ਕਾਲੀਗੁਲਾ
ਕਾਲੀਗੁਲਾ | |||||
---|---|---|---|---|---|
ਰੋਮਨ ਸਮਰਾਟ | |||||
ਸ਼ਾਸਨ ਕਾਲ | 18 ਮਾਰਚ ਏਡੀ 37 – 24 ਜਨਵਰੀ ਏਡੀ 41 (3 ਸਾਲ, 10 ਮਹੀਨੇ) | ||||
ਪੂਰਵ-ਅਧਿਕਾਰੀ | Tiberius, great-uncle and adoptive grandfather | ||||
ਵਾਰਸ | ਕਲੌਡੀਅਸ, ਚਾਚਾ | ||||
ਜਨਮ | 31 ਅਗਸਤ ਏਡੀ 12 Antium (modern Anzio and Nettuno), ਇਟਲੀ | ||||
ਮੌਤ | 24 ਜਨਵਰੀ ਏਡੀ 41 (ਉਮਰ 28) Palatine Hill, ਰੋਮ | ||||
ਦਫ਼ਨ | |||||
ਜੀਵਨ-ਸਾਥੀ | |||||
ਔਲਾਦ |
| ||||
| |||||
ਘਰਾਣਾ | ਜੂਲੀਓ-ਕਲੌਡੀਅਨ ਰਾਜਵੰਸ਼ | ||||
ਪਿਤਾ | ਜਰਮੇਨੀਕਸ | ||||
ਮਾਤਾ | ਅਗ੍ਰਿੱਪੀਨਾ ਵੱਡੀ | ||||
ਧਰਮ | ਪ੍ਰਾਚੀਨ ਰੋਮਨ ਧਰਮ |
ਕਾਲੀਗੁਲਾ (/kəˈlɪɡjʊlə/;[1] ਲਾਤੀਨੀ: Gaius Julius Caesar Augustus Germanicus; 31 ਅਗਸਤ 12 – 24 ਜਨਵਰੀ 41 ਈਸਵੀ) 37 ਈਸਵੀ ਤੋਂ 41 ਈਸਵੀ ਤੱਕ ਰੋਮਨ ਸਮਰਾਟ ਸੀ। ਇੱਕ ਪ੍ਰਸਿੱਧ ਰੋਮਨ ਜਰਨਲ ਜਰਮੇਨੀਕਸ ਅਤੇ ਅਗਸਤਸ ਦੀ ਪੋਤਰੀ ਅਗ੍ਰਿੱਪੀਨਾ ਵੱਡੀ ਦੇ ਪੁੱਤਰ ਕਾਲੀਗੁਲਾ ਦਾ ਜਨਮ ਰੋਮਨ ਸਾਮਰਾਜ ਦੇ ਪਹਿਲੇ ਸੱਤਾਧਾਰੀ ਪਰਿਵਾਰ ਵਿੱਚ ਹੋਇਆ ਸੀ, ਜਿਸ ਨੂੰ ਰਵਾਇਤੀ ਤੌਰ 'ਤੇ ਜੂਲੀਓ-ਕਲੌਡੀਅਨ ਖ਼ਾਨਦਾਨ ਵਜੋਂ ਜਾਣਿਆ ਜਾਂਦਾ ਸੀ। ਕਾਲੀਗੁਲਾ ਦੇ ਜਨਮ ਤੋਂ ਦੋ ਸਾਲ ਬਾਅਦ, ਜਰਮੇਨੀਕਸ ਦੇ ਚਾਚੇ ਅਤੇ ਗੋਦ ਲੈਣ ਵਾਲੇ ਪਿਤਾ, ਟਾਈਬੀਰੀਅਸ, 14 ਈਸਵੀ ਵਿੱਚ ਰੋਮ ਦੇ ਸਮਰਾਟ ਦੇ ਤੌਰ ਤੇ ਅਗਸਤਸ ਦੇ ਵਾਰਸ ਵਜੋਂ ਗੱਦੀ ਤੇ ਬੈਠ ਗਿਆ।
ਜੂਲੀਅਸ ਸੀਜ਼ਰ ਦੇ ਨਾਮ ਤੇ ਜਨਮ ਸਮੇਂ ਉਸਦਾ ਨਾਮ ਗਾਯੁਸ ਸੀਜ਼ਰ ਰੱਖਿਆ ਗਿਆ ਸੀ, ਜਦ ਕਿ ਕਾਲੀਗੁਲਾ ਦਾ ਨਾਮ ਉਸਨੂੰ ਜਰਮੇਨੀਆ ਵਿੱਚ ਉਨ੍ਹਾਂ ਦੀ ਮੁਹਿੰਮ ਦੌਰਾਨ ਉਸਦੇ ਪਿਤਾ ਦੇ ਸਿਪਾਹੀਆਂ ਕੋਲੋਂ ਮਿਲਿਆ ਸੀ। ਕਾਲੀਗੁਲਾ ਦਾ ਮਤਲਬ ਹੈ "ਛੋਟੇ ਸਿਪਾਹੀ ਦਾ ਬੂਟ", ਕੈਲੀਗ ਦਾ ਛੋਟਾ ਰੂਪ। ਜਦੋਂ 19 ਈ. ਵਿੱਚ ਅੰਤਾਕੀਆ ਵਿੱਚ ਜਰਮੇਨੀਕਸ ਦੀ ਮੌਤ ਹੋ ਗਈ, ਤਾਂ ਅਗ੍ਰਿੱਪੀਨਾ ਆਪਣੇ ਛੇ ਬੱਚਿਆਂ ਨੂੰ ਰੋਮ ਲੈ ਗਈ ਜਿੱਥੇ ਉਹ ਟਾਈਬੀਰੀਅਸ ਨਾਲ ਕੌੜੀ ਲੜਾਈ ਵਿੱਚ ਉਲਝ ਗਈ। ਇਸ ਲੜਾਈ ਦੇ ਨਤੀਜੇ ਵਜੋਂ ਪਰਿਵਾਰ ਖਤਮ ਹੋ ਗਿਆ ਅਤੇ ਕਾਲੀਗੁਲਾ ਹੀ ਇਕੋ ਇੱਕ ਨਰ ਮੈਂਬਰ ਦੇ ਰੂਪ ਵਿੱਚ ਬਚ ਸਕਿਆ। ਕਾਲੀਗੁਲਾ ਜਾਨਲੇਵਾ ਸਾਜ਼ਿਸ਼ਾਂ ਤੋਂ ਬਚਿਆ ਰਿਹਾ, ਉਸ ਨੇ 31 ਈਸਵੀ ਵਿੱਚ ਕੈਪਰੀ ਦੇ ਟਾਪੂ ਉੱਤੇ ਸਮਰਾਟ ਨਾਲ ਜੁੜਨ ਲਈ ਸੱਦਾ ਸਵੀਕਾਰ ਕੀਤਾ ਸੀ, ਜਿੱਥੇ ਟਾਈਬੀਰੀਅਸ ਨੇ ਪੰਜ ਸਾਲ ਪਹਿਲਾਂ ਪਿਛੇ ਹੱਟ ਗਿਆ ਸੀ। ਟਾਈਬੀਰੀਅਸ ਦੀ ਮੌਤ ਤੋਂ ਬਾਅਦ, ਕੈਲੀਗੁਲਾ ਨੂੰ ਮਤਰੇਏ ਦਾਦਾ ਜੀ ਕੋਲੋਂ 37 ਈਸਵੀ ਵਿੱਚ ਸਮਰਾਟ ਵਜੋਂ ਵਿਰਾਸਤ ਵਿੱਚ ਬਾਦਸ਼ਾਹਤ ਮਿਲੀ ਸੀ।
ਕਾਲੀਗੁਲਾ ਦੇ ਰਾਜ ਬਾਰੇ ਕੁਝ ਕੁ ਬਚੇ ਹੋਏ ਸਰੋਤ ਹਨ, ਹਾਲਾਂਕਿ ਉਸ ਨੂੰ ਉਸਦੇ ਰਾਜ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਇੱਕ ਨੇਕ ਅਤੇ ਉਦਾਰ ਸਮਰਾਟ ਦੇ ਰੂਪ ਵਿੱਚ ਬਿਆਨ ਕੀਤਾ ਗਿਆ ਹੈ। ਇਸ ਤੋਂ ਬਾਅਦ, ਸਰੋਤ ਉਸ ਦੀ ਬੇਰਹਿਮੀ, ਦੂਜਿਆਂ ਨੂੰ ਦੁਖੀ ਕਰਕੇ ਸੁਆਦ ਲੈਣ ਵਾਲਾ, ਫ਼ਜ਼ੂਲ ਖ਼ਰਚ ਅਤੇ ਜਿਨਸੀ ਅਵੈੜ ਨੂੰ ਧਿਆਨ ਦੇ ਕੇਂਦਰ ਵਿੱਚ ਰੱਖਦੇ ਹਨ, ਉਸ ਨੂੰ ਇੱਕ ਪਾਗਲ ਤਾਨਾਸ਼ਾਹ ਮੰਨਦੇ ਹਨ। ਹਾਲਾਂਕਿ ਇਹਨਾਂ ਸ੍ਰੋਤਾਂ ਦੀ ਭਰੋਸੇਯੋਗਤਾ ਸੁਆਲਾਂ ਦੇ ਘੇਰੇ ਵਿੱਚ ਰਹਿੰਦੀ ਹੈ, ਇਹ ਜਾਣਿਆ ਜਾਂਦਾ ਹੈ ਕਿ ਉਸਦੇ ਸੰਖੇਪ ਰਾਜ ਦੇ ਦੌਰਾਨ, ਕੈਲੀਗੁਲਾ ਸ਼ਹਿਨਸ਼ਾਹ ਦੀ ਬੇਰੋਕ ਨਿਜੀ ਸ਼ਕਤੀ ਨੂੰ ਵਧਾਉਣ ਲਈ ਕੰਮ ਕਰਦਾ ਸੀ, ਉਸ ਸਮੇਂ ਦੇ ਰੋਮਨ ਸਾਮਰਾਜ ਦੇ ਅੰਦਰ ਵਿਰੋਧੀ ਸ਼ਕਤੀਆਂ ਨੂੰ ਕਮਜ਼ੋਰ ਕੀਤਾ ਸੀ। ਉਸ ਨੇ ਆਪਣਾ ਬਹੁਤ ਧਿਆਨ ਆਪਣੇ ਲਈ ਅਭਿਲਾਸ਼ੀ ਉਸਾਰੀ ਪ੍ਰਾਜੈਕਟਾਂ ਅਤੇ ਅਤੇ ਆਪਣੇ ਲਈ ਸ਼ਾਨਦਾਰ ਮਹਿਲਾਂ ਵੱਲ ਦਿੱਤਾ, ਅਤੇ ਰੋਮ ਵਿੱਚ ਦੋ ਐਕੁਆਡਕਟਾਂ ਦੇ ਨਿਰਮਾਣ ਦੀ ਸ਼ੁਰੂਆਤ ਕੀਤੀ: ਐਕੁਆ ਕਲੌਡੀਆ ਅਤੇ ਐਨੀਓ ਨੌਵਸ। ਉਸਦੇ ਰਾਜ ਦੇ ਦੌਰਾਨ, ਸਾਮਰਾਜ ਨੇ ਇੱਕ ਪ੍ਰਾਂਤ ਦੇ ਤੌਰ ਤੇ ਮੌਰੇਤਾਨੀਆ ਦੇ ਰਾਜ ਵਿੱਚ ਮਿਲਾਇਆ।
41 ਈਸਵੀ ਦੇ ਅਰੰਭ ਵਿੱਚ, ਕਾਲੀਗੂਲਾ ਨੂੰ ਪ੍ਰਿਟੋਰੀਅਨ ਗਾਰਡਾਂ, ਸੈਨੇਟਰਾਂ ਅਤੇ ਦਰਬਾਰੀਆਂ ਦੇ ਅਫਸਰਾਂ ਦੁਆਰਾ ਸਾਜ਼ਿਸ਼ ਦੇ ਨਤੀਜੇ ਵਜੋਂ ਕਤਲ ਕੀਤਾ ਗਿਆ ਸੀ। ਪਰ ਮੌਕੇ ਦੀ ਵਰਤੋਂ ਰੋਮਨ ਰੀਪਬਲਿਕ ਨੂੰ ਬਹਾਲ ਕਰਨ ਲਈ ਵਰਤਣ ਦੀ ਸਾਜਿਸ਼ਕਰਤਿਆਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਸੀ। ਕਾਲੀਗੂਲਾ ਦੀ ਹੱਤਿਆ ਦੇ ਦਿਨ, ਪ੍ਰੇਟੋਰੀਅਨਜ਼ ਨੇ ਕਾਲੀਗੂਲਾ ਦੇ ਚਾਚੇ, ਕਲੌਡੀਅਸ ਨੂੰ ਅਗਲਾ ਰੋਮਨ ਸਮਰਾਟ ਘੋਸ਼ਿਤ ਕਰ ਦਿੱਤਾ ਸੀ। ਹਾਲਾਂਕਿ ਜੂਲੀਓ-ਕਲੌਡੀਅਨ ਰਾਜਵੰਸ਼ ਨੇ 68 ਈ. ਵਿੱਚ ਨੀਰੋ ਦੇ ਪਤਨ ਤਕ ਸਾਮਰਾਜ ਉੱਤੇ ਰਾਜ ਕਰਨਾ ਜਾਰੀ ਰੱਖਿਆ, ਪਰ ਕਾਲੀਗੂਲਾ ਦੀ ਮੌਤ ਮਰਦ ਲਾਈਨ ਵਿੱਚ ਜੂਲੀ ਸੀਜ਼ਰਾਂ ਦਾ ਅਧਿਕਾਰਕ ਅੰਤ ਨੂੰ ਦਰਸਾਉਂਦੀ ਹੈ।
ਸ਼ੁਰੂ ਦਾ ਜੀਵਨ
[ਸੋਧੋ]ਪਰਿਵਾਰ
[ਸੋਧੋ]ਫਰਮਾ:Julio-Claudian dynastyਗਿਯੂਸ ਜੂਲੀਅਸ ਸੀਜ਼ਰ (ਜਿਸਦਾ ਨਾਮ ਉਸਦੇ ਮਸ਼ਹੂਰ ਰਿਸ਼ਤੇਦਾਰ ਦੇ ਸਨਮਾਨ ਵਿੱਚ ਰੱਖਿਆ ਗਿਆ ਸੀ) ਦਾ ਜਨਮ 31 ਅਗਸਤ 12 ਈ. ਨੂੰ ਐਂਟੀਅਮ (ਆਧੁਨਿਕ ਅੰਜੀਓ ਅਤੇ ਨੈੱਟੂਨੂ) ਵਿੱਚ ਹੋਇਆ ਸੀ।[2]) ਜਰਮੇਨੀਕਸ ਅਤੇ ਅਗ੍ਰਿੱਪੀਨਾ ਐਲਡਰ ਤੋਂ ਪੈਦਾ ਹੋਏ ਛੇ ਬਚੇ ਬੱਚਿਆਂ ਵਿੱਚੋਂ ਤੀਜਾ ਸੀ। [3] ਗਾਯੁਸ ਦੇ ਦੋ ਵੱਡੇ ਭਰਾ, ਨੀਰੋ ਅਤੇ ਡ੍ਰੂਸਸ, ਅਤੇ ਤਿੰਨ ਛੋਟੀਆਂ ਭੈਣਾਂ, ਛੋਟੀ ਅਗ੍ਰਿਪੀਨਾ, ਜੂਲੀਆ ਡਰੂਸੀਲਾ ਅਤੇ ਜੂਲੀਆ ਲਿਵਿਲਾ ਸਨ। [4] ਉਹ ਕਲੌਡੀਅਸ, ਜਰਮੇਨੀਕਸ ਦੇ ਛੋਟੇ ਭਰਾ ਅਤੇ ਭਵਿੱਖ ਦੇ ਸਮਰਾਟ ਦਾ ਭਤੀਜਾ ਵੀ ਸੀ।[5]
ਹਵਾਲੇ
[ਸੋਧੋ]ਸੂਚਨਾ
[ਸੋਧੋ]- ↑ Classical Latin spelling and reconstructed Classical Latin pronunciation of the names of Caligula:
- ↑ Paola Brandizzi Vittucci, Antium: Anzio e Nettuno in epoca romana, Roma, Bardi, 2000 ISBN 88-85699-83-9
- ↑ Suetonius, The Lives of Twelve Caesars, Life of Caligula 7.
- ↑ Wood, Susan (1995). "Diva Drusilla Panthea and the Sisters of Caligula". American Journal of Archaeology. 99 (3): 457–482. doi:10.2307/506945. ISSN 0002-9114. JSTOR 506945.
- ↑ Cassius Dio, Roman History LIX.6.