ਕੋਹਿਨੂਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਹਿਨੂਰ
Koh-i-Noor old version copy.jpg
ਮੂਲ ਰੂਪ ਕੋਹਿਨੂਰ ਦੀ ਕੱਚ ਦੀ ਤਰਾਸ਼ੀ ਨਕਲ। ਮਿਊਨਿਖ਼ ਦੇ ਇੱਕ ਅਜਾਇਬਘਰ ਵਿੱਚ ਪੁੱਠੀ ਰੱਖੀ ਹੋਈ।
ਭਾਰ186 1/16 ਕੈਰਟ (ਭਾਰ) (37.21 ਗਰਾਮ)
ਮੂਲ ਦੇਸ਼ਭਾਰਤ
ਸਰੋਤ ਖਾਨਕਲੂਰ ਖਾਨ=,ਵਿਸਵਾਨਾਥ ਜਯੰਥੀ ਖਾਨਾਂ ਗੁੰਟੂਰ ਜ਼ਿਲ੍ਹਾ, ਆਂਧਰਾ ਪ੍ਰਦੇਸ਼
ਵਰਤਮਾਨ ਮਾਲਕਬ੍ਰਿਟਿਸ਼ ਕਰਾਊਨ ਜਿਊਲਜ

ਕੋਹਿਨੂਰ (ਅੰਗਰੇਜੀ:Kohinoor}};ਉਰਦੂ:کوه نور‏) ਇੱਕ ਹੀਰਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਹੇਨੂਰ ਲਈ ਯਾਦ ਕੀਤਾ ਜਾਂਦਾ ਹੈ ਅਤੇ ਹੁਣ ਇਹ ਹੀਰਾ ਲੰਡਨ ਦੀ ਰਾਣੀ ਐਲਜਾਬੈਥ ੨ ਦੇ ਕੋਲ ਹੈ।

ਇਤਿਹਾਸ[ਸੋਧੋ]

A 1757 miniature of Ahmad Shāh Durrānī, in which the Koh-i-Noor diamond is seen hanging on the front of his crown.
Ramappa Temple, built during the reign of the Kakatiya dynasty in the 13th century, during which the diamond was mined.[1][2] Kakatiyas had installed it in the temple of a Hindu goddess as her eye.[1]

ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੋਹਿਨੂਰ ਹੀਰਾ 13ਵੀਂ ਸਦੀ ਵਿੱਚ ਕਾਕਤੀਆ ਰਾਜਵੰਸ਼ ਦੇ ਰਾਜ ਦੌਰਾਨ ਭਾਰਤ ਵਿੱਚ ਆਂਧਰ ਪ੍ਰਦੇਸ਼ ਦੇ ਗੁੰਟੂਰ ਜ਼ਿਲੇ ਵਿੱਚ ਕੋਲੂਰ ਖਾਨ ਵਿੱਚੋਂ ਕਢਿਆ ਗਿਆ ਸੀ।[1][2] ਇਸ ਨੂੰ ਇੱਕ ਹਿੰਦੂ ਦੇਵੀ ਦੇ ਮੰਦਰ ਵਿੱਚ ਅੱਖ ਦੇ ਰੂਪ ਵਿੱਚ ਜੜ ਦਿੱਤਾ ਗਿਆ।[1] 14ਵੀਂ ਸਦੀ ਦੇ ਸ਼ੁਰੂ ਵਿੱਚ, ਤੁਰਕੀ ਖਿਲਜੀ ਖ਼ਾਨਦਾਨ ਦੀ ਫ਼ੌਜ ਨੇ ਲੁੱਟ (ਜੰਗੀ ਲੁੱਟ) ਲਈ ਦੱਖਣੀ ਭਾਰਤ ਦੇ ਰਾਜਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ।[3][4] ਅਲਾਉਦੀਨ ਖਿਲਜੀ ਦੇ ਮਲਿਕ ਨਾਇਬ (ਉਪ ਸੁਲਤਾਨ) ਮਲਿਕ ਕਾਫੂਰ ਨੇ ਨਵੰਬਰ 1310 ਈਸਵੀ ਵਿੱਚ ਵਾਰੰਗਲ (ਆਧੁਨਿਕ ਤਾਮਿਲਨਾਡੂ) ਤੇ ਇੱਕ ਸਫਲ ਛਾਪਾ ਮਾਰਿਆ।[5] ਉਸਨੇ ਉਥੋਂ ਕੋਹਿਨੂਰ ਹੀਰਾ ਹਾਸਲ ਕੀਤਾ ਹੋ ਸਕਦਾ ਹੈ।[6][7] ਇੱਥੋਂ ਇਹ ਹੀਰਾ ਦਿੱਲੀ ਸਲਤਨਤ ਦੇ ਉੱਤਰਾਧਿਕਾਰੀਆਂ ਦੇ ਹੱਥੋਂ ਮੁਗਲ ਸਮਰਾਟ ਬਾਬਰ ਦੇ ਹੱਥ ਲੱਗਿਆ।

ਇਸ ਹੀਰੇ ਦੀ ਪਹਿਲੀ ਸਟੀਕ ਟਿੱਪਣੀ ਇੱਥੇ ਸੰਨ 1526 ਤੋਂ ਮਿਲਦੀ ਹੈ। ਬਾਬਰ ਨੇ ਆਪਣੇ ਬਾਬਰਨਾਮਾ ਵਿੱਚ ਲਿਖਿਆ ਹੈ ਕਿ ਇਹ ਹੀਰਾ 1294 ਵਿੱਚ ਮਾਲਵਾ ਦੇ ਰਾਜੇ ਮਹਿਲਕ ਦੇਵ ਦਾ ਸੀ। ਬਾਬਰ ਨੇ ਇਸਦਾ ਮੁੱਲ ਇਹ ਆਂਕਿਆ, ਕਿ ਇਸ ਦਾ ਮੁੱਲ ਪੂਰੇ ਸੰਸਾਰ ਦਾ ਢਾਈ ਦਿਨਾਂ ਤੱਕ ਢਿੱਡ ਭਰਨ ਜਿਨੇ ਆਨਾਜ ਜਿੰਨਾਂ ਮਹਿੰਗਾ ਹੈ। ਬਾਬਰਨਾਮਾ ਵਿੱਚ ਦਿੱਤਾ ਹੈ, ਕਿ ਕਿਸ ਪ੍ਰਕਾਰ ਮਾਲਵੇ ਦੇ ਰਾਜੇ ਨੂੰ ਜਬਰਦਸਤੀ ਇਹ ਵਿਰਾਸਤ ਅਲਾਉਦੀਨ ਖਿਲਜੀ ਨੂੰ ਦੇਣ ਉੱਤੇ ਮਜਬੂਰ ਕੀਤਾ ਗਿਆ। ਉਸਦੇ ਬਾਅਦ ਇਹ ਦਿੱਲੀ ਸਲਤਨਤ ਦੇ ਉੱਤਰਾਧਿਕਾਰੀਆਂ ਦੁਆਰਾ ਅੱਗੇ ਵਧਾਇਆ ਗਿਆ ਅਤੇ ਆਖੀਰ 1526 ਵਿੱਚ, ਬਾਬਰ ਦੀ ਜਿੱਤ ਨਾਲ ਉਸਨੂੰ ਪ੍ਰਾਪਤ ਹੋਇਆ। ਹਾਲਾਂਕਿ ਬਾਬਰਨਾਮਾ 1526 - 1530 ਵਿੱਚ ਲਿਖਿਆ ਗਿਆ ਸੀ, ਪਰ ਇਸਦੇ ਸਰੋਤ ਗਿਆਤ ਨਹੀਂ ਹਨ। ਉਸਨੇ ਇਸ ਹੀਰੇ ਨੂੰ ਕਿਤੇ ਵੀ ਇਸਦੇ ਵਰਤਮਾਨ ਨਾਮ ਨਾਲ ਨਹੀਂ ਪੁਕਾਰਿਆ। ਸਗੋਂ ਇੱਕ ਵਿਵਾਦ ਦੇ ਬਾਅਦ ਇਹ ਸਿੱਟਾ ਨਿਕਲਿਆ ਕਿ ਬਾਬਰ ਦਾ ਹੀਰਾ ਹੀ ਬਾਅਦ ਵਿੱਚ ਕੋਹਿਨੂਰ ਕਹਿਲਾਇਆ। ਬਾਬਰ ਅਤੇ ਉਸ ਦੇ ਪੁੱਤਰ ਅਤੇ ਜਾਨਸ਼ੀਨ, ਹੁਮਾਯੂੰ ਦੋਨਾਂ ਨੇ ਆਪਣੀਆਂ ਯਾਦਾਂ ਵਿੱਚ 'ਬਾਬਰ ਦੇ ਡਾਇਮੰਡ' ਦੇ ਮੂਲ ਦਾ ਜ਼ਿਕਰ ਕੀਤਾ ਹੈ।

ਪੰਜਵੇਂ ਮੁਗਲ ਬਾਦਸ਼ਾਹ ਸ਼ਾਹ ਜਹਾਨ ਨੇ ਆਪਣੇ ਸੁੰਦਰ ਮੋਰ ਤਖਤ ਵਿੱਚ ਇਹ ਹੀਰਾ ਜੁੜਵਾ ਰੱਖਿਆ ਸੀ। ਉਸ ਦੇ ਪੁੱਤਰ, ਔਰੰਗਜ਼ੇਬ ਆਗਰਾ ਨੇੜੇ ਕਿਲ੍ਹੇ ਵਿੱਚ ਆਪਣੇ ਬਿਮਾਰ ਪਿਤਾ ਨੂੰ ਕੈਦ ਕਰ ਰੱਖਿਆ ਸੀ। ਹੀਰਾ ਜਦੋਂ ਔਰੰਗਜ਼ੇਬ ਦੇ ਕਬਜ਼ੇ ਵਿੱਚ ਸੀ ਇੱਕ ਵੇਨੇਸ਼ੀ ਜੌਹਰੀ ਨੇ ਇਸ ਨੂੰ ਕੱਟ ਕੇ 186 ਕੈਰਟ ਦਾ ਕਰ ਦਿੱਤਾ।[8] ਦੰਤਕਥਾ ਹੈ ਉਸਨੇ ਕੋਹਿਨੂਰ ਨੂੰ ਸ਼ਾਹ ਜਹਾਨ ਦੇ ਨੇੜੇ ਇੱਕ ਝਰੋਖੇ ਵਿੱਚ ਰਖਵਾ ਦਿੱਤਾ ਤਾਂ ਜੋ ਉਹ ਇਸ ਵਿੱਚ ਤਾਜ ਮਹਿਲ ਦਾ ਸਿਰਫ ਅਕਸ ਦੇਖ ਸਕੇ।

ਹਵਾਲੇ[ਸੋਧੋ]

  1. 1.0 1.1 1.2 1.3 Deccan Heritage, H. K. Gupta, A. Parasher and D. Balasubramanian, Indian National Science Academy, 2000, p. 144, Orient Blackswan, ISBN 81-7371-285-9
  2. 2.0 2.1 "Large And Famous Diamonds". Minelinks.com. Retrieved 2009-08-10.
  3. C.E.B. Asher and C. Talbot, India Before Europe, Cambridge University Press, 2006, ISBN 0-521-80904-5, p. 40
  4. James Gribble and Mary Pendlebury, A History of the Deccan, p. 7, ਗੂਗਲ ਬੁਕਸ 'ਤੇ, Volume 1, pp. 7–12
  5. R. A. Donkin (1978), Beyond Price: Pearls and Pearl-fishing, American Philosophical Society, ISBN 0-87169-224-4, p. 171
  6. Hermann Kulke and Dietmar Rothermund, A History of India, Edition: 3, Routledge, 1998, p. 160; ISBN 0-415-15482-0, Quote – "Malik Kafur is supposed to have returned to Delhi with such an amount of loot that he needed 1000 camels to carry it. The famous Koh-i-nur diamond is said to have been among these treasures."
  7. Fanselow, Frank (1989). "Muslim society in Tamil Nadu (India): an historical perspective". Journal Institute of Muslim Minority Affairs. 10 (1): 264–289. doi:10.1080/02666958908716118.
  8. "Tortuous Journeys Of Indian "Stones Of Destiny"". The West Australian. Perth: National Library of Australia. 15 May 1953. p. 3. Retrieved 31 August 2013.