ਕੇ. ਦੀਪ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੇ. ਦੀਪ
ਕੇ. ਦੀਪ
ਉਰਫ਼ਪੋਸਤੀ
ਜਨਮ(1940-12-10)10 ਦਸੰਬਰ 1940
ਰੰਗੂਨ, ਬਰਮਾ
ਮੌਤ22 ਅਕਤੂਬਰ 2020(2020-10-22) (ਉਮਰ 79)
ਲੁਧਿਆਣਾ
ਵੰਨਗੀ(ਆਂ)ਦੋਗਾਣੇ, ਹਾਸਰਸ
ਕਿੱਤਾਗਾਇਕ, ਹਾਸਰਸ ਕਲਾਕਾਰ

ਕੇ. ਦੀਪ (10 ਦਸੰਬਰ 1940 - 22 ਨਵੰਬਰ 2020) ਇੱਕ ਉੱਘਾ ਪੰਜਾਬੀ ਗਾਇਕ ਸੀ।[1] ਇਸਨੇ ਜ਼ਿਆਦਾਤਰ ਆਪਣੀ ਜੀਵਨ ਸਾਥਣ ਜਗਮੋਹਣ ਕੌਰ ਨਾਲ਼ ਦੋਗਾਣੇ ਗਾਏ ਅਤੇ ਇਹ ਜੋੜੀ ਖ਼ਾਸ ਕਰ ਆਪਣੇ ਹਾਸਰਸ ਕਿਰਦਾਰਾਂ ਮਾਈ ਮੋਹਣੋ ਅਤੇ ਪੋਸਤੀ ਲਈ ਜਾਣੀ ਜਾਂਦੀ ਹੈ। ਇਸ ਜੋੜੀ ਦਾ ਗਾਇਆ ਪੂਦਨਾ ਬਹੁਤ ਮਕਬੂਲ ਹੋਇਆ।

ਮੁੱਢਲਾ ਜੀਵਨ[ਸੋਧੋ]

ਦੀਪ ਦਾ ਜਨਮ 10 ਦਸੰਬਰ 1940 ਨੂੰ ਰੰਗੂਨ, ਬਰਮਾ ਵਿੱਚ ਹੋਇਆ।

ਕੱਲਕੱਤੇ ਵਿੱਚ ਇੱਕ ਪ੍ਰੋਗਰਾਮ ਦੌਰਾਨ ਇਸ ਦੀ ਮੁਲਾਕਾਤ ਗਾਇਕਾ ਜਗਮੋਹਣ ਕੌਰ ਨਾਲ਼ ਹੋਈ ਅਤੇ ਇਹਨਾਂ ਨੇ ਰਲ਼ ਕੇ ਆਪਣਾ ਗਰੁੱਪ ਬਣਾ ਲਿਆ। ਬਾਅਦ ਵਿੱਚ ਇਹਨਾਂ ਅੰਤਰਜਾਤੀ ਵਿਆਹ ਕਰਵਾ ਲਿਆ।[2] ਉਹ ਸ਼ਿਵ ਕੁਮਾਰ ਬਟਾਲਵੀ ਦੇ ਲਿਖੇ ਗਏ ਗੀਤ ਗਾਉਣ ਵਾਲ਼ਾ ਸਭ ਤੋਂ ਪਹਿਲਾ ਗਾਇਕ ਸੀ।[3] 2010 ਵਿੱਚ, ਬਾਬੂ ਸਿੰਘ ਮਾਨ ਦੇ ਨਾਲ਼ ਉਸਨੂੰ ਪੀਟੀਸੀ ਲਾਈਫ ਟਾਈਮ ਅਚੀਵਮੈਂਟ ਐਵਾਰਡ ਮਿਲਿਆ, ਜੋ ਉਸਨੂੰ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਭੇਟ ਕੀਤਾ।[3]

ਹਵਾਲੇ[ਸੋਧੋ]

  1. "K. Deep & Jagmohan Kaur". Last.fm. Retrieved 1 May 2015.
  2. "'ਬਾਪੂ ਵੇ ਅੱਡ ਹੁੰਨੀ ਆਂ' ਵਾਲੀ ਜਗਮੋਹਣ ਕੌਰ". ਪੰਜਾਬੀ ਟ੍ਰਿਬਿਊਨ. 14 ਮਾਰਚ 2015. Retrieved 1 ਮਈ 2015.
  3. 3.0 3.1 "K. Deep & Jagmohan Kaur". Archived from the original on 3 October 2016. Retrieved 3 May 2015.