ਸਮੱਗਰੀ 'ਤੇ ਜਾਓ

ਕਾਰਲੋਸ ਸਲਿਮ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕਾਰਲੋਸ ਸਲਿਮ
2012 ਵਿੱਚ ਕਾਰਲੋਸ ਸਲਿਮ
ਜਨਮ
ਕਾਰਲੋਸ ਸਲਿਮ ਹੇਲੂ

(1940-01-28) ਜਨਵਰੀ 28, 1940 (ਉਮਰ 84)
ਰਾਸ਼ਟਰੀਅਤਾਮੈਕਸੀਕਨ
ਸਿੱਖਿਆਸਿਵਲ ਇੰਜੀਨੀਅਰਿੰਗ
ਅਲਮਾ ਮਾਤਰਯੂਨੀਵਰਸਿਡਡ ਨੈਕਸੀਅਲ ਆਟੋਨੋਮਾ ਡੀ ਮੇਕਸਿਕੋ
ਲਈ ਪ੍ਰਸਿੱਧ
  • ਟੇਲਮੈਕਸ, ਅਮੇਰੀਕਾ ਮੋਵੀਲ ਅਤੇ ਗਰੁਪੋ ਕਾਰਸੋ ਦਾ ਸੀ ਈ ਓ
  • 2010 ਤੋਂ 2013 ਤੱਕ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ
ਜੀਵਨ ਸਾਥੀਸੌਮਯਾ ਡੋਮਿਟ (m. 1967–1999; ਉਸਦੀ ਮੌਤ)
ਬੱਚੇ6

ਕਾਰਲੋਸ ਸਲਿਮ ਹੇਲੂ (ਜਨਮ 28 ਜਨਵਰੀ 1940) ਇੱਕ ਮੈਕਸੀਕਨ ਦਿੱਗਜ਼ ਕਾਰੋਬਾਰੀ, ਇੰਜੀਨੀਅਰ, ਨਿਵੇਸ਼ਕ ਅਤੇ ਸਮਾਜ ਸੇਵਕ ਹੈ।[2][3] 2010 ਤੋਂ 2013 ਤੱਕ ਸਲਿਮ, ਫੋਰਬਜ਼ ਦੁਆਰਾ ਦੁਨੀਆ ਦਾ ਸਭ ਤੋਂ ਅਮੀਰ ਵਿਅਕਤੀ ਰਿਹਾ ਹੈ।[4][5] ਉਸ ਨੇ ਆਪਣੇ ਸਮੂਹ, ਗਰੁਪੋ ਕਾਰਸੋ ਦੁਆਰਾ ਕਾਫ਼ੀ ਗਿਣਤੀ ਵਿੱਚ ਮੈਕਸੀਕਨ ਕੰਪਨੀਆਂ ਵਿੱਚ ਆਪਣੇ ਵਿਸਥਾਰ ਤੋਂ ਆਪਣੀ ਦੌਲਤ ਪ੍ਰਾਪਤ ਕੀਤੀ ਹੈ।[6] ਮਾਰਚ 2018 ਤੱਕ, ਦੁਨੀਆ ਦੇ ਅਰਬਪਤੀਆਂ ਦੀ ਫੋਰਬਜ਼ ਦੀ ਸੂਚੀ ਅਨੁਸਾਰ ਉਹ 67.1 ਬਿਲੀਅਨ ਅਮਰੀਕੀ ਡਾਲਰ ਨਾਲ ਦੁਨੀਆ ਦਾ ਸੱਤਵਾਂ ਸਭ ਤੋਂ ਅਮੀਰ ਵਿਅਕਤੀ ਹੈ।[1]

ਉਸ ਦੇ ਕਾਰੋਬਾਰੀ ਸੰਗ੍ਰਿਹ ਵਿੱਚ ਸਿੱਖਿਆ, ਸਿਹਤ ਸੰਭਾਲ, ਉਦਯੋਗਿਕ ਨਿਰਮਾਣ, ਆਵਾਜਾਈ, ਰੀਅਲ ਅਸਟੇਟ, ਮੀਡੀਆ, ਊਰਜਾ, ਪਰਾਹੁਣਚਾਰੀ, ਮਨੋਰੰਜਨ, ਉੱਚ-ਤਕਨਾਲੋਜੀ, ਪ੍ਰਚੂਨ, ਖੇਡਾਂ ਅਤੇ ਵਿੱਤੀ ਸੇਵਾਵਾਂ ਆਦਿ ਸ਼ਾਮਲ ਹਨ।[2][3][7][8] ਉਹ ਮੈਕਸਿਕਨ ਸਟਾਕ ਐਕਸਚੇਂਜ 'ਤੇ ਸੂਚੀਆਂ ਵਿੱਚੋਂ 40% ਸੂਚੀ ਰੱਖਦਾ ਹੈ।[7] ਜਦੋਂ ਕਿ ਉਸਦੀ ਜਾਇਦਾਦ ਮੈਕਸਿਕੋ ਦੇ ਘਰੇਲੂ ਉਤਪਾਦ ਦੇ 6 ਪ੍ਰਤੀਸ਼ਤ ਦੇ ਬਰਾਬਰ ਹੈ।[9]

ਮੁੱਢਲਾ ਜੀਵਨ

[ਸੋਧੋ]

ਸਿਲਮ ਦਾ ਜਨਮ 28 ਜਨਵਰੀ 1940 ਨੂੰ ਮੈਕਸੀਕੋ ਸ਼ਹਿਰ ਵਿਖੇ ਹੋਇਆ ਸੀ। ਸਲਿਮ ਬਚਪਨ ਤੋਂ ਹੀ ਇੱਕ ਵਪਾਰੀ ਬਣਨਾ ਚਾਹੁੰਦਾ ਸੀ, ਅਤੇ ਉਸਨੇ ਛੋਟੀ ਉਮਰ ਵਿੱਚ ਹੀ ਆਪਣੀ ਕਾਰੋਬਾਰੀ ਅਤੇ ਨਿਵੇਸ਼ ਦੀ ਸੂਝ ਵਿਕਸਿਤ ਕਰਨੀ ਸ਼ੁਰੂ ਕਰ ਦਿੱਤੀ।[5][10] ਉਸ ਨੇ ਆਪਣੇ ਪਿਤਾ ਜੂਲੀਅਨ ਤੋਂ ਬਿਜ਼ਨਸ ਸਬਕ ਪ੍ਰਾਪਤ ਕੀਤੇ ਜਿਹਨਾਂ ਨੇ ਉਸ ਨੂੰ ਵਿੱਤ, ਪ੍ਰਬੰਧਨ ਅਤੇ ਲੇਖਾਕਾਰੀ ਬਾਰੇ ਸਿਖਾਇਆ ਅਤੇ ਉਸ ਨੂੰ ਵਿੱਤੀ ਬਿਆਨ ਪੜ੍ਹਨ ਅਤੇ ਸਹੀ ਵਿੱਤੀ ਰਿਕਾਰਡ ਰੱਖਣ ਦਾ ਮਹੱਤਵ ਵੀ ਸਮਝਾਇਆ।[11]

11 ਸਾਲ ਦੀ ਉਮਰ ਵਿੱਚ, ਕਾਰਲੋਸ ਨੇ ਇੱਕ ਸਰਕਾਰੀ ਬੱਚਤ ਬਾਂਡ ਵਿੱਚ ਨਿਵੇਸ਼ ਕੀਤਾ ਜਿਸ ਨਾਲ ਉਹ ਚੱਕਰਵਰਤੀ ਵਿਆਜ਼ ਬਾਰੇ ਸਿੱਖਿਆ। ਉਸ ਨੇ ਇੱਕ ਨਿੱਜੀ ਵਹੀ ਖਾਤੇ ਵਿੱਚ ਆਪਣੀ ਹਰ ਵਿੱਤੀ ਅਤੇ ਕਾਰੋਬਾਰੀ ਲੈਣ-ਦੇਣ ਨੂੰ ਲਿਖਿਆ, ਜੋ ਉਹ ਅੱਜ ਤੱਕ ਕਰਦਾ ਹੈ।[12] 12 ਸਾਲ ਦੀ ਉਮਰ ਵਿੱਚ, ਉਸਨੇ ਇੱਕ ਮੈਕਸੀਕਨ ਬੈਂਕ ਦੇ ਸ਼ੇਅਰ ਖਰੀਦ ਕੇ, ਆਪਣੀ ਪਹਿਲੀ ਸਟਾਕ ਖਰੀਦ ਕੀਤੀ।[13] 15 ਸਾਲ ਦੀ ਉਮਰ ਤੱਕ, ਸਲਿਮ ਮੈਕਸੀਕੋ ਦੇ ਸਭ ਤੋਂ ਵੱਡੇ ਬੈਂਕ ਦਾ ਹਿੱਸੇਦਾਰ ਬਣ ਗਿਆ ਸੀ। 17 ਸਾਲ ਦੀ ਉਮਰ ਵਿੱਚ, ਉਸਨੇ ਆਪਣੇ ਪਿਤਾ ਦੀ ਕੰਪਨੀ ਲਈ ਕੰਮ ਕਰਦੇ ਇੱਕ ਹਫ਼ਤੇ ਵਿੱਚ 200 ਪੇਸੋਇਕੱਠੇ ਕੀਤੇ।[14] ਉਹ ਸਿਵਲ ਇੰਜੀਨੀਅਰਿੰਗ ਦਾ ਅਧਿਐਨ ਕਰਨ ਲਈ ਯੂਨੀਵਰਸਿਡਡ ਨੈਕਸੀਅਲ ਆਟੋਨੋਮਾ ਡੀ ਮੇਕਸਿਕੋ' ਚਲਾ ਗਿਆ। ਜਿੱਥੇ ਉਹ ਨਾਲ-ਨਾਲ ਅਲਜਬਰਾ ਅਤੇ ਰੇਖਿਕ ਪ੍ਰੋਗਰਾਮਿੰਗ ਸਿਖਾ ਰਿਹਾ ਸੀ।[15] ਭਾਵੇਂ ਸਲਿਮ ਇੱਕ ਸਿਵਲ ਇੰਜੀਨੀਅਰਿੰਗ ਮੁਖੀ ਸੀ, ਪਰ ਉਸ ਨੇ ਅਰਥ ਸ਼ਾਸਤਰ ਵਿੱਚ ਵੀ ਦਿਲਚਸਪੀ ਦਿਖਾਈ। ਉਹ ਆਪਣੀ ਇੰਜੀਨੀਅਰਿੰਗ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਚਿਲੀ ਵਿੱਚ ਅਰਥਸ਼ਾਸਤਰ ਕੋਰਸ ਕਰਨ ਚਲਾ ਗਿਆ।[16]

ਹਵਾਲੇ

[ਸੋਧੋ]
  1. 1.0 1.1 https://www.forbes.com/profile/carlos-slim-helu/?list=billionaires%7Cdate= 3/6/18}}
  2. 2.0 2.1 "Where Does Carlos Slim Keep His Money?". Adam Hayes. Retrieved April 12, 2015.
  3. 3.0 3.1 "Carlos Slim's growing involvement in the oil and gas industry -". oilandgasmexico.com. Archived from the original on 2016-03-04. Retrieved 2016-03-08. {{cite web}}: Unknown parameter |dead-url= ignored (|url-status= suggested) (help)
  4. "Carlos Slim Helu & family". Forbes. Retrieved January 21, 2018.
  5. 5.0 5.1 "THE MOBILE MEXICAN MAGNATE: HOW CARLOS SLIM HELU GOT HIS START". EvanCarMichael. Retrieved April 12, 2015.
  6. Jan-Albert Hootsen (June 23, 2014). "Can You Buy Anything in Mexico Without Paying Carlos Slim?". Vocativ. Retrieved 2016-03-08.
  7. 7.0 7.1 TONY CLARKE; SABRINA FERNANDES; RICHARD GIRARD. "UNCLE SLIM: THE WORLD'S RICHEST MAN" (PDF). Retrieved May 20, 2015.
  8. Kalyan Parbat (May 29, 2015). "Why Mexican Billionaire Carlos Slim Made a Secret Visit to India". India West. Archived from the original on ਮਾਰਚ 4, 2016. Retrieved June 5, 2015. {{cite web}}: Unknown parameter |dead-url= ignored (|url-status= suggested) (help)
  9. Sean Braswell (August 6, 2015). "Carlos Slim's Worldwide Portfolio". Archived from the original on ਅਗਸਤ 23, 2015. Retrieved August 16, 2015.
  10. "Carlos Slim Interview – page 3 / 9 – Academy of Achievement:". Academy of Achievement. Archived from the original on ਮਈ 18, 2015. Retrieved ਮਈ 10, 2015. {{cite web}}: Unknown parameter |deadurl= ignored (|url-status= suggested) (help)
  11. Harriet Alexander (February 19, 2011). "Carlos Slim: At home with the world's richest man". The Telegraph. Retrieved April 14, 2015.
  12. "Mexico's Richest Man". Forbes. Retrieved April 10, 2015.
  13. "History of Grupo Carso". Retrieved April 10, 2015.
  14. Dolan, Kerry (March 26, 2012). "The World According To Slim". Forbes. Retrieved March 8, 2012.
  15. "Carlos Slim". Academy of Achievement. Archived from the original on ਫ਼ਰਵਰੀ 2, 2014. Retrieved ਅਪਰੈਲ 14, 2015. {{cite web}}: Unknown parameter |deadurl= ignored (|url-status= suggested) (help)
  16. https://web.archive.org/web/20150518081156/http://www.achievement.org/autodoc/page/sli0int-3%7Caccess-date%3D22 Apr 2008}}