ਕੁਈਰ ਥਿਉਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਕੁਈਰ ਥਿਉਰੀ ਉੱਤਰ-ਸੰਰਚਨਾਵਾਦੀ ਆਲੋਚਤਨਾਤਮਿਕ ਸਿਧਾਂਤ ਹੇਠ ਇੱਕ ਵਿਚਾਰਧਾਰਾ ਹੈ ਜੋ 1990 ਦੇ ਆਸ-ਪਾਸ ਕੁਈਰ ਸਟਡੀਸ ਅਤੇ ਵੂਮਨ'ਸ ਸਟਡੀਸ ਵਿਚੋਂ ਪੈਦਾ ਹੋਈ। ਕੁਈਰ ਥਿਉਰੀ ਹੇਠ ਕਿਰਤਾਂ ਦਾ ਕੁਈਰ ਅਧਿਐਨ ਅਤੇ ਕੁਈਰਤਾ ਦਾ ਸਿਧਾਂਤਕ ਅਧਿਐਨ ਦੋਵੇਂ ਪੱਖ ਸ਼ਾਮਿਲ ਹਨ। ਇਹ ਥਿਉਰੀ ਪ੍ਰਮੁੱਖ ਤੌਰ ਉੱਤੇ ਲੌਰੇਨ ਬੇਰਲਾਂਤ, ਲੀਓ ਬਰਸਾਨੀ, ਜੂਡਿਥ ਬਟਲਰ, ਲੀ ਏਡਲਮੈਨ, ਜੈਕ ਹਲਬਰਸਟਾਮ,[1] ਡੇਵਿਡ ਹਲਪੇਰਿਨ, ਜੋਸ ਏਸਤੇਬਾਨ ਮੁਨੋਜ਼, ਅਤੇ ਈਵਕੋਸੋਫਸਕੀ ਸੇਜਵਿਕ ਤੋਂ ਪ੍ਰਭਾਵਿਤ ਹੈ। ਕੁਈਰ ਥਿਉਰੀ ਨਾਰੀਵਾਦੀ ਸਿਧਾਂਤ ਦੀਆਂ ਚੁਣੌਤੀਆਂ ਜਿਸ ਅਨੁਸਾਰ ਜੈਂਡਰ ਸਾਰ ਦਾ ਹਿੱਸਾ ਹੈ ਅਤੇ ਸਮਲਿੰਗੀ ਅਧਿਐਨ ਸਿਧਾਂਤ ਜੋ ਸਮਾਜਿਕ ਬਣਤਰਾਂ ਦੀ ਬਜਾਇ ਲਿੰਗ ਆਧਾਰਿਤ ਸਰੀਰਕ ਹੋਂਦ ਨੂੰ ਤਰਜੀਹ ਦਿੰਦਾ ਹੈ, ਦੋਹਾਂ ਉੱਪਰ ਆਧਾਰਿਤ ਹੈ। ਹਾਲਾਂਕਿ ਸਮਲਿੰਗੀ ਅਧਿਐਨ ਸਮਲਿੰਗਕਤਾ ਦੇ ਕੁਦਰਤੀ ਅਤੇ ਗੈਰ-ਕੁਦਰਤੀ ਸੁਭਾਅ ਉੱਪਰ ਹੀ ਕੇਂਦਰਿਤ ਹੈ, ਕੁਈਰ ਥਿਉਰੀ ਹਰ ਤਰਾਂ ਦੀ ਲਿੰਗਕ ਕ੍ਰਿਆ ਅਤੇ ਹੋਂਦ ਨੂੰ ਆਪਣੇ ਅਧਿਐਨ ਦਾ ਕੇਂਦਰ ਬਣਾਉਂਦੀ ਹੈ ਜੋ ਅਗਾਂਹ ਜਾ ਕੇ ਸਧਾਰਨ ਅਤੇ ਵਿਚਲਿਤ ਸ਼੍ਰੇਣੀਆਂ ਵਿੱਚ ਵੰਡੀ ਜਾਂਦੀ ਹੈ। ਇਤਾਲਵੀ ਨਾਰੀਵਾਦੀ ਚਿੰਤਕ ਅਤੇ ਫਿਲਮ ਲੇਖਕ ਟੇਰੇਸਾ ਦ ਲੌਰਿਸ(Teresa de Lauretis) ਨੇ "ਕੁਈਰ ਥਿਉਰੀ"(queer theory) ਸੰਕਲਪ ਦਿੱਤਾ ਸੀ ਜਦ ਉਹ 1990 ਵਿੱਚ ਸਾਂਤਾ ਕਰੂਜ਼ ਵਿੱਚ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਇੱਕ ਕਾਨਫਰੰਸ ਵਿੱਚ ਭਾਗ ਲੈ ਰਹੀ ਸੀ।  ਕੁਈਰ ਥਿਉਰੀ ਮੁੱਖ ਤੌਰ 'ਤੇ ਜੈਂਡਰ ਅਤੇ ਲਿੰਗਕ-ਖਿੱਚ ਵਿਚਾਲੇ "ਵੱਖਰਪੁਣੇ" ਦਾ ਅਧਿਐਨ ਕਰਦੀ ਹੈ। ਕੁਈਰ ਥਿਉਰੀ ਦਾ ਹੋਂਦ ਵਿੱਚ ਆਉਣਾ ਆਪਣੇ ਆਪ ਵਿੱਚ ਇੱਕ ਇਨਕਲਾਬ ਸੀ। ਇਸਦੇ ਆਉਣ ਨਾਲ ਹੀ ਲਿੰਗਕਤਾ ਦੇ ਅਧਿਐਨ ਖੇਤਰ ਨੂੰ ਇੱਕ ਨਵਾਂ ਪਸਾਰ ਮਿਲਿਆ। ਇਸਨੇ ਜਿੱਥੇ ਕਈ ਸਮਾਜਿਕ ਵਿਗਿਆਨਾਂ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਬਖਸ਼ਿਆ, ਉੱਥੇ ਹੀ ਇਸਨੇ ਕਈ ਹੋਰ ਵਿਵਾਦਾਂ ਨੂੰ ਜਨਮ ਦਿੱਤਾ।

ਹਵਾਲੇ[ਸੋਧੋ]