਰਟੀ ਵੱਲੋਂ ਆਪ ਨੂੰ 2004 ਵਿੱਚ ਸਨਮਾਨ ਪੱਤਰ ਵੀ ਦਿੱਤਾ ਗਿਆ। ਕਾਮਰੇਡ ਮੋਗੇ ਜਿਲ੍ਹੇ ਦੇ ਪਿੰਡ ਖੋਟੇ ਦੇ ਜਮਪਲ ਸਨ। ਕਾਮਰੇਡ ਨੂੰ ਸਪੁਰਦ ਏ ਖਾਕ ਇੱਥੇ ਹੀ ਕੀਤਾ ਗਿਆ। ਅੱਜ ਕੱਲ ਆਪ ਜੀ ਦੀ ਇੱਥੇ ਯਾਦਗਾਰ ਵੀ ਬਣੀ ਹੋਈ ਹੈ।[1]

ਜ਼ਿੰਦਗੀ[ਸੋਧੋ]

ਖੋਟੇ ਪਿੰਡ ਵਿੱਚ ਕਾਮਰੇਡ ਰੁਲਦੂ ਖ਼ਾਂ ਯਾਦਗਾਰ

ਰੁਲਦੂ ਖ਼ਾਨ ਦਾ ਜਨਮ 1920 ਵਿੱਚ ਹੋਇਆ ਸੀ। ਉਸ ਵੇਲੇ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੱਤੋ ਹੀਰਾ ਸਿੰਘ (ਹੁਣ ਮੋਗਾ ਜਿਲ੍ਹੇ ਵਿੱਚ) ਤੋਂ ਮੈਟ੍ਰਿਕ ਕਰਨ ਤੋਂ ਬਾਅਦ ਉਹ ਕੁੱਲਵਕਤੀ ਦੇ ਤੌਰ ਤੇ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜ ਗਿਆ ਸੀ। ਅੰਗਰੇਜ਼ੀ ਹਕੂਮਤ ਸਮੇਂ ਹਰਸ਼ਾ-ਛੀਨਾ ਮੋਘਾ ਮੋਰਚੇ ਵਿੱਚ ਉਸਨੇ ਕੈਦ ਕੱਟੀ। ਮੁਲਕ ਦੀ ਵੰਡ ਸਮੇਂ ਉਸ ਦਾ ਸਾਰਾ ਪਰਿਵਾਰ ਪਾਕਿਸਤਾਨ ਚਲਿਆ ਗਿਆ ਪਰ ਉਹ ਨਾ ਗਿਆ। ਉਹ ਖੇਤ ਮਜ਼ਦੂਰ ਸਭਾ ਪੰਜਾਬ ਦਾ ਬਾਨੀ ਸੀ। ਉਸਨੇ ਜ਼ਮੀਨੀ ਘੋਲਾਂ ਵਿੱਚ ਵੀ ਆਗੂ ਵਜੋਂ ਭੂਮਿਕਾ ਅਦਾ ਕੀਤੀ।[2] ਬਹੁਤਾ ਕਰਕੇ ਉਹ ਫ਼ਰੀਦਕੋਟ-ਫ਼ਿਰੋਜ਼ਪੁਰ ਦੇ ਇਲਾਕਿਆਂ ਵਿੱਚ ਸਰਗਰਮ ਰਿਹਾ। ਉਹ ਸੀਪੀਆਈ ਦੀ ਕੌਮੀ ਕੌਂਸਲ ਦਾ ਮੈਂਬਰ ਸੀ। ਮੋਗੇ ਸ਼ਹਿਰ ਦੀ ਫ਼ੌਜੀ ਮਾਰਕੀਟ ਵਿੱਚ ਕਿਸੇ ਪਾਰਟੀ ਹਮਦਰਦ ਨੇ ਉਸਨੂੰ ਇੱਕ ਚੁਬਾਰਾ ਦਿੱਤਾ ਹੋਇਆ ਸੀ ਜਿੱਥੇ ਉਹ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਰਹਿੰਦਾ ਰਿਹਾ।

ਇਹ ਵੀ ਦੇਖੋ[ਸੋਧੋ]


ਹਵਾਲੇ[ਸੋਧੋ]