ਸਮੱਗਰੀ 'ਤੇ ਜਾਓ

ਕੌਮਾਂਤਰੀ ਲੇਖਕ ਮੰਚ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਕੌਮਾਂਤਰੀ ਲੇਖਕ ਮੰਚ (ਕਲਮ)
ਕੌਮਾਂਤਰੀ ਲੇਖਕ ਮੰਚ ਸਾਲਾਨਾ ਸਨਮਾਨ ਸਮਾਗਮ
ਕਿਸਮਕਵਿਤਾ
ਤਾਰੀਖ/ਤਾਰੀਖਾਂ2004 ਤੋਂ
ਟਿਕਾਣਾਫਗਵਾੜਾ,ਜਲੰਧਰ ਪੰਜਾਬ
ਸਰਗਰਮੀ ਦੇ ਸਾਲ2004 ਤੋਂ ਹੁਣ ਤੱਕ ਚਲਦੀ

ਕੌਮਾਂਤਰੀ ਲੇਖਕ ਮੰਚ ਪੰਜਾਬੀ ਸਾਹਿਤ,ਭਾਸ਼ਾ ਅਤੇ ਸੱਭਿਆਚਾਰ ਨੂੰ ਸਮਰਪਿਤ ਇੱਕ ਸਵੈ ਸੇਵੀ ਸੰਸਥਾ ਹੈ।ਇਹ ਸੰਸਥਾ ਪੰਜਾਬੀ ਦੇ ਇਨਕਲਾਬੀ ਅਤੇ ਪ੍ਰਗਤੀਸ਼ੀਲ ਲੇਖਕ ਸੁਖਵਿੰਦਰ ਕੰਬੋਜ ਅਤੇ ਨਾਮਵਰ ਗਜ਼ਲਗੋ ਕੁਲਵਿੰਦਰ ਦੀ ਰਹਿਨੁਮਾਈ ਅਧੀਨ 2004 ਵਿੱਚ ਬਣਾਈ ਗਈ ਸੀ।ਇਹ ਦੋਵੇਂ ਸ਼ਾਇਰ ਇਸ ਸੰਸਥਾ ਦੇ ਕ੍ਰਮਵਾਰ ਪ੍ਰਧਾਨ ਅਤੇ ਮੀਤ ਪ੍ਰਧਾਨ ਹਨ ਅਤੇ ਅਜਕਲ ਅਮਰੀਕਾ ਵਿੱਚ ਵਸਦੇ ਹਨ ਅਤੇ ਇਸ ਸੰਸਥਾ ਦਾ ਕਾਰਜ ਫਗਵਾੜਾ ਨਿਵਾਸੀ ਪੰਜਾਬੀ ਸ਼ਾਇਰ ਸੁਰਜੀਤ ਜੱਜ ਬਤੌਰ ਜਨਰਲ ਸਕੱਤਰ ਚਲਾਉਂਦੇ ਹਨ।ਇਸ ਸੰਸਥਾ ਨੇ ਸਾਲ 2019 ਦਾ ਸਮਾਗਮ 9 ਮਾਰਚ ਨੂੰ ਸੁਲਤਾਨਪੁਰ ਲੋਧੀ,ਕਪੂਰਥਲਾ ਵਿਖੇ ਕਰਵਾਇਆ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਔਪਿਤ ਸੀ।[1] ਇਸ ਸੰਸਥਾ ਵੱਲੋਂ ਹਰ ਸਾਲ ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ ਜਿਸ ਵਿੱਚ ਇਲਾਕੇ ਤੇ ਦੇਸ਼ ਦੇ ਵੱਖ-ਵੱਖ ਹਿੱਸਿਆ ਵਿੱਚ ਪਾਠਕਾਂ ਤੇ ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੌਕੇ ਕੌਮਾਂਤਰੀ ਲੇਖਕ ਮੰਚ (ਕਲਮ) ਵਲੋਂ ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ,ਕੇਸਰ ਸਿੰਘ ਕੇਸਰ ਆਲੋਚਨਾ ਪੁਰਸਕਾਰ, ਅਤੇ ਬਲਵਿੰਦਰ ਰਿਸ਼ੀ ਪੁਰਸਕਾਰ ਅਤੇ ਨਵ ਪ੍ਰਤਿਭਾ ਪੁਰਸਕਾਰ ਦਿੱਤੇ ਜਾਂਦੇ ਹਨ। | ਇਸ ਮੌਕੇ ਬਾਪੂ ਜਗੀਰ ਸਿੰਘ ਕੰਬੋਜ ਯਾਦਗਾਰੀ ਕਲਮ ਪੁਰਸਕਾਰ ਨਾਲ ਉੱਘੇ ਲੇਖਕ ਕਿਰਪਾਲ ਸਿੰਘ ਕਜਾਕ ਨੂੰ ਸਨਮਾਨਿਤ ਕੀਤਾ ਗਿਆ ਅਤੇ ਆਲੋਚਨਾ ਦੇ ਕਲਮ ਪੁਰਸਕਾਰ ਨਾਲ ਡਾ: ਸੁਰਜੀਤ ਨੂੰ ਡਾ: ਕੇਸਰ ਸਿੰਘ ਕੇਸਰ ਦੇ ਨਾਂਅ 'ਤੇ, ਦਿੱਤਾ ਗਿਆ ਅਤੇ ਸ੍ਰੀ ਮਦਨ ਵੀਰਾ ਨੂੰ ਬਲਵਿੰਦਰ ਰਿਸ਼ੀ ਯਾਦਗਾਰੀ ਤੇ ਅਮਰਿੰਦਰ ਸੋਹਲ, ਗੁਰਤੇਜ ਕੁਹਾਰਵਾਲਾ ਨੂੰ ਨਵਪ੍ਰਤਿਭਾ ਕਲਮ ਪੁਰਸਕਾਰ ਨਾਲ ਸਨਮਾਨਿਤ ਕੀਤਾ।ਇਸ ਮੌਕੇ ਅਨੂਪ ਵਿਰਕ, ਦਰਸ਼ਨ ਬੁੱਟਰ, ਕੁਲਵੰਤ ਔਜਲਾ, ਸ਼ਮਸ਼ੇਰ ਮੋਹੀ, ਬਲਵਿੰਦਰ ਸੰਧੂ, ਗੁਰਤੇਜ ਕੁਹਾਰਵਾਲਾ, ਹਰਵਿੰਦਰ ਭੰਡਾਲ, ਜਸਵਿੰਦਰ ਯੋਧਾ, ਗੁਰਬਾਜ਼ ਸਿੰਘ ਛੀਨਾ, ਦੇਵ ਰਾਜ ਦਾਦਰ, ਸਵਾਮੀ ਅੰਤਰ ਨੀਰਵ, ਲਕਸ਼ਮੀ ਨਰਾਇਣ ਭੀਖੀ, ਸਰਦੂਲ ਸਿੰਘ ਔਜਲਾ,ਹਰਵਿੰਦਰ ਚੰਡੀਗੜ੍ਹ, ਕੁਲਵਿੰਦਰ ਕੰਵਲ, ਡਾ: ਸਵਰਨ ਸਿੰਘ ਨੇ ਵੀ ਕਲਾਮ ਪੇਸ਼ ਕੀਤੇ |

ਤਸਵੀਰਾਂ

[ਸੋਧੋ]

14 ਮਾਰਚ 2020 ਗੁਰੂ ਨਾਨਕ ਕਾਲਜ ਬੰਗਾ

[ਸੋਧੋ]

ਹਵਾਲੇ

[ਸੋਧੋ]