ਮੋਹਿਤ ਸੇਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮੋਹਿਤ ਸੇਨ

ਮੋਹਿਤ ਸੇਨ (ਬੰਗਾਲੀ: মিহত সেন; 24 ਮਾਰਚ 1929 - 3 ਮਈ 2003) ਦੇ ਇੱਕ ਪ੍ਰਸਿੱਧ ਕਮਿਊਨਿਸਟ ਬੁਧੀਜੀਵੀ ਸਨ। ਉਹ ਆਪਣੀ ਮੌਤ ਸਮੇਂ ਭਾਰਤੀ ਸੰਯੁਕਤ ਕਮਿਊਨਿਸਟ ਪਾਰਟੀ ਦੇ ਜਨਰਲ ਸੱਕਤਰ ਸਨ।

ਅਰੰਭਕ ਜੀਵਨ ਅਤੇ ਸਿੱਖਿਆ[ਸੋਧੋ]

ਸੇਨ ਇੱਕ ਪ੍ਰਗਤੀਸ਼ੀਲ ਅਤੇ ਪੱਛਮੀ ਤਰਜ਼ ਤੇ ਢਲੇ ਬ੍ਰਹਮੋ ਸਮਾਜ ਪਰਵਾਰ ਵਿੱਚ ਪੈਦਾ ਹੋਏ ਸਨ। ਉਨ੍ਹਾਂ ਦੇ ਪਿਤਾ ਨਿਆਇ ਮੂਰਤੀ ਸ਼੍ਰੀ ਏ. ਐਂਨ. ਸੇਨ, ਕਲਕੱਤਾ ਹਾਈ ਕੋਰਟ ਦੇ ਇੱਕ ਜੱਜ ਅਤੇ ਉਸ ਦੀ ਮਾਂ, ਮ੍ਰਣਾਲਿਨੀ ਸੇਨ (ਸਿਨਹਾ), ਇੱਕ ਪ੍ਰਸਿੱਧ ਨਾਚੀ ਸੀ। ਉਨ੍ਹਾਂ ਦੇ ਨਾਨਾ ਮੇਜਰ ਐਨ ਪੀ ਸਿਨਹਾ, ਭਾਰਤੀ ਚਿਕਿਤਸਾ ਸੇਵਾ ਦੇ ਮੈਂਬਰ ਸਨ ਅਤੇ ਉਹਨਾਂ ਦੀ ਮਾਂ ਦੇ ਵੱਡੇ ਚਾਚਾ ਭਗਵਾਨ ਸਤਿਏਂਦਰ ਪ੍ਰਸੰਨੋ ਸਿਨਹਾ ਭਾਰਤੀ ਬਿਹਾਰ ਦੇ ਪਹਿਲੇ ਰਾਜਪਾਲ ਸਨ। ਆਪਣੀ ਮਾਂ ਦੀ ਤਰਫ ਤੋਂ ਉਹ ਬੀਰਭੂਮ, ਅੱਜ ਕੱਲ ਪੱਛਮੀ ਬੰਗਾਲ ਦੇ ਇੱਕ ਜਿਲ੍ਹੇ ਵਿੱਚ ਰਾਏਪੁਰ ਦੇ ਜਿਮੀਂਦਾਰ ਪਰਵਾਰ ਦੇ ਸਨ। ਉਹਨਾਂ ਦੇ ਪੰਜ ਹੋਰ ਭਰਾ ਸਨ, ਜਿਹਨਾਂ ਵਿੱਚ ਸ਼੍ਰੀ ਪ੍ਰਤਾਪ ਚੰਦਰ ਸੇਨ, ਪ੍ਰੈਜੀਡੇਂਸੀ ਕਾਲਜ, ਕਲਕੱਤਾ, ਇਤਹਾਸ ਦੇ ਇੱਕ ਬਹਤ ਹੁਸ਼ਿਆਰ ਵਿਦਿਆਰਥੀ ਸੀ ਅਤੇ ਇੱਕ ਕਮਿਊਨਿਸਟ ਸਨ ਇਸ ਦੇ ਬਾਵਜੂਦ ਕੋਲਕਾਤਾ ਵਿੱਚ ਇੱਕ ਵਪਾਰਕ ਕੰਪਨੀ ਦੇ ਮੁਖੀ ਦੀ ਪਦਵੀ ਤੇ ਪਹੁੰਚੇ ਸੀ। ਮੋਹਿਤ ਸੇਨ ਨੇ ਪ੍ਰੈਜੀਡੇਂਸੀ ਕਾਲਜ, ਕਲਕੱਤਾ, ਵਿੱਚ ਆਪਣੀ ਅਰੰਭਕ ਸਿੱਖਿਆ ਲਈ ਸੀ। ਉਹ ਉੱਥੇ ਪ੍ਰੋਫੈਸਰ ਸੁਸ਼ੋਬਨ ਸਰਕਾਰ ਦੇ ਇੱਕ ਵਿਦਿਆਰਥੀ ਸਨ ਅਤੇ ਉਹ ਬੀ ਏ (ਆਨਰਜ਼) ਪਰੀਖਿਆ ਵਿੱਚ ਪਹਿਲੀ ਸ਼੍ਰੇਣੀ ਵਿੱਚ ਪਹਿਲੇ ਸਥਾਨ ਤੇ ਆਏ। ਬਾਅਦ ਵਿੱਚ ਉਹਨਾਂ ਨੇ ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਾਈ ਕੀਤੀ।

ਕਮਿਉਨਿਸਟ ਅੰਦੋਲਨ ਵਿੱਚ[ਸੋਧੋ]

ਕੈਂਬਰਿਜ ਵਿੱਚ ਹਾਲਾਂਕਿ, 1948 ਵਿੱਚ ਉਹ ਉਮੀਦਵਾਰ ਮੈਂਬਰ ਦੇ ਰੂਪ ਵਿੱਚ ਭਾਰਤ ਦੀ ਕਮਿਉਨਿਸਟ ਪਾਰਟੀ (ਭਾਕਪਾ) ਵਿੱਚ ਸ਼ਾਮਿਲ ਹੋ ਗਏ। ਕੈਂਬਰਿਜ ਵਿੱਚ ਵੀ ਉਨ੍ਹਾਂ ਦੀ ਮੁਲਾਕਾਤ 1950 ਵਿੱਚ ਵਨਾਜਾ ਅਇੰਗਰ ਨਾਲ ਹੋਈ, ਜੋ ਇੱਕ ਪ੍ਰਸਿੱਧ ਗਣਿਤਗਿਆਤਾ ਸਨ ਅਤੇ ਬਾਅਦ ਵਿੱਚ ਉਹਨਾਂ ਨੇ ਵਿਆਹ ਕਰ ਲਿਆ। ਵਿਆਹ ਦੇ ਬਾਅਦ ਉਹ ਚੀਨ ਦੀ ਜਨਵਾਦੀ ਲੋਕ-ਰਾਜ ਲਈ ਭੇਜ ਦਿੱਤੇ ਗਏ। ਸੇਨ 1950 ਤੋਂ 1953 ਦੇ ਚੀਨ ਅੰਤਰਰਾਸ਼ਟਰੀ ਕਮਿਉਨਿਸਟ ਸਕੂਲ ਬੀਜਿੰਗ ਵਿੱਚ ਗਏ ਸੀ। ਭਾਰਤ ਪਰਤਣ ਦੇ ਬਾਅਦ, ਮੋਹਿਤ ਸੇਨ ਨੇ 1953-62 ਦੇ ਦੌਰਾਨ ਨਵੀਂ ਦਿੱਲੀ ਵਿੱਚ ਭਾਕਪਾ ਦੇ ਕੇਂਦਰੀ ਦਫ਼ਤਰ ਵਿੱਚ ਕੰਮ ਕੀਤਾ ਅਤੇ ਉਸ ਦੇ ਪ੍ਰਕਾਸ਼ਨ ਘਰ ਲਈ ਵੀ ਕੰਮ ਕਰਦੇ ਰਹੇ। ਬਾਅਦ ਵਿੱਚ ਉਹ ਆਂਧਰਾ ਪ੍ਰਦੇਸ਼ ਵਿੱਚ ਪਾਰਟੀ ਦੇ ਆਯੋਜਕ ਅਤੇ ਸਿਖਿਅਕ ਬਣ ਗਏ।

ਰਾਜਨੀਤਕ ਜੀਵਨ[ਸੋਧੋ]

ਮੋਹਿਤ ਸੇਨ ਉਸ ਸਮੇਂ ਦੌਰਾਨ ਭਾਰਤ ਪਰਤੇ ਜਦੋਂ ਭਾਰਤ ਆਪਣੀ ਆਜ਼ਾਦੀ ਮਿਲੀ ਸੀ। ਉਸ ਸਮੇਂ ਭਾਕਪਾ ਨੇ ਲੇਖਾ ਜੋਖਾ ਕੀਤਾ ਸੀ ਕਿ ਵਾਸਤਵ ਵਿੱਚ ਦੇਸ਼ ਨੂੰ ਆਜ਼ਾਦੀ ਨਹੀਂ ਮਿਲੀ ਸੀ, ਸਗੋਂ ਇਹ ਅਜੇ ਵੀ ਬਰਤਾਨੀਆ ਦੀ ਇੱਕ ਅਰਧ ਬਸਤੀ ਸੀ। 1955 ਵਿੱਚ ਜਦੋਂ ਸੋਵੀਅਤ ਨੇਤਾ, ਨਿਕੋਲਾਈ ਬੁਲਗਾਨਿਨ ਅਤੇ ਨਿਕਿਤਾ ਖਰੁਸ਼ਚੇਵ ਭਾਰਤ ਯਾਤਰਾ ਲਈ ਆਏ ਸਨ, ਤਾਂ ਤਤਕਾਲੀਨ ਪ੍ਰਧਾਨਮੰਤਰੀ ਜਵਾਹਰ ਲਾਲ ਨਹਿਰੂ ਨੇ ਜੋ ਸ਼ਬਦ ਭਾਕਪਾ ਦੀ ਹਾਲਤ ਬਾਰੇ ਉਹਨਾਂ ਨੂੰ ਕਹੇ ਸਨ, ਇਹਦਾ ਨਿਚੋੜ ਪੇਸ਼ ਕਰਦੇ ਹਨ। ਨਹਿਰੂ ਨੇ ਕਿਹਾ ਸੀ:

ਇਸ ਸਾਲ (1955) ਤੱਕ ਕਮਿਉਨਿਸਟ ਪਾਰਟੀ ਕਹਿ ਰਹੀ ਸੀ ਕਿ ਭਾਰਤੀ ਲੋਕਾਂ ਨੂੰ ਆਜ਼ਾਦੀ ਨਹੀਂ ਮਿਲੀ, ਇਥੋਂ ਤੱਕ ਕਿ ਉਹਨਾਂ ਨੇ ਸਾਡੇ ਰਾਸ਼ਟਰੀ ਸਮਾਰੋਹ ਦਿਵਸ ਦਾ ਵੀ ਵਿਰੋਧ ਕੀਤਾ. . .ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਉਹ ਕਾਰਵਾਈ ਦੀ ਠੀਕ ਲਾਈਨ ਦੇ ਬਾਰੇ ਵਿੱਚ ਸ਼ੱਕ ਵਿੱਚ ਸਨ, ਉਹਨਾਂ ਨੇ ਸੋਵੀਅਤ ਸੰਘ ਤੋਂ ਨਿਰਦੇਸ਼ ਪ੍ਰਾਪਤ ਕੀਤਾ ਸੀ। ਪਹਿਲੇ 1951 - 52 ਵਿੱਚ ਕਮਿਊਨਿਸਟ ਪਾਰਟੀ ਦੇ ਕੁੱਝ ਪ੍ਰਮੁੱਖ ਨੇਤਾਵਾਂ ਨੂੰ ਖੁਫੀਆ ਤੌਰ ਤੇ ਮਾਸਕੋ ਭੇਜਿਆ ਗਿਆ, ਉਹ ਵੀ ਪਾਸਪੋਰਟ ਦੇ ਬਿਨਾਂ ਹੀ। ਉਹ ਵਾਪਸ ਆਏ ਅਤੇ ਕਿਹਾ ਕਿ ਉਹ ਸ਼੍ਰੀ ਜੋਸੇਫ ਸਟਾਲਿਨ ਤੋਂ ਨਿਰਦੇਸ਼ ਲੈ ਕੇ ਆਏ ਸਨ। ਘੱਟ ਤੋਂ ਘੱਟ ਇਹ ਗੱਲ ਤਾਂ ਉਹਨਾਂ ਨੇ ਕਹੀ ਸੀ। ਉਦੋਂ ਅਪਣਾਈ ਲਾਈਨ (ਸਰਕਾਰ ਦਾ) ਮੁਕੰਮਲ ਵਿਰੋਧ ਕਰਨ ਦੀ ਸੀ, ਅਤੇ ਜਿੱਥੇ ਸੰਭਵ ਹੋਵੇ, ਛੋਟੀਆਂ ਮੋਟੀਆਂ ਬਗਾਵਤਾਂ ਦੀ ਵੀ।

ਮੋਹਿਤ ਸੇਨ ਸਾਮਰਾਜਵਾਦੀ ਤਾਕਤਾਂ ਦੇ ਖਿਲਾਫ ਲੜਨ ਲਈ ਕਾਂਗਰਸ ਦੇ ਨਾਲ ਸਹਿਯੋਗ ਦੇ ਪੱਖ ਵਿੱਚ ਖੜੇ ਸਨ। ਜਦੋਂ ਭਾਕਪਾ ਦਾ ਵਿਭਾਜਨ ਹੋਇਆ ਅਤੇ ਇੱਕ ਨਵੀਂ ਪਾਰਟੀ ਭਾਰਤੀ ਕਮਿਉਨਿਸਟ ਪਾਰਟੀ (ਮਾਰਕਸਵਾਦੀ) ਬਣ ਗਈ ਤਾਂ ਸੇਨ ਮੂਲ ਭਾਕਪਾ ਦੇ ਨਾਲ ਰਹੇ ਜੋ ਐੱਸ ਏ ਡਾਂਗੇ ਦੀ ਚੇਅਰਮੈਨੀ ਤਹਿਤ ਰਾਸ਼ਟਰਵਾਦੀ ਲਾਈਨ ਤੇ ਚੱਲ ਰਹੀ ਸੀ। 1966 ਵਿੱਚ ਉਹ ਭਾਕਪਾ ਦੀ ਨੈਸ਼ਨਲ ਕੌਂਸਲ ਦੇ ਮੈਂਬਰ ਬਣ ਗਏ ਅਤੇ 1971 ਵਿੱਚ ਪਾਰਟੀ ਦੀ ਕੇਂਦਰੀ ਕਾਰਜਕਾਰੀ ਕਮੇਟੀ ਲਈ ਚੁਣੇ ਗਏ। 1978 ਵਿੱਚ ਇੰਦਰਾ ਗਾਂਧੀ ਦੇ ਐਮਰਜੈਂਸੀ ਹਟਾਉਣ ਤੋਂ ਮਗਰੋਂ ਚੋਣ ਵਿੱਚ ਅਸਫਲ ਰਹਿਣ ਦੇ ਬਾਅਦ ਪਾਰਟੀ ਵਲੋਂ ਕਾਂਗਰਸ - ਵਿਰੋਧੀ ਰੁਖ਼ ਅਪਣਾਉਣ ਦੇ ਕਾਰਨ ਸੇਨ ਭਾਕਪਾ ਦੇ ਨਾਲੋਂ ਵੱਖ ਹੋਣ ਦੇ ਰਾਹ ਤੇ ਚੱਲ ਪਏ। 1988 ਵਿੱਚ ਸੇਨ ਨੇ ਤਮਿਲਨਾਡੂ ਵਿੱਚ ਬਣੀ ਆਈ ਸੀ ਪੀ (ਇੰਡੀਅਨ ਕਮਿਊਨਿਸਟ ਪਾਰਟੀ) ਵਿੱਚ ਸ਼ਾਮਿਲ ਹੋ ਗਏ ਤੇ ਜਦੋਂ ਇਹ 1989 ਵਿੱਚ ਸਰਵ ਭਾਰਤੀ ਕਮਿਊਨਿਸਟ ਪਾਰਟੀ ਦੇ ਨਾਲ ਮਿਲ ਗਈ ਅਤੇ ਸੰਯੁਕਤ ਭਾਰਤੀ ਕਮਿਉਨਿਸਟ ਪਾਰਟੀ ਦੇ ਰੂਪ ਵਿੱਚ ਪੁਨਰ ਗਠਿਤ ਹੋਈ ਤਾਂ ਮੋਹਿਤ ਸੇਨ ਉਸ ਦੇ ਜਨਰਲ ਸਕੱਤਰ ਬਣੇ। ਇਸ ਦੇ ਬਾਅਦ ਉਹ ਆਪਣੀ ਮੌਤ ਤੱਕ 15 ਸਾਲ ਲਈ ਇਸ ਅਹੁਦੇ ਤੇ ਰਹੇ। ਉਨ੍ਹਾਂ ਦੀ ਮੌਤ ਦੇ ਸਮੇਂ ਸੇਨ, 74 ਸਾਲ ਦੇ ਸਨ। ਉਹਨਾਂ ਦੀ ਪਤਨੀ ਵਾਨਾਜਾ ਦੀ ਮੌਤ ਉਹਨਾਂ ਤੋਂ ਕੁਝ ਅਰਸਾ ਪਹਿਲਾਂ ਹੋ ਚੁੱਕੀ ਸੀ ਅਤੇ ਉਹਨਾਂ ਦਾ ਕੋਈ ਬੱਚਾ ਨਹੀਂ ਸੀ।

ਲੇਖਕ[ਸੋਧੋ]

ਸੇਨ ਨੇ ਇੱਕ ਵੱਡਾ ਲੇਖਕ ਸੀ, ਉਹਨਾਂ ਦੀਆਂ ਲਿਖੀਆਂ ਹੋਰ ਕਿਤਾਬਾਂ ਹੇਠਾਂ ਲਿਖੀਆਂ ਹਨ:

  • ਭਾਰਤ ਵਿੱਚ ਕ੍ਰਾਂਤੀ - ਸਮੱਸਿਆਵਾਂ ਅਤੇ ਪਰਿਪੇਖ
  • ਭਾਰਤ ਵਿੱਚ ਕਮਿਊਨਿਸਟ ਅੰਦੋਲਨ ਦੇ ਇਤਹਾਸ ਦੀ ਝਲਕ
  • ਮਾਓਵਾਦ ਅਤੇ ਚੀਨੀ ਕ੍ਰਾਂਤੀ
  • ਕਾਂਗਰਸ ਅਤੇ ਸਮਾਜਵਾਦ
  • ਨਕਸਲੀ ਅਤੇ ਕਮਿਊਨਿਸਟ
  • ਇੱਕ ਯਾਤਰੀ ਅਤੇ ਉਹ ਰਾਹ: ਇੱਕ ਭਾਰਤੀ ਕਮਿਉਨਿਸਟ ਦੀ ਯਾਤਰਾ

ਇੱਕ ਯਾਤਰੀ ਅਤੇ ਉਹ ਰਾਹ: ਇੱਕ ਭਾਰਤੀ ਕਮਿਉਨਿਸਟ ਦੀ ਯਾਤਰਾ[ਸੋਧੋ]

ਮੋਹਿਤ ਸੇਨ ਦੀ ਸਵੈ-ਜੀਵਨੀ ਦਾ ਕਵਰ

ਉਹਨਾਂ ਨੇ ਆਪਣੀ ਆਤਮਕਥਾ 'ਇੱਕ ਯਾਤਰੀ ਅਤੇ ਉਹ ਰਾਹ: ਇੱਕ ਭਾਰਤੀ ਕਮਿਉਨਿਸਟ ਦੀ ਯਾਤਰਾ' ਮਾਰਚ 2003 ਵਿੱਚ ਆਪਣੀ ਮੌਤ ਤੋਂ ਕੁੱਝ ਮਹੀਨੇ ਪਹਿਲਾਂ ਪ੍ਰਕਾਸ਼ਿਤ ਕੀਤੀ ਸੀ। ਇਸ ਕਿਤਾਬ ਵਿੱਚ ਇੱਕ ਅਜ੍ਜਾਦ ਖੱਬੇਪੱਖੀ ਵਿਚਾਰਕ ਦੇ ਰੂਪ ਵਿੱਚ ਸੇਨ ਦਾ ਵਿਕਾਸ ਸਾਹਮਣੇ ਆਉਂਦਾ ਹੈ। ਪ੍ਰਸਿੱਧ ਇਤਿਹਾਸਕਾਰ ਐਰਿਕ ਹਾਬਸਬਾਮ ਨੇ ਇਸ ਕਿਤਾਬ ਦੇ ਬਾਰੇ ਵਿੱਚ ਆਪਣੀ ਰਾਏ ਦਿੱਤੀ:

..ਭਾਰਤੀ ਸਾਮਵਾਦ ਦੇ ਇਤਹਾਸ ਤੇ ਇਹ ਸਭ ਤੋਂ ਉਲੇਖਨੀ ਕਿਤਾਬ ਹੈ, ਇਹ ਉਹਨਾਂ ਲੋਕਾਂ ਬਾਰੇ ਜਿਹਨਾਂ ਨੇ ਇਸ ਮਾਮਲੇ ਵਿੱਚ ਆਪਣੀ ਜਾਨ ਦੇ ਦਿੱਤੀ ਜਨੂੰਨ ਅਤੇ ਪਿਆਰ ਦੇ ਨਾਲ,ਭਾਰੀ ਜਾਂਚ-ਪੜਤਾਲ ਦੇ ਨਾਲ ਲਿਖੀ ਗਈ ਪਰ ਸੰਦੇਹਪੂਰਨ ਨਿਰਣੇ ਕਰਨ ਵਾਲੀ ਕਿਤਾਬ ਹੈ . ਮੇਰੇ ਵਿਚਾਰ ਵਿੱਚ ਭਾਰਤ ਵਿੱਚ ਕਮਿਊਨਿਸਟ ਅੰਦੋਲਨ ਬਾਰੇ ਇਸ ਤੋਂ ਵਧ ਰੋਸਨੀ ਪਾਉਂਦੀ ਹੋਰ ਕੋਈ ਫਸਟ ਹੈਂਡ ਕਿਤਾਬ ਨਹੀਂ ਲਿਖੀ ਗਈ, ਅਤੇ ਨਾ ਹੀ ਲਿਖੇ ਜਾਣ ਦੀ ਸੰਭਾਵਨਾ ਹੈ . . . ਭਾਰਤ ਭਾਗਸ਼ਾਲੀ ਸੀ ਕਿ ਇਹ ਉਸ ਵਰਗੇ ਈਮਾਨਦਾਰ, ਨਿਰਸਵਾਰਥ ਅਤੇ ਲੋਕਾਂ ਦੀ ਸੇਵਾ ਵਿੱਚ ਸਮਰਪਤ ਲੋਕਾਂ ਦੇ ਨਾਲ ਅਜਾਦੀ ਦੇ ਦੌਰ ਵਿੱਚ ਦਾਖਲ ਹੋਇਆ।

[1]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. [1] Archived 2008-11-17 at the Wayback Machine. Anand Kishore Sahay, in his review of Mohit Sen: An Autobiography

ਬਾਹਰੀ ਸਰੋਤ[ਸੋਧੋ]