ਕਾਮਿਨੀ ਰਾਏ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਕਾਮਿਨੀ ਰਾਏ
Kamini Roy.jpg
ਜਨਮ12 ਅਕਤੂਬਰ 1864
ਬਸੰਦਾ, ਬੰਗਾਲ ਪ੍ਰੈਜ਼ੀਡੈਂਸੀ, ਬ੍ਰਿਟਿਸ਼ ਭਾਰਤ (ਹੁਣ ਬਰਿਸਲ ਜ਼ਿਲ੍ਹਾ, ਬੰਗਲਾਦੇਸ਼)
ਮੌਤ27 ਸਤੰਬਰ 1933
ਹਾਜ਼ਾਰੀਬਾਗ, ਬਿਹਾਰ ਅਤੇ ਉੜੀਸਾ ਪ੍ਰਾਂਤ, ਬ੍ਰਿਟਿਸ਼ ਭਾਰਤ (ਹੁਣ ਝਾਰਖੰਡ, ਭਾਰਤ)
ਅਲਮਾ ਮਾਤਰਬੇਥੁਨੇ ਕਾਲਜ
ਯੂਨੀਵਰਸਿਟੀ ਆਫ਼ ਕਲਕੱਤਾ
ਪੇਸ਼ਾਕਵਿਤਰੀ, ਵਿਦਵਾਨ
ਸਾਥੀਕੇਦਾਰਨਾਥ ਰਾਏ

ਕਾਮਿਨੀ ਰਾਏ (ਬੰਗਾਲੀ: কামিনী রায়) (12 ਅਕਤੂਬਰ 1864 – 27 ਸਤੰਬਰ 1933) ਇੱਕ ਪ੍ਰਮੁੱਖ ਬੰਗਾਲੀ ਕਵਿਤਰੀ, ਸਮਾਜ ਸੇਵਿਕਾ ਅਤੇ ਬ੍ਰਿਟਿਸ਼ ਭਾਰਤ ਵਿੱਚ ਨਾਰੀਵਾਦੀ ਸੀ। ਉਹ ਬ੍ਰਿਟਿਸ਼ ਭਾਰਤ ਵਿੱਚ ਆਨਰਜ਼ ਗ੍ਰੈਜੁਏਸ਼ਨ ਕਰਨ ਵਾਲੀ ਪਹਿਲੀ ਔਰਤ ਸੀ।[1]

ਮੁੱਢਲਾ ਜੀਵਨ[ਸੋਧੋ]

ਕਾਮਿਨੀ ਰਾਏ ਦਾ ਜਨਮ 12 ਅਕਤੂਬਰ, 1864 ਨੂੰ ਪਿੰਡ ਬਸੰਦਾ, ਬੰਗਾਲ ਪ੍ਰੈਜ਼ੀਡੈਂਸੀ ਦੇ ਜਿਲ੍ਹੇ ਬਕੇਰਗੰਜ, ਹੁਣ ਬੰਗਲਾਦੇਸ਼ ਦਾ ਬਾਰੀਸਾਲ ਜ਼ਿਲ੍ਹਾ, ਵਿੱਚ ਹੋਇਆ। ਉਸਨੇ 1883 ਵਿੱਚ ਬਥੁਨੇ ਸਕੂਲ ਵਿੱਚ ਦਾਖ਼ਿਲਾ ਲਿਆ। ਕਾਮਿਨੀ ਬ੍ਰਿਟਿਸ਼ ਭਾਰਤ ਵਿੱਚ ਸਕੂਲ ਵਿੱਚ ਦਾਖ਼ਿਲਾ ਲੈਣ ਵਾਲੀਆਂ ਪਹਿਲੀਆਂ ਕੁੜੀਆਂ ਵਿਚੋਂ ਇੱਕ ਸੀ ਜਿਸਨੇ ਬੈਚੁਲਰ ਆਫ਼ ਆਰਟਸ ਦੀ ਡਿਗਰੀ ਸੰਸਕ੍ਰਿਤ ਆਨਰਜ਼ ਵਿੱਚ ਯੂਨੀਵਰਸਿਟੀ ਆਫ਼ ਕਲਕੱਤਾ ਦੇ ਬੇਥੁਨੇ ਕਾਲਜ ਤੋਂ ਪ੍ਰਾਪਤ ਕੀਤੀ। 1886 ਵਿੱਚ ਹੀ ਉਸਨੇ ਆਪਣੀ ਗ੍ਰੈਜੁਏਸ਼ਨ ਪੂਰੀ ਕੀਤੀ ਅਤੇ ਉਸੇ ਸਾਲ ਉਸਨੇ ਉਸੇ ਕਾਲਜ ਵਿੱਚ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਕਾਦੰਬਨੀ ਗੰਗੁਲੀ, ਬਰਤਾਨਵੀ ਭਾਰਤ ਦੀਆਂ ਦੋ ਪਹਿਲੀਆਂ ਗ੍ਰੈਜੁਏਸ਼ਨ ਕਰਨ ਵਾਲੀਆਂ ਔਰਤਾਂ ਵਿੱਚੋਂ ਇੱਕ ਸੀ, ਜੋ ਕਾਮਿਨੀ ਦੀ ਉਸ ਹੀ ਇੰਸਟੀਚਿਊਟ ਵਿੱਚ ਤਿੰਨ ਸਾਲ ਸੀਨੀਅਰ ਸੀ।

ਕਾਮਿਨੀ ਇੱਕ ਬੰਗਾਲੀ ਪਰਿਵਾਰ ਤੋਂ ਸਬੰਧ ਰੱਖਦੀ ਸੀ ਅਤੇ ਉਸਦੇ ਪਿਤਾ ਚੰਡੀ ਚਰਨ ਸੇਨ, ਇੱਕ ਜੱਜ ਅਤੇ ਲੇਖਕ ਸਨ ਅਤੇ ਬ੍ਰਹਮੋ ਸਮਾਜ ਦੇ ਮੁੱਖ ਮੈਂਬਰਾਂ ਵਿਚੋਂ ਇੱਕ ਸਨ।

ਲਿਖਤਾਂ ਅਤੇ ਨਾਰੀਵਾਦ[ਸੋਧੋ]

ਹਵਾਲੇ[ਸੋਧੋ]

  1. Sengupta, Subodh Chandra and Bose, Anjali (editors), 1976/1998, Sansad Bangali Charitabhidhan (Biographical dictionary) Vol I, ਫਰਮਾ:Bn icon, p83, ISBN 81-85626-65-0