ਕਾਲਾ ਬੁੱਜ
ਕਾਲਾ ਬੁੱਜ (Red-naped ibis) | |
---|---|
![]() | |
ਵਿਗਿਆਨਿਕ ਵਰਗੀਕਰਨ | |
ਜਗਤ: | ਐਨੀਮੈਲੀਆ |
ਸੰਘ: | Chordata |
ਵਰਗ: | Aves |
ਤਬਕਾ: | Pelecaniformes |
ਪਰਿਵਾਰ: | Threskiornithidae |
ਜਿਣਸ: | Pseudibis |
ਪ੍ਰਜਾਤੀ: | P. papillosa |
ਦੁਨਾਵਾਂ ਨਾਮ | |
Pseudibis papillosa (Temminck, 1824) | |
![]() | |
Approximate distribution range | |
" | Synonyms | |
Inocotis papillosus[2] |
ਕਾਲਾ ਬੁੱਜ (en:red-naped ibis (Pseudibis papillosa): ਕਾਲ਼ਾ ਬੁੱਜ ਭਾਰਤੀ ਉਪ-ਮਹਾਂਦੀਪ ਦੇ ਮੈਦਾਨੀ ਇਲਾਕਿਆਂ ਵਿੱਚ ਜੀਵਨ ਬਸਰ ਕਰਨ ਵਾਲਾ ਇੱਕ ਪੰਛੀ ਹੈ। ਇਹ ਬੁੱਜ ਦੂਸਰੀ ਰਕਮ ਦੇ ਬੁੱਜਾਂ ਵਾਂਙੂੰ ਪਾਣੀ ਦਾ ਬਹੁਤਾ ਆਸਰਾ ਨਹੀਂ ਟੋਲਦਾ ਤੇ ਖੁਸ਼ਕ ਇਲਾਕਿਆਂ ਵਿੱਚ ਪਾਣੀ ਤੋਂ ਹਟਵਾਂ ਵੀ ਜ਼ਿੰਦਗੀ ਜਿਊਂ ਲੈਂਦਾ ਏ। ਮੁੱਖ ਤੌਰ 'ਤੇ ਇਹ ਪੰਜਾਬ, ਹਰਿਆਣਾ ਤੇ ਗੰਗਾ ਦੇ ਮੈਦਾਨੀ ਇਲਾਕਿਆਂ ਵਿੱਚ ਮਿਲਦਾ ਹੈ। ਭਾਵੇਂ ਕਿ ਇਹ ਦੱਖਣੀ ਭਾਰਤ ਵਿੱਚ ਵੀ ਮਿਲਦਾ ਹੈ ਪਰ ਓਥੇ ਇਸਦੀ ਗਿਣਤੀ ਕੋਈ ਬਹੁਤੀ ਜ਼ਿਆਦਾ ਨਹੀਂ।
ਜਾਣ ਪਛਾਣ[ਸੋਧੋ]
ਕਾਲ਼ੇ ਬੁੱਜ ਦੀ ਲੰਮਾਈ 48-66 ਸੈਮੀ, ਵਜ਼ਨ 485-580 ਗ੍ਰਾਮ ਤੇ ਪਰਾਂ ਦਾ ਫੈਲਾਅ 80-95 ਸੈਮੀ ਹੁੰਦਾ ਹੈ। ਉਂਞ ਤਾਂ ਨਰ ਤੇ ਮਾਦਾ ਵੇਖਣ ਨੂੰ ਇੱਕੋ-ਜਿੱਕੇ ਜਾਪਦੇ ਹਨ ਪਰ ਮਾਦਾ ਨਰ ਨਾਲੋਂ ਥੋੜੀ ਨਿੱਕੀ ਹੁੰਦੀ ਹੈ। ਇਸਦੀਆਂ ਲੱਤਾਂ ਲੰਮੀਆਂ ਅਤੇ ਚੁੰਝ ਲੰਮੀ ਤੇ ਹੇਠਾਂ ਨੂੰ ਥੋੜੀ ਮੁੜੀ ਹੁੰਦੀ ਹੈ, ਜੋ ਕਿ 3-3.3 ਇੰਚ ਲੰਮੀ ਹੁੰਦੀ ਏ। ਇਸਦੇ ਖੰਭ ਤੇ ਪੂੰਝਾ ਕਾਲ਼ੇ ਹੁੰਦੇ ਹਨ, ਜਿਹਨਾਂ 'ਤੇ ਨੀਲੀ-ਹਰੀ ਲਿਸ਼ਕ ਹੁੰਦੀ ਹੈ। ਇਸਦੀ ਧੌਣ ਅਤੇ ਬਾਕੀ ਸਰੀਰ ਭੂਰੇ ਰੰਗ ਦੇ ਲਿਸ਼ਕੋਂ ਬਗੈਰ ਹੁੰਦੇ ਹਨ।
ਖ਼ੁਰਾਕ[ਸੋਧੋ]
ਕਾਲ਼ਾ ਬੁੱਜ ਇੱਕ ਸਰਬਖੋਰ (ਸ਼ਾਕਾਹਾਰੀ-ਮਾਸਾਹਾਰੀ) ਪੰਛੀ ਹੈ। ਇਸਦੀ ਖ਼ੁਰਾਕ ਵਿੱਚ ਕੀਟ-ਪਤੰਗੇ, ਡੱਡੂ ਤੇ ਹੋਰ ਨਿੱਕੇ ਰੀੜ੍ਹਧਾਰੀ ਜਨੌਰ ਆ ਆ ਜਾਂਦੇ ਹਨ, ਨਾਲ ਦੀ ਨਾਲ ਇਹ ਫ਼ਸਲਾਂ ਦੇ ਦਾਣੇ ਵੀ ਚੁਗ ਲੈਂਦਾ ਹੈ। ਇਹ ਆਮ ਕਰਕੇ ਖੁੱਲ੍ਹਿਆਂ ਖੁਸ਼ਕ ਮੈਦਾਨਾਂ ਤੇ ਖੇਤਾਂ ਵਿੱਚੋਂ ਖ਼ੁਰਾਕ ਖਾਂਦਾ ਹੈ। ਕਈ ਵੇਰਾਂ ਇਹ ਕੂੜੇ ਢੇਰਾਂ 'ਚੋਂ ਤੇ ਸੋਕੇ ਦੀ ਰੁੱਤੇ ਲੋਥਾਂ ਤੇ ਕੀਟਾਂ ਦੇ ਲਾਰਵਿਆਂ ਨੂੰ ਵੀ ਖਾਂਦਾ ਹੈ।
ਪਰਸੂਤ[ਸੋਧੋ]
ਕਾਲ਼ਾ ਬੁੱਜ ਹੋਰਾਂ ਪੰਖੇਰੂਆਂ ਤੋਂ ਅੱਡਰੇ ਆਲ੍ਹਣੇ ਬਣਾਉਂਦਾ ਹੈ। ਇਨ੍ਹਾਂ ਦੇ ਝੁੰਡ ਬੜੇ ਨਿੱਕੇ ਹੁੰਦੇ ਹਨ, ਇੱਕ ਰੁੱਖ 'ਤੇ 3-5 ਆਲ੍ਹਣੇ। ਇਸਦਾ ਪਰਸੂਤ ਦਾ ਕੋਈ ਬੱਝਵਾਂ ਵੇਲਾ ਨਹੀਂ ਹੁੰਦਾ ਪਰ ਫਿਰ ਵੀ ਜ਼ਿਆਦਾਤਰ ਪਰਸੂਤ ਚੇਤ ਤੋਂ ਅੱਸੂ (ਮਾਰਚ ਤੋਂ ਅਕਤੂਬਰ) ਦੇ ਮਹੀਨਿਆਂ ਵਿਚਕਾਰ ਹੁੰਦਾ ਏ, ਜਾਣੀਕੇ ਮਾਨਸੂਨ ਤੋਂ ਪਹਿਲੋਂ। ਮਿਲਾਪ ਕਰਨ ਵੇਲੇ ਮਾਦਾ ਨਰ ਤੋਂ ਖਾਣ ਨੂੰ ਮੰਗਦੀ ਹੈ ਅਤੇ ਨਰ ਆਲ੍ਹਣੇ ਵਾਲ਼ੀ ਥਾਂ ਬਹਿ ਕੇ ਕੂਕਦਾ ਏ। ਇਹ ਆਵਦੇ ਆਲ੍ਹਣੇ ਬੋਹੜਾਂ ਤੇ ਪਿੱਪਲਾਂ ਉੱਤੇ 6 ਗਜ਼ ਦੀ ਉੱਚਾਈ 'ਤੇ ਪਾਉਂਦਾ ਏ। ਆਲ੍ਹਣੇ ਦਾ ਵਿਆਸ 35-60 ਸੈਮੀ ਤੇ ਡੂੰਘਾਈ 10-15 ਸੈਮੀ ਹੁੰਦੀ ਹੈ। ਇਸਦੇ ਪੁਰਾਣੇ ਆਲ੍ਹਣੇ ਇੱਲਾਂ ਤੇ ਗਿੱਧਾਂ ਵੱਲੋਂ ਵਰਤ ਲਏ ਜਾਂਦੇ ਹਨ। ਮਾਦਾ ਇੱਕ ਵੇਰਾਂ 3-4 ਆਂਡੇ ਦੇਂਦੀ ਹੈ | ੲਿਸ ਦੇ ਅਾਂਡਿਅਾਂ ਦਾ ਰੰਗ ਨੀਲਾ ਹੁੁੰਦਾ ਹੈ ,ਜੋ ਕਿ ਵੇਖਣ ਚ ਬਿਲਕੁੁੁਲ ਲਾਲੀ (ਗਟਾਰ ) ਵਰਗੇੇ ਹੁੰਦੇ ਹਨ , ਮਾਦਾ ਤੇ ਨਰ ਦੋਵੇਂ ਵਾਰੋ-ਵਾਰੀ ਬਹਿੰਦੇ ਹਨ। ਆਂਡਿਆਂ 'ਤੇ 33 ਦਿਨਾਂ ਦੇ ਚਿਰ ਤੱਕ ਬਹਿਣ ਮਗਰੋਂ ਬੋਟ ਨਿਕਲਦੇ ਹਨ। ਬੋਟਾਂ ਨੂੰ ਨਰ ਤੇ ਮਾਦਾ ਦੋਵੇਂ ਰਲ਼ਕੇ ਪਾਲਦੇ ਹਨ। ਬੋਟ 1 ਮਹੀਨੇ ਦੇ ਏੜ-ਗੇੜ ਉੱਡਣ ਗੋਚਰੇ ਹੋ ਜਾਂਦੇ ਹਨ ਅਤੇ 6-7 ਹਫ਼ਤਿਆਂ ਦੀ ਉਮਰੇ ਮਾਪਿਆਂ ਦੇ ਆਲ੍ਹਣੇ ਤੋਂ ਪੂਰੀ ਤਰਾਂ ਅਜ਼ਾਦ ਹੋ ਜਾਂਦੇ ਹਨ। [3]
ਹਵਾਲੇR[ਸੋਧੋ]
- ↑ BirdLife International (2012). "Pseudibis papillosa". IUCN Red List of Threatened Species. Version 2013.2. International Union for Conservation of Nature. Retrieved 26 November 2013.
- ↑ Blandford, W.T. (1898). The Fauna of British India, including Ceylon and Burma. Birds. Volume 4. London: Taylor and Francis. pp. 362–363.
- ↑ "Red Naped Ibis ਅੰਗਰੇਜ਼ੀ ਵਿਕੀਪੀਡੀਆ".