ਸਮੱਗਰੀ 'ਤੇ ਜਾਓ

ਜੂਡਿਥ ਬਟਲਰ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਜੂਡਿਥ ਬਟਲਰ
Butler in March 2012.
ਜਨਮ (1956-02-24) ਫਰਵਰੀ 24, 1956 (ਉਮਰ 68)
ਕਲੀਵਲੈਂਡ, ਓਹਾਇਓ, ਸੰਯੁਕਤ ਰਾਜ
ਕਾਲ20ਵੀਂ / 21ਵੀਂ ਸਦੀ ਫ਼ਲਸਫ਼ਾ
ਖੇਤਰਪੱਛਮੀ ਫ਼ਲਸਫ਼ਾ
ਸਕੂਲ
ਮੁੱਖ ਰੁਚੀਆਂ
ਮੁੱਖ ਵਿਚਾਰ
ਪ੍ਰਭਾਵਿਤ ਹੋਣ ਵਾਲੇ

ਜੂਡਿਥ ਬਟਲਰ (ਜਨਮ 24 ਫ਼ਰਵਰੀ 1956) ਇੱਕ ਅਮਰੀਕੀ ਦਾਰਸ਼ਨਿਕ ਅਤੇ ਜੈਂਡਰ ਸਿਧਾਂਤਕਾਰ ਹੈ ਜਿਸਦੀਆਂ ਲਿਖਤਾਂ ਨੇ ਰਾਜਨੀਤਕ ਦਰਸ਼ਨ, ਨੀਤੀ ਦਰਸ਼ਨ, ਨਾਰੀਵਾਦ, ਕੂਈਅਰ (queer) ਸਿਧਾਂਤ[2] ਅਤੇ ਸਾਹਿਤ ਸਿਧਾਂਤ[3] ਨੂੰ ਪ੍ਰਭਾਵਿਤ ਕੀਤਾ। 1993 ਤੋਂ ਉਹ ਕੈਲੀਫ਼ੋਰਨੀਆ ਯੂਨੀਵਰਸਿਟੀ, ਬਰਕਲੇ ਵਿੱਚ ਪੜ੍ਹਾ ਰਹੀ ਹੈ ਜਿੱਥੇ ਉਹ ਇਸ ਸਮੇਂ ਰੇਹਟੋਰਿਕ ਐਂਡ ਕੰਪੈਰੀਟਿਵ ਲਿਟਰੇਚਰ ਵਿਭਾਗ ਵਿੱਚ ਮੈਕਸੀਨ ਇਲੀਅਟ ਪ੍ਰੋਫੈਸਰ ਹੈ ਅਤੇ ਆਲੋਚਤਨਾਤਮਿਕ ਸਿਧਾਂਤ ਦੇ ਪ੍ਰੋਗਰਾਮ ਦੀ ਸਹਿ-ਨਿਰਦੇਸ਼ਕ ਹੈ।

ਅਕਾਦਮਿਕ ਹਲਕਿਆਂ ਵਿੱਚ ਬਟਲਰ ਆਪਣੀ ਪੁਸਤਕ ਜੈਂਡਰ ਟ੍ਰਬਲ (Gender Trouble) ਲਈ ਜਾਣੀ ਜਾਂਦੀ ਹੈ ਜਿਸ ਵਿੱਚ ਇਹ ਜੈਂਡਰ ਦੇ ਸੰਕਲਪ ਉੱਤੇ ਸਵਾਲ ਖੜ੍ਹੇ ਕਰਦੀ ਹੈ ਅਤੇ ਉਸਨੇ ਆਪਣਾ ਜੈਂਡਰ ਅਦਾਇਗੀ ਦਾ ਸਿਧਾਂਤ ਦਿੱਤਾ। ਉਸ ਦੀਆਂ ਲਿਖਤਾਂ ਨੂੰ ਫ਼ਿਲਮ ਅਧਿਐਨ ਵਿੱਚ ਵੀ ਵਰਤਿਆ ਗਿਆ ਹੈ। ਉਹ ਆਪਣੀ ਔਖੀ ਵਾਰਤਕ ਭਾਸ਼ਾ ਲਈ ਵੀ ਮਸ਼ਹੂਰ ਹੈ।[4] ਇਸ ਦਾ ਸਿਧਾਂਤ ਨਾਰੀਵਾਦੀ ਅਤੇ ਕੂਈਅਰ ਸਿਧਾਂਤਾਂ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।[5] ਉਸਨੇ ਖੁੱਲ੍ਹੇ ਤੌਰ ਉੱਤੇ ਲੈਸਬੀਅਨ ਤੇ ਗੇ ਹੱਕਾਂ ਦੀ ਗੱਲ ਕੀਤੀ ਹੈ ਅਤੇ ਇਹ ਸਮਕਾਲੀ ਰਾਜਨੀਤਿਕ ਮੁੱਦਿਆਂ ਉੱਤੇ ਵੀ ਟਿੱਪਣੀ ਕਰਦੀ ਹੈ।[6] ਖ਼ਾਸ ਤੌਰ ਉੱਤੇ ਇਹ ਇਜ਼ਰਾਇਲੀ ਸਿਆਸਤ ਦੀ ਬਹੁਤ ਆਲੋਚਨਾ ਕਰਦੀ ਹੈ ਅਤੇ ਨਾਲ ਹੀ ਇਜ਼ਰਾਇਲੀ-ਫ਼ਲਸਤੀਨੀ ਸੰਘਰਸ਼ ਦੇ ਪ੍ਰਭਾਵਾਂ ਬਾਰੇ ਗੱਲ ਕਰਦੀ ਹੈ। ਉਹ ਜ਼ੋਰ ਦੇਕੇ ਕਹਿੰਦੀ ਹੈ ਕਿ ਇਜ਼ਰਾਇਲ ਨੂੰ ਆਪਣੇ ਆਪ ਨੂੰ ਸਾਰੇ ਯਹੂਦੀਆਂ ਦੇ ਵਿਚਾਰਾਂ ਦਾ ਨੁਮਾਇੰਦਾ ਨਹੀਂ ਮੰਨਣਾ ਚਾਹੀਦਾ।[7]

ਮੁੱਢਲਾ ਜੀਵਨ ਅਤੇ ਸਿੱਖਿਆ

[ਸੋਧੋ]

ਬਟਲਰ ਦਾ ਜਨਮ ਕਲੀਵਲੈਂਡ, ਓਹਾਇਓ[8] ਵਿੱਚ ਇੱਕ ਹੰਗੇਰੀਅਨ ਅਤੇ ਰੂਸੀ ਮੂਲ ਦੇ ਯਹੂਦੀ ਪਰਿਵਾਰ ਵਿੱਚ ਹੋਇਆ।[9] ਉਸ ਦੇ ਨਾਨਕਿਆਂ ਦਾ ਜ਼ਿਆਦਾ ਪਰਿਵਾਰ ਯਹੂਦੀ ਘੱਲੂਘਾਰੇ ਵਿੱਚ ਮਾਰਿਆ ਗਿਆ।[10] ਇੱਕ ਬੱਚੀ ਦੇ ਤੌਰ ਉੱਤੇ ਉਸਨੇ ਹਿਬਰੂ ਸਕੂਲ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਨਾਲ ਹੀ ਉਸਨੇ ਯਹੂਦੀ ਨੀਤੀਆਂ ਉੱਤੇ ਵਿਸ਼ੇਸ਼ ਕਲਾਸਾਂ ਵੀ ਲਗਾਈਆਂ ਜਿੱਥੇ ਫ਼ਲਸਫ਼ੇ ਵਿੱਚ ਉਸ ਦੀ ਪਹਿਲੀ ਟ੍ਰੇਨਿੰਗ ਹੋਈ।[11] 2010 ਦੀ ਇੱਕ ਇੰਟਰਵਿਊ ਵਿੱਚ ਬਟਲਰ ਕਹਿੰਦੀ ਹੈ ਕਿ ਨੀਤੀ ਦੀਆਂ ਕਲਾਸਾਂ ਉਸਨੇ 14 ਸਾਲ ਦੀ ਉਮਰ ਵਿੱਚ ਸ਼ੁਰੂ ਕੀਤੀਆਂ ਅਤੇ ਇਹ ਉਸ ਦਾ ਹਿਬਰੂ ਸਕੂਲ ਦੀ ਕਲਾਸ ਵਿੱਚ "ਬਹੁਤ ਜ਼ਿਆਦਾ ਬੋਲਣ" ਦਾ ਸਿੱਟਾ ਸੀ।[10] ਬਟਲਰ ਕਹਿੰਦੀ ਹੈ ਕਿ ਉਸਨੂੰ ਇਹਨਾਂ ਵਿਸ਼ੇਸ਼ ਕਲਾਸਾਂ ਵਿੱਚ ਬਹੁਤ ਮਜ਼ਾ ਆਉਂਦਾ ਅਤੇ ਜਦ ਉਸਨੂੰ ਪੁੱਛਿਆ ਗਿਆ ਕਿ ਉਹ ਕਿ ਪੜ੍ਹਨਾ ਚਾਹੁੰਦੀ ਹੈ ਤਾਂ ਉਸਨੇ ਆਪਣੇ ਦਿਮਾਗ ਵਿੱਚ ਚੱਲ ਰਹੇ ਤਿੰਨ ਸਵਾਲ ਪੁੱਛੇ:  "ਸਪੀਨੋਜਾ ਨੂੰ ਯਹੂਦੀ ਮੰਦਰ ਵਿੱਚੋਂ ਕਿਉਂ ਛੇਕਿਆ ਗਿਆ? ਕੀ ਜਰਮਨ ਵਿਚਾਰਵਾਦ ਨੂੰ ਨਾਜ਼ੀਵਾਦ ਲਈ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ? ਅਤੇ ਇਹ ਕੀ ਕੋਈ ਹੋਂਦਮੂਲਕ ਧਰਮ ਸ਼ਾਸਤਰ ਨੂੰ ਕਿਵੇਂ ਸਮਝੇ,ਮਾਰਟਿਨ ਬੀਊਬਰ ਦੀ ਲਿਖਤਾਂ ਸਮੇਤ?[12]

ਹਵਾਲੇ

[ਸੋਧੋ]
  1. Halberstam, Jack. "An audio overview of queer theory in English and Turkish by Jack Halberstam". Retrieved 29 May 2014.
  2. Kearns, Gerry (2013). "The Butler affair and the geopolitics of identity". Environment and Planning D: Society and Space. 31: 191–207. doi:10.1068/d1713.
  3. "Judith Butler [Philosopher]". The Believer. May 2003. Archived from the original on 5 ਅਕਤੂਬਰ 2013. Retrieved 9 October 2013.
  4. "Judith Butler". McGill Reporter. McGill. Archived from the original on 25 September 2015. Retrieved 9 October 2013. {{cite web}}: Unknown parameter |dead-url= ignored (|url-status= suggested) (help)
  5. Maclay, Kathleen (March 19, 2009). "Judith Butler wins Mellon Award". UC Berkeley News. Media Relations. Retrieved March 1, 2010.
  6. Regina Michalik (May 2001). "Interview with Judith Butler". Lola Press. Archived from the original on ਦਸੰਬਰ 19, 2006. Retrieved March 1, 2010. {{cite web}}: Unknown parameter |dead-url= ignored (|url-status= suggested) (help)
  7. 10.0 10.1 Udi, Aloni (24 February 2010). "Judith Butler: As a Jew, I was taught it was ethically imperative to speak up". Haaretz. Retrieved 9 October 2013.
  8. "Judith Butler, Hannah Arendt Professor of Philosophy – Biography". The European Graduate School. Saas-Fee, Switzerland. Archived from the original on ਸਤੰਬਰ 30, 2012. Retrieved March 6, 2010. {{cite web}}: Unknown parameter |dead-url= ignored (|url-status= suggested) (help)
  9. "Judith Butler and Michael Roth: A Conversation at Wesleyan University's Center for Humanities". Wesleyan University.

ਬਾਹਰੀ ਲਿੰਕ

[ਸੋਧੋ]