ਕਾਲਾ ਸਿਰ-ਡਮਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
colspan=2 style="text-align: centerBlack-headed gull
Chroicocephalus ridibundus (summer).jpg
Adult summer plumage.
colspan=2 style="text-align: centerਵਿਗਿਆਨਿਕ ਵਰਗੀਕਰਨ
ਜਗਤ: Animalia
ਸੰਘ: Chordata
ਵਰਗ: Aves
ਤਬਕਾ: Charadriiformes
ਪਰਿਵਾਰ: Laridae
ਜਿਣਸ: Chroicocephalus
ਪ੍ਰਜਾਤੀ: C. ridibundus
ਦੁਨਾਵਾਂ ਨਾਮ
Chroicocephalus ridibundus
(Linnaeus, 1766)
Synonyms

Larus ridibundus

ਕਾਲਾ ਸਿਰ-ਡਮਰਾ (ਅੰਗਰੇਜ਼ੀ:black-headed gull) ਕਾਲ਼ਾ ਸਿਰ ਡਮਰਾ - ਕਾਲ਼ਾ ਸਿਰ ਡਮਰਾ ਦਾ ਵਿਗਿਆਨਕ ਨਾਂਅ Chroicocephalus Ridibundus ਏ। Chroicocephalus ਪੁਰਾਤਨ ਯੂਨਾਨੀ ਭਾਸ਼ਾ ਦੇ ਸ਼ਬਦ  Khroizo (ਰੰਗ ਨੂੰ) ਤੇ Kephale (ਸਿਰ) ਤੋਂ ਲਿਆ ਗਿਆ ਹੈ। Ridibundus ਇਕ ਲਾਤੀਨੀ ਸ਼ਬਦ ਹੈ ਜੇਸ ਮਾਇਨੇ ਹੱਸਣਾ ਹੁੰਦਾ ਹੈ। ਇਸਦੇ ਵਿਗਿਆਨਕ ਨਾਂਅ ਵਿਚ ਹੱਸਣ ਦਾ ਜ਼ਿਕਰ ਇਸਦੀ ਅਵਾਜ਼ ਕਾਰਨ ਹੈ। ਕਾਲਾ ਸਿਰ ਡਮਰੇ ਦਾ ਇਲਾਕਾ ਯੂਰਪ, ਏਸ਼ੀਆ ਤੇ ਕਨੇਡਾ ਦੇ ਚੜ੍ਹਦੇ ਪਾਸੇ ਦੇ ਸਮੁੰਦਰੀ ਕੰਢੇ ਹਨ। ਇਸਦੀ ਬਹੁਤੀ ਵਸੋਂ ਸਿਆਲ ਵਿਚ ਦੱਖਣ ਵੱਲ ਨੂੰ ਪਰਵਾਸ ਕਰ ਜਾਂਦੀ ਹੈ ਪਰ ਯੂਰਪ ਦੀ ਕੁਝ ਵਸੋਂ ਯੂਰਪ ਦੀ ਪੱਛਮੀ ਬਾਹੀ 'ਤੇ ਟਿਕੀ ਰਹਿੰਦੀ ਹੈ। ਕੁਝ ਵਸੋਂ ਸਿਆਲ ਦਾ ਵੇਲਾ ਉੱਤਰੀ ਅਮਰੀਕਾ ਦੇ ਉੱਤਰੀ-ਪੂਰਬੀ ਇਲਾਕੇ ਵਿਚ ਬਿਤਾਉਂਦੀ ਹੈ। 

ਜਾਣ ਪਛਾਣ[ਸੋਧੋ]

ਇਸਦੀ ਲੰਮਾਈ ੩੫-੩੯ ਸੈਮੀ, ਪਰਾਂ ਦਾ ਫੈਲਾਅ ੮੬-੯੯ ਸੈਮੀ ਤੇ ਇਸਦਾ ਵਜ਼ਨ ੨੦੦ ਤੋਂ ੪੦੦ ਗ੍ਰਾਮ ਹੁੰਦਾ ਏ। ਗਰਮੀਆਂ ਵਿਚ ਇਸਦਾ ਸਿਰ ਚਾਕਲੇਟੀ ਭੂਰੇ ਰੰਗ ਦਾ ਹੁੰਦਾ ਹੈ ਪਰ ਦੂਰੋਂ ਵੇਖਿਆਂ ਕਾਲ਼ਾ ਨਜ਼ਰੀਂ ਪੈਂਦਾ ਹੈ। ਸਿਆਲ ਵਿਚ ਇਹ ਕਾਲ਼ਾ ਟੋਪ ਅਲੋਪ ਹੋ ਜਾਂਦਾ ਹੈ ਤੇ ਮਗਰ ਸਿਰਫ ੨ ਦੋ ਬਿੰਦੀਆਂ ਹੀ ਰਹਿ ਜਾਂਦੀਆਂ ਹਨ। ਪਰਾਂ ਦੇ ਕੰਢੇ ਤੇ ਪੂੰਝਾ ਕਾਲ਼ੇ ਰੰਗ ਦੇ ਅਤੇ ਚੁੰਝ ਤੇ ਪਾਹੁੰਚੇ ਗਾਜਰੀ ਰੰਗ ਦੇ ਹੁੰਦੇ ਹਨ। ਇਸਦਾ ਬਾਕੀ ਦਾ ਸਰੀਰ ਫਿੱਕਾ ਸਲੇਟੀ ਹੁੰਦਾ ਹੈ। 

ਜਵਾਨ ਹੁੰਦੇ ਪੰਖੇਰੂਆਂ ਦੇ ਪਿੰਡੇ 'ਤੇ ਭੂਰੇ ਚਟਾਕਾਂ ਦੀਆਂ ਧਾਰੀਆਂ ਬਣੀਆਂ ਹੁੰਦੀਆਂ ਹਨ। ਇਸ ਵੇਲੇ ਇਸਦੀ ਚੁੰਝ ਖੱਟੀ ਹੁੰਦੀ ਹੈ ਜਿਹੜੀ 'ਗਾੜਲੇ ਪਾਸਿਓਂ ਕਾਲੀ ਹੁੰਦੀ ਹੈ। ਪਹਿਲੇ ੧ ਸਾਲ ਇਸਦੇ ਪਰਾਂ ਤੇ ਕਾਲ਼ੇ ਦਾਗ਼ ਜ਼ਿਆਦਾ ਹੁੰਦੇ ਹਨ। ਇਸਦੀ ਵੱਧ ਤੋਂ ਵੱਧ ਉਮਰ ੩੩ ਸਾਲ ਅੰਗੀ ਗਈ ਹੈ ਪਰ ਜੇ ਸੁਣੇ ਸੁਣਾਏ ਕਿੱਸਿਆਂ ਦੀ ਮੰਨੀਏ ਤੇ ਉਨ੍ਹਾਂ ਅਨੁਸਾਰ ਇਸ ਵੱਧ ਤੋਂ ਵੱਧ ੬੩ ਸਾਲ ਉਮਰ ਭੋਗੀ ਏ। 

ਖ਼ੁਰਾਕ[ਸੋਧੋ]

ਇਹ ਕੀਟ ਤੇ ਹੋਰ ਮਿੱਟੀ ਅੰਦਰ ਰਹਿਣ ਵਾਲ਼ੇ ਬਗੈਰ ਰੀੜ੍ਹ ਦੀ ਹੱਡੀ ਵਾਲ਼ੇ ਕੀਟ ਖਾਂਦਾ ਹੈ। ਇਹ ਨਿੱਕੀਆਂ ਮੱਛੀਆਂ, ਕਿਸੇ ਦੁਆਰਾ ਛੱਡੀ ਹੋਈ ਜੂਠ, ਕੂੜੇ ਤੇ ਜਨੌਰਾਂ ਦੀਆਂ ਗਲ਼ੀਆਂ-ਸੜੀਆਂ ਲੋਥਾਂ ਚੋਂ ਕੀੜੇ ਕੱਢ-ਕੱਢ ਖਾਂਦਾ ਹੈ। 

ਪਰਸੂਤ[ਸੋਧੋ]

ਇਹ ਆਪਣੇ ਆਲ੍ਹਣੇ ਨਿੱਕਿਆਂ-ਵੱਡਿਆਂ ਝੁੰਡਾਂ ਵਿਚ ਬਣਾਉਂਦੇ ਹਨ, ਤਾਂ ਜੁ ਆਪਣੇ ਇਲਾਕੇ ਦੀ ਦੁੱਜਿਆਂ ਪੰਛੀਆਂ ਤੋਂ ਰਲ਼ਕੇ ਰਾਖੀ ਕੀਤੀ ਜਾ ਸਕੇ। ਮਾਦਾ ੧ ਵੇਰਾਂ ੨ ਜਾਂ ੩ ਆਂਡੇ ਦੇਂਦੀ ਹੈ, ਜਿਨ੍ਹਾਂ 'ਤੇ ੨੬ ਦਿਨਾਂ ਲਈ ਬਿਹਾ ਜਾਂਦਾ ਹੈ। ਆਂਡਿਆਂ ਚੋਂ ਬੋਟ ਨਿਕਲਣ ਦੇ ੩੫ ਦਿਨਾਂ ਦੇ ਏੜ-ਗੇੜ ਬੋਟ ਆਲ੍ਹਣੇ ਚੋਣ ਅੰਬਰਾਂ ਨੂੰ ਆਪਣੀ ਜ਼ਿੰਦਗੀ ਦੀ ਪਹਿਲੀ ਉਡਾਰੀ ਲਾ ਜਾਂਦੇ ਹਨ ਤੇ ੨ ਸਾਲ ਦੀ ਉਮਰ ਤੱਕ ਪਰਸੂਤ ਲਈ ਤਿਆਰ ਹੋ ਜਾਂਦੇ ਹਨ। [2] [3]

ਫੋਟੋ ਗੈਲਰੀ[ਸੋਧੋ]

ਹਵਾਲੇ[ਸੋਧੋ]